ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਤਮਿਲ ਨਾਡੂ ਦੇ ਤੰਜਾਵੁਰ ਦੁਰਘਟਨਾ ਵਿੱਚ ਹੋਣ ਵਾਲੇ ਜਾਨੀ ਨੁਕਸਾਨ ‘ਤੇ ਦੁਖ ਵਿਅਕਤ ਕੀਤਾ


ਪ੍ਰਧਾਨ ਮੰਤਰੀ ਨੈਸ਼ਨਲ ਰਿਲੀਫ਼ ਫੰਡ (ਪੀਐੱਮਐੱਨਆਰਐੱਫ) ਤੋਂ ਅਨੁਗ੍ਰਹਿ ਰਾਸ਼ੀ (ਐਕਸ–ਗ੍ਰੇਸ਼ੀਆ) ਦੇਣ ਦਾ ਐਲਾਨ ਕੀਤਾ

Posted On: 27 APR 2022 9:51AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਤਮਿਲ ਨਾਡੂ ਦੇ ਤੰਜਾਵੁਰ ਦੁਰਘਟਨਾ ਵਿੱਚ ਹੋਣ ਵਾਲੇ ਜਾਨੀ ਨੁਕਸਾਨ ਤੇ ਗਹਿਰਾ ਦੁਖ ਵਿਅਕਤ ਕੀਤਾ ਹੈ।  ਸ਼੍ਰੀ ਮੋਦੀ ਨੇ ਤਮਿਲ ਨਾਡੂ ਦੇ ਤੰਜਾਪੁਰ ਦੁਰਘਟਨਾ  ਦੇ ਪੀੜਿਤਾਂ ਨੂੰ ਪ੍ਰਧਾਨ ਮੰਤਰੀ ਨੈਸ਼ਨਲ ਰਿਲੀਫ਼ ਫੰਡ (ਪੀਐੱਮਐੱਨਆਰਐੱਫ) ਤੋਂ ਅਨੁਗ੍ਰਹਿ ਰਾਸ਼ੀ (ਐਕਸ–ਗ੍ਰੇਸ਼ੀਆ) ਦਿੱਤੇ ਜਾਣ ਦਾ ਵੀ ਐਲਾਨ ਕੀਤਾ 

ਟਵੀਟਾਂ ਦੀ ਇੱਕ ਲੜੀ ਵਿੱਚ, ਪ੍ਰਧਾਨ ਮੰਤਰੀ ਦਫ਼ਤਰ ਨੇ ਟਵੀਟ ਕੀਤਾ;

 “ਤਮਿਲ ਨਾਡੂ ਦੇ ਤੰਜਾਵੁਰ ਦੀ ਦੁਰਘਟਨਾ ਤੋਂ ਅਤਿਅੰਤ ਦੁਖੀ ਹਾਂ। ਦੁਖ ਦੀ ਇਸ ਘੜੀ ਵਿੱਚ ਸੋਗ- ਸੰਤਪਤ ਪਰਿਵਾਰਾਂ ਦੇ ਨਾਲ ਮੇਰੀਆਂ ਸੰਵੇਦਨਾਵਾਂ। ਆਸ ਕਰਦਾ ਹਾਂ ਕਿ ਜੋ ਜਖ਼ਮੀ ਹੋ ਗਏ ਹਨਉਹ ਜਲਦੀ ਠੀਕ ਹੋ ਜਾਣਗੇ: ਪ੍ਰਧਾਨ ਮੰਤਰੀ।

ਤਮਿਲ ਨਾਡੂ ਦੇ ਤੰਜਾਵੁਰ ਦੁਰਘਟਨਾ ਦੇ ਹਰੇਕ ਮ੍ਰਿਤਕ ਦੇ ਨਿਕਟ ਸਬੰਧੀਆਂ ਨੂੰ ਪ੍ਰਧਾਨ ਮੰਤਰੀ ਨੈਸ਼ਨਲ ਰਿਲੀਫ਼ ਫੰਡ (ਪੀਐੱਮਐੱਨਆਰਐੱਫ) ਤੋਂ ਦੋ-ਦੋ ਲੱਖ ਰੁਪਏ ਦਿੱਤੇ ਜਾਣਗੇ। ਜਖ਼ਮੀਆਂ ਨੂੰ 50-50 ਹਜ਼ਾਰ ਰੁਪਏ ਦਿੱਤੇ ਜਾਣਗੇ: ਪ੍ਰਧਾਨ ਮੰਤਰੀ।

***

ਡੀਐੱਸ/ਐੱਸਐੱਚ


(Release ID: 1820545) Visitor Counter : 139