ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ ਦੇ ਉਦਘਾਟਨ ਮੌਕੇ ਪ੍ਰਧਾਨ ਮੰਤਰੀ ਦਾ ਸੰਦੇਸ਼


“ਸਟਾਰਟਅੱਪ ਅਤੇ ਸਪੋਰਟਸ ਦਾ ਸੰਗਮ ਮਹੱਤਵਪੂਰਨ ਹੈ। ਬੈਂਗਲੁਰੂ ਵਿੱਚ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ ਇਸ ਸੁੰਦਰ ਸ਼ਹਿਰ ਦੀ ਊਰਜਾ ਵਿੱਚ ਵਾਧਾ ਕਰਨਗੀਆਂ"

"ਮਹਾਮਾਰੀ ਦੀਆਂ ਚੁਣੌਤੀਆਂ ਦੇ ਦਰਮਿਆਨ ਖੇਡਾਂ ਦਾ ਆਯੋਜਨ ਨਿਊ ਇੰਡੀਆ ਦੇ ਦ੍ਰਿੜ੍ਹ ਸੰਕਲਪ ਅਤੇ ਜਨੂੰਨ ਦਾ ਪ੍ਰਤੀਕ ਹੈ। ਇਹ ਯੁਵਾ ਜਨੂੰਨ ਭਾਰਤ ਨੂੰ ਹਰ ਖੇਤਰ ਵਿੱਚ ਨਵੀਂ ਗਤੀ ਦੇ ਰਿਹਾ ਹੈ”

“ਖੇਡਾਂ ਅਤੇ ਜੀਵਨ ਵਿੱਚ ਸਫ਼ਲਤਾ ਲਈ ਮੁੱਖ ਲੋੜਾਂ ਸੰਪੂਰਨ ਅਪਰੋਚ ਅਤੇ 100 ਪ੍ਰਤੀਸ਼ਤ ਸਮਰਪਣ ਹਨ”

“ਜਿੱਤ ਤੋਂ ਬਾਅਦ ਵੀ ਖੇਡ ਭਾਵਨਾ ਨੂੰ ਬਣਾਈ ਰੱਖਣਾ ਅਤੇ ਹਾਰ ਤੋਂ ਸਿੱਖਣਾ ਇੱਕ ਮਹੱਤਵਪੂਰਨ ਕਲਾ ਹੈ, ਜੋ ਅਸੀਂ ਖੇਡ ਦੇ ਖੇਤਰ ਵਿੱਚ ਸਿੱਖਦੇ ਹਾਂ”

"ਬਹੁਤ ਸਾਰੀਆਂ ਪਹਿਲਾਂ ਖੇਡਾਂ ਨੂੰ ਪੁਰਾਣੀ ਸੋਚ ਦੇ ਬੰਧਨਾਂ ਤੋਂ ਮੁਕਤ ਕਰ ਰਹੀਆਂ ਹਨ"

“ਖੇਡਾਂ ਵਿੱਚ ਮਾਨਤਾ ਨਾਲ ਦੇਸ਼ ਦੀ ਮਾਨਤਾ ਵੱਧਦੀ ਹੈ”

Posted On: 24 APR 2022 7:29PM by PIB Chandigarh

ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਨੇ ਅੱਜ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ ਦੇ ਉਦਘਾਟਨ ਮੌਕੇ ਆਪਣਾ ਸੰਦੇਸ਼ ਸਾਂਝਾ ਕੀਤਾ। ਖੇਡਾਂ ਦਾ ਉਦਘਾਟਨ ਅੱਜ ਬੰਗਲੁਰੂ ਵਿੱਚ ਉਪ ਰਾਸ਼ਟਰਪਤੀ ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਕੀਤਾ। ਇਸ ਮੌਕੇ ਤੇ ਕਰਨਾਟਕ ਦੇ ਰਾਜਪਾਲ ਸ਼੍ਰੀ ਥਾਵਰ ਚੰਦ ਗਹਿਲੋਤਮੁੱਖ ਮੰਤਰੀ ਸ਼੍ਰੀ ਬਸਵਰਾਜ ਬੋਮਈਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰਰਾਜ ਮੰਤਰੀਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਸ਼੍ਰੀ ਨਿਸਿਤ ਪ੍ਰਮਾਣਿਕ ਅਤੇ ਹੋਰ ਪਤਵੰਤੇ ਹਾਜ਼ਰ ਸਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਬੈਂਗਲੁਰੂ ਦੇਸ਼ ਦੇ ਨੌਜਵਾਨਾਂ ਦੇ ਉਤਸ਼ਾਹ ਦਾ ਪ੍ਰਤੀਕ ਹੈ ਅਤੇ ਪ੍ਰੋਫੈਸ਼ਨਲਸ ਦਾ ਗੌਰਵ ਹੈ। ਉਨ੍ਹਾਂ ਕਿਹਾ ਕਿ ਇਹ ਮਹੱਤਵਪੂਰਨ ਗੱਲ ਹੈ ਕਿ ਇੱਥੇ ਸਟਾਰਟਅੱਪਸ ਅਤੇ ਸਪੋਰਟਸ ਦਾ ਸੰਗਮ ਹੋ ਰਿਹਾ ਹੈ। ਉਨ੍ਹਾਂ ਕਿਹਾ ਬੇਂਗਲੁਰੂ ਵਿੱਚ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ ਦਾ ਆਯੋਜਨ ਇਸ ਸੁੰਦਰ ਸ਼ਹਿਰ ਦੀ ਊਰਜਾ ਵਿੱਚ ਵਾਧਾ ਕਰੇਗਾ।” ਪ੍ਰਧਾਨ ਮੰਤਰੀ ਨੇ ਮਹਾਮਾਰੀ ਦੀਆਂ ਚੁਣੌਤੀਆਂ ਦੇ ਦਰਮਿਆਨ ਖੇਡਾਂ ਦੇ ਆਯੋਜਨ ਵਜੋਂ ਪ੍ਰਬੰਧਕਾਂ ਦੇ ਸੰਕਲਪ ਨੂੰ ਸਲਾਮ ਕੀਤਾ ਜੋ ਦ੍ਰਿੜ੍ਹ ਇਰਾਦੇ ਅਤੇ ਜਨੂੰਨ ਦਾ ਪ੍ਰਤੀਕ ਹੈ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਇਹ ਯੁਵਾ ਜਨੂੰਨ ਭਾਰਤ ਨੂੰ ਹਰ ਖੇਤਰ ਵਿੱਚ ਨਵੀਂ ਗਤੀ ਦੇ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਸਫ਼ਲਤਾ ਦੇ ਪਹਿਲੇ ਮੰਤਰ ਵਜੋਂ ਟੀਮ ਭਾਵਨਾ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ।  ਪ੍ਰਧਾਨ ਮੰਤਰੀ ਨੇ ਕਿਹਾ ਇਹ ਟੀਮ ਭਾਵਨਾ ਸਾਨੂੰ ਖੇਡਾਂ ਤੋਂ ਸਿੱਖਣ ਨੂੰ ਮਿਲਦੀ ਹੈ। ਤੁਸੀਂ ਇਸਦਾ ਪ੍ਰਤੱਖ ਅਨੁਭਵ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ ਵਿੱਚ ਕਰੋਗੇ। ਇਹ ਟੀਮ ਭਾਵਨਾ ਸਾਨੂੰ ਜੀਵਨ ਨੂੰ ਦੇਖਣ ਦਾ ਇੱਕ ਨਵਾਂ ਤਰੀਕਾ ਵੀ ਪ੍ਰਦਾਨ ਕਰਦੀ ਹੈ।”  ਇਸੇ ਤਰ੍ਹਾਂ ਖੇਡਾਂ ਵਿੱਚ ਸਫ਼ਲਤਾ ਲਈ ਸੰਪੂਰਨ ਅਪਰੋਚ ਅਤੇ 100 ਪ੍ਰਤੀਸ਼ਤ ਸਮਰਪਣ ਮੁੱਖ ਲੋੜਾਂ ਹਨ। ਖੇਡਾਂ ਦੇ ਖੇਤਰ ਤੋਂ ਮਿਲੀ ਸ਼ਕਤੀ ਅਤੇ ਸਿੱਖਿਆ ਵੀ ਜ਼ਿੰਦਗੀ ਵਿੱਚ ਅੱਗੇ ਵਧਣ ਵਿੱਚ ਮਦਦ ਕਰਦੀ ਹੈ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ, “ਖੇਡਾਂਸਹੀ ਮਾਇਨਿਆਂ ਵਿੱਚਜੀਵਨ ਦੀ ਵਾਸਤਵਿਕ ਸਹਾਇਤਾ ਪ੍ਰਣਾਲੀ ਹਨ। ਪ੍ਰਧਾਨ ਮੰਤਰੀ ਨੇ ਵਿਭਿੰਨ ਪਹਿਲੂਆਂ ਜਿਵੇਂ ਕਿ ਜਨੂੰਨਚੁਣੌਤੀਆਂਹਾਰ ਤੋਂ ਸਿੱਖਣਾਇਮਾਨਦਾਰੀ ਅਤੇ ਪਲ ਵਿੱਚ ਜੀਣ ਦੀ ਯੋਗਤਾ ਦੇ ਸਬੰਧ ਵਿੱਚ ਖੇਡਾਂ ਅਤੇ ਜੀਵਨ ਵਿੱਚਲੀਆਂ ਸਮਾਨਤਾਵਾਂ ਬਾਰੇ ਵੀ ਦਰਸਾਇਆ। ਉਨ੍ਹਾਂ ਕਿਹਾ "ਜਿੱਤ ਨੂੰ ਚੰਗੀ ਤਰ੍ਹਾਂ ਲੈਣਾ ਅਤੇ ਹਾਰ ਤੋਂ ਸਿੱਖਣਾ ਇੱਕ ਮਹੱਤਵਪੂਰਨ ਕਲਾ ਹੈ ਜੋ ਅਸੀਂ ਖੇਡਾਂ ਦੇ ਖੇਤਰ ਵਿੱਚ ਸਿੱਖਦੇ ਹਾਂ।

ਪ੍ਰਧਾਨ ਮੰਤਰੀ ਨੇ ਐਥਲੀਟਾਂ ਨੂੰ ਕਿਹਾ ਕਿ ਉਹ ਨਵੇਂ ਭਾਰਤ ਦੇ ਯੁਵਾ ਹਨ ਅਤੇ ਉਹ ਏਕ ਭਾਰਤ ਸ਼੍ਰੇਸ਼ਠ ਭਾਰਤ ਦੇ ਝੰਡਾਬਰਦਾਰ ਵੀ ਹਨ। ਨੌਜਵਾਨਾਂ ਦੀ ਸੋਚ ਅਤੇ ਪਹੁੰਚ ਅੱਜ ਦੇਸ਼ ਦੀਆਂ ਨੀਤੀਆਂ ਨੂੰ ਰੂਪ ਦੇ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੇ ਨੌਜਵਾਨਾਂ ਨੇ ਫਿਟਨੈੱਸ ਨੂੰ ਦੇਸ਼ ਦੀ ਪ੍ਰਗਤੀ ਦਾ ਮੰਤਰ ਬਣਾ ਲਿਆ ਹੈ। ਬਹੁਤ ਸਾਰੀਆਂ ਪਹਿਲਾਂ ਖੇਡਾਂ ਨੂੰ ਪੁਰਾਣੀ ਸੋਚ ਦੇ ਬੰਧਨਾਂ ਤੋਂ ਮੁਕਤ ਕਰ ਰਹੀਆਂ ਹਨ। ਨਵੀਂ ਸਿੱਖਿਆ ਨੀਤੀ ਵਿੱਚ ਖੇਡਾਂ 'ਤੇ ਜ਼ੋਰਖੇਡਾਂ ਲਈ ਆਧੁਨਿਕ ਬੁਨਿਆਦੀ ਢਾਂਚਾਪਾਰਦਰਸ਼ੀ ਚੋਣ ਪ੍ਰਕਿਰਿਆ ਜਾਂ ਖੇਡਾਂ ਵਿੱਚ ਆਧੁਨਿਕ ਟੈਕਨੋਲੋਜੀ ਦੀ ਵੱਧਦੀ ਵਰਤੋਂ ਜਿਹੇ ਉਪਾਅ ਤੇਜ਼ੀ ਨਾਲ ਨਵੇਂ ਭਾਰਤ ਦੀ ਪਹਿਚਾਣਇਸ ਦੇ ਨੌਜਵਾਨਾਂ ਦੀਆਂ ਉਮੀਦਾਂ ਅਤੇ ਉਮੰਗਾਂ ਅਤੇ ਨਵੇਂ ਭਾਰਤ ਦੇ ਫ਼ੈਸਲਿਆਂ ਦੀ ਬੁਨਿਆਦ ਬਣ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਹੁਣ ਦੇਸ਼ ਵਿੱਚ ਨਵੇਂ ਖੇਡ ਵਿਗਿਆਨ ਕੇਂਦਰ ਸਥਾਪਿਤ ਕੀਤੇ ਜਾ ਰਹੇ ਹਨ। ਸਮਰਪਿਤ ਖੇਡ ਯੂਨੀਵਰਸਿਟੀਆਂ ਬਣ ਰਹੀਆਂ ਹਨ। ਇਹ ਸਭ ਤੁਹਾਡੀ ਸੁਵਿਧਾ ਲਈ ਅਤੇ ਤੁਹਾਡੇ ਸੁਪਨਿਆਂ ਨੂੰ ਪੂਰਾ ਕਰਨ ਲਈ ਹੈ।

ਪ੍ਰਧਾਨ ਮੰਤਰੀ ਨੇ ਖੇਡ ਸ਼ਕਤੀ ਅਤੇ ਦੇਸ਼ ਦੀ ਸ਼ਕਤੀ ਦੇ ਦਰਮਿਆਨ ਸਬੰਧ ਨੂੰ ਦੁਹਰਾਇਆ ਕਿਉਂਕਿ ਖੇਡਾਂ ਵਿੱਚ ਮਾਨਤਾ ਦੇਸ਼ ਲਈ ਮਾਨਤਾ ਨੂੰ ਵਧਾਉਂਦੀ ਹੈ। ਉਨ੍ਹਾਂ ਟੋਕੀਓ ਓਲੰਪਿਕ ਦਲ ਨਾਲ ਆਪਣੀ ਮੁਲਾਕਾਤ ਨੂੰ ਯਾਦ ਕੀਤਾ ਅਤੇ ਅਥਲੀਟਾਂ ਦੇ ਚਿਹਰਿਆਂ 'ਤੇ ਦੇਸ਼ ਲਈ ਕੁਝ ਕਰਨ ਦੀ ਚਮਕ ਅਤੇ ਸੰਤੁਸ਼ਟੀ ਨੂੰ ਯਾਦ ਕੀਤਾ। ਪ੍ਰਧਾਨ ਮੰਤਰੀ ਨੇ ਖਿਡਾਰੀਆਂ ਨੂੰ ਖੇਡਾਂ ਵਿੱਚ ਹਿੱਸਾ ਲੈ ਕੇ ਦੇਸ਼ ਲਈ ਖੇਡਣ ਲਈ ਉਤਸ਼ਾਹਿਤ ਕੀਤਾ।

 

  *************

 

 ਡੀਐੱਸ/ਟੀਐੱਸ

 


(Release ID: 1819847) Visitor Counter : 136