ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਪ੍ਰਸਿੱਧ ਲੇਖਿਕਾ ਬੀਣਾਪਾਣੀ ਮੋਹਾਂਤੀ ਦੇ ਅਕਾਲ ਚਲਾਣੇ ਉੱਤੇ ਸੋਗ ਵਿਅਕਤ ਕੀਤਾ

Posted On: 24 APR 2022 11:30PM by PIB Chandigarh

ਪ੍ਰਧਾਨ ਮੰਤਰੀ ,ਸ਼੍ਰੀ ਨਰੇਂਦਰ ਮੋਦੀ ਨੇ ਪ੍ਰਸਿੱਧ ਲੇਖਿਕਾ ਬੀਣਾਪਾਣੀ ਮੋਹਾਂਤੀ  ਦੇ ਅਕਾਲ ਚਲਾਣੇ ਉੱਤੇ ਗਹਿਰਾ ਦੁਖ ਵਿਅਕਤ ਕੀਤਾ ਹੈ ।  ਸ਼੍ਰੀ ਮੋਦੀ ਨੇ ਕਿਹਾ ਹੈ ਕਿ ਬੀਣਾਪਾਣੀ ਮੋਹਾਂਤੀ ਨੇ ਓਡੀਆ ਸਾਹਿਤ,  ਖਾਸ ਕਰਕੇ ਕਥਾ-ਸਾਹਿਤ ਵਿੱਚ ਉੱਤਮ ਯੋਗਦਾਨ ਦਿੱਤਾ ਹੈ ।

ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ ਹੈ;

 “ਪ੍ਰਸਿੱਧ ਲੇਖਿਕਾ ਬੀਣਾਪਾਣੀ ਮੋਹਾਂਤੀ ਦੇ ਅਕਾਲ ਚਲਾਣੇ ਉੱਤੇ ਦੁਖੀ ਹਾਂ। ਉਨ੍ਹਾਂ ਨੇ ਓਡਿਆ ਸਾਹਿਤ ਅਤੇ ਖਾਸ ਕਰਕੇ ਕਥਾ-ਸਾਹਿਤ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ। ਉਨ੍ਹਾਂ ਦੀਆਂ ਕ੍ਰਿਤੀਆਂ ਦਾ ਵੱਖ-ਵੱਖ ਭਾਸ਼ਾਵਾਂ ਵਿੱਚ ਅਨੁਵਾਦ ਹੋਇਆ ਹੈ ਅਤੇ ਉਹ ਬਹੁਤ ਲੋਕਪ੍ਰਿਯ ਹੋਈਆਂ ਹਨ। ਉਨ੍ਹਾਂ ਦੇ ਪਰਿਜਨਾਂ ਅਤੇ ਪ੍ਰਸ਼ੰਸਕਾਂ ਦੇ ਪ੍ਰਤੀ ਮੇਰੀਆਂ ਸੰਵੇਦਨਾਵਾਂ। ਓਮ ਸ਼ਾਂਤੀ।

*****

ਡੀਐੱਸ/ਐੱਸਟੀ


(Release ID: 1819823) Visitor Counter : 143