ਪ੍ਰਧਾਨ ਮੰਤਰੀ ਦਫਤਰ

ਯੂਨਾਈਟਿਡ ਕਿੰਗਡਮ ਦੇ ਪ੍ਰਧਾਨ ਮੰਤਰੀ ਦੇ ਨਾਲ ਸੰਯੁਕਤ ਪ੍ਰੈੱਸ ਮਿਲਣੀ ਸਮੇਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਬਿਆਨ

Posted On: 22 APR 2022 3:40PM by PIB Chandigarh

Your Excellency, Prime Minister ਬੋਰਿਸ ਜਾਨਸਨ,

Distinguished delegates,

ਮੀਡੀਆ ਦੇ ਸਾਡੇ ਸਾਥੀ,

ਨਮਸਕਾਰ!

ਸਭ ਤੋਂ ਮੈਂ ਪਹਿਲਾਂਪ੍ਰਧਾਨ ਮੰਤਰੀ ਬੋਰਿਸ ਜਾਨਸਨ ਅਤੇ ਉਨ੍ਹਾਂ ਦੇ ਡੈਲੀਗੇਸ਼ਨ ਦਾ ਭਾਰਤ ਵਿੱਚ ਹਾਰਦਿਕ ਸੁਆਗਤ ਕਰਦਾ ਹਾਂ

ਪ੍ਰਧਾਨ ਮੰਤਰੀ ਦੇ ਰੂਪ ਵਿੱਚ ਭਲੇ ਹੀ ਇਹ ਉਨ੍ਹਾਂ ਦੀ ਪਹਿਲੀ ਭਾਰਤ ਯਾਤਰਾ ਹੈਲੇਕਿਨ ਇੱਕ ਪੁਰਾਣੇ ਮਿੱਤਰ ਦੇ ਰੂਪ ਵਿੱਚਉਹ ਭਾਰਤ ਨੂੰ ਬਹੁਤ ਅੱਛੀ ਤਰ੍ਹਾਂ ਜਾਣਦੇ ਹਨਸਮਝਦੇ ਹਨ। ਪਿਛਲੇ ਕਈ ਵਰ੍ਹਿਆਂ ਤੋਂ ਭਾਰਤ ਅਤੇ UK ਦੇ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਪ੍ਰਧਾਨ ਮੰਤਰੀ ਜਾਨਸਨ ਦੀ ਬਹੁਤ ਮਹੱਤਵਪੂਰਨ ਭੂਮਿਕਾ ਰਹੀ ਹੈ।

ਇਸ ਸਮੇਂਜਦੋਂ ਭਾਰਤ ਆਪਣੀ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈਪ੍ਰਧਾਨ ਮੰਤਰੀ ਬੋਰਿਸ ਜਾਨਸਨ ਦਾ ਇੱਥੇ ਆਉਣਾਆਪਣੇ ਆਪ ਵਿੱਚ ਇੱਕ ਇਤਿਹਾਸਿਕ ਪਲ ਹੈ ਅਤੇ ਕੱਲ੍ਹ ਤਾਂ ਪੂਰੇ ਭਾਰਤ ਨੇ ਦੇਖਿਆ ਹੈ ਕਿ ਤੁਸੀਂ ਆਪਣੀ ਭਾਰਤ ਯਾਤਰਾ ਦੀ ਸ਼ੁਰੂਆਤ ਸਾਬਰਮਤੀ ਆਸ਼ਰਮ ਵਿੱਚ ਮਹਾਤਮਾ ਗਾਂਧੀ ਨੂੰ ਸ਼ਰਧਾ-ਸੁਮਨ ਅਰਪਿਤ ਕਰਕੇ ਕੀਤੀ

Friends,

ਪਿਛਲੇ ਸਾਲ ਅਸੀਂ ਦੋਨੋਂ ਦੇਸ਼ਾਂ ਦੇ ਦਰਮਿਆਨ Comprehensive Strategic Partnership ਦੀ ਸਥਾਪਨਾ ਕੀਤੀ ਸੀ। ਅਤੇ ਇਸ ਦਹਾਕੇ ਵਿੱਚ ਆਪਣੇ ਸਬੰਧਾਂ ਨੂੰ ਦਿਸ਼ਾ ਦੇਣ ਦੇ ਲਈ ਅਸੀਂ ਇੱਕ ਮਹੱਤਵਪੂਰਨ “ਰੋਡਮੈਪ 2030” ਵੀ ਲਾਂਚ ਕੀਤਾ ਸੀ। ਅੱਜ ਦੀ ਸਾਡੀ ਬਾਤਚੀਤ ਵਿੱਚ ਅਸੀਂ ਇਸ ਰੋਡਮੈਪ ਵਿੱਚ ਹੋਈ ਪ੍ਰਗਤੀ ਨੂੰ review ਵੀ ਕੀਤਾ,  ਅਤੇ ਆਗਾਮੀ ਸਮੇਂ ਦੇ ਲਈ ਕੁਝ ਲਕਸ਼ ਵੀ ਤੈਅ ਕੀਤੇ

Free Trade Agreement ਦੇ ਵਿਸ਼ੇ ਤੇ ਦੋਨੋਂ ਦੇਸ਼ਾਂ ਦੀਆਂ teams ਕੰਮ ਕਰ ਰਹੀਆਂ ਹਨ ਬਾਤਚੀਤ ਵਿੱਚ ਅੱਛੀ ਪ੍ਰਗਤੀ ਹੋ ਰਹੀ ਹੈ। ਅਤੇ ਅਸੀਂ ਇਸ ਸਾਲ ਦੇ ਅੰਤ ਤੱਕ FTA ਦੇ ਸਮਾਪਨ ਦੀ ਦਿਸ਼ਾ ਵਿੱਚ ਪੂਰਾ ਪ੍ਰਯਾਸ ਕਰਨ ਦਾ ਨਿਰਣਾ ਲਿਆ ਹੈ। ਪਿਛਲੇ ਕੁਝ ਮਹੀਨਿਆਂ ਵਿੱਚ ਭਾਰਤ ਨੇ UAE ਅਤੇ ਆਸਟ੍ਰੇਲੀਆ ਦੇ ਨਾਲ Free Trade Agreements ਦਾ ਸਮਾਪਨ ਕੀਤਾ ਹੈ। ਉਸੇ ਗਤੀਉਸੇ commitment ਦੇ ਨਾਲਅਸੀਂ UK ਦੇ ਨਾਲ ਵੀ FTA ’ਤੇ ਅੱਗੇ ਵਧਣਾ ਚਾਹਾਂਗੇ

ਅਸੀਂ ਰੱਖਿਆ ਖੇਤਰ ਵਿੱਚ ਸਹਿਯੋਗ ਵਧਾਉਣ ’ਤੇ ਵੀ ਸਹਿਮਤੀ ਵਿਅਕਤ ਕੀਤੀ ਹੈ। ਰੱਖਿਆ ਖੇਤਰ ਵਿੱਚ manufacturing, technology, design ਅਤੇ development, ਸਾਰੇ ਖੇਤਰਾਂ ਵਿੱਚ UK ਦੁਆਰਾ “ਆਤਮਨਿਰਭਰ ਭਾਰਤ” ਦੇ ਸਮਰਥਨ ਦਾ ਅਸੀਂ ਸੁਆਗਤ ਕਰਦੇ ਹਾਂ

Friends,

ਭਾਰਤ ਵਿੱਚ ਚਲ ਰਹੇ ਵਿਆਪਕ reforms, ਸਾਡੇ infrastructure modernization plan ਅਤੇ National Infrastructure Pipeline ਬਾਰੇ ਵੀ ਅਸੀਂ ਚਰਚਾ ਕੀਤੀ। ਅਸੀਂ UK ਦੀਆਂ ਕੰਪਨੀਆਂ ਦੁਆਰਾ ਭਾਰਤ ਵਿੱਚ ਵਧਦੇ ਨਿਵੇਸ਼ ਦਾ ਸੁਆਗਤ ਕਰਦੇ ਹਾਂ। ਅਤੇ ਇਸ ਦੀ ਇੱਕ ਉੱਤਮ ਉਦਾਹਰਣ ਸਾਨੂੰ ਕੱਲ੍ਹ ਗੁਜਰਾਤ ਵਿੱਚ ਹਾਲੋਲ ਵਿੱਚ ਦੇਖਣ ਨੂੰ ਮਿਲੀ

UK ਵਿੱਚ ਰਹਿਣ ਵਾਲੇ one point six million ਭਾਰਤੀ ਮੂਲ ਦੇ ਲੋਕ ਸਮਾਜ ਅਤੇ ਅਰਥਵਿਵਸਥਾ  ਦੇ ਹਰ ਖੇਤਰ ਵਿੱਚ ਸਕਾਰਾਤਮਕ ਯੋਗਦਾਨ ਕਰ ਰਹੇ ਹਨ। ਸਾਨੂੰ ਉਨ੍ਹਾਂ ਦੀਆਂ ਉਪਲਬਧੀਆਂ ’ਤੇ ਗਰਵ (ਮਾਣ) ਹੈ। ਅਤੇ ਇਸ ਜੀਵੰਤ ਸੇਤੂ ਨੂੰ ਅਸੀਂ ਹੋਰ ਮਜ਼ਬੂਤ ਕਰਨਾ ਚਾਹੁੰਦੇ ਹਾਂ ਇਸ ਦਿਸ਼ਾ ਵਿੱਚ ਪ੍ਰਧਾਨ ਮੰਤਰੀ ਜਾਨਸਨ ਨੇ ਨਿਜੀ ਰੂਪ ਤੋਂ ਬਹੁਤ ਯੋਗਦਾਨ ਕੀਤਾ ਹੈ। ਇਸ ਦੇ ਲਈ ਮੈਂ ਉਨ੍ਹਾਂ ਦਾ ਅਭਿਨੰਦਨ ਕਰਦਾ ਹਾਂ

Friends,

ਅਸੀਂ ਗਲਾਸਗੋ ਵਿੱਚ ਆਯੋਜਿਤ COP-26 ਵਿੱਚ ਲਏ ਗਏ ਸੰਕਲਪਾਂ ਨੂੰ ਪੂਰਨ ਕਰਨ ਦੇ ਲਈ ਆਪਣੀ ਪ੍ਰਤੀਬੱਧਤਾ ਜਤਾਈ। ਅੱਜ ਅਸੀਂ ਆਪਣੀ climate ਅਤੇ energy ਪਾਰਟਨਰਸ਼ਿਪ ਨੂੰ ਹੋਰ ਅਧਿਕ ਗਹਿਨ ਕਰਨ ਦਾ ਨਿਰਣਾ ਲਿਆ। ਅਸੀਂ UK ਨੂੰ ਭਾਰਤ ਦੇ National Hydrogen Mission ਵਿੱਚ ਸ਼ਾਮਲ ਹੋਣ ਦੇ  ਲਈ ਸੱਦਾ ਦਿੰਦੇ ਹਾਂ। ਅਤੇ ਸਾਡੇ ਦਰਮਿਆਨ Strategic Tech Dialogue ਦੀ ਸਥਾਪਨਾ ਦਾ ਮੈਂ ਹਿਰਦੈ ਤੋਂ ਸੁਆਗਤ ਕਰਦਾ ਹਾਂ

Friends,

ਅੱਜ ਸਾਡੇ ਦਰਮਿਆਨ Global Innovation Partnership  ਦੇ implementation arrangements ਦਾ ਸਮਾਪਨ ਇੱਕ ਬਹੁਤ ਮਹੱਤਵਪੂਰਨ ਪਹਿਲ ਸਾਬਤ ਹੋਵੇਗੀ। ਇਹ ਹੋਰ ਦੇਸ਼ਾਂ ਦੇ ਨਾਲ ਸਾਡੀ ਵਿਕਾਸ ਸਾਂਝੇਦਾਰੀ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰੇਗਾ। ਇਸ ਦੇ ਤਹਿਤ ਤੀਸਰੇ ਦੇਸ਼ਾਂ ਵਿੱਚ “Made in India” innovations  ਦੇ transfer ਅਤੇ scaling-up ਦੇ ਲਈ ਭਾਰਤ ਅਤੇ UK 100 ਮਿਲੀਅਨ ਡਾਲਰ ਤੱਕ co-finance ਕਰਨਗੇ। ਇਨ੍ਹਾਂ ਤੋਂ Sustainable Development Goals ਦੀ ਪ੍ਰਾਪਤੀ ਵਿੱਚ,  ਅਤੇ climate change ਨਾਲ ਨਿਪਟਣ ਦੇ ਪ੍ਰਯਾਸਾਂ ਵਿੱਚ ਵੀ ਮਦਦ ਮਿਲੇਗੀ। ਇਹ ਸਾਡੇ start-ups ਅਤੇ MSME sector ਨੂੰ ਨਵੇਂ markets ਤਲਾਸ਼ਣਅਤੇ ਆਪਣੇ innovations ਨੂੰ global ਕਰਨ ਵਿੱਚ ਬਹੁਤ ਉਪਯੋਗੀ ਸਿੱਧ ਹੋਵੇਗਾ

Friends,

ਅਸੀਂ ਖੇਤਰੀ ਅਤੇ ਆਲਮੀ ਪੱਧਰ ’ਤੇ ਹੋ ਰਹੇ ਅਨੇਕ developments ’ਤੇ ਵੀ ਚਰਚਾ ਕੀਤੀ। ਇੱਕ free, open, inclusive and rules-based order ’ਤੇ ਅਧਾਰਿਤ Indo-Pacific ਖੇਤਰ ਬਣਾਈ ਰੱਖਣ ’ਤੇ ਅਸੀਂ ਜ਼ੋਰ ਦਿੱਤਾ। Indo-Pacific Oceans Initiative ਨਾਲ ਜੁੜਨ ਦੇ UK ਦੇ ਨਿਰਣੇ ਦਾ ਭਾਰਤ ਸੁਆਗਤ ਕਰਦਾ ਹੈ

ਅਸੀਂ ਯੂਕ੍ਰੇਨ ਵਿੱਚ ਤੁਰੰਤ ਯੁੱਧਵਿਰਾਮ ਅਤੇ ਸਮੱਸਿਆ ਦੇ ਸਮਾਧਾਨ ਦੇ ਲਈ ਡਾਇਲੌਗ ਅਤੇ ਡਿਪਲੋਮੇਸੀ ’ਤੇ ਬਲ ਦਿੱਤਾ। ਅਸੀਂ ਸਾਰੇ ਦੇਸ਼ਾਂ ਦੀ ਖੇਤਰੀ ਅਖੰਡਤਾ ਅਤੇ ਸੰਪ੍ਰਭੂਤਾ ਦੇ ਸਨਮਾਨ ਦਾ ਮਹੱਤਵ ਵੀ ਦੁਹਰਾਇਆ

ਅਸੀਂ ਇੱਕ peaceful, stable ਅਤੇ secure Afghanistan ਅਤੇ ਇੱਕ inclusive ਅਤੇ representative Government ਦੇ ਲਈ ਆਪਣਾ ਸਮਰਥਨ ਦੁਹਰਾਇਆ। ਇਹ ਜ਼ਰੂਰੀ ਹੈ ਕਿ ਅਫ਼ਗ਼ਾਨ ਭੂਮੀ ਦਾ ਪ੍ਰਯੋਗ ਹੋਰ ਦੇਸ਼ਾਂ ਵਿੱਚ ਆਤੰਕਵਾਦ ਫੈਲਾਉਣ ਦੇ ਲਈ ਨਹੀਂ ਹੋਣਾ ਚਾਹੀਦਾ ਹੈ

Excellency,

ਤੁਸੀਂ ਹਮੇਸ਼ਾ ਭਾਰਤ ਅਤੇ UK ਦੇ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਲਈ ਵਿਸ਼ੇਸ਼ ਪ੍ਰਯਾਸ ਕੀਤੇ ਹਨ ਇਸ ਦੇ ਲਈ ਅਸੀਂ ਤੁਹਾਡਾ ਅਭਿਨੰਦਨ ਕਰਦੇ ਹਾਂ

ਇੱਕ ਵਾਰ ਫਿਰਤੁਹਾਡਾ ਅਤੇ ਤੁਹਾਡੇ ਪ੍ਰਤੀਨਿਧੀਮੰਡਲ ਦਾ ਭਾਰਤ ਵਿੱਚ ਹਾਰਦਿਕ ਸੁਆਗਤ ਹੈ

ਬਹੁਤ-ਬਹੁਤ ਧੰਨਵਾਦ!

*****

ਡੀਐੱਸ/ਐੱਸਟੀ



(Release ID: 1819550) Visitor Counter : 160