ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਐਨੀਮੇਸ਼ਨ, ਵਿਜ਼ੁਅਲ ਇਫੈਕਟਸ, ਗੇਮਿੰਗ ਅਤੇ ਕੌਮਿਕਸ (ਏਵੀਜੀਸੀ) ਸੰਵਰਧਨ ਟਾਸਕ ਫੋਰਸ ਦਾ ਗਠਨ ਕੀਤਾ


ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ, ਟਾਸਕ ਫੋਰਸ ਦੇ ਪ੍ਰਮੁੱਖ ਹੋਣਗੇ, ਜੋ 90 ਦਿਨਾਂ ਵਿੱਚ ਆਪਣੀ ਪਹਿਲੀ ਕਾਰਜ ਯੋਜਨਾ ਪੇਸ਼ ਕਰਨਗੇ

ਟਾਸਕ ਫੋਰਸ ਵਿੱਚ ਉਦਯੋਗ ਜਗਤ, ਅਕਾਦਮਿਕ ਜਗਤ ਅਤੇ ਰਾਜ ਸਰਕਾਰਾਂ ਦੇ ਨੁਮਾਇੰਦਿਆਂ ਨੂੰ ਸ਼ਾਮਲ ਕੀਤਾ ਗਿਆ ਹੈ

Posted On: 08 APR 2022 10:46AM by PIB Chandigarh

• ਮਾਣਯੋਗ ਵਿੱਤ ਮੰਤਰੀ ਦੇ ਬਜਟ ਭਾਸ਼ਣ ਵਿੱਚ ਏਵੀਜੀਸੀ ਸੰਵਰਧਨ ਟਾਸਕ ਫੋਰਸ ਦੇ ਗਠਨ ਦਾ ਐਲਾਨ ਕੀਤਾ ਗਿਆ

 • ਏਵੀਜੀਸੀ ਉਦਯੋਗ ਪਾਰਟਨਰ ਦੇ ਰੂਪ ਵਿੱਚ ਹਿਤਧਾਰਕ

 • ਕੰਟੈਂਟ ਨਿਰਮਾਣ ਵਿੱਚ ਭਾਰਤ ਦੀ ਮੋਹਰੀ ਭੂਮਿਕਾ

 • ਏਵੀਜੀਸੀ ਸੈਕਟਰ ਦੇ ਵਿਕਾਸ ਦੀਆਂ ਨੀਤੀਆਂ ਦਾ ਮਾਰਗਦਰਸ਼ਨ

 • ਉਦਯੋਗ ਜਗਤ ਦੇ ਨਾਲ ਸਰਗਰਮੀ ਨਾਲ ਸਹਿਯੋਗ

 • ਭਾਰਤੀ ਏਵੀਜੀਸੀ ਉਦਯੋਗ ਦੀ ਆਲਮੀ ਸਥਿਤੀ ਨੂੰ ਹੋਰ ਬਿਹਤਰ ਬਣਾਉਣਾ

ਭਾਰਤ ਵਿੱਚ ਐਨੀਮੇਸ਼ਨਵਿਜ਼ੁਅਲ ਇਫੈਕਟਸਗੇਮਿੰਗ ਅਤੇ ਕੌਮਿਕ (ਏਵੀਜੀਸੀ) ਸੈਕਟਰ ਵਿੱਚ ਕ੍ਰਿਏਟ ਇਨ ਇੰਡੀਆ” ਅਤੇ ਬ੍ਰਾਂਡ ਇੰਡੀਆ” ਦਾ ਮਸ਼ਾਲ ਧਾਰਕ ਬਣਨ ਦੀ ਸਮਰੱਥਾ ਹੈ। ਭਾਰਤ ਪਾਸ ਸਾਲ 2025 ਤੱਕ 5% (~ 40 ਬਿਲੀਅਨ ਡਾਲਰ) ਦੀ ਗਲੋਬਲ ਮਾਰਕਿਟ  ਹਿੱਸੇਦਾਰੀ ਹਾਸਲ ਕਰਨ ਦੀ ਸਮਰੱਥਾ ਹੈਜਿਸ ਵਿੱਚ 25-30% ਦਾ ਸਲਾਨਾ ਵਾਧਾ ਅਤੇ ਸਲਾਨਾ 160,000 ਤੋਂ ਵੱਧ ਨਵੀਆਂ ਨੌਕਰੀਆਂ ਪੈਦਾ ਹੋਣਗੀਆਂ।

 2.  ਏਵੀਜੀਸੀ ਸੈਕਟਰ ਦੇ ਦਾਇਰੇ ਨੂੰ ਅੱਗੇ ਵਧਾਉਣ ਲਈਕੇਂਦਰੀ ਬਜਟ 2022-23 ਵਿੱਚ ਇੱਕ ਐਨੀਮੇਸ਼ਨਵਿਜ਼ੂਅਲ ਇਫੈਕਟਸਗੇਮਿੰਗ ਅਤੇ ਕੌਮਿਕਸ (ਏਵੀਜੀਸੀ) ਸੰਵਰਧਨ ਟਾਸਕ ਫੋਰਸ ਸਥਾਪਿਤ ਕਰਨ ਲਈ ਇੱਕ ਐਲਾਨ ਕੀਤਾ ਗਿਆ ਸੀ ਤਾਕਿ ਸਾਡੇ ਬਜ਼ਾਰਾਂ ਅਤੇ ਆਲਮੀ ਮੰਗ ਨੂੰ ਪੂਰਾ ਕਰਨ ਲਈ ਘਰੇਲੂ ਸਮਰੱਥਾ ਦੇ ਨਿਰਮਾਣ ਅਤੇ ਉਪਯੋਗ ਕਰਨ ਦੇ ਤਰੀਕਿਆਂ ਦੀ ਸਿਫਾਰਸ਼ ਕੀਤੀ ਜਾ ਸਕੇ।   

 3.  ਕੇਂਦਰੀ ਬਜਟ 2022-23 ਵਿੱਚ ਕੀਤੇ ਗਏ ਐਲਾਨ ਦੇ ਅਨੁਰੂਪਦੇਸ਼ ਵਿੱਚ ਏਵੀਜੀਸੀ ਸੈਕਟਰ ਨੂੰ ਉਤਸ਼ਾਹਿਤ ਕਰਨ ਲਈ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੀ ਸਰਪ੍ਰਸਤੀ ਹੇਠ ਇੱਕ ਐਨੀਮੇਸ਼ਨਵਿਜ਼ੁਅਲ ਇਫੈਕਟਸਗੇਮਿੰਗ ਅਤੇ ਕੌਮਿਕਸ (ਏਵੀਜੀਸੀ) ਸੰਵਰਧਨ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਹੈ।   

4. ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਏਵੀਜੀਸੀ ਸੰਵਰਧਨ ਟਾਸਕ ਫੋਰਸ ਦੇ ਪ੍ਰਮੁੱਖ ਹੋਣਗੇ ਅਤੇ ਇਸ ਵਿੱਚ ਨਿਮਨਲਿਖਿਤ ਮੰਤਰਾਲਿਆਂ/ਵਿਭਾਗਾਂ ਦੇ ਸਕੱਤਰ ਸ਼ਾਮਲ ਹੋਣਗੇ:

ਏ. ਹੁਨਰ ਵਿਕਾਸ ਅਤੇ ਉੱਦਮਤਾ ਮੰਤਰਾਲਾ;

 ਬੀ. ਉਚੇਰੀ ਸਿੱਖਿਆ ਵਿਭਾਗ,

 ਸੀ. ਸਿੱਖਿਆ ਮੰਤਰਾਲਾ;

 ਡੀ. ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ ਅਤੇ

 ਈ. ਉਦਯੋਗ ਅਤੇ ਅੰਦਰੂਨੀ ਵਪਾਰ ਦੇ ਸੰਵਰਧਨ ਲਈ ਵਿਭਾਗ।

ਇਸ ਵਿੱਚ ਉਦਯੋਗ ਪਾਰਟਨਰਾਂ ਦੀ ਵਿਆਪਕ ਭਾਗੀਦਾਰੀ ਹੋਵੇਗੀ ਜਿਵੇਂ ਕਿ

ਏ. ਸਰਬ/ਸ਼੍ਰੀ ਬੀਰੇਨ ਘੋਸ਼ਕੰਟ੍ਰੀ ਹੈੱਡਟੈਕਨੀਕਲਰ ਇੰਡੀਆ;

 ਬੀ. ਆਸ਼ੀਸ਼ ਕੁਲਕਰਣੀਸੰਸਥਾਪਕਪੁਨਰਯੁਗ ਆਰਟਵਿਜ਼ਨ ਪ੍ਰਾਈਵੇਟ ਲਿਮਿਟਿਡ;

 ਸੀ. ਜੇਸ਼ ਕ੍ਰਿਸ਼ਨ ਮੂਰਤੀਸੰਸਥਾਪਕ ਅਤੇ ਸੀਈਓ ਅਨੀਬ੍ਰੇਨ;

  ਡੀ. ਕੇਤਨ ਯਾਦਵਸੀਓਓ ਅਤੇ ਵੀਐੱਫਐਕਸ ਪ੍ਰੋਡਿਊਸਰਰੈੱਡਚਿਲੀਜ਼ ਵੀਐੱਫਐਕਸ;

  ਈ. ਚੈਤੰਨਯ ਚਿੰਚਲੀਕਰਚੀਫ਼ ਟੈਕਨੋਲੋਜੀ ਅਫਸਰਵ੍ਹਿਸਲਿੰਗ ਵੁਡਸ ਇੰਟਰਨੈਸ਼ਨਲ;

 ਐੱਫ. ਕਿਸ਼ੋਰ ਕਿਚਿਲੀਸੀਨੀਅਰ ਵਾਈਸ ਪ੍ਰੈਜ਼ੀਡੈਂਟ ਅਤੇ ਕੰਟਰੀ ਹੈੱਡਜ਼ਿੰਗਾ ਇੰਡੀਆ;

 ਜੀ. ਨੀਰਜ ਰੌਏਹੰਗਾਮਾ ਡਿਜੀਟਲ ਮੀਡੀਆ ਐਂਟਰਟੇਨਮੈਂਟ ਦੇ ਮੈਨੇਜਿੰਗ ਡਾਇਰੈਕਟਰ ਅਤੇ ਸੀਈਓ

5.  ਏਵੀਜੀਸੀ ਸੰਵਰਧਨ ਟਾਸਕ ਫੋਰਸ ਵਿੱਚ ਕਰਨਾਟਕਮਹਾਰਾਸ਼ਟਰਤੇਲੰਗਾਨਾ ਦੀਆਂ ਰਾਜ ਸਰਕਾਰਾਂ;  ਸਿੱਖਿਆ ਸੰਸਥਾਵਾਂ ਜਿਵੇਂ ਕਿ ਆਲ ਇੰਡੀਆ ਕੌਂਸਲ ਆਵ੍ ਟੈਕਨੀਕਲ ਐਜੂਕੇਸ਼ਨਨੈਸ਼ਨਲ ਕੌਂਸਲ ਆਵ੍ ਐਜੂਕੇਸ਼ਨਲਰਿਸਰਚ ਐਂਡ ਟ੍ਰੇਨਿੰਗ ਦੇ ਮੁਖੀ ਅਤੇ ਉਦਯੋਗਿਕ ਸੰਸਥਾਵਾਂ -ਐੱਮਈਐੱਸਸੀਫਿੱਕੀ ਅਤੇ ਸੀਆਈਆਈ ਦੇ ਨੁਮਾਇੰਦੇ ਵੀ ਸ਼ਾਮਲ ਹਨ।

6.  ਭਾਰਤ ਸਰਕਾਰਰਾਜ ਸਰਕਾਰਾਂ ਅਤੇ ਪ੍ਰਮੁੱਖ ਉਦਯੋਗਿਕ ਖਿਡਾਰੀਆਂ ਦੀ ਭਾਗੀਦਾਰੀ ਨਾਲ ਇੱਕ ਏਵੀਜੀਸੀ ਸੰਵਰਧਨ ਟਾਸਕ ਫੋਰਸ ਦੀ ਸਿਰਜਣਾ ਇਸ ਸੈਕਟਰ ਲਈ ਵਿਕਾਸ ਦੀਆਂ ਨੀਤੀਆਂ ਨੂੰ ਸੇਧ ਦੇਣ ਲਈ ਸੰਸਥਾਗਤ ਪ੍ਰਯਤਨਾਂ ਨੂੰ ਚਲਾ ਕੇਭਾਰਤ ਵਿੱਚ ਏਵੀਜੀਸੀ ਸਿੱਖਿਆ ਲਈ ਮਾਪਦੰਡ ਨਿਰਧਾਰਿਤ ਕਰਨਉਦਯੋਗ ਅਤੇ ਅੰਤਰਰਾਸ਼ਟਰੀ ਏਵੀਜੀਸੀ ਸੰਸਥਾਵਾਂ ਨਾਲ ਸਰਗਰਮੀ ਨਾਲ ਸਹਿਯੋਗ ਕਰਨ ਅਤੇ ਭਾਰਤੀ ਏਵੀਜੀਸੀ ਉਦਯੋਗ ਦੇ ਆਲਮੀ ਪੱਧਰ ਨੂੰ ਵਧਾਉਣ ਲਈ ਸੈਕਟਰ ਦੇ ਵਿਕਾਸ ਲਈ ਫੋਕਸਡ ਜ਼ੋਰ ਦੇਵੇਗੀ।

ਟਾਸਕ ਫੋਰਸ ਦੇ ਕੰਮ ਦੇ ਦਾਇਰੇ ਵਿੱਚ ਹੇਠ ਲਿਖੇ ਸ਼ਾਮਲ ਹਨ:

(i)  ਇੱਕ ਰਾਸ਼ਟਰੀ ਏਵੀਜੀਸੀ ਨੀਤੀ ਬਣਾਉਣਾ,

 (ii) ਏਵੀਜੀਸੀ ਸਬੰਧਿਤ ਸੈਕਟਰਾਂ ਵਿੱਚ ਗ੍ਰੈਜੂਏਸ਼ਨਪੋਸਟ-ਗ੍ਰੈਜੂਏਸ਼ਨ ਅਤੇ ਡਾਕਟਰਲ ਕੋਰਸਾਂ ਲਈ ਰਾਸ਼ਟਰੀ ਪਾਠਕ੍ਰਮ ਫ੍ਰੇਮਵਰਕ ਦੀ ਸਿਫ਼ਾਰਿਸ਼ ਕਰਨਾ,

 (iii) ਅਕਾਦਮਿਕ ਸੰਸਥਾਵਾਂਵੋਕੇਸ਼ਨਲ ਟ੍ਰੇਨਿੰਗ ਕੇਂਦਰਾਂ ਅਤੇ ਉਦਯੋਗ ਦੇ ਸਹਿਯੋਗ ਨਾਲ ਸਕਿੱਲਿੰਗ ਪਹਿਲਾਂ ਦੀ ਸੁਵਿਧਾ,

 (iv) ਰੋਜ਼ਗਾਰ ਦੇ ਮੌਕੇ ਵਧਾਉਣਾ,

 (v) ਭਾਰਤੀ ਏਵੀਜੀਸੀ ਉਦਯੋਗ ਦੀ ਆਲਮੀ ਪਹੁੰਚ ਨੂੰ ਵਧਾਉਣ ਲਈ ਪ੍ਰੋਤਸਾਹਨ ਅਤੇ ਮਾਰਕਿਟ  ਵਿਕਾਸ ਗਤੀਵਿਧੀਆਂ ਦੀ ਸੁਵਿਧਾ,

(vi) ਏਵੀਜੀਸੀ ਸੈਕਟਰ ਵਿੱਚ ਐੱਫਡੀਆਈ ਆਕਰਸ਼ਿਤ ਕਰਨ ਲਈ ਨਿਰਯਾਤ ਨੂੰ ਵਧਾਉਣਾ ਅਤੇ ਪ੍ਰੋਤਸਾਹਨ ਦੀ ਸਿਫ਼ਾਰਿਸ਼ ਕਰਨਾ।

7.  ਏਵੀਜੀਸੀ ਸੰਵਰਧਨ ਟਾਸਕ ਫੋਰਸ ਆਪਣੀ ਪਹਿਲੀ ਕਾਰਜ ਯੋਜਨਾ 90 ਦਿਨਾਂ ਦੇ ਅੰਦਰ ਪੇਸ਼ ਕਰੇਗੀ।

 ************

ਸੌਰਭ ਸਿੰਘ



(Release ID: 1815039) Visitor Counter : 204