ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਸ਼ਰਧਾਲੂਆਂ ਨੂੰ ਗੁਜਰਾਤ ਦੇ ਅੰਬਾਜੀ ਤੀਰਥਧਾਮ ਵਿਖੇ ਲਾਈਟ ਐਂਡ ਸਾਊਂਡ ਸ਼ੋਅ ਵਿੱਚ ਸ਼ਾਮਲ ਹੋਣ ਦੀ ਤਾਕੀਦ ਕੀਤੀ
प्रविष्टि तिथि:
08 APR 2022 1:59PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸ਼ਰਧਾਲੂਆਂ ਨੂੰ ਗੁਜਰਾਤ ਵਿੱਚ ਅੰਬਾਜੀ ਤੀਰਥਧਾਮ ਵਿਖੇ ਸਾਊਂਡ ਐਂਡ ਲਾਈਟ ਸ਼ੋਅ ਵਿੱਚ ਹਿੱਸਾ ਲੈਣ ਦੀ ਤਾਕੀਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਅੱਜ ਸ਼ਾਮ 7 ਵਜੇ ਤੋਂ ਇੱਥੇ 51 ਸ਼ਕਤੀਪੀਠਾਂ ਦਾ ਪਰਿਕਰਮਾ ਉਤਸਵ ਸ਼ੁਰੂ ਹੋ ਰਿਹਾ ਹੈ। ਲਾਈਟ ਐਂਡ ਸਾਊਂਡ ਸ਼ੋਅ ਵਿੱਚ ਸਾਡੇ ਪੁਰਾਣ ਪ੍ਰਦਰਸ਼ਿਤ ਕੀਤੇ ਜਾਣਗੇ।
ਪ੍ਰਧਾਨ ਮੰਤਰੀ ਨੇ ਇੱਕ ਟਵੀਟ ਵਿੱਚ ਕਿਹਾ;
"ਗੁਜਰਾਤ ਦੇ ਅੰਬਾਜੀ ਤੀਰਥਧਾਮ ਵਿੱਚ ਸ਼ਰਧਾਲੂਆਂ ਦੇ ਲਈ ਇੱਕ ਬਹੁਤ ਹੀ ਸ਼ੁਭ ਅਵਸਰ ਆਇਆ ਹੈ। ਅੱਜ ਸ਼ਾਮ 7 ਵਜੇ ਤੋਂ ਇੱਥੇ 51 ਸ਼ਕਤੀਪੀਠਾਂ ਦਾ ਪਰਿਕਰਮਾ ਉਤਸਵ ਸ਼ੁਰੂ ਹੋ ਰਿਹਾ ਹੈ, ਜਿਸ ਵਿੱਚ ਸਾਡੇ ਪੁਰਾਣਾਂ ਦੀ ਆਕਰਸ਼ਕ ਪੇਸ਼ਕਾਰੀ ਨਾਲ ਜੁੜਿਆ ਇੱਕ ਸਾਊਂਡ ਐਂਡ ਲਾਈਟ ਸ਼ੋਅ ਵੀ ਸ਼ਾਮਲ ਹੈ। ਮੇਰੀ ਤਾਕੀਦ ਹੈ ਕਿ ਆਪ ਸਭ ਇਸ ਸ਼ਾਨਦਾਰ ਅਨੁਸ਼ਠਾਨ ਦੇ ਸਹਿਭਾਗੀ ਬਣੋ।"
****
ਡੀਐੱਸ/ਐੱਸਟੀ
(रिलीज़ आईडी: 1815023)
आगंतुक पटल : 136
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Bengali
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam