ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਭਾਰਤ ਦੀ ਰਾਸ਼ਟਰੀ ਸੁਰੱਖਿਆ, ਵਿਦੇਸ਼ੀ ਸਬੰਧਾਂ ਅਤੇ ਜਨਤਕ ਵਿਵਸਥਾ ਨਾਲ ਸਬੰਧਿਤ ਗਲਤ ਜਾਣਕਾਰੀ ਫੈਲਾਉਣ ਲਈ 22 ਯੂ-ਟਿਊਬ ਚੈਨਲਾਂ ਨੂੰ ਬਲੌਕ ਕੀਤਾ



ਆਈਟੀ ਨਿਯਮਾਂ, 2021 ਦੇ ਤਹਿਤ ਪਹਿਲੀ ਵਾਰ 18 ਭਾਰਤੀ ਯੂ-ਟਿਊਬ ਨਿਊਜ਼ ਚੈਨਲ ਬਲੌਕ ਕੀਤੇ ਗਏ



ਪਾਕਿਸਤਾਨ ਦੇ 4 ਯੂ-ਟਿਊਬ ਨਿਊਜ਼ ਚੈਨਲ ਬਲੌਕ ਕੀਤੇ ਗਏ



ਯੂ-ਟਿਊਬ ਚੈਨਲਾਂ ਨੇ ਦਰਸ਼ਕਾਂ ਨੂੰ ਭਰਮਾਉਣ ਲਈ ਟੀਵੀ ਨਿਊਜ਼ ਚੈਨਲਾਂ ਦੇ ਲੋਗੋ ਅਤੇ ਝੂਠੇ ਥੰਬਨੇਲਾਂ ਦੀ ਵਰਤੋਂ ਕੀਤੀ



3 ਟਵਿੱਟਰ ਅਕਾਊਂਟ, 1 ਫੇਸਬੁੱਕ ਅਕਾਊਂਟ ਅਤੇ 1 ਨਿਊਜ਼ ਵੈੱਬਸਾਈਟ ਵੀ ਬਲੌਕ ਕੀਤੇ ਗਏ

Posted On: 05 APR 2022 2:18PM by PIB Chandigarh

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਆਈਟੀ ਨਿਯਮਾਂ, 2021 ਦੇ ਤਹਿਤ ਸੰਕਟਕਾਲੀਨ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ, 04.04.2022 ਨੂੰ 22 ਯੂ-ਟਿਊਬ ਅਧਾਰਿਤ ਨਿਊਜ਼ ਚੈਨਲਾਂ, ਤਿੰਨ ਟਵਿੱਟਰ ਅਕਾਊਂਟ, ਇੱਕ ਫੇਸਬੁੱਕ ਅਕਾਊਂਟ, ਅਤੇ ਇੱਕ ਨਿਊਜ਼ ਵੈੱਬਸਾਈਟ ਨੂੰ ਬਲੌਕ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਬਲੌਕ ਕੀਤੇ ਗਏ ਯੂ-ਟਿਊਬ ਚੈਨਲਾਂ ਦੇ 260 ਕਰੋੜ ਤੋਂ ਵੱਧ ਦੇ ਕੁੱਲ ਦਰਸ਼ਕ ਸਨ, ਅਤੇ ਇਨ੍ਹਾਂ ਦੀ ਵਰਤੋਂ ਰਾਸ਼ਟਰੀ ਸੁਰੱਖਿਆ, ਭਾਰਤ ਦੇ ਵਿਦੇਸ਼ੀ ਸਬੰਧਾਂ ਅਤੇ ਜਨਤਕ ਵਿਵਸਥਾ ਦੇ ਨਜ਼ਰੀਏ ਤੋਂ ਸੰਵੇਦਨਸ਼ੀਲ ਵਿਸ਼ਿਆਂ ’ਤੇ ਸੋਸ਼ਲ ਮੀਡੀਆ ਰਾਹੀਂ ਜਾਅਲੀ ਖ਼ਬਰਾਂ ਅਤੇ ਗਲਤ ਜਾਣਕਾਰੀ ਫੈਲਾਉਣ ਲਈ ਕੀਤੀ ਗਈ ਸੀ।

ਭਾਰਤੀ ਯੂ-ਟਿਊਬ ਅਧਾਰਿਤ ਨਿਊਜ਼ ਚੈਨਲਾਂ ’ਤੇ ਕਾਰਵਾਈ

ਪਿਛਲੇ ਸਾਲ ਫਰਵਰੀ ਵਿੱਚ ਆਈਟੀ ਨਿਯਮ, 2021 ਦੀ ਨੋਟੀਫਿਕੇਸ਼ਨ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਭਾਰਤੀ ਯੂ-ਟਿਊਬ ਅਧਾਰਿਤ ਨਿਊਜ਼ ਪ੍ਰਕਾਸ਼ਕਾਂ ’ਤੇ ਕਾਰਵਾਈ ਕੀਤੀ ਗਈ ਹੈ। ਹਾਲ ਹੀ ਦੇ ਬਲੌਕਿੰਗ ਆਰਡਰ ਦੇ ਜ਼ਰੀਏ, ਅਠਾਰਾਂ ਭਾਰਤੀ ਅਤੇ ਚਾਰ ਪਾਕਿਸਤਾਨ ਅਧਾਰਿਤ ਯੂ-ਟਿਊਬ ਨਿਊਜ਼ ਚੈਨਲਾਂ ਨੂੰ ਬਲੌਕ ਕਰ ਦਿੱਤਾ ਗਿਆ ਹੈ।

ਸਮੱਗਰੀ ਦਾ ਵਿਸ਼ਲੇਸ਼ਣ

ਕਈ ਯੂ-ਟਿਊਬ ਚੈਨਲਾਂ ਦੀ ਵਰਤੋਂ ਵੱਖ-ਵੱਖ ਵਿਸ਼ਿਆਂ ਜਿਵੇਂ ਕਿ ਭਾਰਤੀ ਹਥਿਆਰਬੰਦ ਸੈਨਾਵਾਂ, ਜੰਮੂ ਅਤੇ ਕਸ਼ਮੀਰ ਆਦਿ ’ਤੇ ਜਾਅਲੀ ਖ਼ਬਰਾਂ ਪੋਸਟ ਕਰਨ ਲਈ ਕੀਤੀ ਗਈ ਸੀ। ਜਿਨ੍ਹਾਂ ਚੈਨਲਾਂ ਨੂੰ ਬਲੌਕ ਕਰਨ ਦੇ ਹੁਕਮ ਦਿੱਤੇ ਗਏ ਹਨ, ਉਨ੍ਹਾਂ ਦੀ ਸਮੱਗਰੀ ਵਿੱਚ ਪਾਕਿਸਤਾਨ ਤੋਂ ਕਈ ਸੋਸ਼ਲ ਮੀਡੀਆ ਅਕਾਊਂਟਸ ਤੋਂ ਇੱਕ ਤਾਲਮੇਲ ਢੰਗ ਨਾਲ ਸੰਚਾਲਿਤ ਭਾਰਤ ਵਿਰੋਧੀ ਸਮੱਗਰੀ ਵੀ ਸ਼ਾਮਲ ਹੈ।

ਇਹ ਦੇਖਿਆ ਗਿਆ ਸੀ ਕਿ ਇਨ੍ਹਾਂ ਭਾਰਤੀ ਯੂ-ਟਿਊਬ ਅਧਾਰਿਤ ਚੈਨਲਾਂ ਦੁਆਰਾ ਯੂਕ੍ਰੇਨ ਵਿੱਚ ਚਲ ਰਹੀ ਸਥਿਤੀ ਨਾਲ ਸਬੰਧਿਤ ਅਤੇ ਹੋਰ ਦੇਸ਼ਾਂ ਨਾਲ ਭਾਰਤ ਦੇ ਵਿਦੇਸ਼ੀ ਸਬੰਧਾਂ ਨੂੰ ਖਤਰੇ ਵਿੱਚ ਪਾਉਣ ਦੇ ਉਦੇਸ਼ ਨਾਲ ਵੱਡੀ ਮਾਤਰਾ ਵਿੱਚ ਝੂਠੀ ਸਮੱਗਰੀ ਪ੍ਰਕਾਸ਼ਿਤ ਕੀਤੀ ਗਈ ਹੈ।

ਕੰਮ ਕਰਨ ਦਾ ਢੰਗ

ਬਲੌਕ ਕੀਤੇ ਗਏ ਭਾਰਤੀ ਯੂ-ਟਿਊਬ ਚੈਨਲ ਕੁਝ ਟੀਵੀ ਨਿਊਜ਼ ਚੈਨਲਾਂ ਦੇ ਟੈਂਪਲੇਟ ਅਤੇ ਲੋਗੋ ਦੀ ਵਰਤੋਂ ਕਰ ਰਹੇ ਸਨ, ਜਿਸ ਵਿੱਚ ਉਨ੍ਹਾਂ ਦੇ ਨਿਊਜ਼ ਐਂਕਰਾਂ ਦੀਆਂ ਤਸਵੀਰਾਂ ਵੀ ਸ਼ਾਮਲ ਸਨ ਤਾਂ ਜੋ ਦਰਸ਼ਕਾਂ ਨੂੰ ਇਹ ਵਿਸ਼ਵਾਸ ਕਰਨ ਲਈ ਗੁੰਮਰਾਹ ਕੀਤਾ ਜਾ ਸਕੇ ਕਿ ਖ਼ਬਰ ਪ੍ਰਮਾਣਿਕ ਹੈ। ਝੂਠੇ ਥੰਬਨੇਲ ਵਰਤੇ ਗਏ ਸਨ; ਅਤੇ ਵੀਡੀਓਜ਼ ਦੇ ਸਿਰਲੇਖ ਅਤੇ ਥੰਬਨੇਲ ਨੂੰ ਸੋਸ਼ਲ ਮੀਡੀਆ ’ਤੇ ਸਮੱਗਰੀ ਨੂੰ ਵਾਇਰਲ ਕਰਨ ਲਈ ਅਕਸਰ ਬਦਲਿਆ ਜਾਂਦਾ ਸੀ। ਕੁਝ ਮਾਮਲਿਆਂ ਵਿੱਚ, ਇਹ ਵੀ ਦੇਖਿਆ ਗਿਆ ਸੀ ਕਿ ਯੋਜਨਾਬੱਧ ਢੰਗ ਨਾਲ ਭਾਰਤ ਵਿਰੋਧੀ ਜਾਅਲੀ ਖ਼ਬਰਾਂ ਪਾਕਿਸਤਾਨ ਤੋਂ ਬਣਾਈਆਂ ਜਾ ਰਹੀਆਂ ਸਨ।

ਇਸ ਕਾਰਵਾਈ ਦੇ ਨਾਲ, ਦਸੰਬਰ 2021 ਤੋਂ, ਮੰਤਰਾਲੇ ਨੇ ਰਾਸ਼ਟਰੀ ਸੁਰੱਖਿਆ, ਭਾਰਤ ਦੀ ਪ੍ਰਭੂਸੱਤਾ ਅਤੇ ਅਖੰਡਤਾ, ਜਨਤਕ ਵਿਵਸਥਾ ਆਦਿ ਦੇ ਅਧਾਰ ’ਤੇ 78 ਯੂ-ਟਿਊਬ ਅਧਾਰਿਤ ਨਿਊਜ਼ ਚੈਨਲਾਂ ਅਤੇ ਕਈ ਹੋਰ ਸੋਸ਼ਲ ਮੀਡੀਆ ਅਕਾਊਂਟਸ ਨੂੰ ਬਲੌਕ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ।

ਭਾਰਤ ਸਰਕਾਰ ਇੱਕ ਪ੍ਰਮਾਣਿਕ, ਭਰੋਸੇਮੰਦ, ਅਤੇ ਸੁਰੱਖਿਅਤ ਔਨਲਾਈਨ ਨਿਊਜ਼ ਮੀਡੀਆ ਵਾਤਾਵਰਣ ਨੂੰ ਸੁਨਿਸ਼ਚਿਤ ਕਰਨ ਲਈ ਪ੍ਰਤੀਬੱਧ ਹੈ, ਅਤੇ ਭਾਰਤ ਦੀ ਪ੍ਰਭੂਸੱਤਾ ਅਤੇ ਅਖੰਡਤਾ, ਰਾਸ਼ਟਰੀ ਸੁਰੱਖਿਆ, ਵਿਦੇਸ਼ੀ ਸਬੰਧਾਂ ਅਤੇ ਜਨਤਕ ਵਿਵਸਥਾ ਨੂੰ ਕਮਜ਼ੋਰ ਕਰਨ ਦੀਆਂ ਕਿਸੇ ਵੀ ਤਰ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਅਸਫ਼ਲ ਕਰਨ ਲਈ ਪ੍ਰਤੀਬੱਧ ਹੈ।

ਬਲੌਕ ਕੀਤੇ ਗਏ ਸੋਸ਼ਲ ਮੀਡੀਆ ਅਕਾਊਂਟਸ ਅਤੇ ਵੈੱਬਸਾਈਟ ਦਾ ਵੇਰਵਾ

ਯੂ-ਟਿਊਬ ਚੈਨਲ

ਸੀਰੀਅਲ ਨੰਬਰ

ਯੂ-ਟਿਊਬ ਚੈਨਲ ਦਾ ਨਾਮ

ਮੀਡੀਆ ਸਟੈਟਿਸਟਿਕਸ

ਭਾਰਤੀ ਯੂ-ਟਿਊਬ ਚੈਨਲ

1.

ਏਆਰਪੀ ਨਿਊਜ਼

ਸਬਸਕ੍ਰਾਇਬਰਸ:

ਕੁੱਲ ਵਿਊਜ਼: 4,40,68,652

2.

ਏਓਪਿ ਨਿਊਜ਼

ਸਬਸਕ੍ਰਾਇਬਰਸ:

 ਉਪਲਬਧ ਨਹੀਂ

ਕੁੱਲ ਵਿਊਜ਼: 74,04,673

3.

ਐੱਲਡੀਸੀ ਨਿਊਜ਼

ਸਬਸਕ੍ਰਾਇਬਰਸ:

 4,72,000

ਕੁੱਲ ਵਿਊਜ਼: 6,46,96,730

4.

ਸਰਕਾਰੀ ਬਾਬੂ

ਸਬਸਕ੍ਰਾਇਬਰਸ:

 2,44,000

ਕੁੱਲ ਵਿਊਜ਼: 4,40,14,435

5.

ਐੱਸਐੱਸ ਜ਼ੋਨ ਹਿੰਦੀ

ਸਬਸਕ੍ਰਾਇਬਰਸ:

 ਉਪਲਬਧ ਨਹੀਂ

ਕੁੱਲ ਵਿਊਜ਼: 5,28,17,274

6.

ਸਮਾਰਟ ਨਿਊਜ਼

ਸਬਸਕ੍ਰਾਇਬਰਸ:

 ਉਪਲਬਧ ਨਹੀਂ

ਕੁੱਲ ਵਿਊਜ਼: 13,07,34,161

7.

ਨਿਊਜ਼ 23 ਹਿੰਦੀ

ਸਬਸਕ੍ਰਾਇਬਰਸ:

 ਉਪਲਬਧ ਨਹੀਂ

ਕੁੱਲ ਵਿਊਜ਼: 18,72,35,234

8.

ਔਨਲਾਈਨ ਖ਼ਬਰ

ਸਬਸਕ੍ਰਾਇਬਰਸ:

 ਉਪਲਬਧ ਨਹੀਂ

ਕੁੱਲ ਵਿਊਜ਼: 4,16,00,442

9.

ਡੀਪੀ ਨਿਊਜ਼

ਸਬਸਕ੍ਰਾਇਬਰਸ:

 ਉਪਲਬਧ ਨਹੀਂ

ਕੁੱਲ ਵਿਊਜ਼: 11,99,224

10.

ਪੀਕੇਬੀ ਨਿਊਜ਼

 

ਸਬਸਕ੍ਰਾਇਬਰਸ:

 ਉਪਲਬਧ ਨਹੀਂ

ਕੁੱਲ ਵਿਊਜ਼: 2,97,71,721

11.

ਕਿਸਾਨ ਤੱਕ

ਸਬਸਕ੍ਰਾਇਬਰਸ:

 ਉਪਲਬਧ ਨਹੀਂ

ਕੁੱਲ ਵਿਊਜ਼: 36,54,327

12.

ਬੋਰਾਨਾ ਨਿਊਜ਼

ਸਬਸਕ੍ਰਾਇਬਰਸ:

 ਉਪਲਬਧ ਨਹੀਂ

ਕੁੱਲ ਵਿਊਜ਼: 2,46,53,931

13.

ਸਰਕਾਰੀ ਨਿਊਜ਼ ਅੱਪਡੇਟ

ਸਬਸਕ੍ਰਾਇਬਰਸ:

ਉਪਲਬਧ ਨਹੀਂ

ਕੁੱਲ ਵਿਊਜ਼: 2,05,05,161

14.

ਭਾਰਤ ਮੌਸਮ

ਸਬਸਕ੍ਰਾਇਬਰਸ:

 2,95,000

ਕੁੱਲ ਵਿਊਜ਼: 7,04,14,480

15.

ਆਰਜੇ ਜ਼ੋਨ 6

ਸਬਸਕ੍ਰਾਇਬਰਸ:

ਉਪਲਬਧ ਨਹੀਂ

ਕੁੱਲ ਵਿਊਜ਼: 12,44,07,625

16.

ਇਗਜ਼ਾਮ ਰਿਪੋਰਟ

ਸਬਸਕ੍ਰਾਇਬਰਸ:

 ਉਪਲਬਧ ਨਹੀਂ

ਕੁੱਲ ਵਿਊਜ਼: 3,43,72,553

17.

ਡਿਜੀ ਗੁਰੂਕੁਲ

ਸਬਸਕ੍ਰਾਇਬਰਸ:

 ਉਪਲਬਧ ਨਹੀਂ

ਕੁੱਲ ਵਿਊਜ਼: 10,95,22,595

18.

ਦਿਨਭਰ ਕੀ ਖ਼ਬਰੇ

ਸਬਸਕ੍ਰਾਇਬਰਸ:

 ਉਪਲਬਧ ਨਹੀਂ

ਕੁੱਲ ਵਿਊਜ਼: 23,69,305

ਪਾਕਿਸਤਾਨ ਅਧਾਰਿਤ ਯੂਟਿਊਬ ਚੈਨਲ

19.

ਦੁਨੀਆ ਮੇਰੇ ਆਗੇ

ਸਬਸਕ੍ਰਾਇਬਰਸ:

 4,28,000

ਕੁੱਲ ਵਿਊਜ਼: 11,29,96,047

20.

ਗ਼ੁਲਾਮ ਨਬੀ ਮਦਨੀ

ਕੁੱਲ ਵਿਊਜ਼: 37,90,109

21.

ਹਕੀਕਤ ਟੀਵੀ

ਸਬਸਕ੍ਰਾਇਬਰਸ:

 40,90,000

ਕੁੱਲ ਵਿਊਜ਼: 1,46,84,10,797

22.

ਹਕੀਕਤ ਟੀਵੀ 2.0

ਸਬਸਕ੍ਰਾਇਬਰਸ:

 3,03,000

ਕੁੱਲ ਵਿਊਜ਼: 37,542,059

 

 

 

 

 

ਵੈੱਬਸਾਈਟ

 

ਸੀਰੀਅਲ ਨੰਬਰ

ਵੈੱਬਸਾਈਟ

  1.  

ਦੁਨੀਆ ਮੇਰੇ ਆਗੇ

 

ਟਵਿੱਟਰ ਅਕਾਊਂਟਸ (ਸਾਰੇ ਪਾਕਿਸਤਾਨ ਅਧਾਰਿਤ)

 

ਸੀਰੀਅਲ ਨੰਬਰ

ਟਵਿੱਟਰ ਅਕਾਊਂਟ

ਫਾਲੋਅਰਸ ਦੀ ਗਿਣਤੀ

  1.  

ਗ਼ੁਲਾਮ ਨਬੀ ਮਦਨੀ

5,553

  1.  

ਦੁਨੀਆ ਮੇਰੇ ਆਗੇ

4,063

  1.  

ਹਕੀਕਤ ਟੀਵੀ

323,800

 

ਫੇਸਬੁੱਕ ਅਕਾਊਂਟ

 

ਲੜੀ ਨੰਬਰ

ਫੇਸਬੁੱਕ ਅਕਾਊਂਟ

ਫਾਲੋਅਰਸ ਦੀ ਗਿਣਤੀ

  1.  

ਦੁਨੀਆ ਮੇਰੇ ਆਗੇ

2,416

 

****

ਸੌਰਭ ਸਿੰਘ



(Release ID: 1813847) Visitor Counter : 210