ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਰਾਸ਼ਟਰੀ ਸਮੁੰਦਰੀ ਦਿਵਸ ’ਤੇ ਭਾਰਤ ਦੇ ਗੌਰਵਸ਼ਾਲੀ ਸਮੁੰਦਰੀ ਇਤਿਹਾਸ ਨੂੰ ਯਾਦ ਕੀਤਾ

Posted On: 05 APR 2022 10:07AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਰਾਸ਼ਟਰੀ ਸਮੁੰਦਰੀ ਦਿਵਸ ’ਤੇ ਭਾਰਤ ਦੇ ਗੌਰਵਸ਼ਾਲੀ ਸਮੁੰਦਰੀ ਇਤਿਹਾਸ ਨੂੰ ਯਾਦ ਕੀਤਾ ਹੈ। ਭਾਰਤ ਦੇ ਆਰਥਿਕ ਵਿਕਾਸ ਵਿੱਚ ਸਮੁੰਦਰੀ ਸੈਕਟਰ ਦੇ ਮਹੱਤਵ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਪਿਛਲੇ ਅੱਠ ਵਰ੍ਹਿਆਂ ਵਿੱਚ ਭਾਰਤ ਸਰਕਾਰ ਨੇ ਬੰਦਰਗਾਹ-ਕੇਂਦ੍ਰਿਤ ਵਿਕਾਸ ’ਤੇ ਧਿਆਨ ਦਿੱਤਾ ਹੈ, ਜੋ ਆਰਥਿਕ ਵਿਕਾਸ ਅਤੇ ਆਤਮਨਿਰਭਰ ਭਾਰਤ ਦੇ ਨਿਰਮਾਣ ਦੇ ਲਈ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਭਾਰਤ ਸਰਕਾਰ ਸਮੁੰਦਰੀ ਈਕੋ-ਸਿਸਟਮ ਅਤੇ ਵਿਵਿਧਤਾ ਨੂੰ ਸੁਨਿਸ਼ਚਿਤ ਕਰਨ ਦੇ ਲਈ ਢੁਕਵੀਂ ਦੇਖਭਾਲ਼ ਕਰ ਰਹੀ ਹੈ।

 

ਟਵੀਟਾਂ ਦੀ ਲੜੀ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

 

“ਅੱਜ, ਰਾਸ਼ਟਰੀ ਸਮੁੰਦਰੀ ਵਿਕਾਸ ’ਤੇ ਅਸੀਂ ਆਪਣੇ ਗੌਰਵਸ਼ਾਲੀ ਸਮੁੰਦਰੀ ਇਤਿਹਾਸ ਨੂੰ ਯਾਦ ਕਰ ਰਹੇ ਹਾਂ ਅਤੇ ਭਾਰਤ ਦੇ ਆਰਥਿਕ ਵਾਧੇ ਵਿੱਚ ਸਮੁੰਦਰੀ ਸੈਕਟਰ ਦੇ ਮਹੱਤਵ ਨੂੰ ਰੇਖਾਂਕਿਤ ਕਰ ਰਹੇ ਹਾਂ। ਪਿਛਲੇ ਅੱਠ ਵਰ੍ਹਿਆਂ ਵਿੱਚ ਸਮੁੰਦਰੀ ਸੈਕਟਰ ਨੇ ਨਵੀਆਂ ਉਚਾਈਆਂ ਛੂਹੀਆਂ ਹਨ ਤੇ ਵਪਾਰ ਅਤੇ ਕਮਰਸ਼ੀਅਲ ਗਤੀਵਿਧੀਆਂ ਨੂੰ ਵਧਾਉਣ ਵਿੱਚ ਯੋਗਦਾਨ ਦਿੱਤਾ ਹੈ।”

 

“ਪਿਛਲੇ ਅੱਠ ਵਰ੍ਹਿਆਂ ਤੋਂ ਭਾਰਤ ਸਰਕਾਰ ਬੰਦਰਗਾਹ-ਕੇਂਦ੍ਰਿਤ ਵਿਕਾਸ ’ਤੇ ਧਿਆਨ ਦੇ ਰਹੀ ਹੈ, ਜਿਸ ਵਿੱਚ ਬੰਦਰਗਾਹਾਂ ਦੀ ਸਮਰੱਥਾ ਵਧਾਉਣਾ ਅਤੇ ਮੌਜੂਦਾ ਪ੍ਰਣਾਲੀਆਂ ਨੂੰ ਹੋਰ ਕਾਰਗਾਰ ਬਣਾਉਣਾ ਸ਼ਾਮਲ ਹੈ। ਨਵੇਂ ਬਜ਼ਾਰਾਂ ਤੱਕ ਭਾਰਤੀ ਉਤਪਾਦਾਂ ਦੀ ਪਹੁੰਚ ਸੁਨਿਸ਼ਚਿਤ ਕਰਨ ਦੇ ਲਈ ਜਲਮਾਰਗਾਂ ਦਾ ਉਪਯੋਗ ਕੀਤਾ ਜਾ ਰਿਹਾ ਹੈ।”

 

“ਇੱਕ ਤਰਫ਼ ਅਸੀਂ ਆਰਥਿਕ ਪ੍ਰਗਤੀ ਅਤੇ ਆਤਮਨਿਰਭਰ ਭਾਰਤ ਦੇ ਨਿਰਮਾਣ ਦੇ ਲਈ ਸਮੁੰਦਰੀ ਸੈਕਟਰ ਦੀ ਸਮਰੱਥਾ ਦਾ ਉਪਯੋਗ ਕਰ ਰਹੇ ਹਾਂ, ਨਾਲ ਹੀ ਭਾਰਤ ਦੇ ਗੌਰਵ ਸਮੁੰਦਰੀ ਈਕੋ-ਸਿਸਟਮ ਅਤੇ ਵਿਵਿਧਤਾ ਨੂੰ ਸੁਨਿਸ਼ਚਿਤ ਕਰਨ ਦੇ ਲਈ ਢੁਕਵੀਂ ਦੇਖ-ਰੇਖ ਕੀਤੀ ਜਾ ਰਹੀ ਹੈ, ਤਾਕਿ ਉਹ ਸੁਰੱਖਿਅਤ ਰਹਿਣ।”

 

 

****

 

ਡੀਐੱਸ/ਐੱਸਟੀ



(Release ID: 1813578) Visitor Counter : 136