ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਸ਼੍ਰੀ ਅਨੁਰਾਗ ਠਾਕੁਰ ਦੁਆਰਾ ਪ੍ਰਸਾਰਕਾਂ ਲਈ ਬ੍ਰੌਡਕਾਸਟ ਸੇਵਾ ਪੋਰਟਲ ਲਾਂਚ ਕੀਤਾ ਗਿਆ


ਪੋਰਟਲ ਨਾਲ ਈਕੋਸਿਸਟਮ ਵਿੱਚ ਪਾਰਦਰਸ਼ਤਾ, ਜਵਾਬਦੇਹੀ ਅਤੇ ਤਤਪਰਤਾ ਵਧੇਗੀ: ਸ਼੍ਰੀ ਅਨੁਰਾਗ ਠਾਕੁਰ

ਇਸ ਨੂੰ ਜਲਦੀ ਹੀ ਸਰਕਾਰ ਦੇ ਫਲੈਗਸ਼ਿਪ ‘ਨੈਸ਼ਨਲ ਸਿੰਗਲ ਵਿੰਡੋ ਸਿਸਟਮ’ਨਾਲ ਜੋੜਿਆ ਜਾਵੇਗਾ: ਸ਼੍ਰੀ ਅਨੁਰਾਗ ਠਾਕੁਰ

ਇਹ ਪੋਰਟਲ 900 ਤੋਂ ਵੱਧ ਸੈਟੇਲਾਈਟ ਟੀਵੀ ਚੈਨਲਾਂ, 70 ਤੋਂ ਵੱਧ ਟੈਲੀਪੋਰਟ ਅਪਰੇਟਰਾਂ, 1750 ਤੋਂ ਵੱਧ ਮਲਟੀ-ਸਰਵਿਸ ਅਪਰੇਟਰਾਂ, 350 ਤੋਂ ਵੱਧ ਕਮਿਊਨਿਟੀ ਰੇਡੀਓ ਸਟੇਸ਼ਨਾਂ (ਸੀਆਰਐੱਸ), 380 ਤੋਂ ਵੱਧ ਪ੍ਰਾਈਵੇਟ ਐੱਫਐੱਮ ਚੈਨਲਾਂ ਅਤੇ ਹੋਰਾਂ ਨੂੰ ਹਰ ਤਰ੍ਹਾਂ ਦੇ 360 ਡਿਗਰੀ ਤੱਕ ਸਮਾਧਾਨ ਦੀ ਸੁਵਿਧਾ ਪ੍ਰਦਾਨ ਕਰੇਗਾ

ਪ੍ਰਸਾਰਣ ਖੇਤਰ ਵਿੱਚ ਕਾਰੋਬਾਰ ਕਰਨ ਅਸਾਨੀ ਦੇ ਲਈ ਇਹ ਪੋਰਟ ਇੱਕ ਮਹੱਤਵਪੂਰਨ ਕਦਮ

ਪੋਰਟਲ ਵਿੱਚ ਸ਼ੁਰੂਆਤ ਤੋਂ ਅੰਤ ਤੱਕ ਦੀ ਸੁਵਿਧਾ ਦੇ ਜ਼ਰੀਏ (‘ਐਂਡ ਟੂ ਐਂਡ’) ਮਾਊਸ ਦੇ ਇੱਕ ਕਲਿੱਕ ’ਤੇ ਸਭ ਲਈ ਸਮਾਧਾਨ ਮੌਜੂਦ ਹੋਣਗੇ

Posted On: 04 APR 2022 3:38PM by PIB Chandigarh

ਕੇਂਦਰੀ ਸੂਚਨਾ ਤੇ ਪ੍ਰਸਾਰਣ, ਤੇ ਯੁਵਾ ਮਾਮਲੇ ਅਤੇ ਖੇਡ ਮੰਤਰੀ, ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਅੱਜ ਨਵੀਂ ਦਿੱਲੀ ਵਿੱਚ ਬ੍ਰੌਡਕਾਸਟ ਸੇਵਾ ਪੋਰਟਲ ਦੀ ਸ਼ੁਰੂਆਤ ਕੀਤੀ, ਜੋ ਪ੍ਰਸਾਰਣ ਖੇਤਰ ਵਿੱਚ ਕਾਰੋਬਾਰ ਕਰਨ ਵਿੱਚ ਅਸਾਨੀ ਦੇ ਇੱਕ ਨਵੇਂ ਅਧਿਆਇ ਦੀ ਸ਼ੁਰੂਆਤ ਕਰੇਗਾ। ਬ੍ਰੌਡਕਾਸਟ ਸੇਵਾ ਪੋਰਟਲ ਵੱਖ-ਵੱਖ ਕਿਸਮਾਂ ਦੇ ਲਾਇਸੰਸ, ਅਨੁਮਤੀਆਂ, ਰਜਿਸਟ੍ਰੇਸ਼ਨਾਂ ਆਦਿ ਲਈ ਪ੍ਰਸਾਰਕਾਂ ਦੀਆਂ ਅਰਜ਼ੀਆਂ ਨੂੰ ਤੇਜ਼ੀ ਨਾਲ ਫਾਈਲ ਕਰਨ ਅਤੇ ਪ੍ਰੋਸੈੱਸ ਕਰਨ ਲਈ ਇੱਕ ਔਨਲਾਈਨ ਪੋਰਟਲ ਸਮਾਧਾਨ ਹੈ।

ਇਸ ਮੌਕੇ ’ਤੇ, ਸ਼੍ਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਸਰਕਾਰ ਨੇ ਪ੍ਰਣਾਲੀ ਵਿੱਚ ਪਾਰਦਰਸ਼ਤਾ ਲਿਆਉਣ ਅਤੇ ਇਸਨੂੰ ਹੋਰ ਜਵਾਬਦੇਹ ਬਣਾਉਣ ਲਈ ਟੈਕਨੋਲੋਜੀ ਦੀ ਵਰਤੋਂ ਕੀਤੀ ਹੈ। ਬ੍ਰੌਡਕਾਸਟ ਸੇਵਾ ਪੋਰਟਲ ਅਰਜ਼ੀਆਂ ਦੇ ਟਰਨਅਰਾਊਂਡ ਸਮੇਂ ਨੂੰ ਘਟਾਏਗਾ ਅਤੇ ਇਸ ਦੇ ਨਾਲ ਹੀ ਬਿਨੈਕਾਰਾਂ ਦੀ ਪ੍ਰਗਤੀ ਨੂੰ ਟ੍ਰੈਕ ਕਰਨ ਵਿੱਚ ਮਦਦ ਕਰੇਗਾ। ਇਹ ਪੋਰਟਲ ਮਨੁੱਖੀ ਇੰਟਰਫੇਸ ਨੂੰ ਘਟਾ ਦੇਵੇਗਾ ਜੋ ਪਹਿਲਾਂ ਲੋੜੀਂਦਾ ਸੀ ਅਤੇ ਇਸ ਤਰ੍ਹਾਂ ਮੰਤਰਾਲੇ ਦੀ ਸਮਰੱਥਾ ਨਿਰਮਾਣ ਵਿੱਚ ਵਾਧਾ ਕਰੇਗਾ ਅਤੇ ਕਾਰੋਬਾਰ ਕਰਨ ਦੀ ਅਸਾਨੀ ਵੱਲ ਇੱਕ ਮਹੱਤਵਪੂਰਨ ਕਦਮ ਹੋਵੇਗਾ।

ਸ਼੍ਰੀ ਠਾਕੁਰ ਨੇ ਅੱਗੇ ਕਿਹਾ ਕਿ 360 ਡਿਗਰੀ ਤੱਕ ਡਿਜੀਟਲ ਸਮਾਧਾਨ ਹਿਤਧਾਰਕਾਂ ਨੂੰ ਇਜਾਜ਼ਤਾਂ ਦੀ ਮੰਗ ਕਰਨ, ਰਜਿਸਟ੍ਰੇਸ਼ਨ ਲਈ ਅਰਜ਼ੀ ਦੇਣ, ਅਰਜ਼ੀਆਂ ਨੂੰ ਟ੍ਰੈਕ ਕਰਨ, ਫ਼ੀਸਾਂ ਦੀ ਗਣਨਾ ਕਰਨ ਅਤੇ ਭੁਗਤਾਨਾਂ ਨੂੰ ਲਾਗੂ ਕਰਨ ਵਿੱਚ ਸਹਾਇਤਾ ਕਰੇਗਾ। ਇਹ ਪੋਰਟਲ ਪ੍ਰਾਈਵੇਟ ਸੈਟੇਲਾਈਟ ਟੀਵੀ ਚੈਨਲਾਂ, ਟੈਲੀਪੋਰਟ ਅਪਰੇਟਰਾਂ, ਐੱਮਐੱਸਓ, ਕਮਿਊਨਿਟੀ ਅਤੇ ਪ੍ਰਾਈਵੇਟ ਰੇਡੀਓ ਚੈਨਲਾਂ ਆਦਿ ਨੂੰ ਡਿਜੀਟਲ ਇੰਡੀਆ ਦੇ ਵਿਆਪਕ ਯਤਨਾਂ ਦੇ ਤਹਿਤ ਆਪਣੀਆਂ ਸੇਵਾਵਾਂ ਪ੍ਰਦਾਨ ਕਰੇਗਾ।

ਮੰਤਰੀ ਨੇ ਕਿਹਾ, “ਇਹ ਪੋਰਟਲ ਮਾਣਯੋਗ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ‘ਨਿਊਨਤਮ ਸਰਕਾਰ, ਨਿਊਨਤਮ ਸ਼ਾਸਨ’ਦੇ ਮੰਤਰ ਨੂੰ ਸਾਕਾਰ ਕਰਨ ਲਈ ਇੱਕ ਮਹੱਤਵਪੂਰਨ ਕਦਮ ਹੈ, ਕਿਉਂਕਿ ਇਹ ਸਾਧਾਰਣ ਅਤੇ ਉਪਭੋਗਤਾ-ਅਨੁਕੂਲ ਵੈੱਬ ਪੋਰਟਲ ਇੱਕ ਪ੍ਰਸਾਰਕ ਨੂੰ ਸਿਰਫ਼ ਇੱਕ ਮਾਊਸ ਦੀ ਇੱਕ ਕਲਿੱਕ ’ਤੇ ਸ਼ੁਰੂਆਤ ਤੋਂ ਅੱਤ ਤੱਕ (ਐਂਡ ਟੂ ਐਂਡ) ਦਾ ਸਮਾਧਾਨ ਪ੍ਰਦਾਨ ਕਰਦਾ ਹੈ। ਇਹ 900 ਤੋਂ ਵੱਧ ਸੈਟੇਲਾਈਟ ਟੀਵੀ ਚੈਨਲਾਂ, 70 ਟੈਲੀਪੋਰਟ ਅਪਰੇਟਰਾਂ, 1700 ਮਲਟੀ-ਸਰਵਿਸ ਅਪਰੇਟਰਾਂ, 350 ਕਮਿਊਨਿਟੀ ਰੇਡੀਓ ਸਟੇਸ਼ਨਾਂ (ਸੀਆਰਐੱਸ), 380 ਪ੍ਰਾਈਵੇਟ ਐੱਫਐੱਮ ਚੈਨਲਾਂ ਅਤੇ ਹੋਰਾਂ ਨੂੰ ਸਿੱਧੇ ਤੌਰ ’ਤੇ ਲਾਭ ਪਹੁੰਚਾ ਕੇ ਕਾਰੋਬਾਰੀ ਮਾਹੌਲ ਨੂੰ ਹੁਲਾਰਾ ਦੇਵੇਗਾ ਅਤੇ ਪੂਰੇ ਪ੍ਰਸਾਰਣ ਖੇਤਰ ਨੂੰ ਤਾਕਤ ਪ੍ਰਦਾਨ ਕਰੇਗਾ।

ਮੰਤਰੀ ਨੇ ਉਪਸਥਿਤ ਲੋਕਾਂ ਨੂੰ ਦੱਸਿਆ ਕਿ ਪੋਰਟਲ ਦੇ ਟੈਸਟ ਰਨ ਨੂੰ ਅੰਤਿਮ ਉਪਭੋਗਤਾਵਾਂ ਤੋਂ ਸਕਾਰਾਤਮਕ ਫੀਡਬੈਕ ਮਿਲਿਆ ਹੈ। ਜਲਦੀ ਹੀ ਪੋਰਟਲ ਨੈਸ਼ਨਲ ਸਿੰਗਲ ਵਿੰਡੋ ਸਿਸਟਮ ਨਾਲ ਮਿਲ ਜਾਵੇਗਾ। ਮੰਤਰਾਲਾ ਉਦਯੋਗਾਂਦੀਆਂ ਲੋੜਾਂ ਅਨੁਸਾਰ ਹੋਰ ਸੁਧਾਰਾਂ ਲਈ ਖੁੱਲ੍ਹਾ ਹੈ।

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਸ਼੍ਰੀ ਅਪੂਰਵ ਚੰਦਰਾ ਨੇ ਕਿਹਾ ਕਿ ਨਵੇਂ ਪੋਰਟਲ ਵਿੱਚ ਪਿਛਲੇ ਸੰਸਕਰਣ ਦੇ ਮੁਕਾਬਲੇ ਕਈ ਸੁਧਾਰ ਕੀਤੇ ਗਏ ਹਨ ਅਤੇ ਇੱਕ ਮਹੀਨੇ ਦੀ ਅਜ਼ਮਾਇਸ਼ ਦੀ ਮਿਆਦ ਵਿੱਚ ਹਿਤਧਾਰਕਾਂ ਦੇ ਸੁਝਾਅ ਸ਼ਾਮਲ ਕੀਤੇ ਗਏ ਹਨ।

ਪੋਰਟਲ ਈਕੋਸਿਸਟਮ ਵਿੱਚ ਪਾਰਦਰਸ਼ਤਾ, ਜਵਾਬਦੇਹੀ ਅਤੇ ਤਤਪਰਤਾ ਲਿਆਏਗਾ ਅਤੇ ਸਾਰੀ ਜਾਣਕਾਰੀ ਇੱਕ ਸਿੰਗਲ ਡੈਸ਼ਬੋਰਡ ’ਤੇ ਉਪਲਬਧ ਹੋਵੇਗੀ। ਪੋਰਟਲ ਦੀਆਂ ਵੱਖ-ਵੱਖ ਸੇਵਾਵਾਂ ਅਤੇ ਵਿਸ਼ੇਸ਼ਤਾਵਾਂ ਵਿੱਚ ਸ਼ਾਮਲ ਹਨ:

• ਸ਼ੁਰੂਆਤ ਤੋਂ ਅੰਤ ਤੱਕ ਦੀ ਜਾਂਚ ਸੁਵਿਧਾ (ਐਂਡ-ਟੂ-ਐਂਡ ਪ੍ਰੋਸੈੱਸਿੰਗ)

• ਭੁਗਤਾਨ ਪ੍ਰਣਾਲੀ ਨਾਲ ਏਕੀਕਰਣ (ਭਾਰਤ ਕੋਸ਼)

• ਈ-ਆਫਿਸ ਅਤੇ ਹਿਤਧਾਰਕ ਮੰਤਰਾਲਿਆਂ ਦੇ ਨਾਲ ਏਕੀਕਰਣ

• ਵਿਸ਼ਲੇਸ਼ਣ, ਰਿਪੋਰਟਿੰਗ ਅਤੇ ਪ੍ਰਬੰਧਨ ਸੂਚਨਾ ਪ੍ਰਣਾਲੀ (ਐੱਮਆਈਐੱਸ)

• ਏਕੀਕ੍ਰਿਤ ਹੈਲਪਡੈਸਕ

• ਅਰਜ਼ੀ ਫਾਰਮ ਅਤੇ ਸਟੇਟਸ ਟ੍ਰੈਕਿੰਗ

• ਪੋਰਟਲ ਤੋਂ ਹੀ ਚਿੱਠੀਆਂ/ਆਰਡਰਾਂ ਨੂੰ ਡਾਊਨਲੋਡ ਕਰਨਾ

• ਹਿਤਧਾਰਕਾਂ ਨੂੰ ਪੂਰਵ-ਸੂਚਨਾ ਦੇਣਾ (ਅਲਰਟ ਭੇਜਣੇ) (ਐੱਸਐੱਮਐੱਸ /ਈ-ਮੇਲ)

ਸਮਾਗਮ ਵਿੱਚ ਮੌਜੂਦ ਪ੍ਰਸਾਰਕਾਂ ਨੇ ਪੋਰਟਲ ਦੀ ਸ਼ੁਰੂਆਤ ਦਾ ਸੁਆਗਤ ਕੀਤਾ ਅਤੇ ਕਿਹਾ ਕਿ ਇਹ ਇੱਕ ਅਰਜ਼ੀ ਦੇ ਮਨਜੂਰ ਹੋਣ ਵਿੱਚ ਲੱਗਣ ਵਾਲੇ ਸਮੇਂ ਨੂੰ ਘਟਾਏਗਾ ਅਤੇ ਅਰਜ਼ੀ ਪ੍ਰਕਿਰਿਆ ਵਿੱਚ ਜ਼ਰੂਰੀ ਪ੍ਰਯਤਨ ਨੂੰ ਅਸਾਨ ਬਣਾਏਗਾ। 

ਇਹ ਜ਼ਿਕਰਯੋਗ ਹੈ ਕਿ ਭਾਰਤ ਦੇ ਕਾਰੋਬਾਰੀ ਮਾਹੌਲ ਨੂੰ ਸੁਧਾਰਨਾ ਭਾਰਤ ਸਰਕਾਰ ਦੇ ਮੁੱਖ ਫੋਕਸ ਖੇਤਰਾਂ ਵਿੱਚੋਂ ਇੱਕ ਹੈ ਅਤੇ ਪ੍ਰਸਾਰਣ ਸੇਵਾ ਪੋਰਟਲ ਕਾਰੋਬਾਰ ਨੂੰ ਅਸਾਨ ਬਣਾਉਣ ਅਤੇ ਪ੍ਰਸਾਰਣ ਖੇਤਰ ਨੂੰ ਮਜ਼ਬੂਤ ਬਣਾਉਣ ਲਈ ਸਰਕਾਰ ਦੀ ਪ੍ਰਤੀਬੱਧਤਾ ਦੀ ਮਿਸਾਲ ਦਿੰਦਾ ਹੈ।

http://davp.nic.in/ebook/bsp/Broadcast_Seva_Portal/index.html

ਬ੍ਰੌਡਕਾਸਟ ਸੇਵਾ ਪੋਰਟਲ ਦਾ ਲਾਂਚ ਈਵੈਂਟ ਹੇਠਾਂ ਦਿੱਤੇ ਲਿੰਕ ’ਤੇ ਉਪਲਬਧ ਹੈ।

https://youtu.be/K_Jb26hEadE

 

***

ਸੌਰਭ ਸਿੰਘ


(Release ID: 1813361) Visitor Counter : 191