ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਇਗਜ਼ਾਮ ਵਾਰੀਅਰਸ (ਪਰੀਖਿਆ ਜੋਧਿਆਂ) ਲਈ ਆਪਣੀ ਸਲਾਹ ਦੀਆਂ ਵੀਡੀਓਜ਼ ਸਾਂਝੀਆਂ ਕੀਤੀਆਂ
ਵਿਦਿਆਰਥੀਆਂ ਅਤੇ ਮਾਪਿਆਂ ਲਈ ਪਰੀਖਿਆਵਾਂ ਦੇ ਵੱਖ-ਵੱਖ ਪਹਿਲੂਆਂ ਨੂੰ ਕਵਰ ਕਰਨ ਵਾਲੇ ਅਸਾਨ ਅਤੇ ਪਹੁੰਚਯੋਗ ਸੁਝਾਅ
ਪ੍ਰਧਾਨ ਮੰਤਰੀ ਕੱਲ੍ਹ 'ਪਰੀਕਸ਼ਾ ਪੇ ਚਰਚਾ 2022' ਕਰਨਗੇ
Posted On:
31 MAR 2022 8:07PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੱਲ੍ਹ ਹੋਣ ਵਾਲੀ 'ਪਰੀਕਸ਼ਾ ਪੇ ਚਰਚਾ 2022' ਦੀ ਪੂਰਵ ਸੰਧਿਆ 'ਤੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦੇ ਲਈ ਵਿਭਿੰਨ ਸੁਝਾਵਾਂ ਦੀਆਂ ਵੀਡੀਓਜ਼ ਦੀ ਇੱਕ ਲੜੀ ਸਾਂਝੀ ਕੀਤੀ ਹੈ। ਉਨ੍ਹਾਂ ਦੇ ਯੂਟਿਊਬ ਚੈਨਲ 'ਤੇ ਸਾਂਝੀਆਂ ਕੀਤੀਆਂ ਗਈਆਂ ਇਹ ਵੀਡੀਓਜ਼ ਵਿਦਿਆਰਥੀ ਜੀਵਨ ਨਾਲ ਸਬੰਧਿਤ ਖਾਸ ਤੌਰ 'ਤੇ ਪਰੀਖਿਆਵਾਂ ਨਾਲ ਸਬੰਧਿਤ ਮੁੱਦਿਆਂ ਦੀ ਇੱਕ ਵਿਸ਼ਾਲ ਸ਼੍ਰੇਣੀ ਨੂੰ ਕਵਰ ਕਰਦੀਆਂ ਹਨ। ਇਹ ਸੁਝਾਅ ਹਾਲ ਦੇ ਵਰ੍ਹਿਆਂ ਵਿੱਚ ਆਯੋਜਿਤ 'ਪਰੀਕਸ਼ਾ ਪੇ ਚਰਚਾ' ਦੇ ਵਿਸ਼ੇਸ਼ ਸੁਝਾਅ ਹਨ।
ਵੀਡੀਓਜ਼ ਹੇਠਾਂ ਦਿੱਤੀਆਂ ਗਈਆਂ ਹਨ:
ਯਾਦ ਸ਼ਕਤੀ 'ਤੇ
ਵਿਦਿਆਰਥੀ ਜੀਵਨ ਵਿੱਚ ਟੈਕਨੋਲੋਜੀ ਦੀ ਭੂਮਿਕਾ
ਕੀ ਬੱਚੇ ਸਿਰਫ਼ ਆਪਣੇ ਮਾਪਿਆਂ ਦੇ ਅਧੂਰੇ ਸੁਪਨੇ ਪੂਰੇ ਕਰਨ ਲਈ ਹੁੰਦੇ ਹਨ?
ਡਿਪਰੈਸ਼ਨ ਨਾਲ ਕਿਵੇਂ ਨਜਿੱਠਣਾ ਹੈ?
ਡਿਪਰੈਸ਼ਨ ਤੋਂ ਸਾਵਧਾਨ ਰਹੋ
ਪਰੀਖਿਆਵਾਂ ਪ੍ਰਤੀ ਸਹੀ ਨਜ਼ਰੀਆ
ਖਾਲੀ ਸਮੇਂ ਦੀ ਸੁਚੱਜੀ ਵਰਤੋਂ
ਕਿਸ ਨਾਲ ਮੁਕਾਬਲਾ ਕਰਨਾ ਹੈ
ਇਕਾਗਰਤਾ ਨੂੰ ਕਿਵੇਂ ਸੁਧਾਰਿਆ ਜਾਵੇ?
ਫੋਕਸ ਕਰਨ ਵਿੱਚ ਡੀ-ਫੋਕਸ ਹੋਣਾ
ਟੀਚੇ ਨਿਰਧਾਰਿਤ ਕਰਨਾ ਅਤੇ ਉਨ੍ਹਾਂ ਨੂੰ ਹਾਸਲ ਕਰਨਾ
ਅਕਾਦਮਿਕ ਤੁਲਨਾ ਅਤੇ ਸਮਾਜਿਕ ਸਥਿਤੀ
ਸਹੀ ਕਰੀਅਰ ਦੀ ਚੋਣ
ਨਤੀਜਾ ਕਾਰਡ ਕਿੰਨਾ ਮਹੱਤਵਪੂਰਨ ਹੈ?
ਔਖੇ ਵਿਸ਼ਿਆਂ ਨੂੰ ਕਿਵੇਂ ਸੰਭਾਲਣਾ ਹੈ?
ਪੀੜ੍ਹੀ ਅੰਤਰ ਨੂੰ ਕਿਵੇਂ ਘਟਾਇਆ ਜਾਵੇ?
ਸਮਾਂ ਪ੍ਰਬੰਧਨ ਦੇ ਭੇਤ
ਪਰੀਖਿਆ ਹਾਲ ਦੇ ਅੰਦਰ ਅਤੇ ਬਾਹਰ ਆਤਮ-ਵਿਸ਼ਵਾਸ
ਚੁਣੌਤੀਆਂ ਦਾ ਸਾਹਮਣਾ ਕਰੋ ਅਤੇ ਆਪਣੇ ਆਪ ਨੂੰ ਵਿਸ਼ੇਸ਼ ਬਣਾਓ
ਰੋਲ ਮਾਡਲ ਬਣੋ
************
ਡੀਐੱਸ
(Release ID: 1812179)
Visitor Counter : 174
Read this release in:
English
,
Urdu
,
Marathi
,
Hindi
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam