ਪ੍ਰਧਾਨ ਮੰਤਰੀ ਦਫਤਰ
azadi ka amrit mahotsav

5ਵੇਂ ਬਿਮਸਟੈੱਕ ਸਮਿਟ ਸਮੇਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀਆਂ ਟਿੱਪਣੀਆਂ

Posted On: 30 MAR 2022 12:10PM by PIB Chandigarh

His Excellency, President of Sri Lanka,

BIMSTEC ਮੈਂਬਰ ਦੇਸ਼ਾਂ ਦੇ ਮੇਰੇ ਮਿੱਤਰ ਅਤੇ ਸਾਥੀ leaders,

ਬਿਮਸਟੈੱਕ ਦੇ ਸੈਕ੍ਰੇਟਰੀ ਜਨਰਲ,

ਨਮਸਕਾਰ!

ਅੱਜ ਪੰਜਵੀਂ ਬਿਮਸਟੈੱਕ ਸਮਿਟ ਵਿੱਚ ਆਪ ਸਭ ਨੂੰ ਮਿਲ ਕੇ ਮੈਂ ਬਹੁਤ ਹੀ ਪ੍ਰਸੰਨ ਹਾਂ। ਬਿਮਸਟੈੱਕ ਦੀ ਸਥਾਪਨਾ ਦਾ ਇਹ 25ਵਾਂ ਸਾਲ ਹੈਇਸ ਲਈ ਅੱਜ ਦੀ ਸਮਿਟ ਨੂੰ ਮੈਂ ਵਿਸ਼ੇਸ਼ ਤੌਰ ’ਤੇ ਮਹੱਤਵਪੂਰਨ ਮੰਨਦਾ ਹਾਂ। ਇਸ ਲੈਂਡਮਾਰਕ ਸਮਿਟ ਦੇ ਪਰਿਣਾਮ ਬਿਮਸਟੈੱਕ ਦੇ ਇਤਿਹਾਸ ਵਿੱਚ ਇੱਕ ਸਵਰਣਿਮ (ਸੁਨਹਿਰੀ) ਅਧਿਆਇ ਲਿਖਣਗੇ

Excellencies,

ਪਿਛਲੇ ਦੋ ਸਾਲਾਂ ਦੇ ਚੁਣੌਤੀਭਪੂਰਨ ਮਾਹੌਲ ਵਿੱਚ ਰਾਸ਼ਟਰਪਤੀ ਰਾਜਪਕਸ ਨੇ ਬਿਮਸਟੈੱਕ ਨੂੰ ਕੁਸ਼ਲ ਅਗਵਾਈ ਦਿੱਤੀ ਹੈ। ਸਭ ਤੋਂ ਪਹਿਲਾਂ ਮੈਂ ਉਨ੍ਹਾਂ ਦਾ ਅਭਿਨੰਦਨ ਕਰਦਾ ਹਾਂ। ਅੱਜ ਦੇ ਚੁਣੌਤੀਪੂਰਨ
ਆਲਮੀ ਪਰਿਪੇਖ ਤੋਂ ਸਾਡਾ ਖੇਤਰ ਵੀ ਅਛੂਤਾ ਨਹੀਂ ਰਿਹਾ ਹੈ
 ਸਾਡੀਆਂ ਅਰਥਵਿਵਸਥਾਵਾਂਸਾਡੇ ਲੋਕਹੁਣ ਵੀ Covid-19 pandemic ਦੇ ਦੁਸ਼ਪ੍ਰਭਾਵਾਂ ਨੂੰ ਝੱਲ ਰਹੇ ਹਨ

ਪਿਛਲੇ ਕੁਝ ਸਪਤਾਹਾਂ ਦੇ ਯੂਰੋਪ ਦੇ developments ਨਾਲ ਅੰਤਰਰਾਸ਼ਟਰੀ ਵਿਵਸਥਾ ਦੀ ਸਥਿਰਤਾ ’ਤੇ ਪ੍ਰਸ਼ਨਚਿੰਨ੍ਹ ਖੜ੍ਹਾ ਹੋ ਗਿਆ ਹੈ। ਇਸ ਸੰਦਰਭ ਵਿੱਚਬਿਮਸਟੈੱਕ ਖੇਤਰੀ ਸਹਿਯੋਗ ਨੂੰ ਹੋਰ ਸਰਗਰਮ ਬਣਾਉਣਾ ਮਹੱਤਵਪੂਰਨ ਹੋ ਗਿਆ ਹੈ। ਸਾਡੀ ਖੇਤਰੀ ਸੁਰੱਖਿਆ ਨੂੰ ਅਧਿਕ ਪ੍ਰਾਥਮਿਕਤਾ ਦੇਣਾ ਵੀ ਜ਼ਰੂਰੀ ਹੋ ਗਿਆ ਹੈ

Excellencies,

ਅੱਜ ਸਾਡੇ ਬਿਮਸਟੈੱਕ Charter ਨੂੰ adopt ਕੀਤਾ ਜਾ ਰਿਹਾ ਹੈ। ਇੱਕ ਸੰਸਥਾਗਤ architecture  ਵੱਲ ਸਾਡੇ ਪ੍ਰਯਾਸਾਂ ਦੇ ਲਈ ਇਹ ਇੱਕ ਮਹੱਤਵਪੂਰਨ ਕਦਮ ਹੈ। ਇਸ ਦੇ ਲਈ ਮੈਂ ਪ੍ਰਧਾਨ ਸਾਹਿਬਾ ਦਾ ਆਭਾਰ ਵਿਅਕਤ ਕਰਦਾ ਹਾਂ। Charter ਵਿੱਚ ਅਸੀਂ ਹਰ ਦੋ ਸਾਲਾਂ ਵਿੱਚ summit ਮੀਟਿੰਗਸ ਅਤੇ ਸਲਾਨਾ ਵਿਦੇਸ਼ ਮੰਤਰੀਆਂ ਦੀ ਬੈਠਕ ਦਾ ਨਿਰਣਾ ਲਿਆ ਹੈ। ਮੈਂ ਇਸ ਦਾ ਸੁਆਗਤ ਕਰਦਾ ਹਾਂ। ਹੁਣ ਸਾਨੂੰ ਆਪਣਾ ਧਿਆਨ ਇਸ ਬਾਤ ’ਤੇ focus ਕਰਨਾ ਚਾਹੀਦਾ ਹੈ ਕਿ ਇਸ architecture ਨੂੰ ਹੋਰ ਮਜ਼ਬੂਤ ਕਿਵੇਂ ਬਣਾਇਆ ਜਾਵੇ

ਇਸ ਸੰਦਰਭ ਵਿੱਚ ਸੈਕ੍ਰੇਟਰੀ ਜਨਰਲ ਦਾ ਸੁਝਾਅ ਹੈ ਕਿ ਇੱਕ Eminent Persons Group ਦਾ ਗਠਨ ਕੀਤਾ ਜਾਵੇਜੋ ਇੱਕ vision document ਤਿਆਰ ਕਰੇਗਾ। ਮੈਂ ਇਸ ਸੁਝਾਅ ਨਾਲ ਸਹਿਮਤ ਹਾਂ। ਬਿਮਸਟੈੱਕ ਸਾਡੀਆਂ ਅਪੇਖਿਆਵਾਂ (ਉਮੀਦਾਂ) ਨੂੰ ਪੂਰਾ ਕਰੇਇਸ ਦੇ ਲਈ ਸਕੱਤਰੇਤ ਦੀ ਸਮਰੱਥਾ ਨੂੰ ਵਧਾਉਣਾ ਵੀ ਮਹੱਤਵਪੂਰਨ ਹੈ। ਮੇਰਾ ਸੁਝਾਅ ਹੈ ਕਿ ਸੈਕ੍ਰੇਟਰੀ ਜਨਰਲ ਇਸ ਲਕਸ਼ ਦੀ ਪ੍ਰਾਪਤੀ ਦੇ ਲਈ ਇੱਕ ਰੋਡਮੈਪ ਬਣਾਉਣ ਇਹ ਮਹੱਤਵਪੂਰਨ ਕਾਰਜ ਸਮੇਂ ਅਤੇ ਅਪੇਖਿਆ (ਉਮੀਦ) ਦੇ ਅਨੁਰੂਪ ਪੂਰਾ ਹੋਵੇ,  ਇਸ ਦੇ ਲਈ ਭਾਰਤ ਸਕੱਤਰੇਤ ਦੇ operational budget ਨੂੰ ਵਧਾਉਣ ਦੇ ਲਈ one ਮਿਲੀਅਨ ਡਾਲਰ ਦੀ ਵਿੱਤੀ ਸਹਾਇਤਾ ਦੇਵੇਗਾ ।

Excellencies,

ਸਾਡੇ ਆਪਸੀ ਵਪਾਰ ਨੂੰ ਵਧਾਉਣ ਦੇ ਲਈ ਬਿਮਸਟੈੱਕ FTA ਦੇ ਪ੍ਰਸਤਾਵ ’ਤੇ ਜਲਦੀ ਪ੍ਰਗਤੀ ਕਰਨਾ ਜ਼ਰੂਰੀ ਹੈ। ਸਾਨੂੰ ਆਪਣੇ ਦੇਸ਼ਾਂ ਦੇ ਉੱਦਮੀਆਂ ਅਤੇ start-ups ਦੇ ਵਿੱਚ ਅਦਾਨ-ਪ੍ਰਦਾਨ ਵੀ ਵਧਾਉਣਾ ਚਾਹੀਦਾ ਹੈ। ਇਸ ਦੇ ਨਾਲਸਾਨੂੰ Trade Facilitation ਦੇ ਖੇਤਰ ਵਿੱਚ international norms ਨੂੰ ਅਪਣਾਉਣ ਦਾ ਵੀ ਪ੍ਰਯਤਨ ਕਰਨਾ ਚਾਹੀਦਾ ਹੈ ਇਸ ਤੋਂ intra-ਬਿਮਸਟੈੱਕ trade ਅਤੇ economic integration ਨੂੰ ਹੁਲਾਰਾ ਮਿਲੇਗਾ। ਇਸ ਸੰਦਰਭ ਵਿੱਚ, Indian Council for Research on International Economic Relations, ADB ਦੇ ਨਾਲ ਮਿਲ ਕੇਸਾਡੇ ਅਧਿਕਾਰੀਆਂ ਦੀ ਜਾਗਰੂਕਤਾ ਵਧਾਉਣ ਦੇ ਲਈ ਇੱਕ ਪ੍ਰੋਗਰਾਮ ਸ਼ੁਰੂ ਕਰਨ ਵਾਲਾ ਹੈ। ਮੈਂ ਆਸ਼ਾ ਕਰਦਾ ਹਾਂ ਕਿ ਸਾਰੇ ਦੇਸ਼ਾਂ ਦੇ ਸਬੰਧਿਤ ਅਧਿਕਾਰੀ ਇਸ ਵਿੱਚ ਨਿਯਮਿਤ ਰੂਪ ਨਾਲ ਸ਼ਾਮਲ ਹੋਣਗੇ

Excellencies,

ਸਾਡੇ ਵਿੱਚ ਬਿਹਤਰ ਇੰਟੀਗ੍ਰੇਸ਼ਨਬਿਹਤਰ ਵਪਾਰਬਿਹਤਰ people-to-people ਸਬੰਧਾਂ ਦਾ ਮੁੱਖ ਅਧਾਰ ਬਿਹਤਰ Connectivity ਹੈ। ਇਸ ’ਤੇ ਅਸੀਂ ਜਿਤਨਾ ਵੀ ਜ਼ੋਰ ਦੇਈਏਘੱਟ ਹੈ। ਅੱਜ ਅਸੀਂ ਬਿਮਸਟੈੱਕ ਦੇ Master Plan for Transport Connectivity ਨੂੰ ਅਡੌਪਟ ਕੀਤਾ ਹੈ। ਇਸ ਨੂੰ ਤਿਆਰ ਕਰਨ ਦੇ ਲਈ ਮੈਂ ADB ਦਾ ਆਭਾਰ ਵਿਅਕਤ ਕਰਦਾ ਹਾਂ। ਸਾਨੂੰ ਇਸ Master Plan ਦੇ ਜਲਦੀ implementation ’ਤੇ ਜ਼ੋਰ ਦੇਣਾ ਚਾਹੀਦਾ ਹੈ

ਇਸੇ ਦੇ ਨਾਲ, connectivity ਦੇ ਖੇਤਰ ਵਿੱਚ ਪਹਿਲਾਂ ਤੋਂ ਚਲ ਰਹੇ initiatives ’ਤੇ ਵੀ ਸਾਨੂੰ ਤੇਜ਼ੀ ਨਾਲ ਅੱਗੇ ਵਧਣਾ ਹੋਵੇਗਾ Bay of Bengal ਵਿੱਚੋਂ ਇੱਕ ‘coastal shipping ecosystem ਸਥਾਪਿਤ ਕਰਨ ਦੇ ਲਈ ਇੱਕ ਕਾਨੂੰਨੀ ਫ੍ਰੇਮਵਰਕ ਜਲਦੀ ਵਿਕਸਿਤ ਕਰਨਾ ਜ਼ਰੂਰੀ ਹੈ। Electricity grid inter-connectivity ਨੂੰ ਵੀ ਚਰਚਾਵਾਂ ਨਾਲ ਅੱਗੇ ਲੈ ਜਾ ਕੇ ਧਰਾਤਲ ’ਤੇ ਉਤਾਰਨ ਦਾ ਸਮਾਂ ਆ ਗਿਆ ਹੈ। ਇਸੇ ਤਰ੍ਹਾਂ Road connectivity ਵਧਾਉਣ ਦੇ ਲਈ ਵੀ ਇੱਕ legal framework ਦੀ ਸਥਾਪਨਾ ਮਹੱਤਵਪੂਰਨ ਹੈ

Excellencies,

ਸਾਡੇ ਖੇਤਰ ’ਤੇ ਹਮੇਸ਼ਾ ਤੋਂ ਪ੍ਰਾਕ੍ਰਿਤਿਕ (ਕੁਦਰਤੀ) ਆਪਦਾਵਾਂ ਦਾ ਖ਼ਤਰਾ ਰਿਹਾ ਹੈ Disaster management,  ਵਿਸ਼ੇਸ਼ ਕਰਕੇ disaster risk reduction ’ਤੇ ਸਹਿਯੋਗ ਦੇ ਲਈਬਿਮਸਟੈੱਕ Centre for Weather and Climate ਇੱਕ ਮਹੱਤਵਪੂਰਨ ਸੰਸਥਾ ਹੈ। ਅਤੇ ਇਸ ਨੂੰ ਸਰਗਰਮ ਬਣਾਉਣ ਦੇ ਲਈ ਮੈਂ ਆਪ ਸਭ ਦਾ ਸਹਿਯੋਗ ਚਾਹਾਂਗਾ ਇਸ Centre ਦੇ ਕਾਰਜ ਨੂੰ ਫੇਰ ਦੁਬਾਰਾ ਸ਼ੁਰੂ ਕਰਨ ਦੇ ਲਈ ਭਾਰਤ ਤਿੰਨ ਮਿਲੀਅਨ ਡਾਲਰ ਦਾ ਯੋਗਦਾਨ ਕਰਨ ਨੂੰ ਤਿਆਰ ਹੈ

ਭਾਰਤ ਨੇ ਹਾਲ ਵਿੱਚ ਤੀਸਰੀ ਬਿਮਸਟੈੱਕ Disaster Management Exercise ਪੈਨੇਕਸ-21’ ਆਯੋਜਿਤ ਕੀਤੀ। ਇਸੇ ਤਰ੍ਹਾਂ ਦੀ exercises ਨਿਯਮਿਤ ਰੂਪ ਨਾਲ ਹੋਣੀਆਂ ਚਾਹੀਦੀਆਂ ਹਨ। ਤਾਕਿ ਸਾਡੇ ਅਧਿਕਾਰੀਆਂ ਦੇ ਦਰਮਿਆਨ disaster ਦੇ ਸਮੇਂ ਨਾਲ (ਮਿਲ ਕੇ) ਕੰਮ ਕਰਨ ਦੀ institutional ਵਿਵਸਥਾ ਮਜ਼ਬੂਤ ਹੋਵੇ।

Excellencies,

Quality Education ਸਬੰਧਿਤ Sustainable Development Goals ਨੂੰ ਪ੍ਰਾਪਤ ਕਰਨਾ ਸਾਡੀਆਂ ਸਭ ਦੀਆਂ ਰਾਸ਼ਟਰੀ ਨੀਤੀਆਂ ਦਾ ਮਹੱਤਵਪੂਰਨ ਹਿੱਸਾ ਹੈ। ਅਸੀਂ ਨਾਲੰਦਾ ਅੰਤਰਰਾਸ਼ਟਰੀ ਯੂਨੀਵਰਸਿਟੀ ਦੁਆਰਾ ਦਿੱਤੀ ਜਾਣ ਵਾਲੀ ਬਿਮਸਟੈੱਕ Scholarship ਯੋਜਨਾ ਦਾ ਵਿਸਤਾਰ ਕਰਨ ਅਤੇ ਉਸ ਦਾ ਦਾਇਰਾ ਵਧਾਉਣ ਦੀ ਦਿਸ਼ਾ ਵਿੱਚ ਕੰਮ ਕਰ ਰਹੇ ਹਾਂ। ਅਸੀਂ ਬੰਗਾਲ ਦੀ ਖਾੜੀ ਨੂੰ ਕੇਂਦਰ ਵਿੱਚ ਰੱਖਦੇ ਹੋਏ Marine Sciences ’ਤੇ joint research ਨੂੰ ਹੁਲਾਰਾ ਦੇਣ ਦਾ ਵੀ ਪ੍ਰਯਤਨ ਕਰ ਰਹੇ ਹਾਂ। ਕ੍ਰਿਸ਼ੀ ਖੇਤਰ ਸਾਰੇ ਬਿਮਸਟੈੱਕ ਦੇਸ਼ਾਂ ਦੀ ਅਰਥਵਿਵਸਥਾ ਦਾ ਅਧਾਰ ਹੈ। ਸਾਡੇ ਦਰਮਿਆਨ value-added ਕ੍ਰਿਸ਼ੀ products ਦੀਆਂ regional value chains ਬਣਾਉਣ ਦੀਆਂ ਅੱਛੀਆਂ ਸੰਭਾਵਨਾਵਾਂ ਹਨ। ਇਸ ਦੇ ਲਈ ਅਸੀਂ ਭਾਰਤ  ਦੇ ਇੱਕ ਸੰਸਥਾਨ - RIS - ਨੂੰ ਵਿਆਪਕ ਅਧਿਐਨ ਕਰਨ ਦਾ ਕਾਰਜ ਦਿੱਤਾ ਹੈ

Excellencies,

ਸੁਰੱਖਿਆ ਦੇ ਬਿਨਾ ਸਾਡੇ ਖੇਤਰ ਦੀ ਸਮ੍ਰਿੱਧੀ ਜਾਂ ਵਿਕਾਸ ਸੁਨਿਸ਼ਚਿਤ ਕਰਨਾ ਅਸੰਭਵ ਹੈ। ਕਾਠਮੰਡੂ ਵਿੱਚ ਸਾਡੀ ਚੌਥੀ summit ਵਿੱਚ ਅਸੀਂ ਆਤੰਕਵਾਦ, trans-national crime ਅਤੇ non ਟ੍ਰੈਡਿਸ਼ਨਲ threats  ਦੇ ਖ਼ਿਲਾਫ਼ ਖੇਤਰੀ ਕਾਨੂੰਨੀ ਢਾਂਚੇ ਨੂੰ ਸੁਦ੍ਰਿੜ੍ਹ ਕਰਨ ਦਾ ਨਿਰਣਾ ਲਿਆ ਸੀ। ਅਸੀਂ ਆਪਣੀਆਂ law enforcement ਏਜਸੀਜ਼ ਦੇ ਦਰਮਿਆਨ ਸਹਿਯੋਗ ਵਧਾਉਣ ਦਾ ਵੀ ਫ਼ੈਸਲਾ ਕੀਤਾ ਸੀ। ਮੈਨੂੰ ਖੁਸ਼ੀ ਹੈ ਕਿ ਸਾਡਾ Convention to combat terrorism ਪਿਛਲੇ ਸਾਲ ਤੋਂ ਸਰਗਰਮ ਹੋ ਗਿਆ ਹੈ। ਅੱਜ ਦੀ summit ਦੇ ਦੌਰਾਨ ਸਾਡੇ ਦਰਮਿਆਨ mutual legal assistance treaty on criminal matters ’ਤੇ ਵੀ ਹਸਤਾਖਰ ਹੋ ਰਹੇ ਹਨ। ਇਸੇ ਤਰ੍ਹਾਂ ਦੇ ਹੋਰ instruments ’ਤੇ ਵੀ ਸਾਨੂੰ ਤੇਜ਼ੀ ਨਾਲ ਅੱਗੇ ਵਧਣਾ ਚਾਹੀਦਾ ਹੈਤਾਕਿ ਸਾਡੀਆਂ ਕਾਨੂੰਨੀ ਵਿਵਸਥਾਵਾਂ ਦੇ ਦਰਮਿਆਨ ਬਿਹਤਰ ਤਾਲਮੇਲ ਬਣ ਸਕੇ

ਅੱਜ ਸਾਡੇ diplomatic training institutes ਦੇ ਦਰਮਿਆਨ ਸਹਿਯੋਗ ਦੇ ਲਈ ਇੱਕ ਸਮਝੌਤੇ ’ਤੇ ਹਸਤਾਖਰ ਹੋ ਰਹੇ ਹਨ। ਐਸਾ ਹੀ agreement ਅਸੀਂ ਆਪਣੇ law enforcement training institutes ਦੇ ਦਰਮਿਆਨ ਵੀ ਕਰ ਸਕਦੇ ਹਾਂ ਭਾਰਤ ਦੀ Forensic Science University ਆਪਣੇ ਫ਼ੀਲਡ ਵਿੱਚ ਇੱਕ unique ਅਤੇ world class ਸੰਸਥਾ ਹੈ। ਅਸੀਂ ਇਸ ਵਿੱਚ ਬਿਮਸਟੈੱਕ ਦੇਸ਼ਾਂ ਦੇ ਪੁਲਿਸ ਅਤੇ forensic officials ਦੇ ਲਈ capacity building ਦੀ ਵਿਵਸਥਾ ਵੀ ਕਰ ਸਕਦੇ ਹਾਂ

Excellencies,

ਅੱਜ ਜਦੋਂ ਸਾਡਾ ਖੇਤਰ ਸਿਹਤ ਅਤੇ economic security ਦੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈਸਾਡੇ ਦਰਮਿਆਨ ਇਕਜੁੱਟਤਾ ਅਤੇ ਸਹਿਯੋਗ ਸਮੇਂ ਦੀ ਮੰਗ ਹੈ। ਅੱਜ ਸਮਾਂ ਹੈ Bay of Bengal ਨੂੰ Bridge of Connectivity, Bridge of Prosperity, Bridge of Security ਬਣਾਉਣ ਦਾ । ਮੈਂ ਆਪ ਸਭ ਨੂੰ ਸੱਦਾ ਦਿੰਦਾ ਹਾਂ ਕਿ 1997 ਵਿੱਚ ਜਿਨ੍ਹਾਂ ਲਕਸ਼ਾਂ ਦੇ ਲਈ ਅਸੀਂ ਨਾਲ-ਨਾਲ ਚਲਣ ਦਾ ਨਿਰਣਾ ਲਿਆ ਸੀਉਨ੍ਹਾਂ ਦੀ ਪ੍ਰਾਪਤੀ ਦੇ ਲਈ ਅਸੀਂ ਇੱਕ ਨਵੇਂ ਜੋਸ਼ਨਵੀਂ ਊਰਜਾ ਦੇ ਨਾਲ ਫਿਰ ਤੋਂ ਆਪਣੇ ਆਪ ਨੂੰ ਸਮਰਪਿਤ ਕਰੀਏ

ਪ੍ਰਧਾਨ ਮੰਤਰੀ ਪ੍ਰਯੁਤ ਚਾਨ-ਓ-ਛਾਬਿਮਸਟੈੱਕ ਦੇ ਅਗਲੇ ਪ੍ਰਧਾਨ ਦੇ ਰੂਪ ਵਿੱਚਮੈਂ ਥਾਈਲੈਂਡ ਦਾ ਸੁਆਗਤ ਕਰਦਾ ਹਾਂਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ

ਆਪ ਸਭ ਦਾ ਬਹੁਤ-ਬਹੁਤ ਧੰਨਵਾਦ!

*****

ਡੀਐੱਸ/ਏਕੇ


(Release ID: 1812165) Visitor Counter : 134