ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਸ਼੍ਰੀ ਹਰੀਚੰਦ ਠਾਕੁਰ ਜੀ ਦੀ 211ਵੀਂ ਜਯੰਤੀ ਦੇ ਅਵਸਰ 'ਤੇ ਸ਼੍ਰੀਧਾਮ ਠਾਕੁਰਨਗਰ, ਠਾਕੁਰਬਾੜੀ, ਪੱਛਮ ਬੰਗਾਲ ’ਚ ਮਤੁਆ ਧਰਮ ਮਹਾ ਮੇਲੇ 2022 ਨੂੰ ਸੰਬੋਧਨ ਕੀਤਾ
“ਜਦੋਂ ਅਸੀਂ ਸਮਾਜ ਦੇ ਹਰ ਖੇਤਰ ’ਚ ਆਪਣੀਆਂ ਭੈਣਾਂ ਤੇ ਬੇਟੀਆਂ ਨੂੰ ਪੁੱਤਰਾਂ ਦੇ ਨਾਲ-ਨਾਲ ਰਾਸ਼ਟਰ ਨਿਰਮਾਣ ’ਚ ਯੋਗਦਾਨ ਪਾਉਂਦੇ ਦੇਖਦੇ ਹਾਂ, ਤਾਂ ਇਹ ਸ਼੍ਰੀ ਸ਼੍ਰੀ ਹਰੀਚੰਦ ਠਾਕੁਰ ਜੀ ਜਿਹੀਆਂ ਮਹਾਨ ਸ਼ਖ਼ਸੀਅਤਾਂ ਨੂੰ ਸੱਚੀ ਸ਼ਰਧਾਂਜਲੀ ਜਾਪਦਾ ਹੈ”
“ਜਦੋਂ ਸਰਕਾਰ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਦੇ ਅਧਾਰ ‘ਤੇ ਸਰਕਾਰੀ ਯੋਜਨਾਵਾਂ ਨੂੰ ਲੋਕਾਂ ਤੱਕ ਪਹੁੰਚਾਉਂਦੀ ਹੈ, ਅਤੇ ਜਦੋਂ, ਸਬਕਾ ਪ੍ਰਯਾਸ ਰਾਸ਼ਟਰ ਦੇ ਵਿਕਾਸ ਨੂੰ ਚਲਾਉਂਦਾ ਹੈ, ਤਾਂ ਅਸੀਂ ਇੱਕ ਸਮਾਵੇਸ਼ੀ ਸਮਾਜ ਦੇ ਨਿਰਮਾਣ ਵੱਲ ਵਧਦੇ ਹਾਂ”
“ਸਾਡਾ ਸੰਵਿਧਾਨ ਸਾਨੂੰ ਬਹੁਤ ਸਾਰੇ ਅਧਿਕਾਰ ਦਿੰਦਾ ਹੈ। ਅਸੀਂ ਉਨ੍ਹਾਂ ਅਧਿਕਾਰਾਂ ਦੀ ਰਾਖੀ ਤਾਂ ਹੀ ਕਰ ਸਕਦੇ ਹਾਂ ਜਦੋਂ ਅਸੀਂ ਆਪਣੇ ਕਰਤੱਵ ਇਮਾਨਦਾਰੀ ਨਾਲ ਨਿਭਾਉਂਦੇ ਹਾਂ”
“ਜੇ ਕਿਸੇ ਨੂੰ ਕਿਤੇ ਵੀ ਪਰੇਸ਼ਾਨ ਕੀਤਾ ਜਾ ਰਿਹਾ ਹੈ, ਤਾਂ ਯਕੀਨੀ ਤੌਰ 'ਤੇ ਉੱਥੇ ਆਪਣੀ ਆਵਾਜ਼ ਬੁਲੰਦ ਕਰੋ। ਇਹ ਸਾਡਾ ਸਮਾਜ ਤੇ ਰਾਸ਼ਟਰ ਪ੍ਰਤੀ ਕਰਤੱਵ ਹੈ”
“ਜੇ ਕੋਈ ਸਿਰਫ਼ ਸਿਆਸੀ ਵਿਰੋਧ ਕਾਰਨ ਕਿਸੇ ਨੂੰ ਹਿੰਸਾ ਨਾਲ ਡਰਾਉਂਦਾ ਹੈ, ਤਾਂ ਇਹ ਦੂਜਿਆਂ ਦੇ ਅਧਿਕਾਰਾਂ ਦੀ ਉਲੰਘਣਾ ਹੈ। ਇਸ ਲਈ ਸਾਡਾ ਕਰਤੱਵ ਬਣਦਾ ਹੈ ਕਿ ਜੇ ਸਮਾਜ ਵਿੱਚ ਕਿਤੇ ਵੀ ਹਿੰਸਾ, ਅਰਾਜਕਤਾ ਦੀ ਮਾਨਸਿਕਤਾ ਮੌਜੂਦ ਹੈ ਤਾਂ ਉਸ ਦਾ ਵਿਰੋਧ ਕੀਤਾ ਜਾਵੇ”
Posted On:
29 MAR 2022 10:01PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸ਼੍ਰੀਮਤੀ ਸ਼੍ਰੀ ਹਰੀਚੰਦ ਠਾਕੁਰ ਜੀ ਦੀ 211ਵੀਂ ਜਯੰਤੀ ਦੇ ਅਵਸਰ ‘ਤੇ ਸ਼੍ਰੀਧਾਮ ਠਾਕੁਰਨਗਰ, ਠਾਕੁਰਬਾੜੀ, ਪੱਛਮ ਬੰਗਾਲ ਵਿਖੇ ਮਤੁਆ ਧਰਮ ਮਹਾ ਮੇਲਾ 2022 ਨੂੰ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਸੰਬੋਧਨ ਕੀਤਾ।
ਪ੍ਰਧਾਨ ਮੰਤਰੀ ਨੇ ਮਾਰਚ 2021 ’ਚ ਵੀ ਫਰਵਰੀ 2019 ਵਿੱਚ ਬੰਗਲਾਦੇਸ਼ ਵਿੱਚ ਓਰਕਾਂਡੀ ਠਾਕੁਰਬਾੜੀ ਵਿਖੇ ਨਮਨ ਕਰਨ ਦੇ ਯੋਗ ਹੋਣ 'ਤੇ ਆਪਣੀ ਖੁਸ਼ੀ ਨੂੰ ਯਾਦ ਕੀਤਾ, ਜਦੋਂ ਉਨ੍ਹਾਂ ਨੂੰ ਠਾਕੁਰਨਗਰ ਜਾਣ ਦਾ ਮੌਕਾ ਮਿਲਿਆ ਸੀ।
ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਮਤੁਆ ਧਰਮ ਮਹਾ ਮੇਲਾ ਮਤੁਆ ਪਰੰਪਰਾ ਅੱਗੇ ਨਮਨ ਕਰਨ ਦਾ ਇੱਕ ਮੌਕਾ ਹੈ, ਜਿਸ ਦੀ ਨੀਂਹ ਸ਼੍ਰੀ ਸ਼੍ਰੀ ਹਰੀਚੰਦ ਠਾਕੁਰ ਜੀ ਦੁਆਰਾ ਰੱਖੀ ਗਈ ਸੀ ਅਤੇ ਗੁਰੂਚੰਦ ਠਾਕੁਰ ਜੀ ਅਤੇ ਫਿਰ ਬੋਰੋ ਮਾਂ ਦੁਆਰਾ ਅੱਗੇ ਪਾਲਿਆ ਗਿਆ ਸੀ। ਪ੍ਰਧਾਨ ਮੰਤਰੀ ਨੇ ਮਹਾਨ ਪਰੰਪਰਾ ਨੂੰ ਅੱਗੇ ਵਧਾਉਣ ਦਾ ਕ੍ਰੈਡਿਟ ਆਪਣੇ ਮੰਤਰੀ ਮੰਡਲ ਦੇ ਸਹਿਯੋਗੀ ਸ਼੍ਰੀ ਸ਼ਾਂਤਨੂ ਠਾਕੁਰ ਨੂੰ ਵੀ ਦਿੱਤਾ।
ਸ਼੍ਰੀ ਮੋਦੀ ਨੇ ਮਹਾ ਮੇਲੇ ਨੂੰ ‘ਏਕ ਭਾਰਤ ਸ਼੍ਰੇਸ਼ਠ ਭਾਰਤ’ ਦਾ ਪ੍ਰਤੀਬਿੰਬ ਕਰਾਰ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡਾ ਸੱਭਿਆਚਾਰ ਤੇ ਸੱਭਿਅਤਾ ਆਪਣੇ ਨਿਰੰਤਰ ਪ੍ਰਵਾਹ ਅਤੇ ਨਿਰੰਤਰਤਾ ਕਾਰਨ ਮਹਾਨ ਹੈ ਅਤੇ ਇਸ ਵਿੱਚ ਸਵੈ-ਪੁਨਰ-ਉਤਪਤੀ ਦੀ ਕੁਦਰਤੀ ਪ੍ਰਵਿਰਤੀ ਹੈ। ਮਤੁਆ ਭਾਈਚਾਰੇ ਦੇ ਨੇਤਾਵਾਂ ਦੇ ਸਮਾਜਿਕ ਕੰਮਾਂ ਨੂੰ ਨੋਟ ਕਰਦਿਆਂ ਪ੍ਰਧਾਨ ਮੰਤਰੀ ਨੇ ਦੇਸ਼ ਦੀਆਂ ਧੀਆਂ ਨੂੰ ਸਵੱਛਤਾ, ਸਿਹਤ ਅਤੇ ਆਤਮ-ਵਿਸ਼ਵਾਸ ਪ੍ਰਦਾਨ ਕਰਨ ਲਈ ਨਿਊ ਇੰਡੀਆ ਦੇ ਯਤਨਾਂ ਬਾਰੇ ਗੱਲ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ,“ਜਦੋਂ ਅਸੀਂ ਸਮਾਜ ਦੇ ਹਰ ਖੇਤਰ ਵਿੱਚ ਆਪਣੀਆਂ ਭੈਣਾਂ ਤੇ ਬੇਟੀਆਂ ਨੂੰ ਪੁੱਤਰਾਂ ਦੇ ਨਾਲ-ਨਾਲ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਪਾਉਂਦੇ ਦੇਖਦੇ ਹਾਂ, ਤਾਂ ਇਹ ਸ਼੍ਰੀ ਸ਼੍ਰੀ ਹਰੀਚੰਦ ਠਾਕੁਰ ਜੀ ਜਿਹੀਆਂ ਮਹਾਨ ਸ਼ਖ਼ਸੀਅਤਾਂ ਨੂੰ ਸੱਚੀ ਸ਼ਰਧਾਂਜਲੀ ਵਾਂਗ ਮਹਿਸੂਸ ਹੁੰਦਾ ਹੈ।”
ਪ੍ਰਧਾਨ ਮੰਤਰੀ ਨੇ ਕਿਹਾ, "ਜਦੋਂ ਸਰਕਾਰ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਦੇ ਅਧਾਰ ‘ਤੇ ਸਰਕਾਰੀ ਯੋਜਨਾਵਾਂ ਨੂੰ ਲੋਕਾਂ ਤੱਕ ਪਹੁੰਚਾਉਂਦੀ ਹੈ, ਅਤੇ ਜਦੋਂ, ਸਬਕਾ ਪ੍ਰਯਾਸ ਰਾਸ਼ਟਰ ਦੇ ਵਿਕਾਸ ਨੂੰ ਚਲਾਉਂਦਾ ਹੈ, ਤਦ ਅਸੀਂ ਇੱਕ ਸਮਾਵੇਸ਼ੀ ਸਮਾਜ ਦੇ ਨਿਰਮਾਣ ਵੱਲ ਵਧਦੇ ਹਾਂ"। ਸ਼੍ਰੀ ਸ਼੍ਰੀ ਹਰੀਚੰਦ ਠਾਕੁਰ ਜੀ ਦੇ ਬ੍ਰਹਮ ਪਿਆਰ ਦੇ ਨਾਲ-ਨਾਲ ਕਰਤੱਵਾਂ 'ਤੇ ਦਿੱਤੇ ਜ਼ੋਰ ਨੂੰ ਯਾਦ ਕਰਦਿਆਂ ਪ੍ਰਧਾਨ ਮੰਤਰੀ ਨੇ ਨਾਗਰਿਕ ਜੀਵਨ ਵਿੱਚ ਕਰਤੱਵਾਂ ਦੀ ਭੂਮਿਕਾ 'ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ, “ਸਾਨੂੰ ਰਾਸ਼ਟਰ ਦੇ ਵਿਕਾਸ ਲਈ ਇਸ ਕਰਤੱਵ ਦੀ ਭਾਵਨਾ ਨੂੰ ਅਧਾਰ ਬਣਾਉਣਾ ਹੋਵੇਗਾ। ਸਾਡਾ ਸੰਵਿਧਾਨ ਸਾਨੂੰ ਬਹੁਤ ਸਾਰੇ ਅਧਿਕਾਰ ਦਿੰਦਾ ਹੈ। ਅਸੀਂ ਉਨ੍ਹਾਂ ਅਧਿਕਾਰਾਂ ਦੀ ਰੱਖਿਆ ਤਾਂ ਹੀ ਕਰ ਸਕਦੇ ਹਾਂ ਜਦੋਂ ਅਸੀਂ ਆਪਣੇ ਕਰਤੱਵਾਂ ਨੂੰ ਇਮਾਨਦਾਰੀ ਨਾਲ ਨਿਭਾਉਂਦੇ ਹਾਂ।”
ਪ੍ਰਧਾਨ ਮੰਤਰੀ ਨੇ ਮਤੁਆ ਭਾਈਚਾਰੇ ਨੂੰ ਸਮਾਜ ਵਿੱਚ ਹਰ ਪੱਧਰ 'ਤੇ ਭ੍ਰਿਸ਼ਟਾਚਾਰ ਨੂੰ ਦੂਰ ਕਰਨ ਲਈ ਜਾਗਰੂਕਤਾ ਪੈਦਾ ਕਰਨ ਦਾ ਸੱਦਾ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ,“ਜੇ ਕਿਸੇ ਨੂੰ ਕਿਤੇ ਵੀ ਪਰੇਸ਼ਾਨ ਕੀਤਾ ਜਾ ਰਿਹਾ ਹੈ, ਤਾਂ ਯਕੀਨੀ ਤੌਰ 'ਤੇ ਉੱਥੇ ਆਪਣੀ ਆਵਾਜ਼ ਬੁਲੰਦ ਕਰੋ। ਇਹ ਸਮਾਜ ਅਤੇ ਰਾਸ਼ਟਰ ਪ੍ਰਤੀ ਸਾਡਾ ਕਰਤੱਵ ਹੈ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, “ਰਾਜਨੀਤਕ ਗਤੀਵਿਧੀਆਂ ਵਿੱਚ ਹਿੱਸਾ ਲੈਣਾ ਸਾਡਾ ਜਮਹੂਰੀ ਅਧਿਕਾਰ ਹੈ। ਪਰ ਰਾਜਨੀਤਕ ਵਿਰੋਧ ਕਾਰਨ, ਜੇ ਕੋਈ ਕਿਸੇ ਨੂੰ ਹਿੰਸਾ ਨਾਲ ਡਰਾਉਂਦਾ ਹੈ, ਤਾਂ ਇਹ ਦੂਜਿਆਂ ਦੇ ਅਧਿਕਾਰਾਂ ਦੀ ਉਲੰਘਣਾ ਹੈ। ਇਸ ਲਈ, ਇਹ ਸਾਡਾ ਕਰਤੱਵ ਹੈ ਕਿ ਜੇ ਹਿੰਸਾ, ਅਰਾਜਕਤਾ ਦੀ ਮਾਨਸਿਕਤਾ ਸਮਾਜ ਵਿੱਚ ਕਿਤੇ ਵੀ ਮੌਜੂਦ ਹੋਵੇ ਤਾਂ ਉਸ ਦਾ ਵਿਰੋਧ ਹੋਣਾ ਚਾਹੀਦਾ ਹੈ।
ਪ੍ਰਧਾਨ ਮੰਤਰੀ ਨੇ ਸਵੱਛਤਾ, ਵੋਕਲ ਫੌਰ ਲੋਕਲ ਅਤੇ ਰਾਸ਼ਟਰ ਪ੍ਰਥਮ ਦੇ ਮੰਤਰ ਲਈ ਆਪਣੇ ਸੱਦੇ ਨੂੰ ਦੁਹਰਾਇਆ।
https://twitter.com/narendramodi/status/1508830938448375809
https://twitter.com/PMOIndia/status/1508831873836871688
https://twitter.com/PMOIndia/status/1508832274401296387
https://twitter.com/PMOIndia/status/1508832922798723072
https://twitter.com/PMOIndia/status/1508832919577526274
https://twitter.com/PMOIndia/status/1508833041979899907
https://twitter.com/PMOIndia/status/1508833481941520392
https://twitter.com/PMOIndia/status/1508833691442683904
https://twitter.com/PMOIndia/status/1508834105810558976
https://twitter.com/PMOIndia/status/1508834390452756487
**********
ਡੀਐੱਸ/ਏਕੇਪੀ
(Release ID: 1811161)
Visitor Counter : 166
Read this release in:
English
,
Urdu
,
Marathi
,
हिन्दी
,
Bengali
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam