ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਵਿਕਟੋਰੀਆ ਮੈਮੋਰੀਅਲ ਹਾਲ, ਕੋਲਕਾਤਾ ਵਿਖੇ ‘ਬਿਪਲੋਬੀ ਭਾਰਤ ਗੈਲਰੀ’ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 23 MAR 2022 9:14PM by PIB Chandigarh

ਪੱਛਮ ਬੰਗਾਲ ਦੇ ਗਵਰਨਰ ਸ਼੍ਰੀਮਾਨ ਜਗਦੀਪ ਧਨਖੜ ਜੀ, ਕੇਂਦਰੀ ਸੱਭਿਆਚਾਰ ਅਤੇ ਟੂਰਿਜ਼ਮ ਮੰਤਰੀ ਸ਼੍ਰੀ ਕਿਸ਼ਨ ਰੈੱਡੀ ਜੀ, ਵਿਕਟੋਰੀਆ ਮੈਮੋਰੀਅਲ ਹਾਲ ਨਾਲ ਜੁੜੇ ਸਾਰੇ ਮਹਾਨੁਭਾਵ,  ਯੂਨੀਵਰਸਿਟੀਆਂ ਦੇ ਵਾਇਸ ਚਾਂਸਲਰਸ, ਕਲਾ ਅਤੇ ਸੰਸਕ੍ਰਿਤੀ ਜਗਤ ਦੇ ਦਿੱਗਜ, ਦੇਵੀਓ ਅਤੇ ਸੱਜਣੋਂ!

ਸਭ ਤੋਂ ਪਹਿਲਾਂ ਮੈਂ ਪੱਛਮ ਬੰਗਾਲ ਦੇ ਬੀਰਭੂਮ ਵਿੱਚ ਹੋਈ ਹਿੰਸਕ ਵਾਰਦਾਤ ’ਤੇ ਦੁਖ ਵਿਅਕਤ ਕਰਦਾ ਹਾਂ, ਆਪਣੀ ਸੰਵੇਦਨਾ ਵਿਅਕਤ ਕਰਦਾ ਹਾਂ। ਮੈਂ ਆਸ਼ਾ ਕਰਦਾ ਹਾਂ ਕਿ ਰਾਜ ਸਰਕਾਰ, ਬੰਗਾਲ ਦੀ ਮਹਾਨ ਧਰਤੀ ’ਤੇ ਐਸਾ ਘਿਨਾਉਣਾ ਪਾਪ ਕਰਨ ਵਾਲਿਆਂ ਨੂੰ ਜ਼ਰੂਰ ਸਜਾ ਦਿਲਵਾਏਗੀ। ਮੈਂ ਬੰਗਾਲ ਦੇ ਲੋਕਾਂ ਨੂੰ ਵੀ ਤਾਕੀਦ ਕਰਾਂਗਾ ਕਿ ਐਸੀ ਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ ਨੂੰ, ਐਸੇ ਅਪਰਾਧੀਆਂ ਦਾ ਹੌਸਲਾ ਵਧਾਉਣ ਵਾਲਿਆਂ ਨੂੰ ਕਦੇ ਮਾਫ਼ ਨਾ ਕਰਿਓ। ਕੇਂਦਰ ਸਰਕਾਰ ਦੀ ਤਰਫ਼ ਤੋਂ ਮੈਂ ਰਾਜ ਨੂੰ ਇਸ ਬਾਤ ਦੇ ਲਈ ਵੀ ਆਸਵੰਦ ਕਰਦਾ ਹਾਂ ਕਿ ਅਪਰਾਧੀਆਂ ਨੂੰ ਜਲਦੀ ਤੋਂ ਜਲਦੀ ਸਜ਼ਾ ਦਿਲਵਾਉਣ ਵਿੱਚ ਜੋ ਵੀ ਮਦਦ ਉਹ ਚਾਹੇਗੀ, ਭਾਰਤ ਸਰਕਾਰ ਮੁਹੱਈਆ ਕਰਵਾਏਗੀ।

ਸਾਥੀਓ, 

“ਆਜ਼ਾਦੀ ਕਾ ਅੰਮ੍ਰਿਤ ਮਹੋਤਸਵੈਰ, ਪੁੰਨੋਂ ਪਾਲੌਨ ਲੌਗ੍ਰੇ। ਮੌਹਾਨ ਬਿਪਲਬੀ- ਦੇਰ ਔਈਤਿਹਾਸ਼ਿਕ,  ਆਤੋ-ਬਲਿਦਾਨੇਰ ਪ੍ਰਾਤੀ, ਸ਼ੌਮਾਗ੍ਰੋ ਭਾਰਤਬਾਸ਼ਿਰ, ਪੋੱਖੋ ਥੇਕੇ ਆ-ਭੂਮੀ ਪ੍ਰੌਣਾਮ ਜੰਨਾਛੀ” (''आज़ादी का अमृत महोत्सवैर, पुन्नो पालौन लॉग्ने। मौहान बिप्लबी- देर औईतिहाशिक, आत्तो-बलिदानेर प्रॉति, शौमॉग्रो भारतबाशिर, पोक्खो थेके आ-भूमि प्रौणाम जन्नाछी'') ਸ਼ਹੀਦ ਦਿਵਸ ’ਤੇ ਮੈਂ ਦੇਸ਼ ਦੇ ਲਈ ਆਪਣਾ ਸਭ ਕੁਝ ਨਿਛਾਵਰ ਕਰਨ ਵਾਲੇ ਸਾਰੇ ਵੀਰ-ਵੀਰਾਂਗਣਾਂ ਨੂੰ ਕ੍ਰਿਤੱਗ ਰਾਸ਼ਟਰ ਦੀ ਤਰਫ਼ ਤੋਂ ਭਾਵਾਂਜਲੀ ਅਰਪਿਤ ਕਰਦਾ ਹਾਂ। ਸ਼੍ਰੀਮਦ ਭਾਗਵਤ ਗੀਤਾ ਵਿੱਚ ਵੀ ਕਿਹਾ ਗਿਆ ਹੈ- ਨੈਨੰ ਛਿੰਦੰਤੀ ਸ਼ਸਤ੍ਰਾਣਿ, ਨੈਨੰ ਦਹਤਿ ਪਾਵਕ: (नैनं छिन्दन्ति शस्त्राणि, नैनं दहति पावकः) ਯਾਨੀ, ਨਾ ਸ਼ਸਤਰ ਜਿਸ ਨੂੰ ਕੱਟ ਸਕਦੇ ਹਨ, ਨਾ ਅਗਨੀ ਜਿਸ ਨੂੰ ਜਲਾ ਸਕਦੀ ਹੈ।  

ਦੇਸ਼ ਦੇ ਲਈ ਬਲੀਦਾਨ ਦੇਣ ਵਾਲੇ ਐਸੇ ਹੀ ਹੁੰਦੇ ਹਨ। ਉਨ੍ਹਾਂ ਨੂੰ ਅੰਮ੍ਰਿਤਵ ਪ੍ਰਾਪਤ ਹੁੰਦਾ ਹੈ। ਉਹ ਪ੍ਰੇਰਣਾ ਦੇ ਪੁਸ਼ਪ ਬਣ ਕੇ ਪੀੜ੍ਹੀ ਦਰ ਪੀੜ੍ਹੀ ਆਪਣੀ ਸੁਗੰਧ ਬਿਖੇਰਦੇ ਰਹਿੰਦੇ ਹਨ। ਇਸ ਲਈ ਅੱਜ ਇਤਨੇ ਵਰ੍ਹਿਆਂ ਦੇ ਬਾਅਦ ਵੀ ਅਮਰ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਬਲੀਦਾਨ ਦੀ ਗਾਥਾ ਦੇਸ਼ ਦੇ ਬੱਚੇ-ਬੱਚੇ ਦੀ ਜ਼ੁਬਾਨ ’ਤੇ ਹੈ। ਸਾਨੂੰ ਸਾਰਿਆਂ ਨੂੰ ਇਨ੍ਹਾਂ ਵੀਰਾਂ ਦੀਆਂ ਗਾਥਾਵਾਂ, ਦੇਸ਼ ਦੇ ਲਈ ਦਿਨ ਰਾਤ ਮਿਹਨਤ ਕਰਨ ਦੇ ਲਈ ਪ੍ਰੇਰਿਤ ਕਰਦੀਆਂ ਹਨ। ਅਤੇ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਦੇ ਦੌਰਾਨ ਇਸ ਵਾਰ ਸ਼ਹੀਦ ਦਿਵਸ ਦਾ ਮਹੱਤਵ ਹੋਰ ਵੀ ਵਧ ਗਿਆ ਹੈ। ਦੇਸ਼ ਅੱਜ ਆਜ਼ਾਦੀ ਦੇ ਲਈ ਯੋਗਦਾਨ ਦੇਣ ਵਾਲੇ ਨਾਇਕ-ਨਾਇਕਾਵਾਂ ਨੂੰ ਨਮਨ ਕਰ ਰਿਹਾ ਹੈ, ਉਨ੍ਹਾਂ ਦੇ  ਯੋਗਦਾਨ ਦੀ ਸਮ੍ਰਿਤੀ (ਯਾਦ) ਨੂੰ ਤਾਜ਼ਾ ਕਰ ਰਿਹਾ ਹੈ।

ਬਾਘਾ ਜਤਿਨ ਦੀ ਉਹ ਹੁੰਕਾਰ- ਆਮਰਾ ਮੌਰਬੋ, ਜਾਤ ਜੌਗਬੇ (आमरा मौरबो, जात जॉगबे), ਜਾਂ ਫਿਰ, ਖੁਦੀਰਾਮ ਬੋਸ ਦਾ ਸੱਦਾ -  ਇੱਕ ਵਾਰ ਬਿਦਾਈ ਦੇ ਮਾ, ਘੁਰੇ ਆਸ਼ੀ (एक बार बिदाई दे मा, घुरे आशी)। ਪੂਰਾ ਦੇਸ਼ ਅੱਜ ਫਿਰ ਯਾਦ ਕਰ ਰਿਹਾ ਹੈ। ਬੰਕਿਮ ਬਾਬੂ ਦਾ ਬੰਦੇ ਮਾਤਰਮ ਤਾਂ ਅੱਜ ਸਾਡੇ ਭਾਰਤਵਾਸੀਆਂ ਦਾ ਊਰਜਾ ਮੰਤਰ ਬਣ ਗਿਆ ਹੈ। ਝਾਂਸੀ ਦੀ ਰਾਣੀ ਲਕਸ਼ਮੀਬਾਈ, ਝਲਕਾਰੀ ਬਾਈ, ਕਿੱਤੂਰ ਦੀ ਰਾਣੀ ਚੇਨੰਮਾ, ਮਾਤੰਗਿਨੀ ਹਾਜਰਾ, ਬੀਨਾ ਦਾਸ,  ਕਮਲਾ ਦਾਸ ਗੁਪਤਾ, ਕਨਕਲਤਾ ਬਰੂਆ, ਅਜਿਹੀਆਂ ਕਿੰਨੀਆਂ ਹੀ ਵੀਰਾਂਗਨਾਵਾਂ ਨੇ ਸੁਤੰਤਰਤਾ ਸੰਗ੍ਰਾਮ ਦੀ ਜਵਾਲਾ ਨੂੰ ਨਾਰੀਸ਼ਕਤੀ ਨਾਲ ਪ੍ਰਜਵਲਿਤ ਕੀਤਾ। ਐਸੇ ਸਾਰੇ ਵੀਰਾਂ ਦੀ ਸਮ੍ਰਿਤੀ ਵਿੱਚ ਅੱਜ ਸਵੇਰ ਤੋਂ ਹੀ ਅਨੇਕ ਜਗ੍ਹਾਂ (ਥਾਵਾਂ) ’ਤੇ ਪ੍ਰਭਾਤ ਫੇਰੀਆਂ ਕੱਢੀਆਂ ਗਈਆਂ ਹਨ। ਸਕੂਲ-ਕਾਲਜਾਂ ਵਿੱਚ ਸਾਡੇ ਯੁਵਾ ਸਾਥੀਆਂ ਨੇ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤੇ ਹਨ।  

ਅੰਮ੍ਰਿਤ ਮਹੋਤਸਵ ਦੇ ਇਸੇ ਇਤਿਹਾਸਿਕ ਕਾਲਖੰਡ ਵਿੱਚ ਸ਼ਹੀਦ ਦਿਵਸ ’ਤੇ ਵਿਕਟੋਰੀਆ ਮੈਮੋਰੀਅਲ  ਵਿੱਚ ‘ਬਿਪਲੋਬੀ ਭਾਰਤ ਗੈਲਰੀ’ ਦਾ ਲੋਕਅਰਪਣ ਹੋਇਆ ਹੈ। ਅੱਜ ਨੇਤਾਜੀ ਸੁਭਾਸ਼ਚੰਦਰ ਬੋਸ,  ਅਰਬਿੰਦੋ ਘੋਸ਼, ਰਾਸ ਬਿਹਾਰੀ ਬੋਸ, ਖੁਦੀ ਰਾਮ ਬੋਸ, ਬਾਘਾ ਜਤਿਨ, ਬਿਨੌਯੇ, ਬਾਦਲ, ਦਿਨੇਸ਼, ਐਸੇ ਅਨੇਕ ਮਹਾਨ ਸੈਨਾਨੀਆਂ ਦੀਆਂ ਸਮ੍ਰਿਤੀਆਂ ਨਾਲ ਇਹ ਜਗ੍ਹਾ ਪਵਿੱਤਰ ਹੋਈ ਹੈ। ਨਿਰਭੀਕ ਸੁਭਾਸ਼ ਗੈਲਰੀ ਦੇ ਬਾਅਦ ਅੱਜ ਬਿਪਲੋਬੀ ਭਾਰਤ ਗੈਲਰੀ ਦੇ ਰੂਪ ਵਿੱਚ ਪੱਛਮ ਬੰਗਾਲ ਦੀ, ਕੋਲਕਾਤਾ ਦੀ ਹੈਰਿਟੇਜ ਵਿੱਚ ਇੱਕ ਖੂਬਸੂਰਤ ਮੋਤੀ ਹੋਰ ਜੁੜ ਗਿਆ ਹੈ।

ਸਾਥੀਓ,  

ਬਿਪਲੋਬੀ ਭਾਰਤ ਗੈਲਰੀ, ਬੀਤੇ ਵਰ੍ਹਿਆਂ ਵਿੱਚ ਪੱਛਮ ਬੰਗਾਲ ਦੀ ਸਮ੍ਰਿੱਧ ਸੱਭਿਆਚਾਰਕ ਅਤੇ ਇਤਿਹਾਸਿਕ ਧਰੋਹਰਾਂ ਨੂੰ ਸੰਜੋਣ ਅਤੇ ਸੰਵਾਰਨ ਦੀ ਸਾਡੀ ਪ੍ਰਤੀਬੱਧਤਾ ਦਾ ਵੀ ਪ੍ਰਮਾਣ ਹੈ। ਇੱਥੋਂ ਦੀਆਂ Iconic Galleries ਹੋਣ, Old Currency Building ਹੋਵੇ, ਬੈਲਵੇਡੇਅਰ ਹਾਊਸ ਹੋਵੇ, ਵਿਕਟੋਰੀਆ ਮੈਮੋਰੀਅਲ ਹੋਵੇ ਜਾਂ ਫਿਰ ਮੈਟਕਾਫ ਹਾਊਸ, ਇਨ੍ਹਾਂ ਨੂੰ ਹੋਰ ਸ਼ਾਨਦਾਰ ਅਤੇ ਸੁੰਦਰ ਬਣਾਉਣ ਦਾ ਕੰਮ ਕਰੀਬ–ਕਰੀਬ ਪੂਰਾ ਹੋ ਚੁੱਕਿਆ ਹੈ। ਵਿਸ਼ਵ ਦੇ ਸਭ ਤੋਂ ਪੁਰਾਣੇ ਮਿਊਜ਼ੀਅਮ ਵਿੱਚੋਂ ਇੱਕ, ਕਲਕੱਤਾ ਦੇ ਹੀ Indian Museum ਨੂੰ ਵੀ ਨਵੇਂ ਰੰਗ-ਰੂਪ ਵਿੱਚ ਦੁਨੀਆ ਦੇ ਸਾਹਮਣੇ ਲਿਆਉਣ ਦੇ ਲਈ ਸਾਡੀ ਸਰਕਾਰ ਕੰਮ ਕਰ ਰਹੀ ਹੈ ।

ਸਾਥੀਓ, 

ਸਾਡੇ ਅਤੀਤ ਦੀਆਂ ਵਿਰਾਸਤਾਂ ਸਾਡੇ ਵਰਤਮਾਨ ਨੂੰ ਦਿਸ਼ਾ ਦਿੰਦੀਆਂ ਹਨ, ਸਾਨੂੰ ਬਿਹਤਰ ਭਵਿੱਖ ਘੜਨ ਦੇ ਲਈ ਪ੍ਰੇਰਿਤ ਕਰਦੀਆਂ ਹਨ। ਇਸ ਲਈ, ਅੱਜ ਦੇਸ਼ ਆਪਣੇ ਇਤਿਹਾਸ ਨੂੰ, ਆਪਣੇ ਅਤੀਤ ਨੂੰ, ਊਰਜਾ ਦੇ ਜਾਗ੍ਰਿਤ ਸਰੋਤ ਦੇ ਰੂਪ ਵਿੱਚ ਅਨੁਭਵ ਕਰਦਾ ਹੈ। ਤੁਹਾਨੂੰ ਉਹ ਸਮਾਂ ਵੀ ਯਾਦ ਹੋਵੇਗਾ ਜਦੋਂ ਸਾਡੇ ਇੱਥੇ ਆਏ ਦਿਨ ਪ੍ਰਾਚੀਨ ਮੰਦਿਰਾਂ ਦੀਆਂ ਮੂਰਤੀਆਂ ਚੋਰੀ ਹੋਣ ਦੀਆਂ ਖ਼ਬਰਾਂ ਆਉਂਦੀਆਂ ਸਨ। ਸਾਡੀਆਂ ਕਲਾਕ੍ਰਿਤੀਆਂ ਬੇਧੜਕ ਵਿਦੇਸ਼ਾਂ ਵਿੱਚ smuggle ਹੁੰਦੀਆਂ ਸਨ, ਜਿਵੇਂ ਉਨ੍ਹਾਂ ਦੀ ਕੋਈ ਅਹਿਮੀਅਤ ਹੀ ਨਹੀਂ ਸੀ। ਲੇਕਿਨ ਹੁਣ ਭਾਰਤ ਦੀਆਂ ਉਨ੍ਹਾਂ ਧਰੋਹਰਾਂ ਨੂੰ ਵਾਪਸ ਲਿਆਂਦਾ ਜਾ ਰਿਹਾ ਹੈ। ਹੁਣੇ ਸਾਡੇ ਕਿਸ਼ਨ ਰੈੱਡੀ ਜੀ ਨੇ ਵਿਸਤਾਰ ਨਾਲ ਉਸ ਦਾ ਵਰਣਨ ਵੀ ਕੀਤਾ ਹੈ। ਦੋ ਦਿਨ ਪਹਿਲਾਂ ਹੀ ਆਸਟ੍ਰੇਲੀਆ ਨੇ ਦਰਜਨਾਂ ਅਜਿਹੀਆਂ ਮੂਰਤੀਆਂ, ਪੇਂਟਿੰਗਸ ਅਤੇ ਦੂਸਰੀਆਂ ਕਲਾਕ੍ਰਿਤੀਆਂ ਭਾਰਤ ਨੂੰ ਸੌਂਪੀਆਂ ਹਨ। ਇਨ੍ਹਾਂ ਵਿੱਚੋਂ ਅਨੇਕ ਪੱਛਮ ਬੰਗਾਲ ਨਾਲ ਸੰਬੰਧਿਤ ਹਨ।

ਪਿਛਲੇ ਸਾਲ ਭਾਰਤ ਨੂੰ, ਅਮਰੀਕਾ ਨੇ ਵੀ ਲਗਭਗ ਡੇਢ ਸੌ ਕਲਾਕ੍ਰਿਤੀਆਂ ਪਰਤਾਈਆਂ ਸਨ। ਜਦੋਂ ਦੇਸ਼ ਦੀ ਸਮਰੱਥਾ ਵਧਦੀ ਹੈ, ਜਦੋਂ ਦੋ ਦੇਸ਼ਾਂ ਦੇ ਵਿੱਚ ਆਪਣਾਪਣ ਵੱਧਦਾ ਹੈ, ਤਾਂ ਇਸ ਤਰ੍ਹਾਂ ਅਨੇਕਾਂ ਉਦਾਹਰਣ ਸਾਹਮਣੇ ਆਉਂਦੇ ਹਨ। ਤੁਸੀਂ ਇਸ ਦਾ ਅੰਦਾਜ਼ਾ ਇਸ ਤੋਂ ਲਗਾ ਸਕਦੇ ਹੋ ਕਿ 2014 ਤੋਂ ਪਹਿਲਾਂ ਦੇ ਕਈ ਦਹਾਕਿਆਂ ਵਿੱਚ ਸਿਰਫ਼ ਦਰਜਨ ਭਰ ਪ੍ਰਤਿਮਾਵਾਂ ਨੂੰ ਹੀ ਭਾਰਤ ਲਿਆਂਦਾ ਜਾ ਸਕਿਆ ਸੀ। ਲੇਕਿਨ ਬੀਤੇ 7 ਸਾਲਾਂ ਵਿੱਚ ਇਹ ਸੰਖਿਆ ਸਵਾ 2 ਸੌ ਤੋਂ ਵੀ ਅਧਿਕ ਹੋ ਚੁੱਕੀ ਹੈ।  ਆਪਣੀ ਸੰਸਕ੍ਰਿਤੀ, ਆਪਣੀ ਸੱਭਿਅਤਾ ਦੀਆਂ ਇਹ ਨਿਸ਼ਾਨੀਆਂ, ਭਾਰਤ ਦੀ ਵਰਤਮਾਨ ਅਤੇ ਭਾਵੀ ਪੀੜ੍ਹੀ ਨੂੰ ਨਿਰੰਤਰ ਪ੍ਰੇਰਿਤ ਕਰਨ, ਇਸ ਦਿਸ਼ਾ ਵਿੱਚ ਇਹ ਇੱਕ ਬਹੁਤ ਬੜਾ ਪ੍ਰਯਾਸ ਹੈ। 

ਭਾਈਓ ਭੈਣੋਂ, 

ਅੱਜ ਦੇਸ਼ ਜਿਸ ਤਰ੍ਹਾਂ ਆਪਣੀ ਰਾਸ਼ਟਰੀ ਅਤੇ ਅਧਿਆਤਮਿਕ ਧਰੋਹਰਾਂ ਨੂੰ ਇੱਕ ਨਵੇਂ ਆਤਮ- ਵਿਸ਼ਵਾਸ ਦੇ ਨਾਲ ਵਿਕਸਿਤ ਕਰ ਰਿਹਾ ਹੈ, ਉਸ ਦਾ ਇੱਕ ਹੋਰ ਪੱਖ ਹੈ। ਇਹ ਪੱਖ ਹੈ- ‘heritage tourism’ ‘heritage tourism’ ਵਿੱਚ ਆਰਥਿਕ ਦ੍ਰਿਸ਼ਟੀ ਤੋਂ ਤਾਂ ਬੇਹੱਦ ਸੰਭਾਵਨਾਵਾਂ ਹਨ ਹੀ, ਇਸ ਵਿੱਚ ਵਿਕਾਸ ਦੇ ਨਵੇਂ ਰਸਤੇ ਵੀ ਖੁੱਲ੍ਹਦੇ ਹਨ। ਦਾਂਡੀ ਵਿੱਚ ਨਮਕ ਸੱਤਿਆਗ੍ਰਹਿ ਦੀ ਸਮ੍ਰਿਤੀ ਵਿੱਚ ਬਣਿਆ ਸਮਾਰਕ ਹੋਵੇ ਜਾਂ ਫਿਰ ਜਲਿਆਂਵਾਲਾ ਬਾਗ਼ ਸਮਾਰਕ ਦਾ ਪੁਨਰਨਿਰਮਾਣ ਹੋਵੇ, ਏਕਤਾ ਨਗਰ ਕੇਵਡੀਆ ਵਿੱਚ ਸਟੈਚੂ ਆਵ੍ ਯੂਨਿਟੀ ਹੋਵੇ ਜਾਂ ਫਿਰ ਪੰਡਿਤ ਦੀਨ ਦਿਆਲ ਉਪਾਧਿਆਇ ਜੀ ਦੇ ਸਮਾਰਕ ਦਾ ਨਿਰਮਾਣ, ਦਿੱਲੀ ਵਿੱਚ ਬਾਬਾ ਸਾਹੇਬ ਮੈਮੋਰੀਅਲ ਹੋਵੇ ਜਾਂ ਫਿਰ ਰਾਂਚੀ ਵਿੱਚ ਭਗਵਾਨ ਬਿਰਸਾ ਮੁੰਡਾ ਮੈਮੋਰੀਅਲ ਪਾਰਕ ਅਤੇ ਅਜਾਇਬ-ਘਰ ਅਯੁੱਧਿਆ- ਬਨਾਰਸ ਦੇ ਘਾਟਾਂ ਦਾ ਸੁੰਦਰੀਕਰਣ ਹੋਵੇ ਜਾਂ ਫਿਰ ਦੇਸ਼ ਭਰ ਵਿੱਚ ਇਤਿਹਾਸਿਕ ਮੰਦਿਰਾਂ ਅਤੇ ਆਸਥਾ ਸਥਲਾਂ ਦਾ ਜੀਰਣਧਾਰ (ਪੁਨਰ-ਉਥਾਨ), ‘Heritage tourism’ ਵਧਾਉਣ ਦੇ ਲਈ ਭਾਰਤ ਵਿੱਚ ਇੱਕ ਰਾਸ਼ਟਰਵਿਆਪੀ ਅਭਿਯਾਨ ਚਲ ਰਿਹਾ ਹੈ।  

ਸਵਦੇਸ਼ ਦਰਸ਼ਨ ਜਿਹੀਆਂ ਕਈ ਯੋਜਨਾਵਾਂ ਦੇ ਜ਼ਰੀਏ heritage tourism ਨੂੰ ਗਤੀ ਦਿੱਤੀ ਜਾ ਰਹੀ ਹੈ। ਅਤੇ ਪੂਰੀ ਦੁਨੀਆ ਦਾ ਅਨੁਭਵ ਇਹੀ ਹੈ ਕਿ ਕਿਵੇਂ heritage tourism, ਲੋਕਾਂ ਦੀ ਆਮਦਨ ਵਧਾਉਣ ਵਿੱਚ, ਰੋਜ਼ਗਾਰ ਦੇ ਨਵੇਂ ਅਵਸਰ ਪੈਦਾ ਕਰਨ ਵਿੱਚ ਬੜੀ ਭੂਮਿਕਾ ਨਿਭਾਉਂਦਾ ਹੈ। 21ਵੀਂ ਸਦੀ ਦਾ ਭਾਰਤ ਆਪਣੇ ਇਸ ਪੋਟੈਂਸ਼ਿਅਲ ਨੂੰ ਸਮਝਦੇ ਹੋਏ ਹੀ ਅੱਗੇ ਵਧ ਰਿਹਾ ਹੈ।

ਸਾਥੀਓ,  

ਭਾਰਤ ਨੂੰ ਗ਼ੁਲਾਮੀ ਦੇ ਸੈਂਕੜੇ ਵਰ੍ਹਿਆਂ ਦੇ ਕਾਲਖੰਡ ਤੋਂ ਆਜ਼ਾਦੀ, ਤਿੰਨ ਧਾਰਾਵਾਂ ਦੇ ਸੰਯੁਕਤ ਪ੍ਰਯਾਸਾਂ ਨਾਲ ਮਿਲੀ ਸੀ। ਇੱਕ ਧਾਰਾ ਸੀ ਕ੍ਰਾਂਤੀ ਦੀ, ਦੂਸਰੀ ਧਾਰਾ ਸੱਤਿਆਗ੍ਰਹਿ ਦੀ ਅਤੇ ਤੀਸਰੀ ਧਾਰਾ ਸੀ ਜਨ- ਜਾਗ੍ਰਿਤੀ ਅਤੇ ਰਚਨਾਤਮਕ ਕੰਮਾਂ ਦੀ। ਮੇਰੇ ਮਨ ਵਿੱਚ ਇਹ ਤਿੰਨੋਂ ਹੀ ਧਾਰਾਵਾਂ, ਤਿਰੰਗੇ ਦੇ ਤਿੰਨ ਰੰਗਾਂ ਵਿੱਚ ਉੱਭਰਦੀਆਂ ਰਹੀਆਂ ਹਨ। ਮੇਰੇ ਮਨ ਮਸਤਕ ਵਿੱਚ ਵਾਰ–ਵਾਰ ਇਹ ਭਾਵ ਪ੍ਰਗਟ ਹੋ ਰਿਹਾ ਹੈ। ਸਾਡੇ ਤਿਰੰਗੇ ਦਾ ਕੇਸਰੀਆ ਰੰਗ, ਕ੍ਰਾਂਤੀ ਦੀ ਧਾਰਾ ਦਾ ਪ੍ਰਤੀਕ ਹੈ। ਸਫੇਦ ਰੰਗ, ਸੱਤਿਆਗ੍ਰਹਿ ਅਤੇ ਅਹਿੰਸਾ ਦੀ ਧਾਰਾ ਦਾ ਪ੍ਰਤੀਕ ਹੈ। ਹਰਾ ਰੰਗ, ਰਚਨਾਤਮਕ ਪ੍ਰਵਿਰਤੀ ਦੀ ਧਾਰਾ ਦਾ, ਭਾਰਤੀ ਕਦਰਾਂ-ਕੀਮਤਾਂ ’ਤੇ ਅਧਾਰਿਤ ਸਿੱਖਿਆ ਦੇ ਪ੍ਰਚਾਰ-ਪ੍ਰਸਾਰ ਦਾ, ਦੇਸ਼ਭਗਤੀ ਨਾਲ ਜੁੜੀਆਂ ਸਾਹਿਤਕ ਰਚਨਾਵਾਂ,  ਭਗਤੀ ਅੰਦੋਲਨ ਇਹ ਸਾਰੀਆਂ ਗੱਲਾਂ ਉਸ ਦੇ ਨਾਲ ਨਿਹਿਤ ਹਨ। ਅਤੇ ਤਿਰੰਗੇ ਦੇ ਅੰਦਰ ਨੀਲੇ ਚੱਕਰ ਨੂੰ ਮੈਂ ਭਾਰਤ ਦੀ ਸੱਭਿਆਚਾਰਕ ਚੇਤਨਾ ਦੇ ਪ੍ਰਤੀਕ ਦੇ ਰੂਪ ਵਿੱਚ ਦੇਖਦਾ ਹਾਂ। ਵੇਦ ਤੋਂ ਵਿਵੇਕਾਨੰਦ ਤੱਕ,  ਬੁੱਧ ਤੋਂ ਗਾਂਧੀ ਤੱਕ ਇਹ ਚੱਕਰ ਚਲਦਾ ਰਿਹਾ, ਮਥੁਰਾ ਦੇ ਵ੍ਰਿੰਦਾਵਨ, ਕੁਰੂਕਸ਼ੇਤਰ ਦੇ ਮੋਹਨ, ਉਨ੍ਹਾਂ ਦਾ ਸੁਦਰਸ਼ਨ ਚੱਕਰ ਅਤੇ ਪੋਰਬੰਦਰ ਦੇ ਮੋਹਨ ਦਾ ਚਰਖਾਧਾਰੀ ਚੱਕਰ, ਇਹ ਚੱਕਰ ਕਦੇ ਰੁਕਿਆ ਨਹੀਂ।

ਅਤੇ ਸਾਥੀਓ,  

ਅੱਜ ਜਦੋਂ ਮੈਂ ਬਿਪਲੋਬੀ ਭਾਰਤ ਗੈਲਰੀ ਦਾ ਉਦਘਾਟਨ ਕਰ ਰਿਹਾ ਹਾਂ, ਤਾਂ ਤਿਰੰਗੇ ਦੇ ਤਿੰਨ ਰੰਗਾਂ ਵਿੱਚ ਨਵੇਂ ਭਾਰਤ ਦਾ ਭਵਿੱਖ ਵੀ ਦੇਖ ਰਿਹਾ ਹਾਂ। ਕੇਸਰੀਆ ਰੰਗ ਹੁਣ ਸਾਨੂੰ ਕਰਮਠਤਾ, ਕਰਤੱਵ ਅਤੇ ਰਾਸ਼ਟਰੀ ਸੁਰੱਖਿਆ ਦੀ ਪ੍ਰੇਰਣਾ ਦਿੰਦਾ ਹੈ। ਸਫ਼ੇਦ ਰੰਗ ਹੁਣ ‘ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਔਰ ਸਬਕਾ ਪ੍ਰਯਾਸ’ ਦਾ ਸਮਾਨਾਰਥੀ ਹੈ। ਹਰਾ ਰੰਗ ਅੱਜ ਵਾਤਾਵਰਣ ਦੀ ਰੱਖਿਆ ਦੇ ਲਈ,  ਰੀਨਿਊਏਬਲ ਐਨਰਜੀ ਦੇ ਲਈ ਭਾਰਤ ਦੇ ਬੜੇ ਲਕਸ਼ਾਂ ਦਾ ਪ੍ਰਤੀਕ ਹੈ। Green Energy ਤੋਂ ਲੈ ਕੇ Green Hydrogen ਤੱਕ ਬਾਇਓ-ਫਿਊਏਲ ਤੋਂ ਲੈ ਕੇ ਈਥੇਨੌਲ ਬਲੈਂਡਿੰਗ ਤੱਕ, Natural Farming ਤੋਂ ਲੈ ਕੇ ਗੋਬਰਧਨ ਯੋਜਨਾ ਤੱਕ, ਸਭ ਇਸ ਦੇ ਪ੍ਰਤੀਬਿੰਬ ਬਣ ਰਹੇ ਹਨ। ਅਤੇ ਤਿਰੰਗੇ ਵਿੱਚ ਲੱਗਿਆ ਨੀਲਾ ਚੱਕਰ ਅੱਜ Blue Economy ਦਾ ਸਮਾਨਾਰਥੀ ਹੈ। ਭਾਰਤ ਦੇ ਪਾਸ ਮੌਜੂਦ ਅਥਾਹ ਸਮੁੰਦਰੀ ਸੰਸਾਧਨ, ਵਿਸ਼ਾਲ ਸਮੁੰਦਰੀ ਤਟ, ਸਾਡੀ ਜਲ ਸ਼ਕਤੀ, ਭਾਰਤ ਦੇ ਵਿਕਾਸ ਨੂੰ ਨਿਰੰਤਰ ਗਤੀ  ਦੇ ਰਹੀ ਹੈ।

ਅਤੇ ਸਾਥੀਓ,  

ਮੈਨੂੰ ਖੁਸ਼ੀ ਹੈ ਕਿ ਤਿਰੰਗੇ ਦੀ ਇਸ ਆਨ-ਬਾਨ ਅਤੇ ਸ਼ਾਨ ਨੂੰ ਹੋਰ ਵਧਾਉਣ ਦਾ ਬੀੜਾ ਦੇਸ਼ ਦੇ ਨੌਜਵਾਨਾਂ ਨੇ ਉਠਾਇਆ ਹੋਇਆ ਹੈ। ਇਹ ਦੇਸ਼ ਦੇ ਯੁਵਾ ਹੀ ਸਨ ਜਿਨ੍ਹਾਂ ਨੇ ਹਰ ਦੌਰ ਵਿੱਚ ਭਾਰਤ ਦੇ ਸਵਾਧੀਨਤਾ ਸੰਗ੍ਰਾਮ ਦੀ ਮਸ਼ਾਲ ਆਪਣੇ ਹੱਥ ਵਿੱਚ ਸਾਂਭ ਰੱਖੀ ਸੀ। ਤੁਸੀਂ ਯਾਦ ਕਰੋ, ਅੱਜ ਦੇ ਦਿਨ ਜਦੋਂ ਭਗਤ ਸਿੰਘ, ਸੁਖਦੇਵ, ਰਾਜਗੁਰੂ ਨੂੰ ਫਾਂਸੀ ਹੋਈ, ਤਾਂ ਇਹ 23-24 ਸਾਲ ਦੇ ਹੀ ਨੌਜਵਾਨ ਸਨ।  ਖੁਦੀਰਾਮ ਬੋਸ ਦੀ ਉਮਰ ਤਾਂ ਫਾਂਸੀ ਦੇ ਸਮੇਂ ਇਨ੍ਹਾਂ ਤੋਂ ਵੀ ਬਹੁਤ ਘੱਟ ਸੀ। ਭਗਵਾਨ ਬਿਰਸਾ ਮੁੰਡਾ 25-26 ਸਾਲ ਦੇ ਸਨ, ਚੰਦਰ ਸ਼ੇਖਰ ਆਜ਼ਾਦ 24-25 ਸਾਲ ਦੇ ਸਨ, ਅਤੇ ਇਨ੍ਹਾਂ ਨੇ ਅੰਗਰੇਜ਼ੀ ਹਕੂਮਤ ਨੂੰ ਥੱਰਾ ਕੇ (ਹਿਲਾ ਕੇ) ਰੱਖ ਦਿੱਤਾ ਸੀ।

ਭਾਰਤ ਦੇ ਨੌਜਵਾਨਾਂ ਦੀ ਸਮਰੱਥਾ ਨਾ ਤਦ ਘੱਟ ਸੀ ਅਤੇ ਨਾ ਅੱਜ ਘੱਟ ਹੈ। ਮੈਂ ਦੇਸ਼ ਦੇ ਨੌਜਵਾਨਾਂ ਨੂੰ ਕਹਿਣਾ ਚਾਹੁੰਦਾ ਹਾਂ-ਕਦੇ ਆਪਣੀਆਂ ਸ਼ਕਤੀਆਂ ਨੂੰ, ਆਪਣੇ ਸੁਪਨਿਆਂ ਨੂੰ ਘੱਟ ਨਾ ਆਂਕਿਓ । ਐਸਾ ਕੋਈ ਕੰਮ ਨਹੀਂ ਜੋ ਭਾਰਤ ਦਾ ਯੁਵਾ ਕਰ ਨਾ ਸਕੇ। ਐਸਾ ਕੋਈ ਲਕਸ਼ ਨਹੀਂ ਜੋ ਭਾਰਤ ਦਾ ਯੁਵਾ ਪ੍ਰਾਪਤ ਨਾ ਕਰ ਸਕੇ। ਆਜ਼ਾਦੀ ਦੇ 100 ਸਾਲ ਹੋਣ ’ਤੇ ਭਾਰਤ ਜਿਸ ਵੀ ਉਚਾਈ ’ਤੇ ਹੋਵੇਗਾ, 2047 ਵਿੱਚ ਹਿੰਦੁਸਤਾਨ ਜਿੱਥੇ ਜਿਸ ਉਚਾਈ ’ਤੇ ਪਹੁੰਚੇਗਾ। ਉਹ ਅੱਜ ਦੇ ਨੌਜਵਾਨਾਂ ਦੇ ਦਮ ’ਤੇ ਹੀ ਹੋਵੇਗਾ।  ਇਸ ਲਈ, ਅੱਜ ਜੋ ਯੁਵਾ ਹਨ, ਉਨ੍ਹਾਂ ਦੇ ਜੀਵਨ ਦਾ ਸਭ ਤੋਂ ਬੜਾ ਲਕਸ਼ ਹੋਣਾ ਚਾਹੀਦਾ ਹੈ ਨਵੇਂ ਭਾਰਤ ਦੇ ਨਿਰਮਾਣ ਵਿੱਚ ਆਪਣਾ ਯੋਗਦਾਨ। ਅਗਲੇ 25 ਵਰ੍ਹਿਆਂ ਵਿੱਚ ਭਾਰਤ ਦੇ ਨੌਜਵਾਨਾਂ ਦੀ ਮਿਹਨਤ, ਭਾਰਤ ਦਾ ਭਾਗ ਬਣਾਵੇਗੀ, ਭਾਰਤ ਦਾ ਭਵਿੱਖ ਸੰਵਾਰੇਗੀ।

ਸਾਥੀਓ, 

ਭਾਰਤ ਦੀ ਆਜ਼ਾਦੀ ਦੇ ਅੰਦੋਲਨ ਨੇ ਸਾਨੂੰ ਹਮੇਸ਼ਾ ਏਕ ਭਾਰਤ-ਸ਼੍ਰੇਸ਼ਠ ਭਾਰਤ ਦੇ ਲਈ ਕੰਮ ਕਰਨ ਦੀ ਪ੍ਰੇਰਣਾ ਦਿੱਤੀ ਹੈ। ਆਜ਼ਾਦੀ ਦੇ ਮਤਵਾਲਿਆਂ ਦੀ ਖੇਤਰਤਾ ਅਲੱਗ-ਅਲੱਗ ਸੀ, ਭਾਸ਼ਾਵਾਂ-ਬੋਲੀਆਂ ਭਿੰਨ- ਭਿੰਨ ਸਨ। ਇੱਥੋਂ ਤੱਕ ਕਿ ਸਾਧਨ-ਸੰਸਾਧਨਾਂ ਵਿੱਚ ਵੀ ਵਿਵਿਧਤਾ ਸੀ। ਲੇਕਿਨ ਰਾਸ਼ਟਰਸੇਵਾ ਦੀ ਭਾਵਨਾ ਅਤੇ ਰਾਸ਼ਟਰਭਗਤੀ ਏਕਨਿਸ਼ਠ ਸੀ। ਉਹ ‘ਭਾਰਤ ਭਗਤੀ’ ਦੇ ਸੂਤਰ ਨਾਲ ਜੁੜੇ ਸਨ, ਇੱਕ ਸੰਕਲਪ ਦੇ ਲਈ ਲੜੇ ਸਨ, ਖੜ੍ਹੇ ਸਨ। ਭਾਰਤ ਭਗਤੀ ਦਾ ਇਹੀ ਸਦੀਵੀ ਭਾਵ, ਭਾਰਤ ਦੀ ਏਕਤਾ,  ਅਖੰਡਤਾ, ਅੱਜ ਵੀ ਸਾਡੀ ਸਰਬਉੱਚ ਪ੍ਰਾਥਮਿਕਤਾ ਹੋਣੀ ਚਾਹੀਦੀ ਹੈ। ਤੁਹਾਡੀ ਰਾਜਨੀਤਕ ਸੋਚ ਕੁਝ ਵੀ ਹੋਵੇ, ਤੁਸੀਂ ਕਿਸੇ ਵੀ ਰਾਜਨੀਤਕ ਦਲ ਦੇ ਹੋਵੋ, ਲੇਕਿਨ ਭਾਰਤ ਦੀ ਏਕਤਾ-ਅਖੰਡਤਾ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਖਿਲਵਾੜ, ਭਾਰਤ ਦੇ ਸੁਤੰਤਰਤਾ ਸੈਨਾਨੀਆਂ ਦੇ ਨਾਲ ਸਭ ਤੋਂ ਬੜਾ ਵਿਸ਼ਵਾਸਘਾਤ ਹੋਵੇਗਾ।

ਬਿਨਾ ਏਕਤਾ, ਅਸੀਂ ਏਕ ਭਾਰਤ-ਸ਼੍ਰੇਸ਼ਠ ਭਾਰਤ ਦੀ ਭਾਵਨਾ ਨੂੰ ਵੀ ਸਸ਼ਕਤ ਨਹੀਂ ਕਰ ਪਾਵਾਂਗੇ। ਦੇਸ਼ ਦੀਆਂ ਸੰਵਿਧਾਨਿਕ ਸੰਸਥਾਵਾਂ ਦਾ ਸਨਮਾਨ, ਸੰਵਿਧਾਨਿਕ ਪਦਾਂ ਦਾ ਸਨਮਾਨ, ਸਮਸਤ ਨਾਗਰਿਕਾਂ ਦੇ ਪ੍ਰਤੀ ਸਮਾਨ ਭਾਵ, ਉਨ੍ਹਾਂ ਦੇ ਪ੍ਰਤੀ ਸੰਵੇਦਨਾ, ਦੇਸ਼ ਦੀ ਏਕਤਾ ਨੂੰ ਬਲ ਦਿੰਦੇ ਹਨ। ਅੱਜ ਦੇ ਇਸ ਸਮੇਂ ਵਿੱਚ, ਸਾਨੂੰ ਦੇਸ਼ ਦੀ ਏਕਤਾ ਦੇ ਖ਼ਿਲਾਫ਼ ਕੰਮ ਕਰ ਰਹੇ ਹਰੇਕ ਤੱਤ ’ਤੇ ਨਜ਼ਰ ਰੱਖਣੀ ਹੈ, ਉਸ ਦਾ ਸਖ਼ਤੀ ਨਾਲ ਮੁਕਾਬਲਾ ਕਰਨਾ ਹੈ। ਅੱਜ ਜਦੋਂ ਅਸੀਂ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਹੇ ਹਾਂ,  ਤਾਂ ਏਕਤਾ ਦੇ ਇਸ ਅੰਮ੍ਰਿਤ ਦੀ ਰੱਖਿਆ ਕਰਨਾ, ਇਹ ਵੀ ਸਾਡੀ ਬਹੁਤ ਬੜੀ ਜ਼ਿੰਮੇਵਾਰੀ ਹੈ।

ਭਾਈਓ ਭੈਣੋਂ, 

ਸਾਨੂੰ ਨਵੇਂ ਭਾਰਤ ਵਿੱਚ ਨਵੀਂ ਦ੍ਰਿਸ਼ਟੀ ਦੇ ਨਾਲ ਹੀ ਅੱਗੇ ਵਧਣਾ ਹੈ। ਇਹ ਨਵੀਂ ਦ੍ਰਿਸ਼ਟੀ ਭਾਰਤ ਦੇ ‍ਆਤਮਵਿਸ਼ਵਾਸ ਦੀ ਹੈ, ਆਤਮਨਿਰਭਰਤਾ ਦੀ ਹੈ, ਪੁਰਾਤਨ ਪਹਿਚਾਣ ਦੀ ਹੈ, ਭਵਿੱਖ ਦੇ ਉਥਾਨ ਦੀ ਹੈ। ਅਤੇ ਇਸ ਵਿੱਚ ਕਰਤੱਵ ਦੀ ਭਾਵਨਾ ਦਾ ਹੀ ਸਭ ਤੋਂ ਜ਼ਿਆਦਾ ਮਹੱਤਵ ਹੈ। ਅਸੀਂ ਅੱਜ ਆਪਣੇ ਕਰਤੱਵਾਂ ਦਾ ਜਿਤਨੀ ਨਿਸ਼ਠਾ ਨਾਲ ਪਾਲਨ ਕਰਾਂਗੇ, ਸਾਡੇ ਪ੍ਰਯਾਸਾਂ ਵਿੱਚ ਜਿਤਨੀ ਪਰਾਕਾਸ਼ਠਾ ਹੋਵੇਗੀ, ਦੇਸ਼ ਦਾ ਭਵਿੱਖ ਉਤਨਾ ਹੀ ਸ਼ਾਨਦਾਰ ਹੋਵੇਗਾ। ਇਸ ਲਈ, ਅੱਜ ‘ਕਰਤੱਵ ਨਿਸ਼ਠਾ’ ਹੀ ਸਾਡੀ ਰਾਸ਼ਟਰੀ ਭਾਵਨਾ ਹੋਣੀ ਚਾਹੀਦੀ ਹੈ। ‘ਕਰਤੱਵ ਪਾਲਨ’ ਹੀ ਸਾਡੀ ਰਾਸ਼ਟਰੀ ਪ੍ਰੇਰਣਾ ਹੋਣੀ ਚਾਹੀਦੀ ਹੈ। 

ਕਰਤੱਵ ਹੀ ਭਾਰਤ ਦਾ ਰਾਸ਼ਟਰੀ ਚਰਿੱਤਰ ਹੋਣਾ ਚਾਹੀਦਾ ਹੈ। ਅਤੇ ਇਹ ਕਰਤੱਵ ਹੈ ਕੀ? ਅਸੀਂ ਬਹੁਤ ਅਸਾਨੀ ਨਾਲ ਆਪਣੇ ਆਸ–ਪਾਸ ਆਪਣੇ ਕਰਤੱਵਾਂ ਦੇ ਸਬੰਧ ਵਿੱਚ ਨਿਰਣਾ ਵੀ ਕਰ ਸਕਦੇ ਹਾਂ, ਪ੍ਰਯਾਸ ਵੀ ਕਰ ਸਕਦੇ ਹਾਂ, ਪਰਿਣਾਮ ਵੀ ਲਿਆ ਸਕਦੇ ਹਾਂ। ਜਦੋਂ ਅਸੀਂ ਸੜਕਾਂ ’ਤੇ ਚਲਦੇ ਹੋਏ,  ਟ੍ਰੇਨਾਂ ਵਿੱਚ, ਬੱਸ ਅੱਡਿਆਂ ’ਤੇ, ਗਲੀਆਂ ਵਿੱਚ, ਬਜ਼ਾਰਾਂ ਵਿੱਚ ਗੰਦਗੀ ਨਹੀਂ ਫੈਲਾਉਂਦੇ, ਸਵੱਛਤਾ ਦਾ ਧਿਆਨ ਰੱਖਦੇ ਹਾਂ, ਤਾਂ ਅਸੀਂ ਆਪਣੇ ਕਰਤੱਵ ਦਾ ਪਾਲਨ ਕਰਦੇ ਹਾਂ। ਸਮੇਂ ’ਤੇ ਵੈਕਸੀਨੇਸ਼ਨ ਕਰਵਾਉਣਾ, ਜਲ ਸੰਭਾਲ਼ ਵਿੱਚ ਯੋਗਦਾਨ ਦੇਣਾ, ਵਾਤਾਵਰਣ ਬਚਾਉਣ ਵਿੱਚ ਮਦਦ ਕਰਨਾ ਵੀ ਕਰਤੱਵ ਪਾਲਨ ਦੀ ਹੀ ਤਾਂ ਇੱਕ ਉਦਾਹਰਣ ਹੈ। ਜਦੋਂ ਅਸੀਂ ਡਿਜੀਟਲ ਪੇਮੈਂਟ ਕਰਦੇ ਹਾਂ, ਦੂਸਰਿਆਂ ਨੂੰ ਇਸ ਦੇ ਪ੍ਰਤੀ ਜਾਗਰੂਕ ਕਰਦੇ ਹਾਂ, ਉਨ੍ਹਾਂ ਨੂੰ trained ਕਰਦੇ ਹਾਂ, ਤਾਂ ਵੀ ਆਪਣੇ ਕਰਤੱਵ ਦਾ ਪਾਲਨ ਕਰਦੇ ਹਾਂ।

ਜਦੋਂ ਅਸੀਂ ਕੋਈ ਸਥਾਨਕ ਉਤਪਾਦ ਖਰੀਦਦੇ ਹਾਂ, ਵੋਕਲ ਫੌਰ ਲੋਕਲ ਹੁੰਦੇ ਹਾਂ, ਤਦ ਵੀ ਅਸੀਂ ਆਪਣੇ ਕਰਤੱਵ ਦਾ ਪਾਲਨ ਕਰਦੇ ਹਾਂ। ਜਦੋਂ ਅਸੀਂ ਆਤਮਨਿਰਭਰ ਭਾਰਤ ਅਭਿਯਾਨ ਨੂੰ ਗਤੀ ਦਿੰਦੇ ਹਾਂ, ਤਾਂ ਆਪਣੇ ਕਰਤੱਵ ਦਾ ਪਾਲਨ ਕਰਦੇ ਹਾਂ। ਮੈਨੂੰ ਇਸ ਬਾਤ ਦੀ ਵੀ ਖੁਸ਼ੀ ਹੈ ਕਿ ਅੱਜ ਹੀ ਭਾਰਤ ਨੇ 400 ਬਿਲੀਅਨ ਡਾਲਰ ਯਾਨੀ 30 ਲੱਖ ਕਰੋੜ ਰੁਪਏ ਦੇ ਪ੍ਰੋਡਕਟਸ ਦੇ ਐਕਸਪੋਰਟ ਦਾ ਨਵਾਂ ਰਿਕਾਰਡ ਬਣਾਇਆ ਹੈ। ਭਾਰਤ ਦਾ ਵਧਦਾ ਹੋਇਆ ਐਕਸਪੋਰਟ, ਸਾਡੀ ਇੰਡਸਟ੍ਰੀ ਦੀ ਸ਼ਕਤੀ, ਸਾਡੇ MSMEs,  ਸਾਡੀ ਮੈਨੂਫੈਕਚਰਿੰਗ ਸਮਰੱਥਾ, ਸਾਡੇ ਐਗਰੀਕਲਚਰ ਸੈਕਟਰ ਦੀ ਸਮਰੱਥਾ ਦਾ ਪ੍ਰਤੀਕ ਹੈ।

ਸਾਥੀਓ,  

ਜਦੋਂ ਇੱਕ-ਇੱਕ ਭਾਰਤੀ ਆਪਣੇ ਕਰਤੱਵਾਂ ਨੂੰ ਸਰਬਉੱਚ ਪ੍ਰਾਥਮਿਕਤਾ ਦੇਵੇਗਾ, ਪੂਰੀ ਨਿਸ਼ਠਾ ਨਾਲ ਉਸ ਦਾ ਪਾਲਨ ਕਰੇਗਾ, ਤਾਂ ਭਾਰਤ ਨੂੰ ਅੱਗੇ ਵਧਣ ਵਿੱਚ ਕੋਈ ਮੁਸੀਬਤ ਨਹੀਂ ਆਵੇਗੀ, ਅੱਗੇ ਵਧਣ ਤੋਂ ਕੋਈ ਨਹੀਂ ਰੋਕ ਪਾਵੇਗਾ। ਅਸੀਂ ਆਪਣੇ ਆਸਪਾਸ ਦੇਖੀਏ ਤਾਂ ਲੱਖਾਂ-ਲੱਖ ਯੁਵਾ, ਲੱਖਾਂ-ਲੱਖ ਮਹਿਲਾਵਾਂ, ਸਾਡੇ ਬੱਚੇ, ਸਾਡੇ ਪਰਿਵਾਰ, ਕਰਤੱਵ ਦੀ ਇਸ ਭਾਵਨਾ ਨੂੰ ਜੀ ਰਹੇ ਹਨ। ਇਹ ਭਾਵਨਾ  ਜਿਵੇਂ-ਜਿਵੇਂ ਹਰੇਕ ਭਾਰਤੀ ਦਾ ਚਰਿੱਤਰ ਬਣਦੀ ਜਾਵੇਗੀ, ਭਾਰਤ ਦਾ ਭਵਿੱਖ ਉਤਨਾ ਹੀ ਉੱਜਵਲ ਹੁੰਦਾ ਜਾਵੇਗਾ। ਮੈਂ ਕਵੀ ਮੁਕੁੰਦ ਦਾਸ ਜੀ ਦੇ ਸ਼ਬਦਾਂ ਵਿੱਚ ਕਹਾਂ ਤਾਂ, “ਕੀ ਆਨੰਦੋਧਵਨਿ ਉਠਲੋ ਬੌਂਗੋ-ਭੂਮੇ, ਬੌਂਗੋ-ਭੂਮੇ, ਬੌਂਗੋ-ਭੂਮੇ, ਬੌਂਗੋ-ਭੂਮੇ, ਭਾਰੌਤਭੂਮੇ ਜੇਗੇੱਛੇ ਆਜ ਭਾਰੌਤਬਾਸ਼ੀ ਆਰ ਕਿ ਮਾਨਾ ਸ਼ੋਨੇ, ਲੇਗੇੱਛੇ ਆਪੋਨ ਕਾਜੇ, ਜਾਰ ਜਾ ਨੀਛੇ ਮੋਨੇ” (''की आनंदोध्वनि उठलो बौन्गो-भूमे बौन्गो-भूमे, बौन्गो-भूमे, बौन्गो-भूमे, भारौतभूमे जेगेच्छे आज भारौतबाशी आर कि माना शोने, लेगेच्छे आपोन काजे, जार जा नीछे मोने'') ਕੋਟਿ-ਕੋਟਿ ਭਾਰਤੀਆਂ ਦੀ ਇਹ ਭਾਵਨਾ ਨਿਰੰਤਰ ਸਸ਼ਕਤ ਹੋਵੇ, ਕ੍ਰਾਂਤੀਵੀਰਾਂ ਦੀ ਭਾਵਨਾ ਤੋਂ ਸਾਨੂੰ ਹਮੇਸ਼ਾ ਪ੍ਰੇਰਣਾ ਮਿਲਦੀ ਰਹੇ, ਇਸੇ ਕਾਮਨਾ ਦੇ ਨਾਲ ਬਿਪਲੋਬੀ ਭਾਰਤ ਗੈਲਰੀ ਦੇ ਲਈ ਮੈਂ ਫਿਰ ਤੋਂ ਆਪ ਸਭ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ !  ਵੰਦੇ ਮਾਤਰਮ ! ਧੰਨਵਾਦ !

 

**********

ਡੀਐੱਸ/ਐੱਸਟੀ/ਡੀਕੇ


(Release ID: 1809255) Visitor Counter : 210