ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੱਲ੍ਹ ਰਾਸ਼ਟਰੀ ਟੀਕਾਕਰਣ ਦਿਵਸ ‘ਤੇ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 12-14 ਸਾਲ ਜੇ ਉਮਰ ਵਰਗ ਦੇ ਬੱਚਿਆਂ ਦਾ ਕੋਵਿਡ-19 ਟੀਕਾਕਰਣ ਸ਼ੁਰੂ ਹੋਵੇਗਾ


ਸਰਕਾਰੀ ਕੋਵਿਡ ਟੀਕਾਕਰਣ ਕੇਂਦਰਾਂ ’ਤੇ 12-14 ਸਾਲ ਦੇ ਉਮਰ ਵਰਗ ਦੇ ਲਈ ਮੁਫ਼ਤ ਟੀਕਾਕਰਣ ਸ਼ੁਰੂ ਹੋਵੇਗਾ
ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਇਹ ਸੁਨਿਸ਼ਚਿਤ ਕਰਨਗੇ ਕਿ ਕੇਵਲ 12 ਸਾਲ ਤੋਂ ਉੱਪਰ ਦੇ ਬੱਚਿਆਂ ਨੂੰ ਹੀ ਕੋਵਿਡ-19 ਵੈਕਸੀਨ ਦਿੱਤੀ ਜਾਵੇ
ਉਚਿਤ ਵੈਕਸੀਨਸ ਉਪਲਬਧ ਹਨ; 60 ਸਾਲ ਤੋਂ ਅਧਿਕ ਉਮਰ ਦੇ ਕਮਜ਼ੋਰ ਲੋਕਾਂ ਨੂੰ ਸਰਗਰਮੀ ਦੇ ਨਾਲ ਵੈਕਸੀਨ ਦਿਓ

Posted On: 15 MAR 2022 1:28PM by PIB Chandigarh

ਸਾਰੇ ਸਰਕਾਰੀ ਕੋਵਿਡ ਟੀਕਾਕਰਣ ਕੇਂਦਰਾਂ ’ਤੇ ਕੱਲ੍ਹ (16 ਮਾਰਚ, 2022), ਰਾਸ਼ਟਰੀ ਟੀਕਾਕਰਣ ਦਿਵਸ ’ਤੇ 12-14 ਸਾਲ ਦੇ ਉਮਰ ਵਰਗ ਦੇ ਸਾਰੇ ਲਾਭਾਰਥੀਆਂ ਦੇ ਲਈ ਮੁਫ਼ਤ ਕੋਵਿਡ ਟੀਕਾਕਰਣ ਸ਼ੁਰੂ ਹੋਵੇਗਾ। ਬੱਚਿਆਂ ਨੂੰ ਦਿੱਤੀ ਜਾਣ ਵਾਲੀ ਕੋਵਿਡ 19 ਵੈਕਸੀਨ ਦਾ ਨਾਮ ਕੌਰਬੇਵੈਕਸ ਹੈ ਜਿਸ ਨੂੰ ਬਾਇਓਲੌਜੀਕਲ ਈ. ਲਿਮਿਟਿਡ, ਹੈਦਰਾਬਾਦ ਨੇ ਤਿਆਰ ਕੀਤਾ ਹੈ। ਔਨਲਾਈਨ ਰਜਿਸਟ੍ਰੇਸ਼ਨ (16 ਮਾਰਚ 2022 ਨੂੰ ਸਵੇਰੇ 9 ਵਜੇ ਤੋਂ ਸ਼ੁਰੂ) ਦੇ ਜ਼ਰੀਏ ਜਾਂ ਟੀਕਾਕਰਣ ਕੇਂਦਰ ’ਤੇ ਜਾ ਕੇ ਵੀ ਵੈਕਸੀਨ ਲਈ ਜਾ ਸਕਦੀ ਹੈ। ਕੇਂਦਰੀ ਸਿਹਤ ਸਕੱਤਰ ਸ਼੍ਰੀ ਰਾਜੇਸ਼ ਭੂਸ਼ਣ ਨੇ ਅੱਜ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਾਲ ਵੀਡੀਓ ਕਾਨਫਰੰਸ (ਵੀਸੀ) ਦੇ ਜ਼ਰੀਏ ਇੱਕ ਬੈਠਕ ਵਿੱਚ ਇਸ ਬਾਰੇ ਦੱਸਿਆ।

ਇਸ ਤੋਂ ਪਹਿਲਾਂ ਸਰਕਾਰ ਨੇ 16 ਮਾਰਚ 2022 ਤੋਂ 12-13 ਸਾਲ ਅਤੇ 13-14 ਸਾਲ ਦੇ ਉਮਰ ਸਮੂਹਾਂ (2008, 2009 ਅਤੇ 2010 ਵਿੱਚ ਪੈਦਾ ਹੋਏ ਬੱਚਿਆਂ ਯਾਨੀ ਜੋ ਪਹਿਲਾਂ ਤੋਂ ਹੀ 12 ਸਾਲ ਤੋਂ ਅਧਿਕ ਉਮਰ ਦੇ ਹਨ) ਦੇ ਬੱਚਿਆਂ ਦੇ ਲਈ ਕੋਵਿਡ 19 ਟੀਕਾਕਰਣ ਸ਼ੁਰੂ ਕਰਨ ਦਾ ਫੈਸਲਾ ਲਿਆ ਸੀ। ਇਸ ਦੇ ਇਲਾਵਾ, 60 ਸਾਲ ਤੋਂ ਅਧਿਕ ਉਮਰ ਦੇ ਸਭ ਲੋਕ ਹੁਣ ਕੱਲ੍ਹ ਤੋਂ ਪ੍ਰੀਕੌਸ਼ਨ ਡੋਜ਼ ਲੈਣ ਦੇ ਪਾਤਰ ਹਨ, ਕਿਉਂਕਿ ਇਸ ਉਮਰ ਵਰਗ ਦੇ ਲਈ ਸਹਿ-ਰੋਗਗ੍ਰਸਤਤਾ ਦੀ ਸ਼ਰਤ ਹਟਾ ਦਿੱਤੀ ਗਈ ਹੈ। ਪ੍ਰੀਕੌਸ਼ਨ ਡੋਜ਼ (ਪਿਛਲੀਆਂ ਦੋ ਖੁਰਾਕਾਂ ਦੇ ਸਮਾਨ) ਦੂਸਰੇ ਟੀਕਾਕਰਣ ਦੀ ਤਾਰੀਖ ਦੇ 9 ਮਹੀਨੇ (36 ਹਫ਼ਤੇ) ਦੇ ਬਾਅਦ ਦਿੱਤੀ ਜਾਣੀ ਹੈ। ਇਸ ਸਬੰਧ ਵਿੱਚ ਵਿਸਤ੍ਰਿਤ ਨਿਰਦੇਸ਼ ਅਤੇ ਪਰਿਚਾਲਨ ਦਿਸ਼ਾ-ਨਿਰਦੇਸ਼ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਭੇਜ ਦਿੱਤੇ ਗਏ ਹਨ।

ਰਾਜਾਂ ਨੂੰ ਇਹ ਸੁਨਿਸ਼ਚਿਤ ਕਰਨ ਦੀ ਸਲਾਹ ਦਿੱਤੀ ਗਈ ਸੀ ਕਿ ਟੀਕਾਕਰਣ ਦੀ ਤਾਰੀਖ ਨੂੰ 12 ਸਾਲ ਦੀ ਉਮਰ ਪ੍ਰਾਪਤ ਕਰਨ ਵਾਲਿਆਂ ਨੂੰ ਹੀ ਕੋਵਿਡ 19 ਰੋਧੀ ਟੀਕਾ ਲਗਾਇਆ ਜਾਵੇ; ਜੇਕਰ ਲਾਭਾਰਥੀ ਰਜਿਸਟਰਡ ਹੈ, ਲੇਕਿਨ ਟੀਕਾਕਰਣ ਦੀ ਤਾਰੀਖ ਨੂੰ 12 ਸਾਲ ਦੀ ਉਮਰ ਪੂਰੀ ਨਹੀਂ ਹੈ, ਤਾਂ ਕੋਵਿਡ 19 ਵੈਕਸੀਨ ਨਹੀਂ ਦਿੱਤੀ ਜਾਣੀ ਚਾਹੀਦੀ । ਵੈਕਸੀਨੇਟਰਾਂ ਅਤੇ ਵੈਕਸੀਨੇਸ਼ਨ ਟੀਮਾਂ ਨੂੰ ਇਹ ਸੁਨਿਸ਼ਚਿਤ ਕਰਨ ਦੇ ਲਈ ਟ੍ਰੇਨਿੰਗ ਦੀ ਜ਼ਰੂਰਤ ਹੈ ਕਿ ਵਿਸ਼ੇਸ਼ ਤੌਰ ‘ਤੇ 12-14 ਸਾਲ ਦੇ ਉਮਰ ਵਰਗ ਦੇ ਬੱਚਿਆਂ ਦੇ ਲਈ ਟੀਕਿਆਂ ਦਾ ਮਿਸ਼ਰਣ ਨਹੀਂ ਹੋਣਾ ਚਾਹੀਦਾ ਹੈ। ਹੋਰ ਟੀਕਿਆਂ ਦੇ ਨਾਲ ਮਿਸ਼ਰਣ ਤੋਂ ਬਚਣ ਦੇ ਲਈ ਰਾਜਾਂ ਨੂੰ 12-14 ਸਾਲ ਉਮਰ ਵਰਗ ਦੇ ਬੱਚਿਆਂ ਦੇ ਟੀਕਾਕਰਣ ਦੇ ਲਈ ਨਿਰਧਾਰਿਤ ਕੋਵਿਡ 19 ਟੀਕਾਕਰਣ ਕੇਂਦਰਾਂ ਦੇ ਜ਼ਰੀਏ ਸਮਰਪਿਤ ਟੀਕਾਕਰਣ ਸ਼ੈਸਨ ਆਯੋਜਿਤ ਕਰਨ ਦੀ ਸਲਾਹ ਦਿੱਤੀ ਗਈ ਸੀ।

ਟੀਕੇ ਜਿਨ੍ਹਾਂ ਦਾ ਉਪਯੋਗ ਵਿਭਿੰਨ ਉਮਰ ਸਮੂਹਾਂ ਵਿੱਚ ਕੀਤਾ ਜਾ ਸਕਦਾ ਹੈ

ਉਮਰ ਵਰਗ

ਇਸਤੇਮਾਲ ਕੀਤੀ ਜਾਣ ਵਾਲੀ ਵੈਕਸੀਨ

12-14 ਸਾਲ (ਸਾਲ 2008, 2009, 2010 ਵਿੱਚ ਜਨਮੇ ਸਭ ਲਾਭਾਰਥੀ)

ਕੌਰਬੇਵੈਕਸ (ਸਰਕਾਰੀ ਸੀਵੀਸੀ ਵਿੱਚ), 28 ਦਿਨਾਂ ਦੇ ਅੰਤਰਾਲ ’ਤੇ 2 ਖੁਰਾਕਾਂ

14-18 ਸਾਲ

ਕੋਵੈਕਸਿਨ (ਸਰਕਾਰੀ ਸੀਵੀਸੀ ਅਤੇ ਪ੍ਰਾਈਵੇਟ ਸੀਵੀਸੀ ਵਿੱਚ)

ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਵਰਤਮਾਨ ਵਿੱਚ ਕੋ-ਵਿਨ (ਸੀਓਡਬਲਿਊਆਈਐਨ) ਵਿੱਚ ਲਾਭਾਰਥੀ ਦੀ ਉਮਰ ਨੂੰ ਜਨਮ ਸਾਲ ਦੇ ਅਧਾਰ ’ਤੇ ਛਾਂਟਿਆ ਜਾ ਰਿਹਾ ਹੈ। ਉਮਰ (12 ਸਾਲ) ਦੇ ਤਸਦੀਕ ਦੀ ਜਿੰਮੇਵਾਰੀ ਟੀਕਾਕਰਣ ਦੇ ਸਮੇਂ ਪਹਿਲੇ ਕੁਝ ਦਿਨਾਂ ਦੇ ਲਈ ਵੈਕਸੀਨੇਟਰ /ਤਸਦੀਕ ਕਰਨ ਵਾਲੇ ਦੇ ਪਾਸ ਹੋਵੇਗੀ ਕਿਉਂਕਿ ਕੋ-ਵਿਨ ਪੋਰਟਲ ਵਿੱਚ ਸਹੀ ਜਨਮ ਮਿਤੀ ਦਰਜ ਕਰਨ ਦਾ ਕੰਮ ਅਜੇ ਚਲ ਰਿਹਾ ਹੈ। ਜਦੋਂ ਇਹ ਪੋਰਟਲ ਇੱਕ ਵਾਰ ਸਹੀ ਕੰਮ ਕਰਨ ਲਗੇਗਾ ਤਾਂ ਪ੍ਰਣਾਲੀ ਡਿਫ਼ਾਲਟ ਰੂਪ ਨਾਲ ਉਨ੍ਹਾਂ ਲਾਭਾਰਥੀਆਂ ਦੀ ਰਜਿਸਟ੍ਰੇਸ਼ਨ ਨਹੀਂ ਕਰੇਗੀ ਜੋ ਸਿਫਾਰਿਸ਼ ਕੀਤੇ ਉਮਰ ਵਰਗ ਦੇ ਨਹੀਂ ਹਨ।

ਕਮਜ਼ੋਰ ਸਮੂਹਾਂ ਦੇ ਦਰਮਿਆਨ ਟੀਕਾਕਰਣ ਦੀ ਧੀਮੀ ਗਤੀ ਨੂੰ ਦੇਖਦੇ ਹੋਏ, ਰਾਜਾਂ ਨੂੰ ਇਹ ਸੁਨਿਸ਼ਚਿਤ ਕਰਨ ਦੀ ਤਾਕੀਦ ਕੀਤੀ ਗਈ ਕਿ 60 ਸਾਲ ਤੋਂ ਅਧਿਕ ਉਮਰ ਦੇ ਸਭ ਲੋਕਾਂ ਨੂੰ ਕੋਵਿਡ 19 ਵੈਕਸੀਨ ਦੀਆਂ ਦੋਨੋਂ ਖੁਰਾਕਾਂ ਦਿੱਤੀਆਂ ਜਾਣ। ਪਾਤਰ ਲਾਭਾਰਥੀਆਂ ਦਾ ਟੀਕਾਕਰਣ ਸੁਨਿਸ਼ਚਿਤ ਕਰਨ ਦੇ ਲਈ ਜ਼ਿਲ੍ਹਾ ਅਤੇ ਬਲਾਕ ਪੱਧਰਾਂ ’ਤੇ ਨਿਯਮਿਤ ਸਮੀਖਿਆ ਕੀਤੀ ਜਾਵੇਗੀ।

ਰਾਜਾਂ ਨੂੰ ਉਪਲਬਧ ਕੋਵਿਡ 19 ਟੀਕਾਕਰਣ ਦਾ ਵਿਵੇਕਪੂਰਨ ਉਪਯੋਗ ਸੁਨਿਸ਼ਚਿਤ ਕਰਨ ਦੀ ਵੀ ਸਲਾਹ ਦਿੱਤੀ ਗਈ। ਪਹਿਲਾਂ ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ, ਰਾਜ ਅਜਿਹੇ ਟੀਕਿਆਂ ਨੂੰ ਬਦਲ ਸਕਦੇ ਹਨ ਜੋ ਐਕਸਪਾਇਰ ਹੋਣ ਵਾਲੇ ਹਨ। ਉਨ੍ਹਾਂ ਨੂੰ ਇਹ ਸੁਨਿਸ਼ਚਿਤ ਕਰਨ ਦੇ ਲਈ ਕਿਹਾ ਗਿਆ ਹੈ ਕਿ ਟੀਕੇ ਬਰਬਾਦ ਨਹੀਂ ਹੋਣੇ ਚਾਹੀਦੇ ਹਨ।

ਇਸ ਵਰਚੁਅਲ ਬੈਠਕ ਵਿੱਚ ਸਿਹਤ ਸਕੱਤਰ ਅਤੇ ਐੱਨਐੱਚਐੱਮ ਮਿਸ਼ਨ ਦੇ ਡਾਇਰੈਕਟਰਾਂ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੋਰ ਅਧਿਕਾਰੀਆਂ ਦੇ ਨਾਲ ਐਡੀਸ਼ਨਲ ਸਕੱਤਰ (ਸਿਹਤ) ਡਾ. ਮਨੋਹਰ ਅਗਨਾਨੀ ਅਤੇ ਕੇਂਦਰੀ ਸਿਹਤ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀ ਉਪਸਥਿਤ ਸਨ।

 

****

ਐੱਮਵੀ/ਏਐੱਲ
 



(Release ID: 1806782) Visitor Counter : 165