ਬਿਜਲੀ ਮੰਤਰਾਲਾ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਸਮੁੱਚੇ ਵਿਕਾਸ ਦੇ ਲਈ ਊਰਜਾ ‘ਤੇ 4 ਮਾਰਚ ਨੂੰ ਬਜਟ ਵੈਬੀਨਾਰ ਨੂੰ ਸੰਬੋਧਿਤ ਕਰਨਗੇ
Posted On:
03 MAR 2022 9:26AM by PIB Chandigarh
ਕੇਂਦਰੀ ਬਜਟ 2022 ਵਿੱਚ ਕੀਤੇ ਗਏ ਐਲਾਨ ਦਾ ਸਫਲ ਅਤੇ ਤੇਜ਼ ਲਾਗੂਕਰਨ ਕਰਨ ਦੇ ਲਈ, ਭਾਰਤ ਸਰਕਾਰ ਵਿਭਿੰਨ ਪ੍ਰਮੁੱਖ ਖੇਤਰਾਂ ਵਿੱਚ ਵੈਬੀਨਾਰ ਦੀ ਇੱਕ ਲੜੀ ਆਯੋਜਿਤ ਕਰ ਰਹੀ ਹੈ। ਇਸ ਦਾ ਉਦੇਸ਼ ਜਨਤਕ ਅਤੇ ਨਿਜੀ ਖੇਤਰਾਂ, ਸਿੱਖਿਆ ਅਤੇ ਉਦਯੋਗ ਦੇ ਮਾਹਿਰਾਂ ਦੇ ਨਾਲ ਵਿਚਾਰ-ਮੰਥਨ ਕਰਨਾ ਅਤੇ ਵਿਭਿੰਨ ਖੇਤਰਾਂ ਦੇ ਤਹਿਤ ਵਿਭਿੰਨ ਪਹਿਲਾ ਦੇ ਲਾਗੂਕਰਨ ਦੀ ਦਿਸ਼ਾ ਵਿੱਚ ਸਰਵਸ਼੍ਰੇਸ਼ਠ ਤਰੀਕੇ ਨਾਲ ਅੱਗੇ ਵਧਣ ਦੇ ਲਈ ਰਣਨੀਤੀਆਂ ਦੀ ਪਹਿਚਾਣ ਕਰਨਾ ਹੈ।
ਇਸ ਲੜੀ ਦੇ ਤਹਿਤ, ਸੰਸਾਧਨਾਂ ‘ਤੇ ਖੇਤਰੀ ਸਮੂਹ ਜਿਸ ਵਿੱਚ ਬਿਜਲੀ ਮੰਤਰਾਲਾ ਪੈਟ੍ਰੋਲੀਅਮ ਅਤੇ ਕੁਦਰਤੀ ਗੈਸ, ਨਵੀਂ ਅਤੇ ਨਵਿਆਉਣਯੋਗ ਊਰਜਾ, ਕੋਇਲਾ, ਖਾਣ; ਵਿਦੇਸ਼ੀ ਮਾਮਲੇ, ਵਾਤਾਵਰਣ, ਜੰਗਲ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਸ਼ਾਮਲ ਹਨ, ਭਾਰਤ ਸਰਕਾਰ ਦੁਆਰਾ ਬਜਟ 2022 ਵਿੱਚ ਕੀਤੇ ਗਏ ਐਲਾਨਾਂ ਦੀਆਂ ਪਹਿਲਾਂ ‘ਤੇ ਚਰਚਾ ਕਰਨ ਦੇ ਲਈ 4 ਮਾਰਚ, 2022 ਨੂੰ ਸਵੇਰੇ 10 ਵਜੇ ਤੋਂ “ਸਮੁੱਚੇ ਵਿਕਾਸ ਦੇ ਲਈ ਊਰਜਾ ” ‘ਤੇ ਇੱਕ ਵੈਬੀਨਾਰ ਦਾ ਆਯੋਜਨ ਕਰ ਰਿਹਾ ਹੈ। ਇਸ ਵੈਬੀਨਾਰ ਦਾ ਉਦੇਸ਼ ਬਜਟ ਵਿੱਚ ਕੀਤੇ ਗਏ ਐਲਾਨਾਂ ਦੇ ਪ੍ਰਭਾਵੀ ਲਾਗੂਕਰਨ ਦੇ ਲਈ ਵਿਚਾਰ ਅਤੇ ਸੁਝਾਅ ਪ੍ਰਾਪਤ ਕਰਨਾ ਹੈ।
ਮਾਣਯੋਗ ਪ੍ਰਧਾਨ ਮੰਤਰੀ ਦੁਆਰਾ ਸੀਓਪੀ 26 ਵਿੱਚ ਪੇਸ਼ ਪੰਚਾਮ੍ਰਿਤ ਰਣਨੀਤੀ ਦੇ ਅਨੁਰੂਪ, ਬਜਟ 2022 ਘੱਟ ਕਾਰਬਨ ਪ੍ਰਬੰਧਨ ਰਣਨੀਤੀ ਨੂੰ ਹੁਲਾਰਾ ਦੇ ਕੇ ਭਾਰਤ ਦੀ ਊਰਜਾ ਪਰਿਵਰਤਨ ਯਾਤਰਾ ਨੂੰ ਰੇਖਾਂਕਿਤ ਕਰਦਾ ਹੈ। ਇਹ ਰਣਨੀਤੀ ਭਾਰਤ ਨੂੰ ਆਪਣੀ ਊਰਜਾ ਜ਼ਰੂਰਤਾਂ ਨੂੰ ਸਥਾਨਕ ਤੌਰ ‘ਤੇ ਪੂਰਾ ਕਰਨ ਵਿੱਚ ਸਮਰੱਥ ਬਣਾਵੇਗੀ। ਬਜਟ ਵਿੱਚ ਕਈ ਛੋਟੀ ਮਿਆਦ ਅਤੇ ਲੰਬੀ ਮਿਆਦ ਵਿੱਚ ਉਠਾਏ ਜਾਣ ਵਾਲੀਆਂ ਪਹਿਲਾਂ ਦਾ ਪ੍ਰਸਤਾਵ ਕੀਤਾ ਗਿਆ ਹੈ, ਜਿਵੇਂ ਕਿ ਹੇਠਾਂ ਦਿੱਤਾ ਗਿਆ ਹੈ:
▪ ਜ਼ੀਰੋ ਜੀਵਾਸ਼ਮ-ਈਂਧਣ ਨੀਤੀ ਦੇ ਨਾਲ ਈਵੀ ਵਾਹਨਾਂ ਅਤੇ ਵਿਸ਼ੇਸ਼ ਮੋਬੀਲਿਟੀ ਖੇਤਰਾਂ ਨੂੰ ਹੁਲਾਰਾ ਦੇਣਾ।
▪ ਬੈਟੋਰੀ ਸਵੈਪਿੰਗ ਨੀਤੀ ਦਾ ਰੋਲਆਉਟ ਅਤੇ ਇੰਟਰ ਓਪਰੇਬੀਲਿਟੀ ਮਾਨਕਾਂ ਦਾ ਨਿਰਮਾਣ ਕਰਨਾ।
▪ ਨਿਜੀ ਖੇਤਰ ਨੂੰ ‘ਬੇਟਰੀ ਜਾਂ ਊਰਜਾ ਨੂੰ ਸਰਵਿਸ’ ਨੂੰ ਟਿਕਾਊ ਅਤੇ ਨਵੇਂ ਵਪਾਰ ਮਾਡਲ ਵਿਕਸਿਤ ਕਰਨ ਦੇ ਲਈ ਕਰਨ ਦੇ ਲਈ ਪ੍ਰੋਤਸਾਹਿਤ ਕਰਨਾ।
▪ ਉੱਚ ਕੁਸ਼ਲਤਾ ਵਾਲੇ ਸੌਰ ਪੀਵੀ ਮੋਡਿਊਲ ਦੇ ਨਿਰਮਾਣ ਦੇ ਲਈ ਉਤਪਾਦਨ ਨਾਲ ਜੁੜੇ ਪ੍ਰੋਤਸਾਹਨ ਦੇ ਲਈ 19,500 ਕਰੋੜ ਰੁਪਏ ਦੀ ਅਤਿਰਿਕਤ ਵੰਡ।
▪ ਬੁਨਿਆਦੀ ਢਾਂਚੇ, ਰਿਵਰਸ ਲੌਜਿਸਟਿਕਸ, ਟੈਕਨੋਲੋਜੀ ਅੱਪਗ੍ਰੇਡੇਸ਼ਨ ਅਤੇ ਅਣਓਪਚਾਰਿਕ ਖੇਤਰ ਦੇ ਨਾਲ ਏਕੀਕਰਣ ਜਿਹੇ ਪਰਿਪੱਤਰ ਅਰਥਵਿਵਸਥਾ ਸੰਕ੍ਰਮਣ ਨਾਲ ਸੰਬੰਧਿਤ ਮਹੱਤਵਪੂਰਨ ਕ੍ਰਾਸ ਕਟਿੰਗ ਮੁੱਦਿਆਂ ਨੂੰ ਸੰਬੋਧਿਤ ਕਰਨਾ।
▪ ਥਰਮਲ ਪਾਵਰ ਪਲਾਂਟਾਂ ਵਿੱਚ 5-7% ਬਾਇਓਮਾਸ ਪੈਲੇਟ ਦੀ ਕੋ-ਫਾਇਰਿੰਗ।
▪ ਐਨਰਜੀ ਸਰਵਿਸ ਕੰਪਨੀ (ਈਐੱਸਸੀਓ) ਬਿਜ਼ਨਸ ਮਾਡਲ ਦੇ ਮਾਧਿਅਮ ਨਾਲ ਵੱਡੇ ਵਣਜਕ ਭਵਨਾਂ ਵਿੱਚ ਊਰਜਾ ਕੁਸ਼ਲਤਾ ਅਤੇ ਬੱਚਤ ਉਪਾਵਾਂ ਨੂੰ ਹੁਲਾਰਾ ਦੇਣਾ।
▪ ਉਦਯੋਗ ਦੇ ਲਈ ਜ਼ਰੂਰੀ ਰਸਾਇਣਾਂ ਦੇ ਲਈ ਕੋਇਲਾ ਗੈਸੀਕਰਣ ਅਤੇ ਕੋਲੇ ਦੇ ਰੂਪਾਂਤਰਣ ਦੇ ਲਈ ਚਾਰ ਪਾਇਲਟ ਪ੍ਰੋਜੈਕਟਾਂ ਦੀ ਸਥਾਪਨਾ ਕਰਨਾ।
▪ ਗ੍ਰੀਨ ਇਨਫ੍ਰਾਸਟ੍ਰਕਚਰ ਢਾਂਚੇ ਦੇ ਲਈ ਸੰਸਾਧਨ ਜੁਟਾਉਣ ਦੇ ਲਈ ਸਾਵਰੇਨ ਗ੍ਰੀਨ ਬਾਂਡ ਜਾਰੀ ਕਰਨਾ।
▪ ਡੈਂਸ ਚਾਰਜਿੰਗ ਇਨਫ੍ਰਾਸਟ੍ਰਕਚਰ ਅਤੇ ਗ੍ਰਿਡ-ਸਕੇਲ ਬੈਟਰੀ ਸਿਸਟਮ ਸਮੇਤ ਐਨਰਜੀ ਸਟੋਰੇਜ ਸਿਸਟਮ ਨੂੰ ਇਨਫ੍ਰਾਸਟ੍ਰਕਚਰ ਦੀ ਅਨੁਕੂਲ ਸੂਚੀ ਵਿੱਚ ਸ਼ਾਮਲ ਕਰਨਾ।
▪ ਇਥੇਨੌਲ ਬਲੈਂਡਿੰਗ ਨੂੰ ਹੁਲਾਰਾ ਦੇਣ ਦੇ ਲਈ ਬਿਨਾ ਮਿਕਸ ਵਾਲੇ ਈਂਧਣ ‘ਤੇ ਉੱਚ ਸ਼ੁਲਕ ਲਗਾਉਣਾ।
ਵੈਬੀਨਾਰ ਵਿੱਚ ਵਿਭਿੰਨ ਵਿਸ਼ਿਆਂ ‘ਤੇ ਸੈਸ਼ਨ ਹੋਣਗੇ ਅਤੇ ਇਸ ਵਿੱਚ ਵਿਭਿੰਨ ਮੰਤਰਾਲਿਆਂ ਅਤੇ ਰਾਜ ਸਰਕਾਰਾਂ ਦੇ ਸਰਕਾਰੀ ਅਧਿਕਾਰੀਆਂ, ਉਦਯੋਗ ਪ੍ਰਤਿਨਿਧੀਆਂ ਅਤੇ ਹੋਰ ਮਾਹਿਰਾਂ ਦੀ ਭਾਗੀਦਾਰੀ ਹੋਵੇਗੀ।
ਵੈਬੀਨਾਰ ਦੇ ਲਈ ਚੁਣੇ ਗਏ ਵਿਸ਼ੇ ਹਨ:
1. ਆਰਈ ਵਿਸਤਾਰ ਦੇ ਲਈ ਊਰਜਾ ਭੰਡਾਰਣ ਦਾ ਵਿਕਾਸ
2. ਵਾਤਾਵਰਣ ਦੇ ਲਈ ਜੀਵਨ ਸ਼ੈਲੀ (ਲਾਈਫ): ਊਰਜਾ ਸੰਭਾਲ: ਈਐੱਸਸੀਓ ਮਾਡਲ, ਇਲੈਕਟ੍ਰਿਕ ਮੋਬੀਲਿਟੀ ਨੂੰ ਹੁਲਾਰਾ ਦੇਣਾ: ਬੈਟਰੀ ਸਵੈਪਿੰਗ ਅਤੇ ਸਰਕੂਲਰ ਇਕੋਨੌਮੀ
3. ਕੋਇਲਾ ਗੈਸੀਕਰਣ
4. ਵੈਕਲਪਿਕ ਊਰਜਾ ਸਰੋਤ ਦੇ ਰੂਪ ਵਿੱਚ ਬਾਇਓਮਾਸ ਨੂੰ ਹੁਲਾਰਾ ਦੇਣਾ: ਕਮਪ੍ਰੇਸਡ ਬਾਇਓ-ਗੈਸ, ਛੱਰਿਆਂ ਦੀ ਕੋ-ਫਾਇਰਿੰਗ ਤੇ ਇਥੇਨੌਲ ਬਲੈਂਡਿੰਗ ਨੂੰ ਹੁਲਾਰਾ ਦੇਣਾ।
5. ਖੇਤੀਬਾੜੀ ਅਤੇ ਫਾਰਮ ਫੋਰੈਸਟਰੀ
6. ਅਖੁੱਟ ਊਰਜਾ ਦਾ ਹੁਲਾਰਾ ਦੇਣਾ: ਸੋਲਰ ਨਿਰਮਾਣ ਅਤੇ ਹਾਈਡ੍ਰੋਜਨ ਮਿਸ਼ਨ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਉਦਘਾਟਨ ਸੈਸ਼ਨ ਨੂੰ ਸੰਬੋਧਿਤ ਕਰਨਗੇ। ਵੈਬੀਨਾਰ ਵਿੱਚ ਉੱਪਰ ਦੱਸੇ ਗਏ ਵਿਸ਼ਿਆਂ ਦੇ ਤਹਿਤ 6 ਸਮਾਨਾਂਤਰ ਬ੍ਰੇਕਆਉਟ ਸੈਸ਼ਨ ਵੀ ਸ਼ਾਮਲ ਹੋਣਗੇ। ਸਹਿਯੋਗੀ ਪ੍ਰਕਿਰਿਆ ਦੇ ਹਿੱਸੇ ਦੇ ਰੂਪ ਵਿੱਚ, ਪ੍ਰਤਿਭਾਗੀ ਸਮੁੱਚੇ ਆਰਥਿਕ ਵਿਕਾਸ ਨੂੰ ਪ੍ਰਾਪਤ ਕਰਨ ਦੀ ਦ੍ਰਿਸ਼ਟੀ ਨਾਲ ਊਰਜਾ ਅਤੇ ਸੰਸਾਧਨ ਖੇਤਰ ਵਿੱਚ ਬਜਟ 2022 ਦੇ ਐਲਾਨਾਂ ਸਮੇਤ ਪ੍ਰਮੁੱਖ ਪਹਿਲਾਂ ਨੂੰ ਲਾਗੂ ਕਰਨ ਦੇ ਲਈ ਵਿਸ਼ਿਸ਼ਟ ਕਾਰਜਾਂ ਨੂੰ ਪਰਿਭਾਸ਼ਿਤ ਕਰਨਗੇ।
************
ਐੱਮਵੀ/ਆਈਜੀ
(Release ID: 1802763)
Visitor Counter : 181