ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਸਲੋਵਾਕ ਗਣਰਾਜ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਏਡੁਆਰਡ ਹੇਗਰ ਦੇ ਦਰਮਿਆਨ ਟੈਲੀਫੋਨ ਵਾਰਤਾ

प्रविष्टि तिथि: 28 FEB 2022 10:18PM by PIB Chandigarh

ਪ੍ਰਧਾਨ ਮਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਲੋਵਾਕ ਗਣਰਾਜ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਏਡੁਆਰਡ ਹੇਗਰ ਦੇ ਨਾਲ ਟੈਲੀਫੋਨ ’ਤੇ ਗੱਲਬਾਤ ਕੀਤੀ।

ਪ੍ਰਧਾਨ ਮੰਤਰੀ ਨੇ ਯੂਕ੍ਰੇਨ ਤੋਂ ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਅਤੇ ਉਨ੍ਹਾਂ ਨੂੰ ਵਾਪਸ ਲਿਆਉਣ ਦੇ ਵਾਸਤੇ ਭਾਰਤ ਤੋਂ ਵਿਸ਼ੇਸ਼ ਉਡਾਣਾਂ ਨੂੰ ਆਗਿਆ ਦੇਣ ਵਿੱਚ ਸਲੋਵਾਕ ਗਣਰਾਜ ਦੀ ਸਹਾਇਤਾ ਦੇ ਲਈ ਮਹਾਮਹਿਮ ਸ਼੍ਰੀ ਅਡੁਆਰਡ ਹੇਗਰ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਬੇਨਤੀ ਕੀਤੀ ਕਿ ਸਲੋਵਾਕ ਗਣਰਾਜ ਇਸੇ ਤਰ੍ਹਾਂ ਅਗਲੇ ਕੁਝ ਦਿਨਾਂ ਤੱਕ ਸਹਾਇਤਾ ਜਾਰੀ ਰੱਖੇ, ਤਾਕਿ ਭਾਰਤ ਸੰਘਰਸ਼ ਵਾਲੇ ਇਲਾਕਿਆਂ ਤੋਂ ਆਪਣੇ ਨਾਗਰਿਕਾਂ ਨੂੰ ਸੁਰੱਖਿਅਤ ਬਾਹਰ ਕੱਢ ਸਕੇ

ਪ੍ਰਧਾਨ ਮੰਤਰੀ ਨੇ ਸ਼੍ਰੀ ਹੇਗਰ ਨੂੰ ਇਹ ਵੀ ਦੱਸਿਆ ਕਿ ਭਾਰਤੀ ਨਾਗਰਿਕਾਂ ਨੂੰ ਬਾਹਰ ਕੱਢਣ ਦੇ ਪ੍ਰਯਤਨਾਂ ਦੀ ਦੇਖਰੇਖ ਕਰਨ ਦੇ ਲਈ ਕਾਨੂੰਨ ਅਤੇ ਨਿਆਂ ਮੰਤਰੀ ਸ਼੍ਰੀ ਕਿਰੇਨ ਰਿਜਿਜੂ ਨੂੰ ਉਹ ਆਪਣੇ ਵਿਸ਼ੇਸ਼ ਦੂਤ ਦੇ ਤੌਰ ’ਤੇ ਰਵਾਨਾ ਕਰ ਰਹੇ ਹਨ।

 ਪ੍ਰਧਾਨ ਮੰਤਰੀ ਨੇ ਯੂਕ੍ਰੇਨ ਵਿੱਚ ਜਾਰੀ ਹਿੰਸਾ ਅਤੇ ਮਾਨਵੀ ਸੰਕਟ ’ਤੇ ਦੁਖ ਵੀ ਪ੍ਰਗਟਾਇਆ ਅਤੇ ਦੁਸ਼ਮਣੀ ਛੱਡ ਕੇ ਗੱਲਬਾਤ ਦੀ ਤਰਫ਼ ਪਰਤਣ ਦੀ ਭਾਰਤ ਦੀ ਦ੍ਰਿੜ੍ਹ ਅਪੀਲ ਨੂੰ ਦੁਹਰਾਇਆ। ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਾਂ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦਾ ਸਨਮਾਨ ਕਰਨ ਦੇ ਮਹੱਤਵ ’ਤੇ ਵੀ ਜ਼ੋਰ ਦਿੱਤਾ।

***

ਡੀਐੱਸ/ਏਕੇ


(रिलीज़ आईडी: 1802120) आगंतुक पटल : 202
इस विज्ञप्ति को इन भाषाओं में पढ़ें: Urdu , English , Marathi , हिन्दी , Manipuri , Bengali , Assamese , Gujarati , Odia , Tamil , Telugu , Kannada , Malayalam