ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਸ਼ਤਰੰਜ ਦੇ ਮਸ਼ਹੂਰ ਚੈਂਪੀਅਨ ਮੈਗਨਸ ਕਾਰਲਸਨ ਦੇ ਖ਼ਿਲਾਫ਼ ਆਰ ਪ੍ਰੱਗਿਆਨਾਨੰਦ (R Praggnanandhaa) ਦੀ ਜਿੱਤ ’ਤੇ ਪ੍ਰਸੰਨਤਾ ਪ੍ਰਗਟਾਈ

प्रविष्टि तिथि: 23 FEB 2022 3:18PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਔਨਲਾਈਨ ਸਤਰੰਜ ਟੂਰਨਾਮੈਂਟ ਵਿੱਚ ਮਸ਼ਹੂਰ ਚੈਂਪੀਅਨ ਮੈਗਨਸ ਕਾਰਲਸਨ ਦੇ ਖ਼ਿਲਾਫ਼ ਆਰ ਪ੍ਰੱਗਿਆਨਾਨੰਦ (R Praggnanandhaa) ਦੀ ਜਿੱਤ ’ਤੇ ਪ੍ਰਸੰਨਤਾ ਪ੍ਰਗਟਾਈ ਹੈ।

ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

“ਅਸੀਂ ਸਭ ਯੁਵਾ ਪ੍ਰਤਿਭਾਸ਼ਾਲੀ ਆਰ ਪ੍ਰੱਗਿਆਨਾਨੰਦ (Praggnanandhaa)ਦੀ ਸਫ਼ਲਤਾ ’ਤੇ ਖੁਸ਼ੀ ਮਨਾ ਰਹੇ ਹਾਂ। ਮਸ਼ਹੂਰ ਚੈਂਪੀਅਨ ਮੈਗਨਸ ਕਾਰਲਸਨ ਦੇ ਖ਼ਿਲਾਫ਼ ਜਿੱਤ ਦਰਜ ਕਰਨ ਦੀ ਉਨ੍ਹਾਂ ਦੀ ਉਪਲਬਧੀ ’ਤੇ ਮਾਣ ਹੈ। ਮੈਂ ਪ੍ਰਤਿਭਾਸ਼ਾਲੀ ਪ੍ਰੱਗਿਆਨਾਨੰਦ (Praggnanandhaa) ਨੂੰ ਉਨ੍ਹਾਂ ਦੇ ਭਵਿੱਖ ਦੇ ਪ੍ਰਯਤਨਾਂ ਦੇ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ।”

************

ਡੀਐੱਸ/ਐੱਸਐੱਚ


(रिलीज़ आईडी: 1800627) आगंतुक पटल : 222
इस विज्ञप्ति को इन भाषाओं में पढ़ें: English , Urdu , Marathi , हिन्दी , Manipuri , Assamese , Bengali , Gujarati , Odia , Tamil , Telugu , Kannada , Malayalam