ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ 18 ਫਰਵਰੀ ਨੂੰ ਠਾਣੇ ਅਤੇ ਦਿਵਾ ਨੂੰ ਜੋੜਨ ਵਾਲੀਆਂ ਰੇਲਵੇ ਲਾਈਨਾਂ ਰਾਸ਼ਟਰ ਨੂੰ ਸਮਰਪਿਤ ਕਰਨਗੇ


ਪ੍ਰਧਾਨ ਮੰਤਰੀ ਮੁੰਬਈ ਉਪ ਨਗਰੀ ਰੇਲਵੇ ਦੀਆਂ ਦੋ ਉਪ ਨਗਰੀ ਟ੍ਰੇਨਾਂ ਨੂੰ ਵੀ ਝੰਡੀ ਦਿਖਾ ਕੇ ਰਵਾਨਾ ਕਰਨਗੇ

ਲਗਭਗ 620 ਕਰੋੜ ਰੁਪਏ ਦੀ ਲਾਗਤ ਨਾਲ ਬਣੀਆਂ, ਅਤਿਰਿਕਤ ਰੇਲਵੇ ਲਾਈਨਾਂ ਉਪ ਨਗਰੀ ਟ੍ਰੇਨਾਂ ਦੀ ਟ੍ਰੈਫਿਕ ਵਿੱਚ ਲੰਬੀ ਦੂਰੀ ਦੀਆਂ ਟ੍ਰੇਨਾਂ ਦਾ ਦਖਲ ਕਾਫੀ ਹੱਦ ਤਕ ਦੂਰ ਕਰਨਗੀਆਂ

ਇਨ੍ਹਾਂ ਪਟੜੀਆਂ ਨਾਲ 36 ਨਵੀਆਂ ਉਪ-ਨਗਰੀ ਟ੍ਰੇਨਾਂ ਵੀ ਚਲ ਸਕਣਗੀਆਂ

Posted On: 17 FEB 2022 12:42PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 18 ਫਰਵਰੀ, 2022 ਨੂੰ ਸ਼ਾਮ 4:30 ਵਜੇ ਠਾਣੇ ਅਤੇ ਦਿਵਾ ਨੂੰ ਜੋੜਨ ਵਾਲੀਆਂ ਦੋ ਅਤਿਰਿਕਤ ਰੇਲਵੇ ਲਾਈਨਾਂ ਨੂੰ ਵੀਡੀਓ ਕਾਨਫਰੰਸ ਦੇ ਜ਼ਰੀਏ ਰਾਸ਼ਟਰ ਨੂੰ ਸਮਰਪਿਤ ਕਰਨਗੇ। ਪ੍ਰਧਾਨ ਮੰਤਰੀ ਮੁੰਬਈ ਉਪ ਨਗਰੀ ਰੇਲਵੇ ਦੀਆਂ ਦੋ ਉਪ ਨਗਰੀ ਟ੍ਰੇਨਾਂ ਨੂੰ ਵੀ ਝੰਡੀ ਦਿਖਾ ਕੇ ਰਵਾਨਾ ਕਰਨਗੇ ਅਤੇ ਇਸ ਦੇ ਬਾਅਦ ਉਹ ਇਸ ਅਵਸਰ ’ਤੇ ਸੰਬੋਧਨ ਕਰਨਗੇ।

ਕਲਿਆਣ ਸੈਂਟਰਲ ਰੇਲਵੇ ਦਾ ਮੁੱਖ ਜੰਕਸ਼ਨ ਹੈ। ਦੇਸ਼ ਦੇ ਉੱਤਰੀ ਅਤੇ ਦੱਖਣੀ ਹਿੱਸੇ ਤੋਂ ਆਉਣ ਵਾਲੀ  ਟ੍ਰੈਫਿਕ ਕਲਿਆਣ ਵਿੱਚ ਇਕੱਠੀ ਜਾਂਦੀ ਹੈ ਅਤੇ ਛਤਰਪਤੀ ਸ਼ਿਵਾਜੀ ਮਹਾਰਾਜ ਟ੍ਰਮੀਨਲਸ (ਸੀਐੱਸਟੀਐੱਮ) ਵੱਲ ਚਲੀ ਜਾਂਦੀ ਹੈ। ਕਲਿਆਣ ਅਤੇ ਸੀਐੱਸਟੀਐੱਮ ਦੇ ਦਰਮਿਆਨ ਚਾਰ ਪਟੜੀਆਂ ਵਿੱਚੋਂ ਦੋ ਟ੍ਰੈਕ ਸਲੋਅ ਲੋਕਲ ਟ੍ਰੇਨਾਂ ਦੇ ਲਈ ਅਤੇ ਦੋ ਟ੍ਰੈਕ ਫਾਸਟ ਲੋਕਲ, ਮੇਲ ਐਕਸਪ੍ਰੈੱਸ ਅਤੇ ਮਾਲਗੱਡੀਆਂ ਦੇ ਲਈ ਇਸਤੇਮਾਲ ਕੀਤੇ ਗਏ ਸਨ। ਉਪ ਨਗਰੀ ਅਤੇ ਲੰਬੀ ਦੂਰੀ ਦੀਆਂ ਟ੍ਰੇਨਾਂ ਅਲੱਗ ਕਰਨ ਦੇ ਲਈ ਦੋ ਅਤਿਰਿਕਤ ਪਟੜੀਆਂ ਦੀ ਯੋਜਨਾ ਬਣਾਈ ਗਈ ਸੀ।

ਠਾਣੇ ਅਤੇ ਦਿਵਾ ਨੂੰ ਜੋੜਨ ਵਾਲੀਆਂ ਦੋ ਅਤਿਰਿਕਤ ਰੇਲਵੇ ਲਾਈਨਾਂ ਲਗਭਗ 620 ਕਰੋੜ ਰੁਪਏ ਦੀ ਲਾਗਤ ਨਾਲ ਬਣਾਈਆਂ ਗਈਆਂ ਹਨ ਅਤੇ ਇਨ੍ਹਾਂ ਵਿੱਚ 1.4 ਕਿਲੋਮੀਟਰ ਲੰਬਾ ਰੇਲ ਫਲਾਈਓਵਰ, 3 ਪ੍ਰਮੁੱਖ ਪੁਲ਼, 21 ਛੋਟੇ ਪੁਲ਼ ਸ਼ਾਮਲ ਹਨ। ਇਹ ਲਾਈਨਾਂ ਮੁੰਬਈ ਵਿੱਚ ਉਪ ਨਗਰੀ ਟ੍ਰੇਨਾਂ ਦੀ ਟ੍ਰੈਫਿਕ ਦੇ ਨਾਲ ਲੰਬੀ ਦੂਰੀ ਦੀਆਂ ਟ੍ਰੇਨਾਂ ਦੀ ਟ੍ਰੈਫਿਕ ਵਿੱਚ ਦਖਲ ਨੂੰ ਕਾਫੀ ਹੱਦ ਤੱਕ ਦੂਰ ਕਰ ਦੇਣਗੀਆਂ। ਇਨ੍ਹਾਂ ਲਾਈਨਾਂ ਨਾਲ ਸ਼ਹਿਰ ਵਿੱਚ 36 ਨਵੀਆਂ ਉਪ-ਨਗਰੀ ਟ੍ਰੇਨਾਂ ਵੀ ਚਲਾਈਆਂ ਜਾ ਸਕਣਗੀਆਂ।

 

***

ਡੀਐੱਸ/ਐੱਲਪੀ/ਏਕੇ


(Release ID: 1799109) Visitor Counter : 183