ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਆਈਸੀਆਰਆਈਐੱਸਏਟੀ (ICRISAT) ਦੀ 50ਵੀਂ ਵਰ੍ਹੇਗੰਢ ਦੇ ਸਮਾਰੋਹ ਦੀ ਸ਼ੁਰੂਆਤ ਕੀਤੀ ਅਤੇ ਦੋ ਰਿਸਰਚ ਫੈਸਿਲਿਟੀਜ਼ ਦਾ ਉਦਘਾਟਨ ਕੀਤਾ



"ਤੁਹਾਡੀ ਖੋਜ ਅਤੇ ਟੈਕਨੋਲੋਜੀ ਨੇ ਖੇਤੀਬਾੜੀ ਨੂੰ ਅਸਾਨ ਅਤੇ ਟਿਕਾਊ ਬਣਾਉਣ ਵਿੱਚ ਮਦਦ ਕੀਤੀ ਹੈ"



"ਪ੍ਰੋ-ਪਲੈਨੇਟ ਜਨ ਅੰਦੋਲਨ ਸਿਰਫ਼ ਸ਼ਬਦਾਂ ਤੱਕ ਹੀ ਸੀਮਿਤ ਨਹੀਂ ਹੈ, ਬਲਕਿ ਭਾਰਤ ਸਰਕਾਰ ਦੀਆਂ ਕਾਰਵਾਈਆਂ ਵਿੱਚ ਵੀ ਪ੍ਰਤੀਬਿੰਬਤ ਹੈ"



"ਭਾਰਤ ਦਾ ਧਿਆਨ ਆਪਣੇ ਕਿਸਾਨਾਂ ਨੂੰ ਜਲਵਾਯੂ ਚੁਣੌਤੀਆਂ ਤੋਂ ਬਚਾਉਣ ਲਈ 'ਬੁਨਿਆਦੀ ਵੱਲ ਵਾਪਸੀ' ਅਤੇ 'ਭਵਿੱਖ ਵੱਲ ਮਾਰਚ' ਦੇ ਸੰਯੋਜਨ 'ਤੇ ਹੈ"



“ਡਿਜੀਟਲ ਟੈਕਨੋਲੋਜੀ ਰਾਹੀਂ ਕਿਸਾਨਾਂ ਦੇ ਸਸ਼ਕਤੀਕਰਣ ਲਈ ਭਾਰਤ ਦੀਆਂ ਕੋਸ਼ਿਸ਼ਾਂ ਲਗਾਤਾਰ ਵਧ ਰਹੀਆਂ ਹਨ”



"ਅੰਮ੍ਰਿਤ ਕਾਲ ਦੇ ਦੌਰਾਨ, ਭਾਰਤ ਉੱਚ ਖੇਤੀਬਾੜੀ ਵਿਕਾਸ ਦੇ ਨਾਲ-ਨਾਲ ਸਮਾਵੇਸ਼ੀ ਵਿਕਾਸ 'ਤੇ ਧਿਆਨ ਕੇਂਦ੍ਰਿਤ ਕਰ ਰਿਹਾ ਹੈ"



"ਅਸੀਂ ਛੋਟੇ ਕਿਸਾਨਾਂ ਨੂੰ ਹਜ਼ਾਰਾਂ ਐੱਫਪੀਓ ਵਿੱਚ ਸੰਗਠਿਤ ਕਰਕੇ ਇੱਕ ਸੁਚੇਤ ਅਤੇ ਸ਼ਕਤੀਸ਼ਾਲੀ ਮਾਰਕਿਟ ਫੋਰਸ ਬਣਾਉਣਾ ਚਾਹੁੰਦੇ ਹਾਂ"



“ਅਸੀਂ ਭੋਜਨ ਸੁਰੱਖਿਆ ਦੇ ਨਾਲ-ਨਾਲ ਪੋਸ਼ਣ ਸੁਰੱਖਿਆ 'ਤੇ ਧਿਆਨ ਕੇਂਦ੍ਰਿਤ ਕਰ ਰਹੇ ਹਾਂ। ਇਸ ਦ੍ਰਿਸ਼ਟੀਕੋਣ ਨਾਲ ਅਸੀਂ ਪਿਛਲੇ 7 ਸਾਲਾਂ ਵਿੱਚ ਕਈ ਬਾਇਓ-ਫੋਰਟੀਫਾਈਡ ਕਿਸਮਾਂ ਵਿਕਸਿਤ ਕੀਤੀਆਂ ਹਨ"

Posted On: 05 FEB 2022 4:47PM by PIB Chandigarh

ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਨੇ ਹੈਦਰਾਬਾਦ ਦੇ ਪਾਟਨਚੇਰੂ ਵਿੱਚ ਇੰਟਰਨੈਸ਼ਨਲ ਕ੍ਰੌਪ ਰਿਸਰਚ ਇੰਸਟੀਟਿਊਟ ਫੌਰ ਦ ਸੈਮੀ-ਅਰਿਡ ਟ੍ਰੌਪਿਕਸ (ਆਈਸੀਆਰਆਈਐੱਸਏਟੀ) ਕੈਂਪਸ ਦਾ ਦੌਰਾ ਕੀਤਾ ਅਤੇ ਆਈਸੀਆਰਆਈਐੱਸਏਟੀ ਦੀ 50ਵੀਂ ਵਰ੍ਹੇਗੰਢ ਦੇ ਸਮਾਰੋਹ ਦੀ ਸ਼ੁਰੂਆਤ ਕੀਤੀ। ਪ੍ਰਧਾਨ ਮੰਤਰੀ ਨੇ ਪੌਦ ਸੁਰੱਖਿਆ 'ਤੇ ਆਈਸੀਆਰਆਈਐੱਸਏਟੀ ਦੀ ਕਲਾਈਮੇਟ ਚੇਂਜ ਰਿਸਰਚ ਫੈਸਿਲਿਟੀ ਅਤੇ ਆਈਸੀਆਰਆਈਐੱਸਏਟੀ ਦੀ ਰੈਪਿਡ ਜਨਰੇਸ਼ਨ ਐਡਵਾਂਸਮੈਂਟ ਫੈਸਿਲਿਟੀ ਦਾ ਵੀ ਉਦਘਾਟਨ ਕੀਤਾ। ਇਹ ਦੋ ਫੈਸਿਲਿਟੀਜ਼ ਏਸ਼ੀਆ ਅਤੇ ਉਪ-ਸਹਾਰਾ ਅਫਰੀਕਾ ਦੇ ਛੋਟੇ ਕਿਸਾਨਾਂ ਨੂੰ ਸਮਰਪਿਤ ਹਨ। ਪ੍ਰਧਾਨ ਮੰਤਰੀ ਨੇ ਆਈਸੀਆਰਆਈਐੱਸਏਟੀ ਦੇ ਵਿਸ਼ੇਸ਼ ਤੌਰ 'ਤੇ ਡਿਜ਼ਾਈਨ ਕੀਤੇ ਲੋਗੋ ਦਾ ਵੀ ਉਦਘਾਟਨ ਕੀਤਾ ਅਤੇ ਇਸ ਮੌਕੇ 'ਤੇ ਜਾਰੀ ਕੀਤੀ ਇੱਕ ਯਾਦਗਾਰੀ ਡਾਕ ਟਿਕਟ ਵੀ ਲਾਂਚ ਕੀਤੀ। ਇਸ ਮੌਕੇ 'ਤੇ ਤੇਲੰਗਾਨਾ ਦੇ ਰਾਜਪਾਲ ਸ਼੍ਰੀਮਤੀ ਤਮਿਲੀਸਾਈ ਸੁੰਦਰਰਾਜਨਕੇਂਦਰੀ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਅਤੇ ਸ਼੍ਰੀ ਜੀ ਕਿਸ਼ਨ ਰੈੱਡੀ ਮੌਜੂਦ ਸਨ।

ਪ੍ਰਧਾਨ ਮੰਤਰੀ ਨੇ ਬਸੰਤ ਪੰਚਮੀ ਦੇ ਸ਼ੁਭ ਮੌਕੇ 'ਤੇ ਵਿਚਾਰ ਰੱਖੇ ਅਤੇ ਆਈਸੀਆਰਆਈਐੱਸਏਟੀ ਨੂੰ 50 ਸਾਲਾਂ ਲਈ ਵਧਾਈ ਦਿੱਤੀ। ਦੇਸ਼ ਅਤੇ ਆਈਸੀਆਰਆਈਐੱਸਏਟੀ ਦੋਵਾਂ ਲਈ ਅਗਲੇ 25 ਸਾਲਾਂ ਦੀ ਮਹੱਤਤਾ ਨੂੰ ਰੇਖਾਂਕਿਤ ਕਰਦੇ ਹੋਏਪ੍ਰਧਾਨ ਮੰਤਰੀ ਨੇ ਨਵੇਂ ਲਕਸ਼ਾਂ ਦੀ ਜ਼ਰੂਰਤ ਅਤੇ ਉਨ੍ਹਾਂ ਲਈ ਕੰਮ ਕਰਨ 'ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨੇ ਭਾਰਤ ਸਮੇਤ ਦੁਨੀਆ ਦੇ ਵੱਡੇ ਹਿੱਸੇ ਵਿੱਚ ਖੇਤੀਬਾੜੀ ਦੀ ਮਦਦ ਕਰਨ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਆਈਸੀਆਰਆਈਐੱਸਏਟੀ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਪਾਣੀ ਅਤੇ ਮਿੱਟੀ ਦੇ ਪ੍ਰਬੰਧਨਫਸਲੀ ਵਿਵਿਧਤਾ ਵਿੱਚ ਸੁਧਾਰਖੇਤੀ ਵਿੱਚ ਵਿਵਿਧਤਾ ਅਤੇ ਪਸ਼ੂਧਨ ਦੇ ਏਕੀਕਰਣ ਵਿੱਚ ਉਨ੍ਹਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਸਾਨਾਂ ਨੂੰ ਉਨ੍ਹਾਂ ਦੀਆਂ ਮੰਡੀਆਂ ਨਾਲ ਜੋੜਨ ਅਤੇ ਆਂਧਰ ਪ੍ਰਦੇਸ਼ ਅਤੇ ਤੇਲੰਗਾਨਾ ਵਿੱਚ ਦਾਲ਼ਾਂ ਅਤੇ ਚਣਿਆਂ ਦੇ ਉਤਪਾਦਨ ਨੂੰ ਉਤਸ਼ਾਹਿਤ ਕਰਨ ਵਿੱਚ ਉਨ੍ਹਾਂ ਦੀ ਸੰਪੂਰਨ ਪਹੁੰਚ ਦੀ ਵੀ ਸ਼ਲਾਘਾ ਕੀਤੀ। ਸ਼੍ਰੀ ਮੋਦੀ ਨੇ ਕਿਹਾ, "ਤੁਹਾਡੀ ਖੋਜ ਅਤੇ ਟੈਕਨੋਲੋਜੀ ਨੇ ਖੇਤੀਬਾੜੀ ਨੂੰ ਅਸਾਨ ਅਤੇ ਟਿਕਾਊ ਬਣਾਉਣ ਵਿੱਚ ਮਦਦ ਕੀਤੀ ਹੈ।"

ਪ੍ਰਧਾਨ ਮੰਤਰੀ ਨੇ ਕਿਹਾ ਕਿ ਜਲਵਾਯੂ ਪਰਿਵਰਤਨ ਤੋਂ ਸਭ ਤੋਂ ਵੱਧ ਪ੍ਰਭਾਵਿਤ ਉਹ ਲੋਕ ਹੁੰਦੇ ਹਨਜੋ ਵਿਕਾਸ ਦੇ ਆਖ਼ਰੀ ਪੜਾਅ 'ਤੇ ਥੋੜ੍ਹੇ ਜਿਹੇ ਸਾਧਨਾਂ ਨਾਲ ਹੁੰਦੇ ਹਨ। ਇਸੇ ਲਈਪ੍ਰਧਾਨ ਮੰਤਰੀ ਨੇ ਜਲਵਾਯੂ ਤਬਦੀਲੀਆਂ 'ਤੇ ਵਿਸ਼ੇਸ਼ ਧਿਆਨ ਦੇਣ ਲਈ ਵਿਸ਼ਵ ਨੂੰ ਭਾਰਤ ਦੀ ਬੇਨਤੀ ਨੂੰ ਦੁਹਰਾਇਆ। ਉਨ੍ਹਾਂ ਐੱਲਆਈਐੱਫਈ ਬਾਰੇ ਗੱਲ ਕੀਤੀ- ਵਾਤਾਵਰਣ ਲਈ ਜੀਵਨ ਸ਼ੈਲੀਪੀ3 - ਪ੍ਰੋ-ਪਲੈਨੇਟ ਜਨ ਅੰਦੋਲਨ ਅਤੇ 2070 ਤੱਕ ਭਾਰਤ ਦਾ ਸ਼ੁੱਧ ਜ਼ੀਰੋ ਟੀਚਾ। ਪ੍ਰੋ-ਪਲੈਨੇਟ ਜਨ ਅੰਦੋਲਨ ਹੈ ਜੋ ਹਰ ਭਾਈਚਾਰੇਹਰੇਕ ਵਿਅਕਤੀ ਨੂੰ ਜਲਵਾਯੂ ਚੁਣੌਤੀ ਨਾਲ ਨਜਿੱਠਣ ਲਈ ਜਲਵਾਯੂ ਜ਼ਿੰਮੇਵਾਰੀ ਨਾਲ ਜੋੜਦਾ ਹੈ। ਇਹ ਸਿਰਫ਼ ਸ਼ਬਦਾਂ ਤੱਕ ਹੀ ਸੀਮਿਤ ਨਹੀਂ ਹੈਬਲਕਿ ਭਾਰਤ ਸਰਕਾਰ ਦੀਆਂ ਕਾਰਵਾਈਆਂ ਤੋਂ ਵੀ ਝਲਕਦਾ ਹੈ।

ਦੇਸ਼ ਦੇ 15 ਐਗਰੋ-ਕਲਾਈਮੈਟਿਕ ਜ਼ੋਨਾਂ ਅਤੇ 6 ਮੌਸਮਾਂ ਦਾ ਹਵਾਲਾ ਦਿੰਦੇ ਹੋਏਪ੍ਰਧਾਨ ਮੰਤਰੀ ਨੇ ਭਾਰਤੀ ਖੇਤੀ ਦੇ ਪ੍ਰਾਚੀਨ ਅਨੁਭਵ ਦੀ ਡੂੰਘਾਈ ਨੂੰ ਉਜਾਗਰ ਕੀਤਾ। ਉਨ੍ਹਾਂ ਇਸ਼ਾਰਾ ਕੀਤਾ ਕਿ ਭਾਰਤ ਦਾ ਧਿਆਨ ਆਪਣੇ ਕਿਸਾਨਾਂ ਨੂੰ ਜਲਵਾਯੂ ਚੁਣੌਤੀਆਂ ਤੋਂ ਬਚਾਉਣ ਲਈ 'ਬੈਕ ਟੂ ਬੇਸਿਕਅਤੇ 'ਮਾਰਚ ਟੂ ਫਿਊਚਰਦੇ ਸੰਯੋਜਨ 'ਤੇ ਹੈ। ਪ੍ਰਧਾਨ ਮੰਤਰੀ ਨੇ ਕਿਹਾ, "ਸਾਡਾ ਧਿਆਨ ਸਾਡੇ 80 ਫੀਸਦੀ ਤੋਂ ਵੱਧ ਕਿਸਾਨਾਂ 'ਤੇ ਹੈ ਜੋ ਛੋਟੇ ਹਨ ਅਤੇ ਜਿਨ੍ਹਾਂ ਨੂੰ ਸਾਡੀ ਸਭ ਤੋਂ ਵੱਧ ਜ਼ਰੂਰਤ ਹੈ।"

ਉਨ੍ਹਾਂ ਨੇ ਭਾਰਤ ਨੂੰ ਬਦਲਣ ਦੇ ਇੱਕ ਹੋਰ ਪਹਿਲੂ ਅਰਥਾਤ ਡਿਜੀਟਲ ਖੇਤੀ ਦਾ ਜ਼ਿਕਰ ਕੀਤਾਜਿਸ ਨੂੰ ਉਨ੍ਹਾਂ ਨੇ ਭਾਰਤ ਦਾ ਭਵਿੱਖ ਦੱਸਿਆ ਅਤੇ ਜ਼ੋਰ ਦਿੱਤਾ ਕਿ ਪ੍ਰਤਿਭਾਸ਼ਾਲੀ ਭਾਰਤੀ ਨੌਜਵਾਨ ਇਸ ਵਿੱਚ ਵੱਡਾ ਯੋਗਦਾਨ ਪਾ ਸਕਦੇ ਹਨ। ਉਨ੍ਹਾਂ ਫਸਲਾਂ ਦੇ ਮੁੱਲਾਂਕਣਜ਼ਮੀਨੀ ਰਿਕਾਰਡਾਂ ਦੇ ਡਿਜੀਟਾਈਜ਼ੇਸ਼ਨਡ੍ਰੋਨ ਦੁਆਰਾ ਕੀਟਨਾਸ਼ਕਾਂ ਅਤੇ ਪੌਸ਼ਟਿਕ ਤੱਤਾਂ ਦਾ ਛਿੜਕਾਅ ਜਿਹੇ ਖੇਤਰਾਂ ਨੂੰ ਸੂਚੀਬੱਧ ਕੀਤਾ ਜੋ ਟੈਕਨੋਲੋਜੀ ਅਤੇ ਆਰਟੀਫਿਸ਼ਲ ਇੰਟੈਲੀਜੈਂਸ ਦੀ ਵਧਦੀ ਵਰਤੋਂ ਦੇ ਗਵਾਹ ਹਨ। ਡਿਜੀਟਲ ਟੈਕਨੋਲੋਜੀ ਰਾਹੀਂ ਕਿਸਾਨਾਂ ਨੂੰ ਸਸ਼ਕਤ ਬਣਾਉਣ ਲਈ ਭਾਰਤ ਦੀਆਂ ਕੋਸ਼ਿਸ਼ਾਂ ਲਗਾਤਾਰ ਵਧ ਰਹੀਆਂ ਹਨ,”

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਅੰਮ੍ਰਿਤ ਕਾਲ ਵਿੱਚਭਾਰਤ ਉੱਚ ਖੇਤੀ ਵਿਕਾਸ ਦੇ ਨਾਲ-ਨਾਲ ਸਮਾਵੇਸ਼ੀ ਵਿਕਾਸ 'ਤੇ ਧਿਆਨ ਦੇ ਰਿਹਾ ਹੈ। ਖੇਤੀ ਖੇਤਰ ਦੀਆਂ ਔਰਤਾਂ ਨੂੰ ਸਵੈ-ਸਹਾਇਤਾ ਸਮੂਹਾਂ ਰਾਹੀਂ ਸਹਾਇਤਾ ਦਿੱਤੀ ਜਾ ਰਹੀ ਹੈ। ਖੇਤੀਬਾੜੀ ਆਬਾਦੀ ਦੇ ਇੱਕ ਵੱਡੇ ਹਿੱਸੇ ਨੂੰ ਗਰੀਬੀ ਤੋਂ ਬਾਹਰ ਕੱਢਣ ਅਤੇ ਬਿਹਤਰ ਜੀਵਨ ਸ਼ੈਲੀ ਵੱਲ ਲਿਜਾਣ ਦੀ ਸਮਰੱਥਾ ਰੱਖਦੀ ਹੈ। ਇਹ ਅੰਮ੍ਰਿਤ ਕਾਲ ਭੂਗੋਲਿਕ ਤੌਰ 'ਤੇ ਔਖੇ ਇਲਾਕਿਆਂ ਦੇ ਕਿਸਾਨਾਂ ਨੂੰ ਨਵੇਂ ਸਾਧਨ ਵੀ ਪ੍ਰਦਾਨ ਕਰੇਗਾ।''

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੋਹਰੀ ਰਣਨੀਤੀ 'ਤੇ ਕੰਮ ਕਰ ਰਿਹਾ ਹੈ। ਇੱਕ ਪਾਸੇ ਪਾਣੀ ਦੀ ਸੰਭਾਲ ਅਤੇ ਦਰਿਆਵਾਂ ਨੂੰ ਜੋੜ ਕੇ ਜ਼ਮੀਨ ਦੇ ਵੱਡੇ ਹਿੱਸੇ ਨੂੰ ਸਿੰਜਾਈ ਅਧੀਨ ਲਿਆਂਦਾ ਜਾ ਰਿਹਾ ਹੈ। ਦੂਜੇ ਪਾਸੇ ਸੀਮਿਤ ਸਿੰਚਾਈ ਵਾਲੇ ਖੇਤਰਾਂ ਵਿੱਚ ਸੂਖਮ ਸਿੰਚਾਈ ਰਾਹੀਂ ਪਾਣੀ ਦੀ ਵਰਤੋਂ ਕੁਸ਼ਲਤਾ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਖਾਣ ਵਾਲੇ ਤੇਲ ਵਿੱਚ ਆਤਮਨਿਰਭਰਤਾ ਲਈ ਰਾਸ਼ਟਰੀ ਮਿਸ਼ਨ ਭਾਰਤ ਦੀ ਨਵੀਂ ਪਹੁੰਚ ਨੂੰ ਦਰਸਾਉਂਦਾ ਹੈ। ਮਿਸ਼ਨ ਦਾ ਲਕਸ਼ ਪਾਮ ਤੇਲ ਦੇ ਖੇਤਰ ਨੂੰ ਲੱਖ ਹੈਕਟੇਅਰ ਤੱਕ ਵਧਾਉਣ ਦਾ ਹੈ। ਪ੍ਰਧਾਨ ਮੰਤਰੀ ਨੇ ਇਸ਼ਾਰਾ ਕੀਤਾ, "ਇਹ ਹਰ ਪੱਧਰ 'ਤੇ ਭਾਰਤੀ ਕਿਸਾਨਾਂ ਦੀ ਮਦਦ ਕਰੇਗਾ ਅਤੇ ਆਂਧਰ ਪ੍ਰਦੇਸ਼ ਅਤੇ ਤੇਲੰਗਾਨਾ ਦੇ ਕਿਸਾਨਾਂ ਲਈ ਬਹੁਤ ਲਾਹੇਵੰਦ ਸਾਬਤ ਹੋਵੇਗਾ"। ਉਨ੍ਹਾਂ ਵਾਢੀ ਤੋਂ ਬਾਅਦ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਚੁੱਕੇ ਗਏ ਕਦਮਾਂ ਜਿਵੇਂ ਕਿ 35 ਮਿਲੀਅਨ ਟਨ ਦੀ ਕੋਲਡ ਚੇਨ ਸਟੋਰੇਜ ਸਮਰੱਥਾ ਅਤੇ 1 ਲੱਖ ਕਰੋੜ ਰੁਪਏ ਦੇ ਖੇਤੀਬਾੜੀ ਬੁਨਿਆਦੀ ਢਾਂਚਾ ਫੰਡ ਦੀ ਸਿਰਜਣਾ ਬਾਰੇ ਵੀ ਵਿਚਾਰ ਪੇਸ਼ ਕੀਤਾ।

ਉਨ੍ਹਾਂ ਕਿਹਾ, "ਭਾਰਤ ਐੱਫਪੀਓਜ਼ ਅਤੇ ਐਗਰੀਕਲਚਰ ਵੈਲਿਊ ਚੇਨ ਸਥਾਪਿਤ ਕਰਨ 'ਤੇ ਵੀ ਧਿਆਨ ਦੇ ਰਿਹਾ ਹੈ। "ਅਸੀਂ ਛੋਟੇ ਕਿਸਾਨਾਂ ਨੂੰ ਹਜ਼ਾਰਾਂ ਐੱਫਪੀਓਜ਼ ਵਿੱਚ ਸੰਗਠਿਤ ਕਰਕੇ ਇੱਕ ਸੁਚੇਤ ਅਤੇ ਸ਼ਕਤੀਸ਼ਾਲੀ ਮਾਰਕਿਟ ਫੋਰਸ ਬਣਾਉਣਾ ਚਾਹੁੰਦੇ ਹਾਂ"।

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦਾ ਟੀਚਾ ਸਿਰਫ਼ ਅਨਾਜ ਉਤਪਾਦਨ ਨੂੰ ਵਧਾਉਣਾ ਨਹੀਂ ਹੈ। ਦੁਨੀਆ ਦੇ ਵੱਡੇ ਭੋਜਨ ਸੁਰੱਖਿਆ ਪ੍ਰੋਗਰਾਮਾਂ ਵਿੱਚੋਂ ਇੱਕ ਨੂੰ ਚਲਾਉਣ ਲਈ ਭਾਰਤ ਕੋਲ ਲੋੜੀਂਦਾ ਵਾਧੂ ਅਨਾਜ ਹੈ। ਅਸੀਂ ਭੋਜਨ ਸੁਰੱਖਿਆ ਦੇ ਨਾਲ-ਨਾਲ ਪੋਸ਼ਣ ਸੁਰੱਖਿਆ 'ਤੇ ਧਿਆਨ ਕੇਂਦ੍ਰਿਤ ਕਰ ਰਹੇ ਹਾਂ। ਇਸ ਵਿਜ਼ਨ ਦੇ ਨਾਲਅਸੀਂ ਪਿਛਲੇ 7 ਸਾਲਾਂ ਵਿੱਚ ਬਹੁਤ ਸਾਰੀਆਂ ਬਾਇਓ-ਫੋਰਟੀਫਾਈਡ ਕਿਸਮਾਂ ਵਿਕਸਿਤ ਕੀਤੀਆਂ ਹਨ।

ਆਈਸੀਆਰਆਈਐੱਸਏਟੀ ਇੱਕ ਅੰਤਰਰਾਸ਼ਟਰੀ ਸੰਸਥਾ ਹੈਜੋ ਏਸ਼ੀਆ ਅਤੇ ਉਪ-ਸਹਾਰਾ ਅਫਰੀਕਾ ਵਿੱਚ ਵਿਕਾਸ ਲਈ ਖੇਤੀਬਾੜੀ ਖੋਜ ਕਰਦੀ ਹੈ। ਇਹ ਫਸਲਾਂ ਦੀਆਂ ਸੁਧਰੀਆਂ ਕਿਸਮਾਂ ਅਤੇ ਹਾਈਬ੍ਰਿਡ ਪ੍ਰਦਾਨ ਕਰਕੇ ਕਿਸਾਨਾਂ ਦੀ ਮਦਦ ਕਰਦੀ ਹੈ ਅਤੇ ਜਲਵਾਯੂ ਪਰਿਵਰਤਨ ਨਾਲ ਲੜਨ ਲਈ ਖੁਸ਼ਕ ਭੂਮੀ ਦੇ ਛੋਟੇ ਕਿਸਾਨਾਂ ਦੀ ਮਦਦ ਕਰਦੀ ਹੈ।

 

 

 

 

 ********

ਡੀਐੱਸ


(Release ID: 1795952) Visitor Counter : 192