ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਸ੍ਰੀ ਰਾਮਾਨੁਜਆਚਾਰੀਆ ਦੀ ਯਾਦ ਵਿੱਚ 216 ਫੁੱਟ ਉੱਚੀ 'ਸਟੈਚੂ ਆਵ੍ ਇਕੁਐਲਿਟੀ' ਰਾਸ਼ਟਰ ਨੂੰ ਸਮਰਪਿਤ ਕੀਤੀ



"ਭਾਰਤ ਜਗਦਗੁਰੂ ਸ੍ਰੀ ਰਾਮਾਨੁਜਆਚਾਰੀਆ ਦੀ ਇਸ ਸ਼ਾਨਦਾਰ ਪ੍ਰਤਿਮਾ ਦੇ ਜ਼ਰੀਏ ਆਪਣੀ ਮਨੁੱਖੀ ਊਰਜਾ ਅਤੇ ਪ੍ਰੇਰਣਾਵਾਂ ਨੂੰ ਠੋਸ ਰੂਪ ਦੇ ਰਿਹਾ ਹੈ"



"ਜਦੋਂ ਅਸੀਂ ਰਾਮਾਨੁਜਆਚਾਰੀਆ ਜੀ ਨੂੰ ਦੇਖਦੇ ਹਾਂ, ਸਾਨੂੰ ਅਹਿਸਾਸ ਹੁੰਦਾ ਹੈ ਕਿ ਪ੍ਰਗਤੀਸ਼ੀਲਤਾ ਅਤੇ ਪੁਰਾਤਨਤਾ ਵਿੱਚ ਕੋਈ ਟਕਰਾਅ ਨਹੀਂ ਹੈ"



“ਸੁਧਾਰਾਂ ਲਈ ਆਪਣੀਆਂ ਜੜ੍ਹਾਂ ਤੋਂ ਦੂਰ ਜਾਣਾ ਜ਼ਰੂਰੀ ਨਹੀਂ ਹੈ। ਬਲਕਿ ਇਹ ਜ਼ਰੂਰੀ ਹੈ ਕਿ ਅਸੀਂ ਆਪਣੀਆਂ ਅਸਲ ਜੜ੍ਹਾਂ ਨਾਲ ਜੁੜੀਏ, ਆਪਣੀ ਅਸਲ ਸ਼ਕਤੀ ਤੋਂ ਜਾਣੂ ਹੋਈਏ"



“ਸ੍ਰੀ ਰਾਮਾਨੁਜਆਚਾਰੀਆ ਦੇ ਸੰਦੇਸ਼ ਦੇ ਨਾਲ ਚਲਦਿਆਂ, ਅੱਜ ਦੇਸ਼ ‘ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਔਰ ਸਬਕਾ ਪ੍ਰਯਾਸ’ ਦੇ ਮੰਤਰ ਨਾਲ ਆਪਣੇ ਨਵੇਂ ਭਵਿੱਖ ਦੀ ਨੀਂਹ ਰੱਖ ਰਿਹਾ ਹੈ"



"ਭਾਰਤੀ ਸੁਤੰਤਰਤਾ ਸੰਗ੍ਰਾਮ ਨੂੰ ਸੰਤਾਂ ਤੋਂ ਸਮਾਨਤਾ, ਮਨੁੱਖਤਾ ਅਤੇ ਅਧਿਆਤਮਵਾਦ ਦੀ ਊਰਜਾ ਬਖਸਿਸ਼ ਹੋਈ ਸੀ"



ਜੇਕਰ ਸਰਦਾਰ ਸਾਹਿਬ ਦੀ 'ਸਟੈਚੂ ਆਵ੍ ਯੂਨਿਟੀ' ਦੇਸ਼ 'ਚ ਏਕਤਾ ਦੀ ਸਹੁੰ ਨੂੰ ਦੁਹਰਾਅ ਰਹੀ ਹੈ ਤਾਂ ਰਾਮਾਨੁਜਆਚਾਰੀਆ ਦੀ 'ਸਟੈਚੂ ਆਵ੍ ਇਕੁਐਲਿਟੀ' ਬਰਾਬਰੀ ਦਾ ਸੰਦੇਸ਼ ਦੇ ਰਹੀ ਹੈ। ਇਹ ਇੱਕ ਰਾਸ਼ਟਰ ਦੇ ਰੂਪ ਵਿੱਚ ਭਾਰਤ ਦੀ ਵਿਸ਼ੇਸ਼ਤਾ ਹੈ”



"ਤੇਲੁਗੂ ਸੱਭਿਆਚਾਰ ਨੇ ਭਾਰਤ ਦੀ ਵਿਵਿਧਤਾ ਨੂੰ ਸਮ੍ਰਿੱਧ ਕੀਤਾ ਹੈ"

Posted On: 05 FEB 2022 8:50PM by PIB Chandigarh

ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਨੇ ਅੱਜ ਹੈਦਰਾਬਾਦ ਵਿੱਚ 'ਸਟੈਚੂ ਆਵ੍ ਇਕੁਐਲਿਟੀਰਾਸ਼ਟਰ ਨੂੰ ਸਮਰਪਿਤ ਕੀਤੀ। 216 ਫੁੱਟ ਉੱਚੀ ਸਮਾਨਤਾ ਦੀ ਪ੍ਰਤਿਮਾ 11ਵੀਂ ਸਦੀ ਦੇ ਭਗਤੀ ਸੰਤ ਸ੍ਰੀ ਰਾਮਾਨੁਜਆਚਾਰੀਆ ਦੀ ਯਾਦ ਵਿੱਚ ਸਥਾਪਿਤ ਕੀਤੀ ਹੈਜਿਨ੍ਹਾਂ ਨੇ ਵਿਸ਼ਵਾਸਜਾਤ ਅਤੇ ਧਰਮ ਸਮੇਤ ਜੀਵਨ ਦੇ ਸਾਰੇ ਪਹਿਲੂਆਂ ਵਿੱਚ ਸਮਾਨਤਾ ਦੇ ਵਿਚਾਰ ਨੂੰ ਅੱਗੇ ਵਧਾਇਆ। ਇਸ ਮੌਕੇ 'ਤੇ ਤੇਲੰਗਾਨਾ ਦੇ ਰਾਜਪਾਲ, ਸ਼੍ਰੀਮਤੀ ਤਮਿਲੀਸਾਈ ਸੌਂਦਰਰਾਜਨਕੇਂਦਰੀ ਮੰਤਰੀ ਸ਼੍ਰੀ ਜੀ ਕਿਸ਼ਨ ਰੈੱਡੀ ਹਾਜ਼ਰ ਸਨ।

ਇਸ ਮੌਕੇ 'ਤੇ ਬੋਲਦੇ ਹੋਏ, ਪ੍ਰਧਾਨ ਮੰਤਰੀ ਨੇ ਬਸੰਤ ਪੰਚਮੀ ਦੇ ਸ਼ੁਭ ਮੌਕੇ 'ਤੇ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਅਜਿਹੇ ਪਵਿੱਤਰ ਮੌਕੇ 'ਤੇ ਪ੍ਰਤਿਮਾ ਰਾਸ਼ਟਰ ਨੂੰ ਸਮਰਪਿਤ ਕਰਨ 'ਤੇ ਖੁਸ਼ੀ ਜ਼ਾਹਰ ਕੀਤੀ। ਉਨ੍ਹਾਂ ਕਿਹਾ, “ਭਾਰਤ ਜਗਦਗੁਰੂ ਸ੍ਰੀ ਰਾਮਾਨੁਜਆਚਾਰੀਆ ਦੀ ਇਸ ਸ਼ਾਨਦਾਰ ਪ੍ਰਤਿਮਾ ਦੇ ਜ਼ਰੀਏ ਭਾਰਤ ਦੀ ਮਨੁੱਖੀ ਊਰਜਾ ਅਤੇ ਪ੍ਰੇਰਣਾਵਾਂ ਨੂੰ ਠੋਸ ਰੂਪ ਦੇ ਰਿਹਾ ਹੈ। ਸ੍ਰੀ ਰਾਮਾਨੁਜਆਚਾਰੀਆ ਦੀ ਇਹ ਪ੍ਰਤਿਮਾ ਉਨ੍ਹਾਂ ਦੀ ਬੁੱਧੀਨਿਰਲੇਪਤਾ ਅਤੇ ਆਦਰਸ਼ਾਂ ਦਾ ਪ੍ਰਤੀਕ ਹੈ।

ਪ੍ਰਧਾਨ ਮੰਤਰੀ ਨੇ ਵਿਸ਼ਵਕਸ਼ੇਨ ਇਸ਼ਟੀ ਯੱਗ’ ਦੀ ਪੂਰਨਆਹੂਤੀ’ ਵਿੱਚ ਹਿੱਸਾ ਲਿਆ। ਯੱਗ ਸੰਕਲਪਾਂ ਅਤੇ ਲਕਸ਼ਾਂ ਦੀ ਪੂਰਤੀ ਲਈ ਹੈ। ਪ੍ਰਧਾਨ ਮੰਤਰੀ ਨੇ ਦੇਸ਼ ਦੇ ਅੰਮ੍ਰਿਤ’ ਸੰਕਲਪ ਲਈ ਯੱਗ ਦਾ ਸੰਕਲਪ’ ਪੇਸ਼ ਕੀਤਾ ਅਤੇ ਯੱਗ ਨੂੰ 130 ਕਰੋੜ ਦੇਸ਼ਵਾਸੀਆਂ ਨੂੰ ਸਮਰਪਿਤ ਕੀਤਾ।

ਪ੍ਰਧਾਨ ਮੰਤਰੀ ਨੇ ਆਪਣੇ ਵਿਦਵਾਨਾਂ ਦੀ ਭਾਰਤੀ ਪਰੰਪਰਾ ਨੂੰ ਯਾਦ ਕੀਤਾਜੋ ਗਿਆਨ ਨੂੰ ਖੰਡਨ ਅਤੇ ਸਵੀਕ੍ਰਿਤੀ-ਅਸਵੀਕਾਰ ਤੋਂ ਉੱਪਰ ਦੇਖਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਜੇ ਸਾਡੇ ਕੋਲ ਅਦਵੈਤ’ ਹੈ ਤਾਂ ਸਾਡੇ ਕੋਲ ਦਵੈਤ’ ਵੀ ਹੈ ਅਤੇ ਸਾਡੇ ਪਾਸ ਸ੍ਰੀ ਰਾਮਾਨੁਜਆਚਾਰੀਆ ਦਾ ਵਿਸ਼ਿਸ਼ਟਾਦਵੈਤ’ ਵੀ ਹੈ ਜੋ ਦਵਿਤ-ਅਦਵੈਤ’ ਦੋਵਾਂ ਨੂੰ ਸ਼ਾਮਲ ਕਰਦਾ ਹੈ। ਉਨ੍ਹਾਂ ਨੋਟ ਕੀਤਾ ਕਿ ਸ੍ਰੀ ਰਾਮਾਨੁਜਆਚਾਰੀਆ ਵਿੱਚ ਗਿਆਨ ਦੇ ਸਿਖਰ ਦੇ ਨਾਲਉਹ ਭਗਤੀ ਮਾਰਗ ਦੇ ਸੰਸਥਾਪਕ ਵੀ ਹਨ। ਇੱਕ ਪਾਸੇ ਉਹ ਸਮ੍ਰਿੱਧ 'ਸੰਨਿਆਸਪਰੰਪਰਾ ਦੇ ਸੰਤ ਹਨਦੂਜੇ ਪਾਸੇ ਗੀਤਾ ਭਾਸ਼ਯ ਵਿੱਚ ਕਿਰਿਆ ਦੀ ਮਹੱਤਤਾ ਨੂੰ ਪੇਸ਼ ਕਰਦੇ ਹਨ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, “ਅੱਜ ਦੇ ਸੰਸਾਰ ਵਿੱਚਜਦੋਂ ਸਮਾਜਿਕ ਸੁਧਾਰਾਂਪ੍ਰਗਤੀਵਾਦ ਦੀ ਗੱਲ ਆਉਂਦੀ ਹੈਤਾਂ ਇਹ ਮੰਨਿਆ ਜਾਂਦਾ ਹੈ ਕਿ ਸੁਧਾਰ ਜੜ੍ਹਾਂ ਤੋਂ ਦੂਰ ਹੋਣਗੇ। ਪਰਜਦੋਂ ਅਸੀਂ ਰਾਮਾਨੁਜਆਚਾਰੀਆ ਜੀ ਨੂੰ ਦੇਖਦੇ ਹਾਂਅਸੀਂ ਮਹਿਸੂਸ ਕਰਦੇ ਹਾਂ ਕਿ ਪ੍ਰਗਤੀਸ਼ੀਲਤਾ ਅਤੇ ਪੁਰਾਤਨਤਾ ਵਿਚਕਾਰ ਕੋਈ ਟਕਰਾਅ ਨਹੀਂ ਹੈ। ਸੁਧਾਰਾਂ ਲਈ ਆਪਣੀਆਂ ਜੜ੍ਹਾਂ ਤੋਂ ਦੂਰ ਜਾਣਾ ਜ਼ਰੂਰੀ ਨਹੀਂ ਹੈ। ਬਲਕਿ ਇਹ ਜ਼ਰੂਰੀ ਹੈ ਕਿ ਅਸੀਂ ਆਪਣੀਆਂ ਅਸਲ ਜੜ੍ਹਾਂ ਨਾਲ ਜੁੜੀਏਆਪਣੀ ਅਸਲ ਸ਼ਕਤੀ ਤੋਂ ਜਾਣੂ ਹੋਈਏ।

ਪ੍ਰਧਾਨ ਮੰਤਰੀ ਨੇ ਮੌਜੂਦਾ ਉਪਾਵਾਂ ਅਤੇ ਸਾਡੇ ਸੰਤਾਂ ਦੀ ਬੁੱਧੀ ਦੇ ਵਿਚਕਾਰ ਸਬੰਧ ਬਾਰੇ ਵਿਸਤਾਰ ਨਾਲ ਦੱਸਿਆ। ਸ੍ਰੀ ਰਾਮਾਨੁਜਆਚਾਰੀਆ ਨੇ ਦੇਸ਼ ਨੂੰ ਸਮਾਜਿਕ ਸੁਧਾਰਾਂ ਦੇ ਅਸਲ ਸੰਕਲਪ ਤੋਂ ਜਾਣੂ ਕਰਵਾਇਆ ਅਤੇ ਦਲਿਤਾਂ ਅਤੇ ਪਿਛੜੇ ਲੋਕਾਂ ਲਈ ਕੰਮ ਕੀਤਾ। ਉਨ੍ਹਾਂ ਕਿਹਾਅੱਜ ਸ੍ਰੀ ਰਾਮਾਨੁਜਆਚਾਰੀਆ ਸਾਨੂੰ ਸਮਾਨਤਾ ਦੀ ਵਿਸ਼ਾਲ ਪ੍ਰਤਿਮਾ ਦੇ ਰੂਪ ਵਿੱਚ ਸਮਾਨਤਾ ਦਾ ਸੰਦੇਸ਼ ਦੇ ਰਹੇ ਹਨ। ਇਸ ਸੁਨੇਹੇ ਨੂੰ ਨਾਲ ਲੈ ਕੇ ਅੱਜ ਦੇਸ਼ 'ਸਬਕਾ ਸਾਥਸਬਕਾ ਵਿਕਾਸਸਬਕਾ ਵਿਸ਼ਵਾਸ ਔਰ ਸਬਕਾ ਪ੍ਰਯਾਸਦੇ ਮੰਤਰ ਨਾਲ ਆਪਣੇ ਨਵੇਂ ਭਵਿੱਖ ਦੀ ਨੀਂਹ ਰੱਖ ਰਿਹਾ ਹੈ। ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਭਾਰਤਅੱਜ ਬਿਨਾ ਕਿਸੇ ਭੇਦਭਾਵ ਦੇ ਸਭ ਦੇ ਵਿਕਾਸ ਲਈ ਸਮੂਹਿਕ ਤੌਰ 'ਤੇ ਕੰਮ ਕਰ ਰਿਹਾ ਹੈਸਭ ਲਈ ਸਮਾਜਿਕ ਨਿਆਂ ਤਾਂ ਜੋ ਸਦੀਆਂ ਤੋਂ ਜ਼ੁਲਮ ਝੱਲ ਰਹੇ ਲੋਕ ਦੇਸ਼ ਦੇ ਵਿਕਾਸ ਵਿੱਚ ਪੂਰੀ ਇੱਜ਼ਤ ਨਾਲ ਹਿੱਸੇਦਾਰ ਬਣ ਸਕਣ। ਪੱਕੇ ਮਕਾਨਉੱਜਵਲਾ ਕਨੈਕਸ਼ਨ, 5 ਲੱਖ ਤੱਕ ਦਾ ਮੁਫਤ ਡਾਕਟਰੀ ਇਲਾਜ ਜਾਂ ਮੁਫਤ ਬਿਜਲੀ ਕਨੈਕਸ਼ਨਜਨ-ਧਨ ਖਾਤੇਸਵੱਛ ਭਾਰਤ ਅਭਿਯਾਨ ਜਿਹੀਆਂ ਯੋਜਨਾਵਾਂ ਨੇ ਦਲਿਤਾਂਪਿਛੜੇ ਅਤੇ ਵਾਂਝੇ ਲੋਕਾਂ ਨੂੰ ਮਜ਼ਬੂਤ ਕੀਤਾ ਹੈ।

ਪ੍ਰਧਾਨ ਮੰਤਰੀ ਨੇ ਸ੍ਰੀ ਰਾਮਾਨੁਜਆਚਾਰੀਆ ਨੂੰ ਭਾਰਤ ਦੀ ਏਕਤਾ ਅਤੇ ਅਖੰਡਤਾ ਲਈ ਚਮਕਦਾਰ ਪ੍ਰੇਰਣਾ’ ਦੱਸਿਆ। ਉਹ ਦੱਖਣ ਵਿੱਚ ਪੈਦਾ ਹੋਏ ਸਨਪਰ ਉਨ੍ਹਾਂ ਦਾ ਪ੍ਰਭਾਵ ਦੱਖਣ ਤੋਂ ਉੱਤਰ ਅਤੇ ਪੂਰਬ ਤੋਂ ਪੱਛਮ ਤੱਕ ਪੂਰੇ ਭਾਰਤ 'ਤੇ ਹੈ

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਦੀ ਆਜ਼ਾਦੀ ਦੀ ਲੜਾਈ ਸਿਰਫ਼ ਆਪਣੀ ਤਾਕਤ ਅਤੇ ਆਪਣੇ ਅਧਿਕਾਰਾਂ ਲਈ ਲੜਾਈ ਨਹੀਂ ਸੀ। ਇਸ ਲੜਾਈ ਵਿਚ ਇੱਕ ਪਾਸੇ 'ਬਸਤੀਵਾਦੀ ਮਾਨਸਿਕਤਾਸੀ ਅਤੇ ਦੂਜੇ ਪਾਸੇ 'ਜੀਓ ਅਤੇ ਜੀਣ ਦਿਓਦਾ ਵਿਚਾਰ ਸੀ। ਇੱਕ ਪਾਸੇ ਇਹ ਨਸਲੀ ਉੱਤਮਤਾ ਅਤੇ ਪਦਾਰਥਵਾਦ ਦਾ ਪਾਗਲਪਨ ਸੀਦੂਜੇ ਪਾਸੇ ਇਹ ਮਨੁੱਖਤਾ ਅਤੇ ਅਧਿਆਤਮਿਕਤਾ ਵਿੱਚ ਵਿਸ਼ਵਾਸ ਸੀ ਅਤੇ ਇਸ ਲੜਾਈ ਵਿੱਚ ਭਾਰਤ ਅਤੇ ਇਸਦੀ ਪਰੰਪਰਾ ਦੀ ਜਿੱਤ ਹੋਈ।

ਉਨ੍ਹਾਂ ਅੱਗੇ ਕਿਹਾ, “ਭਾਰਤੀ ਸੁਤੰਤਰਤਾ ਸੰਗਰਾਮ ਨੂੰ ਸੰਤਾਂ ਤੋਂ ਪ੍ਰਾਪਤ ਸਮਾਨਤਾਮਾਨਵਤਾ ਅਤੇ ਅਧਿਆਤਮਵਾਦ ਦੀ ਊਰਜਾ ਦੀ ਬਖਸ਼ਿਸ਼ ਸੀ

ਸਰਦਾਰ ਪਟੇਲ ਦੇ ਹੈਦਰਾਬਾਦ ਕਨੈਕਸ਼ਨ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ, “ਜੇਕਰ ਸਰਦਾਰ ਸਾਹਿਬ ਦਾ ਸਟੈਚੂ ਆਵ੍ ਯੂਨਿਟੀ’ ਦੇਸ਼ ਵਿੱਚ ਏਕਤਾ ਦੀ ਸਹੁੰ ਨੂੰ ਦੁਹਰਾ ਰਿਹਾ ਹੈ ਤਾਂ ਰਾਮਾਨੁਜਆਚਾਰੀਆ ਦੀ 'ਸਟੈਚੂ ਆਵ੍ ਇਕੁਐਲਿਟੀਬਰਾਬਰੀ ਦਾ ਸੰਦੇਸ਼ ਦੇ ਰਹੀ ਹੈ। ਇਹ ਇੱਕ ਰਾਸ਼ਟਰ ਦੇ ਰੂਪ ਵਿੱਚ ਭਾਰਤ ਦੀ ਵਿਸ਼ੇਸ਼ਤਾ ਹੈ।

ਪ੍ਰਧਾਨ ਮੰਤਰੀ ਨੇ ਤੇਲੁਗੂ ਸੱਭਿਆਚਾਰ ਦੀ ਸਮ੍ਰਿੱਧੀ ਅਤੇ ਇਸ ਨੇ ਭਾਰਤ ਦੀ ਵਿਵਿਧਤਾ ਨੂੰ ਕਿਵੇਂ ਸਮ੍ਰਿੱਧ ਬਣਾਇਆ ਹੈਬਾਰੇ ਵਿਸਤਾਰ ਨਾਲ ਦੱਸਿਆ। ਉਨ੍ਹਾਂ ਰਾਜਿਆਂ ਅਤੇ ਰਾਣੀਆਂ ਦੀਆਂ ਲੰਬੀਆਂ ਪਰੰਪਰਾਵਾਂ ਨੂੰ ਯਾਦ ਕੀਤਾ ਜੋ ਇਸ ਸਮ੍ਰਿੱਧ ਪਰੰਪਰਾ ਦੀ ਮਸ਼ਾਲ ਸਨ। ਭਾਰਤ ਦੇ ਧਰਮ ਸਥਾਨਾਂ ਦੇ ਪੁਨਰ ਸੁਰਜੀਤੀ ਅਤੇ ਮਾਨਤਾ ਦੇ ਸੰਦਰਭ ਵਿੱਚਪ੍ਰਧਾਨ ਮੰਤਰੀ ਨੇ 13ਵੀਂ ਸਦੀ ਦੇ ਕਾਕਤੀਆ ਰੁਦਰੇਸ਼ਵਰ ਰਾਮੱਪਾ ਮੰਦਿਰ ਨੂੰ ਯੂਨੈਸਕੋ ਵਿਸ਼ਵ ਵਿਰਾਸਤ ਸਥਾਨ ਵਜੋਂ ਘੋਸ਼ਿਤ ਕੀਤੇ ਜਾਣ ਅਤੇ ਵਿਸ਼ਵ ਟੂਰਿਜ਼ਮ ਸੰਗਠਨ ਦੁਆਰਾ ਪੋਚਮਪੱਲੀ ਨੂੰ ਭਾਰਤ ਦੇ ਬਿਹਤਰੀਨ ਟੂਰਿਜ਼ਮ ਵਿਲੇਜ ਵਜੋਂ ਮਾਨਤਾ ਦਿੱਤੇ ਜਾਣ ਬਾਰੇ ਗੱਲ ਕੀਤੀ।

ਪ੍ਰਧਾਨ ਮੰਤਰੀ ਨੇ ਤੇਲੁਗੂ ਫਿਲਮ ਇੰਡਸਟ੍ਰੀ ਦੇ ਸ਼ਾਨਦਾਰ ਯੋਗਦਾਨ ਨੂੰ ਨੋਟ ਕੀਤਾ ਜੋ ਕਿ ਵਿਸ਼ਵ ਪੱਧਰ 'ਤੇ ਅਤੇ ਤੇਲੁਗੂ ਬੋਲਣ ਵਾਲੇ ਖੇਤਰਾਂ ਤੋਂ ਬਹੁਤ ਜ਼ਿਆਦਾ ਆਪਣੀ ਮੌਜੂਦਗੀ ਦਰਜ ਕਰਵਾ ਰਿਹਾ ਹੈ। ਇਹ ਰਚਨਾਤਮਕਤਾ ਸਿਲਵਰ ਸਕ੍ਰੀਨ ਅਤੇ ਓਟੀਟੀ ਪਲੈਟਫਾਰਮਾਂ 'ਤੇ ਰਾਜ ਕਰ ਰਹੀ ਹੈ। ਭਾਰਤ ਤੋਂ ਬਾਹਰ ਵੀ ਇਸ ਦੀ ਪ੍ਰਸ਼ੰਸਾ ਹੋ ਰਹੀ ਹੈ। ਆਪਣੀ ਕਲਾ ਅਤੇ ਸੱਭਿਆਚਾਰ ਪ੍ਰਤੀ ਤੇਲੁਗੂ ਭਾਸ਼ੀ ਲੋਕਾਂ ਦਾ ਇਹ ਸਮਰਪਣ ਸਾਰਿਆਂ ਲਈ ਪ੍ਰੇਰਣਾ ਹੈ।

ਇਹ ਪ੍ਰਤਿਮਾ 'ਪੰਚਲੋਹਾਦੀ ਬਣੀ ਹੋਈ ਹੈਪੰਜ ਧਾਤਾਂ ਦੇ ਸੁਮੇਲ: ਸੋਨਾਚਾਂਦੀਤਾਂਬਾਪਿੱਤਲ ਅਤੇ ਜ਼ਿੰਕ ਅਤੇ ਬੈਠਣ ਦੀ ਸਥਿਤੀ ਵਿੱਚਦੁਨੀਆ ਵਿੱਚ ਸਭ ਤੋਂ ਉੱਚੀਆਂ ਧਾਤੂਆਂ ਦੀਆਂ ਮੂਰਤੀਆਂ ਵਿੱਚੋਂ ਇੱਕ ਹੈ। ਇਹ 54-ਫੁੱਟ ਉੱਚੀ ਬੇਸ ਇਮਾਰਤ 'ਤੇ ਸਥਾਪਿਤ ਕੀਤੀ ਗਈ ਹੈਜਿਸ ਦਾ ਨਾਮ 'ਭਦਰ ਵੇਦੀਹੈਇਸ ਵਿੱਚ ਇੱਕ ਵੈਦਿਕ ਡਿਜੀਟਲ ਲਾਇਬ੍ਰੇਰੀ ਅਤੇ ਖੋਜ ਕੇਂਦਰਪ੍ਰਾਚੀਨ ਭਾਰਤੀ ਗ੍ਰੰਥਾਂਇੱਕ ਥੀਏਟਰਸ੍ਰੀ ਰਾਮਾਨੁਜਆਚਾਰੀਆ ਦੇ ਬਹੁਤ ਸਾਰੇ ਕੰਮਾਂ ਦਾ ਵੇਰਵਾ ਦੇਣ ਵਾਲੀ ਇੱਕ ਵਿੱਗਿਅਕ ਗੈਲਰੀ ਲਈ ਸਮਰਪਿਤ ਮੰਜ਼ਿਲਾਂ ਹਨ। ਇਸ ਪ੍ਰਤਿਮਾ ਦਾ ਸੰਕਲਪ ਸ਼੍ਰੀ ਰਾਮਾਨੁਜਾਚਾਰੀਆ ਆਸ਼ਰਮ ਦੇ ਸ਼੍ਰੀ ਚਿਨਾ ਜੀਯਾਰ ਸਵਾਮੀ ਨੇ ਕੀਤਾ ਹੈ।

ਪ੍ਰੋਗਰਾਮ ਦੌਰਾਨਸ੍ਰੀ ਰਾਮਾਨੁਜਆਚਾਰੀਆ ਦੇ ਜੀਵਨ ਸਫ਼ਰ ਅਤੇ ਸਿੱਖਿਆ 'ਤੇ 3ਡੀ ਪ੍ਰੈਜ਼ੈਂਟੇਸ਼ਨ ਮੈਪਿੰਗ ਦਾ ਪ੍ਰਦਰਸ਼ਨ ਕੀਤਾ ਗਿਆ। ਪ੍ਰਧਾਨ ਮੰਤਰੀ ਨੇ 'ਸਟੈਚੂ ਆਵ੍ ਇਕੁਐਲਿਟੀਦੇ ਆਲ਼ੇ-ਦੁਆਲ਼ੇ 108 ਦਿਵਯ ਦੇਸ਼ਮ (ਸਜਾਵਟੀ ਰੂਪ ਨਾਲ ਉੱਕਰੇ ਮੰਦਿਰ) ਦਾ ਦੌਰਾ ਕੀਤਾ।

ਸ੍ਰੀ ਰਾਮਾਨੁਜਾਚਾਰੀਆ ਨੇ ਰਾਸ਼ਟਰੀਅਤਾਲਿੰਗਨਸਲਜਾਤ ਜਾਂ ਧਰਮ ਦੀ ਪਰਵਾਹ ਕੀਤੇ ਬਿਨਾ ਹਰ ਮਨੁੱਖ ਦੀ ਬਰਾਬਰੀ ਦੀ ਭਾਵਨਾ ਨਾਲ ਲੋਕਾਂ ਦੇ ਵਿਕਾਸ ਲਈ ਅਣਥੱਕ ਕੰਮ ਕੀਤਾ। 'ਸਟੈਚੂ ਆਵ੍ ਇਕੁਐਲਿਟੀਦਾ ਉਦਘਾਟਨ ਸ੍ਰੀ ਰਾਮਾਨੁਜਆਚਾਰੀਆ ਦੀ 1000ਵੀਂ ਜਯੰਤੀ ਦੇ ਚਲ ਰਹੇ 12-ਦਿਨਾ ਸ਼੍ਰੀ ਰਾਮਾਨੁਜ ਸਹਸਰਾਬਦੀ ਸਮਰੋਹਮ ਦਾ ਇੱਕ ਹਿੱਸਾ ਹੈ।

 

 

 *********

ਡੀਐੱਸ



(Release ID: 1795847) Visitor Counter : 165