ਵਿੱਤ ਮੰਤਰਾਲਾ

5ਜੀ ਲਈ ਅਨੁਕੂਲ ਈਕੋਸਿਸਟਮ ਲਈ ਬਜਟ 2022-23 ਵਿੱਚ ਡਿਜ਼ਾਈਨ ਸਬੰਧੀ ਪ੍ਰਸਤਾਵ



2022-23 ਦੇ ਅੰਦਰ 5ਜੀ ਮੋਬਾਈਲ ਸੇਵਾਵਾਂ ਸ਼ੁਰੂ ਕਰਨ ਲਈ 2022 ਵਿੰਚ ਲਾਜ਼ਮੀ ਸਪੈਕਟਰਮ ਦੀ ਨਿਲਾਮੀ ਕੀਤੀ ਜਾਵੇਗੀ



ਸਸਤੇ ਬਰੌਡਬੈਂਕ ਅਤੇ ਗ੍ਰਾਮੀਣ ਅਤੇ ਦੂਰ-ਦਰਾਜ ਦੇ ਖੇਤਰਾਂ ਵਿੱਚ ਮੋਬਾਈਲ ਸੇਵਾ ਪ੍ਰਸਾਰ ਨੂੰ ਸਮਰੱਥ ਬਣਾਉਣ ਲਈ ਯੂਐੱਸਓਐੱਫ ਤਹਿਤ ਸਲਾਨਾ ਕਲੈਕਸ਼ਨਾਂ ਦਾ 5 ਪ੍ਰਤੀਸ਼ਤ ਐਲੋਕੇਟ ਕੀਤਾ ਜਾਵੇਗਾ



ਸਾਰੇ ਪਿੰਡਾਂ ਵਿੱਚ ਔਪਟੀਕਲ ਫਾਈਬਰ ਵਿਛਾਉਣ ਦੇ ਠੇਕੇ 2022-23 ਵਿੱਚ ਪੀਪੀਪੀ ਜ਼ਰੀਏ ਭਾਰਤਨੈੱਟ ਪ੍ਰੋਜੈਕਟ ਤਹਿਤ ਦਿੱਤੇ ਜਾਣਗੇ

Posted On: 01 FEB 2022 1:10PM by PIB Chandigarh

ਕੇਂਦਰੀ ਵਿੱਤ ਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਸੰਸਦ ਵਿੱਚ ਕੇਂਦਰੀ ਬਜਟ 2022-23 ਪੇਸ਼ ਕਰਦੇ ਹੋਏ ਕਿਹਾ ਕਿ ਬਜਟ ਵਿੱਚ ਅਗਲੇ 25 ਸਾਲਾਂ-ਭਾਰਤ@75 ਤੋਂ ਭਾਰਤ@100 ਦੇ ਅੰਮ੍ਰਿਤ ਕਾਲ ਦੌਰਾਨ ਅਰਥਵਿਵਸਥਾ ਨੂੰ ਤੇਜ਼ ਕਰਨ ਲਈ ਮਜ਼ਬੂਤ ਨੀਂਹ ਅਤੇ ਇੱਕ ਬਲੂਪ੍ਰਿੰਟ ਤਿਆਰ ਕਰਨ ਤੇ ਜ਼ੋਰ ਦਿੱਤਾ ਗਿਆ ਹੈ। ਸ਼੍ਰੀਮਤੀ ਸੀਤਾਰਮਣ ਨੇ ਕਿਹਾ, ‘‘2021-22 ਦੇ ਬਜਟ ਵਿੱਚ ਪੇਸ਼ ਕੀਤੇ ਗਏ ਵਿਜ਼ਨ ਤੇ ਇਸ ਬਜਟ ਵਿੱਚ ਵੀ ਕੰਮ ਜਾਰੀ ਰੱਖਿਆ ਜਾਵੇਗਾ। ਇਸ ਦੇ ਮੌਲਿਕ ਸਿਧਾਂਤ ਜਿਨ੍ਹਾਂ ਵਿੱਚ ਵਿੱਤੀ ਸਟੇਟਮੈਂਟ ਅਤੇ ਵਿੱਤੀ ਸਥਿਤੀ ਵਿੱਚ ਪਾਰਦਰਸ਼ਤਾ ਸ਼ਾਮਲ ਹੈਸਰਕਾਰ ਦੇ ਸਿਧਾਂਤਤਾਕਤ ਅਤੇ ਚੁਣੌਤੀਆਂ ਨੂੰ ਪ੍ਰਦਰਸ਼ਿਤ ਕਰਦੇ ਹਨ।

ਸਰਕਾਰ ਦਾ ਉਦੇਸ਼ ਅੰਮ੍ਰਿਤ ਕਾਲ ਦੌਰਾਨ ਤੈਅ ਲਕਸ਼ਾ ਨੂੰ ਹਾਸਲ ਕਰਦੇ ਹੋਏ ਡਿਜੀਟਲ ਅਰਥਵਿਵਸਥਾ ਅਤੇ ਫਿਨਟੈੱਕ ਟੈਕਨੋਲੋਜੀ ਅਧਾਰਿਤ ਵਿਕਾਸ ਦੇ ਵਿਜ਼ਨ ਨੂੰ ਹਾਸਲ ਕਰਨਾ ਹੈ।

ਦੂਰਸੰਚਾਰ ਖੇਤਰ:

ਕੇਂਦਰੀ ਬਜਟ 2022-23 ਵਿੱਚ ਉਤਪਾਦਨ ਨਾਲ ਜੁੜੀ ਪ੍ਰੋਤਸਾਹਨ (ਪੀਐੱਲਆਈ) ਯੋਜਨਾ ਦੇ ਇੱਕ ਹਿੱਸੇ ਦੇ ਰੂਪ ਵਿੱਚ 5ਜੀ ਲਈ ਡਿਜ਼ਾਈਨ ਅਧਾਰਿਤ ਨਿਰਮਾਣ ਲਈ ਇੱਕ ਅਨੁਕੂਲ ਈਕੋਸਿਸਟਮ ਬਣਾਉਣ ਲਈ ਇੱਕ ਯੋਜਨਾ ਸ਼ੁਰੂ ਕਰਨ ਦਾ ਪ੍ਰਤਸਾਵ ਦਿੱਤਾ ਗਿਆ ਹੈ। ਕੇਂਦਰੀ ਵਿੱਤ ਮੰਤਰੀ ਨੇ ਕਿਹਾ ਕਿ ਆਤਮਨਿਰਭਰ ਭਾਰਤ ਦੇ ਵਿਜ਼ਨ ਨੂੰ ਹਾਸਲ ਕਰਨ ਲਈ 14 ਖੇਤਰਾਂ ਵਿੱਚ ਉਤਪਾਦਨ ਨਾਲ ਜੁੜੀ ਪ੍ਰੋਤਸਾਹਨ ਯੋਜਨਾ ਨੂੰ ਚੰਗਾ ਸਮਰਥਨ ਮਿਲਿਆ ਹੈ। ਇਸ ਵਿੱਚ 60 ਲੱਖ ਨਵੇਂ ਰੋਜ਼ਗਾਰ ਅਤੇ ਅਗਲੇ 5 ਸਾਲਾਂ ਦੌਰਾਨ 30 ਲੱਖ ਕਰੋੜ ਦੇ ਉਤਪਾਦਨ ਦੀ ਸੰਭਾਵਨਾ ਹੈ।

ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਦੂਰਸੰਚਾਰ ਆਮ ਤੌਰ ਤੇ ਅਤੇ 5ਜੀ ਟੈਕਨੋਲੋਜੀ ਖਾਸ ਤੌਰ ਤੇ ਵਿਕਾਸ ਵਿੱਚ ਤੇਜ਼ੀ ਲਿਆਉਣ ਅਤੇ ਰੋਜ਼ਗਾਰ ਦੇ ਅਵਸਰ ਮੁਹੱਈਆ ਕਰਾਉਣ ਵਿੱਚ ਸਮਰੱਥ ਹੋ ਸਕਦੇ ਹਨ। 2022-23 ਦੇ ਅੰਦਰ ਨਿਜੀ ਦੂਰਸੰਚਾਰ ਸੇਵਾ ਪ੍ਰਦਾਤਿਆਂ ਵੱਲੋਂ 5ਜੀ ਮੋਬਾਈਲ ਸੇਵਾਵਾਂ ਸ਼ੁਰੂ ਕਰਨ ਲਈ 2022 ਵਿੱਚ ਜ਼ਰੂਰੀ ਸਪੈਕਟਰਮ ਦੀ ਨਿਲਾਮੀ ਕੀਤੀ ਜਾਵੇਗੀ।

ਇਸ ਦੇ ਇਲਾਵਾ ਗ੍ਰਾਮੀਣ ਅਤੇ ਦੂਰ-ਦਰਾਜ ਦੇ ਖੇਤਰਾਂ ਵਿੱਚ ਸਸਤੇ ਬਰੌਡਬੈਂਕ ਅਤੇ ਮੋਬਾਈਲ ਸੇਵਾ ਪ੍ਰਸਾਰ ਨੂੰ ਸਮਰੱਥ ਬਣਾਉਣ ਲਈ ਬਜਟ ਵਿੱਚ ਯੂਨੀਵਰਸਲ ਸਰਵਿਸ ਔਬਲੀਗੇਸ਼ਨ ਫੰਡ (ਯੂਐੱਸਓਐੱਫ) ਤਹਿਤ ਸਲਾਨਾ ਕਲੈਕਸ਼ਨਾਂ ਦੀ 5 ਪ੍ਰਤੀਸ਼ਤ ਰਕਮ ਐਲੋਕੇਟ ਕੀਤੀ ਜਾਵੇਗੀ। ਇਸ ਨਾਲ ਟੈਕਨੋਲੋਜੀ ਅਤੇ ਸਮਾਧਾਨਾਂ ਦੀ ਖੋਜ ਅਤੇ ਵਿਕਾਸ ਅਤੇ ਵਪਾਰੀਕਰਨ ਨੂੰ ਪ੍ਰੋਤਸਾਹਨ ਮਿਲੇਗਾ।

ਸ਼ਹਿਰੀ ਖੇਤਰਾਂ ਦੇ ਨਿਵਾਸੀਆਂ ਦੇ ਸਮਾਨ ਸਾਰੇ ਗ੍ਰਾਮੀਣਾਂ ਨੂੰ ਈ-ਸੇਵਾਵਾਂ ਤੱਕ ਪਹੁੰਚ ਬਣਾਉਣਸੰਚਾਰ ਸੁਵਿਧਾਵਾਂ ਅਤੇ ਡਿਜੀਟਲ ਸਰੋਤ ਉਪਲਬਧ ਕਰਵਾਉਣ ਲਈ ਕੇਂਦਰੀ ਬਜਟ ਵਿੱਚ ਐਲਾਨ ਕੀਤਾ ਗਿਆ ਹੈ ਕਿ ਦੂਰ-ਦਰਾਜ ਦੇ ਖੇਤਰਾਂ ਸਮੇਤ ਸਾਰੇ ਪਿੰਡਾਂ ਵਿੱਚ ਔਪਟੀਕਲ ਫਾਈਬਰ ਵਿਛਾਉਣ ਲਈ ਠੇਕੇ ਸਾਲ 2022-23 ਵਿੱਚ ਪੀਪੀਪੀ ਜ਼ਰੀਏ ਭਾਰਤਨੈੱਟ ਯੋਜਨਾ ਦੇ ਤਹਿਤ ਦਿੱਤੇ ਜਾਣਗੇ। ਔਪਟੀਕਲ ਫਾਈਬਰ ਵਿਛਾਉਣ ਦਾ ਕੰਮ 2025 ਵਿੱਚ ਪੂਰਾ ਹੋਣ ਦੀ ਉਮੀਦ ਹੈ। ਔਪਟੀਕਲ ਫਾਈਬਰ ਦੇ ਬਿਹਤਰ ਅਤੇ ਜ਼ਿਆਦਾ ਪ੍ਰਭਾਵੀ ਉਪਯੋਗ ਨੂੰ ਯਕੀਨੀ ਕਰਨ ਲਈ ਉਪਾਅ ਕੀਤੇ ਜਾਣਗੇ।

 

 

 ********

ਆਰਐੱਮ/ਐੱਮਵੀ/ਐੱਮ/ਆਰਸੀ



(Release ID: 1794305) Visitor Counter : 238