ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ 28 ਜਨਵਰੀ ਨੂੰ ਕਰਿਅੱਪਾ ਗ੍ਰਾਊਂਡ ਵਿੱਚ ਐੱਨਸੀਸੀ ਪੀਐੱਮ ਰੈਲੀ ਨੂੰ ਸੰਬੋਧਨ ਕਰਨਗੇ

प्रविष्टि तिथि: 27 JAN 2022 7:28PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 28 ਜਨਵਰੀ, 2022 ਨੂੰ ਦੁਪਹਿਰ ਲਗਭਗ 12 ਵਜੇ ਦਿੱਲੀ ਦੇ ਕਰਿਅੱਪਾ ਗ੍ਰਾਊਂਡ ਵਿਖੇ ਨੈਸ਼ਨਲ ਕੈਡਿਟ ਕੋਰ (ਐੱਨਸੀਸੀ) ਪੀਐੱਮ ਰੈਲੀ ਨੂੰ ਸੰਬੋਧਨ ਕਰਨਗੇ।

ਇਹ ਰੈਲੀ ਦਰਅਸਲ ਐੱਨਸੀਸੀ ਗਣਤੰਤਰ ਦਿਵਸ ਕੈਂਪ ਦਾ ਸਮਾਪਨ ਹੈ ਅਤੇ ਇਹ ਹਰ ਸਾਲ 28 ਜਨਵਰੀ ਨੂੰ ਆਯੋਜਿਤ ਕੀਤੀ ਜਾਂਦੀ ਹੈ। ਇਸ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਗਾਰਡ ਆਵ੍ ਆਨਰ ਦਾ ਨਿਰੀਖਣ ਕਰਨਗੇ, ਐੱਨਸੀਸੀ ਟੁਕੜੀਆਂ ਦੇ ਮਾਰਚ ਪਾਸਟ ਦੀ ਸਮੀਖਿਆ ਕਰਨਗੇ ਅਤੇ ਐੱਨਸੀਸੀ ਕੈਡਿਟਾਂ ਨੂੰ ਮਿਲਿਟਰੀ ਕਾਰਵਾਈ, ਸਲਿਦਰਿੰਗ, ਮਾਇਕ੍ਰੋਲਾਈਟ ਫਲਾਇੰਗ, ਪੈਰਾਸੇਲਿੰਗ ਦੇ ਨਾਲ-ਨਾਲ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਆਪਣੇ ਉਤਕ੍ਰਿਸ਼ਟ ਕੌਸ਼ਲ ਦਾ ਪ੍ਰਦਰਸ਼ਨ ਕਰਦੇ ਹੋਏ ਦੇਖਣਗੇ। ਸਰਬਸ੍ਰੇਸ਼ਠ ਕੈਡਿਟਾਂ ਨੂੰ ਪ੍ਰਧਾਨ ਮੰਤਰੀ ਦੀ ਤਰਫੋਂ ਮੈਡਲ ਅਤੇ ਬੈਟਨ ਦਿੱਤਾ ਜਾਵੇਗਾ।

 

****************

 

ਡੀਐੱਸ/ਏਕੇਜੇ


(रिलीज़ आईडी: 1793113) आगंतुक पटल : 158
इस विज्ञप्ति को इन भाषाओं में पढ़ें: Kannada , Assamese , English , Urdu , Marathi , हिन्दी , Manipuri , Bengali , Gujarati , Odia , Tamil , Telugu , Malayalam