ਪ੍ਰਧਾਨ ਮੰਤਰੀ ਦਫਤਰ
ਮੇਘਾਲਿਆ ਦੇ 50ਵੇਂ ਸਥਾਪਨਾ ਦਿਵਸ 'ਤੇ ਪ੍ਰਧਾਨ ਮੰਤਰੀ ਦਾ ਸੰਬੋਧਨ
“ਮੇਘਾਲਿਆ ਨੇ ਦੁਨੀਆ ਨੂੰ ਪ੍ਰਕਿਰਤੀ, ਪ੍ਰਗਤੀ, ਸਾਂਭ-ਸੰਭਾਲ਼ ਅਤੇ ਈਕੋ-ਸਸਟੇਨੇਬਿਲਿਟੀ ਦਾ ਸੰਦੇਸ਼ ਦਿੱਤਾ ਹੈ”
“ਮੇਘਾਲਿਆ ਪ੍ਰਤਿਭਾਸ਼ਾਲੀ ਕਲਾਕਾਰਾਂ ਨਾਲ ਭਰਪੂਰ ਹੈ ਅਤੇ ਸ਼ਿਲੌਂਗ ਚੈਂਬਰ ਕੋਆਇਰ ਨੇ ਇਸ ਨੂੰ ਨਵੀਆਂ ਉਚਾਈਆਂ 'ਤੇ ਪਹੁੰਚਾਇਆ ਹੈ
“ਦੇਸ਼ ਨੂੰ ਮੇਘਾਲਿਆ ਦੇ ਸਮ੍ਰਿੱਧ ਖੇਡ ਸੱਭਿਆਚਾਰ ਤੋਂ ਵੱਡੀਆਂ ਉਮੀਦਾਂ ਹਨ"
"ਮੇਘਾਲਿਆ ਦੀਆਂ ਭੈਣਾਂ ਨੇ ਬਾਂਸ ਦੀ ਬੁਣਾਈ ਦੀ ਕਲਾ ਨੂੰ ਪੁਨਰ-ਸੁਰਜੀਤ ਕੀਤਾ ਹੈ ਅਤੇ ਇਸ ਦੇ ਮਿਹਨਤੀ ਕਿਸਾਨ ਜੈਵਿਕ ਰਾਜ ਵਜੋਂ ਮੇਘਾਲਿਆ ਦੀ ਪਹਿਚਾਣ ਨੂੰ ਮਜ਼ਬੂਤ ਕਰ ਰਹੇ ਹਨ"
Posted On:
21 JAN 2022 1:07PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮੇਘਾਲਿਆ ਦੇ 50ਵੇਂ ਸਥਾਪਨਾ ਦਿਵਸ 'ਤੇ ਮੇਘਾਲਿਆ ਦੇ ਲੋਕਾਂ ਨੂੰ ਵਧਾਈਆਂ ਦਿੱਤੀਆਂ ਹਨ। ਉਨ੍ਹਾਂ ਨੇ ਰਾਜ ਦੀ ਸਥਾਪਨਾ ਅਤੇ ਵਿਕਾਸ ਵਿੱਚ ਯੋਗਦਾਨ ਪਾਉਣ ਵਾਲੇ ਹਰ ਵਿਅਕਤੀ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ 'ਤੇ ਬੋਲਦਿਆਂ, ਉਨ੍ਹਾਂ ਨੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਉੱਤਰ ਪੂਰਬੀ ਕੌਂਸਲ ਦੀ ਬੈਠਕ ਵਿੱਚ ਸ਼ਾਮਲ ਹੋਣ ਲਈ ਸ਼ਿਲੌਂਗ ਦੇ ਆਪਣੇ ਦੌਰੇ ਨੂੰ ਯਾਦ ਕੀਤਾ। 3-4 ਦਹਾਕਿਆਂ ਦੇ ਵਕਫ਼ੇ ਮਗਰੋਂ ਕਿਸੇ ਵੀ ਪ੍ਰਧਾਨ ਮੰਤਰੀ ਦੁਆਰਾ ਰਾਜ ਦਾ ਇਹ ਪਹਿਲਾ ਦੌਰਾ ਸੀ। ਉਨ੍ਹਾਂ ਰਾਜ ਦੇ ਲੋਕਾਂ ਨੂੰ ਪ੍ਰਕਿਰਤੀ ਨਾਲ ਨੇੜਤਾ ਰੱਖਣ ਵਾਲੇ ਲੋਕਾਂ ਵਜੋਂ ਆਪਣੀ ਪਹਿਚਾਣ ਨੂੰ ਹੋਰ ਮਜ਼ਬੂਤ ਕਰਨ ਲਈ ਵਧਾਈ ਦਿੱਤੀ। ਸ਼੍ਰੀ ਮੋਦੀ ਨੇ ਕਿਹਾ, “ਮੇਘਾਲਿਆ ਨੇ ਦੁਨੀਆ ਨੂੰ ਪ੍ਰਕਿਰਤੀ, ਪ੍ਰਗਤੀ, ਸਾਂਭ-ਸੰਭਾਲ਼ ਅਤੇ ਈਕੋ ਸਸਟੇਨੇਬਿਲਿਟੀ ਦਾ ਸੰਦੇਸ਼ ਦਿੱਤਾ ਹੈ।”
‘ਵ੍ਹਿਸਲਿੰਗ ਵਿਲੇਜ’ ਅਤੇ ਹਰ ਪਿੰਡ ਵਿੱਚ ਕੋਇਰਾਂ ਦੀਆਂ ਪਰੰਪਰਾਵਾਂ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਲਾ ਅਤੇ ਸੰਗੀਤ ਦੇ ਖੇਤਰ ਵਿੱਚ ਰਾਜ ਦੇ ਯੋਗਦਾਨ ਨੂੰ ਸਲਾਮ ਕੀਤਾ। ਉਨ੍ਹਾਂ ਕਿਹਾ ਕਿ ਇਹ ਧਰਤੀ ਪ੍ਰਤਿਭਾਸ਼ਾਲੀ ਕਲਾਕਾਰਾਂ ਨਾਲ ਭਰਪੂਰ ਹੈ ਅਤੇ ਸ਼ਿਲੌਂਗ ਚੈਂਬਰ ਕੋਆਇਰ ਨੇ ਇਸ ਨੂੰ ਨਵੀਆਂ ਬੁਲੰਦੀਆਂ 'ਤੇ ਪਹੁੰਚਾਇਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਮੇਘਾਲਿਆ ਦੇ ਸਮ੍ਰਿੱਧ ਖੇਡ ਸੱਭਿਆਚਾਰ ਤੋਂ ਬਹੁਤ ਉਮੀਦਾਂ ਹਨ।
ਪ੍ਰਧਾਨ ਮੰਤਰੀ ਨੇ ਜੈਵਿਕ ਖੇਤੀ ਦੇ ਖੇਤਰ ਵਿੱਚ ਰਾਜ ਦੀ ਵਧ ਰਹੀ ਮਕਬੂਲੀਅਤ ਨੂੰ ਵੀ ਨੋਟ ਕੀਤਾ। ਉਨ੍ਹਾਂ ਕਿਹਾ "ਮੇਘਾਲਿਆ ਦੀਆਂ ਭੈਣਾਂ ਨੇ ਬਾਂਸ ਦੀ ਬੁਣਾਈ ਦੀ ਕਲਾ ਨੂੰ ਪੁਨਰ-ਸੁਰਜੀਤ ਕੀਤਾ ਹੈ ਅਤੇ ਇਸ ਦੇ ਮਿਹਨਤੀ ਕਿਸਾਨ ਜੈਵਿਕ ਰਾਜ ਵਜੋਂ ਮੇਘਾਲਿਆ ਦੀ ਪਹਿਚਾਣ ਨੂੰ ਮਜ਼ਬੂਤ ਕਰ ਰਹੇ ਹਨ।”
ਪ੍ਰਧਾਨ ਮੰਤਰੀ ਨੇ ਬਿਹਤਰ ਸੜਕਾਂ, ਰੇਲ ਅਤੇ ਹਵਾਈ ਕਨੈਕਟੀਵਿਟੀ ਲਈ ਸਰਕਾਰ ਦੀ ਪ੍ਰਤੀਬੱਧਤਾ ਨੂੰ ਦੁਹਰਾਇਆ। ਉਨ੍ਹਾਂ ਕਿਹਾ ਕਿ ਰਾਜ ਦੇ ਜੈਵਿਕ ਉਤਪਾਦਾਂ ਲਈ ਨਵੀਂ ਘਰੇਲੂ ਅਤੇ ਵਿਸ਼ਵ ਮੰਡੀ ਨੂੰ ਯਕੀਨੀ ਬਣਾਉਣ ਲਈ ਉਪਾਅ ਕੀਤੇ ਗਏ ਹਨ। ਰਾਜ ਸਰਕਾਰ ਕੇਂਦਰੀ ਸਕੀਮਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਹਰ ਸੰਭਵ ਪ੍ਰਯਤਨ ਕਰ ਰਹੀ ਹੈ। ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਅਤੇ ਰਾਸ਼ਟਰੀ ਆਜੀਵਿਕਾ ਮਿਸ਼ਨ ਜਿਹੀਆਂ ਯੋਜਨਾਵਾਂ ਨੇ ਮੇਘਾਲਿਆ ਨੂੰ ਲਾਭ ਪਹੁੰਚਾਇਆ ਹੈ। ਅੱਜ, ਜਲ ਜੀਵਨ ਮਿਸ਼ਨ ਨੇ 33 ਪ੍ਰਤੀਸ਼ਤ ਘਰਾਂ ਤੱਕ ਪਾਈਪ ਜ਼ਰੀਏ ਪਾਣੀ ਪਹੁੰਚਾਇਆ ਹੈ, ਜਦਕਿ 2019 ਵਿੱਚ ਇਹ ਸਿਰਫ਼ 1 ਪ੍ਰਤੀਸ਼ਤ ਘਰਾਂ ਤੱਕ ਮੁਹੱਈਆ ਸੀ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਮੇਘਾਲਿਆ ਵੈਕਸੀਨ ਡਿਲਿਵਰੀ ਲਈ ਡ੍ਰੋਨ ਦੀ ਵਰਤੋਂ ਕਰਨ ਵਾਲੇ ਪਹਿਲੇ ਰਾਜਾਂ ਵਿੱਚੋਂ ਇੱਕ ਹੈ।
ਅੰਤ ਵਿੱਚ, ਪ੍ਰਧਾਨ ਮੰਤਰੀ ਨੇ ਮੇਘਾਲਿਆ ਦੇ ਲੋਕਾਂ ਨੂੰ ਟੂਰਿਜ਼ਮ ਅਤੇ ਜੈਵਿਕ ਉਤਪਾਦਾਂ ਤੋਂ ਇਲਾਵਾ ਨਵੇਂ ਸੈਕਟਰਾਂ ਨੂੰ ਵਿਕਸਿਤ ਕਰਨ ਲਈ ਲਗਾਤਾਰ ਸਮਰਥਨ ਅਤੇ ਦ੍ਰਿੜ੍ਹ ਸੰਕਲਪ ਦਾ ਭਰੋਸਾ ਦਿੱਤਾ।
https://twitter.com/narendramodi/status/1484426648363892736?ref_src=twsrc%5Etfw%7Ctwcamp%5Etweetembed%7Ctwterm%5E1484426648363892736%7Ctwgr%5E%7Ctwcon%5Es1_c10&ref_url=https%3A%2F%2Fpib.gov.in%2FPressReleasePage.aspx%3FPRID%3D1791430
https://twitter.com/PMOIndia/status/1484427260736438276?ref_src=twsrc%5Etfw%7Ctwcamp%5Etweetembed%7Ctwterm%5E1484427260736438276%7Ctwgr%5E%7Ctwcon%5Es1_c10&ref_url=https%3A%2F%2Fpib.gov.in%2FPressReleasePage.aspx%3FPRID%3D1791430
https://twitter.com/PMOIndia/status/1484427335512526849?ref_src=twsrc%5Etfw%7Ctwcamp%5Etweetembed%7Ctwterm%5E1484427335512526849%7Ctwgr%5E%7Ctwcon%5Es1_c10&ref_url=https%3A%2F%2Fpib.gov.in%2FPressReleasePage.aspx%3FPRID%3D1791430
https://twitter.com/PMOIndia/status/1484427963404005377?ref_src=twsrc%5Etfw%7Ctwcamp%5Etweetembed%7Ctwterm%5E1484427963404005377%7Ctwgr%5E%7Ctwcon%5Es1_c10&ref_url=https%3A%2F%2Fpib.gov.in%2FPressReleasePage.aspx%3FPRID%3D1791430
https://twitter.com/PMOIndia/status/1484428450106871810?ref_src=twsrc%5Etfw%7Ctwcamp%5Etweetembed%7Ctwterm%5E1484428450106871810%7Ctwgr%5E%7Ctwcon%5Es1_c10&ref_url=https%3A%2F%2Fpib.gov.in%2FPressReleasePage.aspx%3FPRID%3D1791430
********
ਡੀਐੱਸ
(Release ID: 1791475)
Visitor Counter : 171
Read this release in:
Marathi
,
English
,
Urdu
,
Hindi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam