ਆਰਥਿਕ ਮਾਮਲਿਆਂ ਬਾਰੇ ਮੰਤਰੀ ਮੰਡਲ ਕਮੇਟੀ

ਮੰਤਰੀ ਮੰਡਲ ਨੇ ਭਾਰਤੀ ਅਖੁੱਟ ਊਰਜਾ ਵਿਕਾਸ ਏਜੰਸੀ ਲਿਮਿਟਿਡ (IREDA) ਵਿੱਚ 1,500 ਕਰੋੜ ਰੁਪਏ ਦੇ ਨਿਵੇਸ਼ ਨੂੰ ਪ੍ਰਵਾਨਗੀ ਦਿੱਤੀ


ਲਗਭਗ 10200 ਨੌਕਰੀਆਂ-ਸਾਲ ਦੀ ਰੋਜ਼ਗਾਰ ਸਿਰਜਣਾ ਅਤੇ ਲਗਭਗ 7.49 ਮਿਲੀਅਨ ਟਨ CO2/ਸਾਲ ਦੇ ਬਰਾਬਰ ਨਿਕਾਸ ਵਿੱਚ ਕਮੀ

Posted On: 19 JAN 2022 3:40PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ ਅੱਜ ਭਾਰਤੀ ਅਖੁੱਟ ਊਰਜਾ ਵਿਕਾਸ ਏਜੰਸੀ ਲਿਮਿਟਿਡ (IREDA) ਵਿੱਚ 1500 ਕਰੋੜ ਰੁਪਏ ਦੇ ਇਕੁਇਟੀ ਨਿਵੇਸ਼ ਨੂੰ ਪ੍ਰਵਾਨਗੀ ਦੇ ਦਿੱਤੀ ਹੈ। 

ਇਹ ਇਕੁਇਟੀ ਨਿਵੇਸ਼ ਲਗਭਗ 10200 ਨੌਕਰੀਆਂ-ਸਾਲ ਦੇ ਰੋਜ਼ਗਾਰ ਪੈਦਾ ਕਰਨ ਅਤੇ ਲਗਭਗ 7.49 ਮਿਲੀਅਨ ਟਨ CO2/ਸਾਲ ਦੇ ਬਰਾਬਰ ਨਿਕਾਸ ਨੂੰ ਘਟਾਉਣ ਵਿੱਚ ਮਦਦ ਕਰੇਗਾ। 

ਭਾਰਤ ਸਰਕਾਰ ਦੁਆਰਾ 1500 ਕਰੋੜ ਰੁਪਏ ਦਾ ਅਤਿਰਿਕਤ ਇਕੁਇਟੀ ਨਿਵੇਸ਼ ਆਈਆਰਈਡੀਏ-ਇਰੇਡਾ ਨੂੰ ਸਮਰੱਥ ਕਰੇਗਾ: 

1.    ਅਖੁੱਟ ਊਰਜਾ (RE) ਸੈਕਟਰ ਨੂੰ ਲਗਭਗ 12000 ਕਰੋੜ ਰੁਪਏ ਉਧਾਰ ਦੇਣ ਲਈ, ਇਸ ਤਰ੍ਹਾਂ ਲਗਭਗ 3500-4000 ਮੈਗਾਵਾਟ ਦੀ ਅਤਿਰਿਕਤ ਸਮਰੱਥਾ ਵਾਲੇ ਆਰਈ (RE) ਦੇ ਕਰਜ਼ੇ ਦੀ ਜ਼ਰੂਰਤ ਨੂੰ ਪੂਰਾ ਕਰਨਾ।  

2.   ਇਸ ਦੀ ਨੈੱਟਵਰਥ ਨੂੰ ਵਧਾਉਣ ਲਈ ਜੋ ਇਸ ਨੂੰ ਅਤਿਰਿਕਤ ਆਰਈ (RE) ਵਿੱਤ ਵਿੱਚ ਮਦਦ ਕਰੇਗਾ, ਇਸ ਤਰ੍ਹਾਂ ਇਹ ਆਰਈ (RE) ਲਈ ਭਾਰਤ ਸਰਕਾਰ ਦੇ ਟੀਚਿਆਂ ਵਿੱਚ ਬਿਹਤਰ ਯੋਗਦਾਨ ਪਾਵੇਗਾ। 

3.   ਇਸ ਦੇ ਉਧਾਰ ਅਤੇ ਉਧਾਰ ਸੰਚਾਲਨ ਨੂੰ ਸੁਵਿਧਾਜਨਕ ਬਣਾਉਣ ਲਈ ਪੂੰਜੀ-ਤੋਂ-ਜੋਖਮ ਭਾਰ ਵਾਲੇ ਅਸਾਸੇ ਅਨੁਪਾਤ (ਸੀਆਰਏਆਰ-CRAR) ਵਿੱਚ ਸੁਧਾਰ ਕਰਨਾ। 

ਆਈਆਰਈਡੀਏ (IREDA), ਐੱਮਐੱਨਆਰਈ (MNRE) ਦੇ ਪ੍ਰਬੰਧਕੀ ਨਿਯੰਤ੍ਰਣ ਅਧੀਨ ਮਿੰਨੀ ਰਤਨ (ਸ਼੍ਰੇਣੀ-1) ਕੰਪਨੀ ਦੀ ਸਥਾਪਨਾ 1987 ਵਿੱਚ ਅਖੁੱਟ ਊਰਜਾ (RE) ਸੈਕਟਰ ਲਈ ਇੱਕ ਵਿਸ਼ੇਸ਼ ਗ਼ੈਰ-ਬੈਂਕਿੰਗ ਵਿੱਤ ਏਜੰਸੀ ਵਜੋਂ ਕੰਮ ਕਰਨ ਲਈ ਕੀਤੀ ਗਈ ਸੀ। 

34 ਸਾਲਾਂ ਤੋਂ ਵੱਧ ਤਕਨੀਕੀ-ਕਮਰਸ਼ੀਅਲ ਮੁਹਾਰਤ ਵਾਲਾ ਆਈਆਰਈਡੀਏ (IREDA), ਆਰਈ (RE) ਪ੍ਰੋਜੈਕਟ ਵਿੱਤ ਵਿੱਚ ਉਤਪ੍ਰੇਰਕ ਭੂਮਿਕਾ ਨਿਭਾਉਂਦਾ ਹੈ ਜੋ ਐੱਫਆਈ’ਜ਼/ਬੈਂਕਾਂ ਨੂੰ ਸੈਕਟਰ ਵਿੱਚ ਉਧਾਰ ਦੇਣ ਲਈ ਵਿਸ਼ਵਾਸ ਦਿਵਾਉਂਦਾ ਹੈ। 

*****

ਡੀਐੱਸ(Release ID: 1791047) Visitor Counter : 185