ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ 75 ਲੱਖ ਸੂਰਯ ਨਮਸਕਾਰ ਚੈਲੰਜ ਦੀ ਸ਼ਲਾਘਾ ਕੀਤੀ
Posted On:
14 JAN 2022 10:15PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਚੁਸਤ-ਦਰੁਸਤ ਰਹਿਣ ਦੇ ਮਹੱਤਵ ਉੱਤੇ ਜ਼ੋਰ ਦਿੱਤਾ ਅਤੇ 75 ਲੱਖ ਸੂਰਯ ਨਮਸਕਾਰ ਚੈਲੰਜ ਦੀ ਸ਼ਲਾਘਾ ਕੀਤੀ।
ਅੱਜ ਭਾਰਤ ਦੇ ਦਿੱਗਜ ਐਥਲੀਟਾਂ ਦੇ ਨਾਲ 75 ਲੱਖ ਸੂਰਯ ਨਮਸਕਾਰ ਚੈਲੰਜ 'ਤੇ ਸਪੋਰਟਸ ਅਥਾਰਿਟੀ ਆਵ੍ ਇੰਡੀਆ ਦੇ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:
"ਮੌਜੂਦਾ ਆਲਮੀ ਮਹਾਮਾਰੀ ਨੇ ਚੁਸਤ-ਦਰੁਸਤ ਰਹਿਣ ਅਤੇ ਰੋਗ ਪ੍ਰਤੀਰੋਧਕ ਸਮਰੱਥਾ ਵਧਾਉਣ ਦੇ ਮਹੱਤਵ ਦੀ ਇੱਕ ਵਾਰ ਫਿਰ ਪੁਸ਼ਟੀ ਕਰ ਦਿੱਤੀ ਹੈ। ਇਸ ਦਿਸ਼ਾ ਵਿੱਚ ਇਹ ਇੱਕ ਮਹਾਨ ਪ੍ਰਯਤਨ ਹੈ।
ਨਾਲ ਹੀ, ਮੈਂ ਆਪ ਸਭ ਨੂੰ ਅਪੀਲ ਕਰਦਾ ਹਾਂ ਕਿ ਸਭ ਕੋਵਿਡ-19 ਸਬੰਧੀ ਪ੍ਰੋਟੋਕੋਲ ਦੀ ਪਾਲਣਾ ਕਰਨ, ਮਾਸਕ ਪਹਿਨਣ ਅਤੇ ਅਗਰ ਟੀਕਾ ਲਗਵਾਉਣ ਦੇ ਪਾਤਰ ਹੋ, ਤਾਂ ਟੀਕਾ ਲਗਵਾਓ।"
***
ਡੀਐੱਸ/ਐੱਸਕੇਐੱਸ
(Release ID: 1790133)
ਵਿਜ਼ੀਟਰ ਕਾਊਂਟਰ : 188
Read this release in:
Telugu
,
Marathi
,
Kannada
,
Malayalam
,
Bengali
,
English
,
Urdu
,
हिन्दी
,
Manipuri
,
Assamese
,
Gujarati
,
Odia
,
Tamil