ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ 15 ਜਨਵਰੀ ਨੂੰ ਸਟਾਰਟਅੱਪਸ ਨਾਲ ਰੂਬਰੂ ਹੋਣਗੇ



ਸਟਾਰਟਅੱਪਸ ਛੇ ਵਿਸ਼ਿਆਂ 'ਤੇ ਪ੍ਰਧਾਨ ਮੰਤਰੀ ਨੂੰ ਪੇਸ਼ਕਾਰੀਆਂ ਦੇਣਗੇ



ਇਹ ਦੇਸ਼ ਵਿੱਚ ਸਟਾਰਟਅੱਪ ਈਕੋਸਿਸਟਮ ਨੂੰ ਹੁਲਾਰਾ ਦੇਣ ਲਈ ਪ੍ਰਧਾਨ ਮੰਤਰੀ ਦੇ ਨਿਰੰਤਰ ਯਤਨਾਂ ਦਾ ਸੰਵਾਦ ਹਿੱਸਾ ਹੈ

Posted On: 14 JAN 2022 3:11PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 15 ਜਨਵਰੀ, 2022 ਨੂੰ ਸਵੇਰੇ 10:30 ਵਜੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਸਟਾਰਟਅੱਪਸ ਨਾਲ ਰੂਬਰੂ ਹੋਣਗੇ।

ਖੇਤੀਬਾੜੀਸਿਹਤਐਂਟਰਪ੍ਰਾਈਜ਼ ਸਿਸਟਮਪੁਲਾੜਸਨਅਤ 4.0, ਸੁਰੱਖਿਆਫਿਨਟੈੱਕਵਾਤਾਵਰਣ ਆਦਿ ਸਮੇਤ ਵੱਖ-ਵੱਖ ਖੇਤਰਾਂ ਦੇ ਸਟਾਰਟਅੱਪ ਇਸ ਗੱਲਬਾਤ ਦਾ ਹਿੱਸਾ ਹੋਣਗੇ। 150 ਤੋਂ ਵੱਧ ਸਟਾਰਟਅੱਪਸ ਨੂੰ ਥੀਮਾਂ ਦੇ ਅਧਾਰ 'ਤੇ ਛੇ ਕਾਰਜ ਸਮੂਹਾਂ ਵਿੱਚ ਵੰਡਿਆ ਗਿਆ ਹੈਜਿਸ ਵਿੱਚ ਬੁਨਿਆਦ ਤੋਂ ਵਧਣਾਡੀਐੱਨਏ ਨਜਿੰਗਸਥਾਨਕ ਤੋਂ ਗਲੋਬਲ ਤੱਕਭਵਿੱਖ ਦੀ ਟੈਕਨੋਲੋਜੀਨਿਰਮਾਣ ਵਿੱਚ ਚੈਂਪੀਅਨਸ ਬਣਾਉਣਾ ਅਤੇ ਟਿਕਾਊ ਵਿਕਾਸ ਸ਼ਾਮਲ ਹੈ। ਹਰੇਕ ਸਮੂਹ ਗੱਲਬਾਤ ਵਿੱਚ ਅਲਾਟ ਕੀਤੇ ਗਏ ਵਿਸ਼ੇ 'ਤੇ ਪ੍ਰਧਾਨ ਮੰਤਰੀ ਦੇ ਸਾਹਮਣੇ ਪੇਸ਼ਕਾਰੀ ਦੇਵੇਗਾ। ਗੱਲਬਾਤ ਦਾ ਉਦੇਸ਼ ਇਹ ਸਮਝਣਾ ਹੈ ਕਿ ਕਿਵੇਂ ਸਟਾਰਟਅੱਪ ਦੇਸ਼ ਵਿੱਚ ਇਨੋਵੇਸ਼ਨ ਨੂੰ ਅੱਗੇ ਵਧਾ ਕੇ ਰਾਸ਼ਟਰੀ ਜ਼ਰੂਰਤਾਂ ਵਿੱਚ ਯੋਗਦਾਨ ਪਾ ਸਕਦੇ ਹਨ।

ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਹਿੱਸੇ ਵਜੋਂ, 10 ਤੋਂ 16 ਜਨਵਰੀ 2022 ਤੱਕ ਡੀਪੀਆਈਆਈਟੀਵਣਜ ਅਤੇ ਉਦਯੋਗ ਮੰਤਰਾਲੇ ਦੁਆਰਾ ਇੱਕ ਹਫ਼ਤਾ-ਲੰਬਾ ਪ੍ਰੋਗਰਾਮ, "ਸੇਲੀਬ੍ਰੇਟਿੰਗ ਇਨੋਵੇਸ਼ਨ ਈਕੋਸਿਸਟਮ" ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਸਮਾਗਮ ਸਟਾਰਟਅੱਪ ਇੰਡੀਆ ਦੀ ਪਹਿਲ ਦੀ ਸ਼ੁਰੂਆਤ ਦੀ 6ਵੀਂ ਵਰ੍ਹੇਗੰਢ ਨੂੰ ਦਰਸਾਉਂਦਾ ਹੈ।

ਪ੍ਰਧਾਨ ਮੰਤਰੀ ਰਾਸ਼ਟਰ ਦੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਉਣ ਲਈ ਸਟਾਰਟਅੱਪਸ ਦੀ ਸਮਰੱਥਾ ਵਿੱਚ ਪੱਕਾ ਵਿਸ਼ਵਾਸ ਰੱਖਦੇ ਹਨ। ਇਹ 2016 ਵਿੱਚ ਫਲੈਗਸ਼ਿਪ ਪਹਿਲ ਸਟਾਰਟਅੱਪ ਇੰਡੀਆ ਦੀ ਸ਼ੁਰੂਆਤ ਵਿੱਚ ਝਲਕਦਾ ਸੀ। ਸਰਕਾਰ ਨੇ ਸਟਾਰਟਅੱਪਸ ਦੇ ਵਾਧੇ ਅਤੇ ਵਿਕਾਸ ਨੂੰ ਹੁਲਾਰਾ ਦੇਣ ਲਈ ਇੱਕ ਸਮਰੱਥ ਮਾਹੌਲ ਪ੍ਰਦਾਨ ਕਰਨ ਲਈ ਕੰਮ ਕੀਤਾ ਹੈ। ਇਸ ਦਾ ਦੇਸ਼ ਵਿੱਚ ਸਟਾਰਟਅੱਪ ਈਕੋਸਿਸਟਮ 'ਤੇ ਬਹੁਤ ਜ਼ਿਆਦਾ ਪ੍ਰਭਾਵ ਪਿਆ ਹੈ ਅਤੇ ਦੇਸ਼ ਵਿੱਚ ਯੂਨੀਕੌਰਨ ਵਿੱਚ ਹੈਰਾਨੀਜਨਕ ਵਾਧਾ ਹੋਇਆ ਹੈ।

 

 

 *********

ਡੀਐੱਸ /ਐੱਸਐੱਚ



(Release ID: 1789986) Visitor Counter : 130