ਗ੍ਰਹਿ ਮੰਤਰਾਲਾ

ਪ੍ਰਧਾਨ ਮੰਤਰੀ ਦੇ ਪੰਜਾਬ ਦੌਰੇ ਦੇ ਦੌਰਾਨ ਸੁਰੱਖਿਆ ਵਿੱਚ ਚੂਕ

Posted On: 05 JAN 2022 3:02PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਅੱਜ ਸਵੇਰੇ ਬਠਿੰਡਾ ਪਹੁੰਚੇ, ਜਿੱਥੋਂ ਉਹ ਹੈਲੀਕੌਪਟਰ ਰਾਹੀਂ ਹੁਸੈਨੀਵਾਲਾ ਸਥਿਤ ਰਾਸ਼ਟਰੀ ਸ਼ਹੀਦ ਸਮਾਰਕ ਜਾਣ ਵਾਲੇ ਸਨ। ਵਰਖਾ ਅਤੇ ਖ਼ਰਾਬ ਮੌਸਮ ਦੇ ਕਾਰਨ ਪ੍ਰਧਾਨ ਮੰਤਰੀ ਨੇ ਕਰੀਬ 20 ਮਿੰਟ ਤੱਕ ਮੌਸਮ ਸਾਫ ਹੋਣ ਦਾ ਇੰਤਜ਼ਾਰ ਕੀਤਾ।

ਜਦੋਂ ਮੌਸਮ ਵਿੱਚ ਸੁਧਾਰ ਨਹੀਂ ਹੋਇਆ ਤਾਂ ਫ਼ੈਸਲਾ ਲਿਆ ਗਿਆ ਕਿ ਪ੍ਰਧਾਨ ਮੰਤਰੀ ਸੜਕ ਮਾਰਗ ਰਾਹੀਂ ਰਾਸਟਰੀ ਸ਼ਹੀਦ ਸਮਾਰਕ ਜਾਣਗੇ, ਜਿਸ ਵਿੱਚ ਦੋ ਘੰਟੇ ਤੋਂ ਅਧਿਕ ਸਮਾਂ ਲਗੇਗਾ। ਡੀਜੀਪੀ ਪੰਜਾਬ ਪੁਲਿਸ ਦੁਆਰਾ ਜ਼ਰੂਰੀ ਸੁਰੱਖਿਆ ਪ੍ਰਬੰਧਾਂ ਦੀ ਜ਼ਰੂਰੀ ਪੁਸ਼ਟੀ ਦੇ ਬਾਅਦ ਪ੍ਰਧਾਨ ਮੰਤਰੀ ਸੜਕ ਮਾਰਗ ਰਾਹੀਂ ਯਾਤਰਾ ਦੇ ਲਈ ਰਵਾਨਾ ਹੋਏ।

ਹੁਸੈਨੀਵਾਲਾ ਸਥਿਤ ਰਾਸ਼ਟਰੀ ਸ਼ਹੀਦ ਸਮਾਰਕ ਤੋਂ ਕਰੀਬ 30 ਕਿਲੋਮੀਟਰ ਦੀ ਦੂਰੀ ’ਤੇ, ਜਦੋਂ ਪ੍ਰਧਾਨ ਮੰਤਰੀ ਦਾ ਕਾਫਲਾ ਇੱਕ ਫਲਾਈਓਵਰ ’ਤੇ ਪਹੁੰਚਿਆ ਤਾਂ ਪਾਇਆ ਗਿਆ ਕਿ ਕੁਝ ਪ੍ਰਦਰਸ਼ਕਾਰੀਆਂ ਨੇ ਸੜਕ ਨੂੰ ਰੋਕ ਲਿਆ ਹੈ।

ਪ੍ਰਧਾਨ ਮੰਤਰੀ 15-20 ਮਿੰਟ ਤੱਕ ਫਲਾਈਓਵਰ ’ਤੇ ਫਸ ਰਹੇ। ਇਹ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੱਚ ਇੱਕ ਬੜੀ ਚੂਕ ਸੀ।

ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ਅਤੇ ਦੌਰੇ ਦੀ ਯੌਜਨਾ ਬਾਰੇ ਪੰਜਾਬ ਸਰਕਾਰ ਨੂੰ ਪਹਿਲਾਂ ਹੀ ਜਾਣਕਾਰੀ ਦੇ ਦਿੱਤੀ ਗਈ ਸੀ। ਪ੍ਰਕਿਰਿਆ ਦੇ ਅਨੁਸਾਰ, ਉਨ੍ਹਾਂ ਨੂੰ ਲੌਜਿਸਿਟਕਸ ਅਤੇ ਸੁਰੱਖਿਆ ਦੇ ਨਾਲ-ਨਾਲ ਅਚਨਚੇਤ ਯੋਜਨਾ ਨੂੰ ਤਿਆਰ ਰੱਖਦੇ ਹੋਏ, ਇਸ ਸਬੰਧ ਵਿੱਚ ਜ਼ਰੂਰੀ ਵਿਵਸਥਾ ਕਰਨੀ ਹੁੰਦੀ ਹੈ। ਅਚਨਚੇਤ ਯੋਜਨਾ ਨੂੰ ਧਿਆਨ ਵਿੱਚ ਰੱਖਦੇ ਹੋਏ, ਪੰਜਾਬ ਸਰਕਾਰ ਨੂੰ ਸੜਕ ਮਾਰਗ ਰਾਹੀਂ ਕਿਸੇ ਵੀ ਯਾਤਰਾ ਨੂੰ ਸੁਰੱਖਿਅਤ ਰੱਖਣ ਦੇ ਲਈ ਅਤਿਰਿਕਤ ਸੁਰੱਖਿਆ ਤੈਨਾਤ ਕਰਨੀ ਚਾਹੀਦੀ ਸੀ, ਜਿਨ੍ਹਾਂ ਦੀ ਸਪਸ਼ਟ ਤੌਰ ‘ਤੇ ਤੈਨਾਤੀ ਨਹੀਂ ਕੀਤੀ ਗਈ ਸੀ।

ਇਸ ਸੁਰੱਖਿਆ ਚੂਕ ਦੇ ਬਾਅਦ, ਬਠਿੰਡਾ ਹਵਾਈ ਅੱਡੇ ’ਤੇ ਪਰਤਣ ਦਾ ਨਿਰਣਾ ਲਿਆ ਗਿਆ।

ਗ੍ਰਹਿ ਮੰਤਰਾਲੇ ਨੇ ਇਸ ਗੰਭੀਰ ਸੁਰੱਖਿਆ ਚੂਕ ਦਾ ਨੋਟਿਸ ਲੈਂਦੇ ਹੋਏ ਰਾਜ ਸਰਕਾਰ ਤੋਂ ਵਿਸਤ੍ਰਿਤ ਰਿਪੋਰਟ ਮੰਗੀ ਹੈ। ਰਾਜ ਸਰਕਾਰ ਨੂੰ ਇਸ ਚੂਕ ਦੀ ਜ਼ਿੰਮੇਦਾਰੀ ਤੈਅ ਕਰਨ ਅਤੇ ਸਖ਼ਤ ਕਾਰਵਾਈ ਕਰਨ ਦੇ ਲਈ ਵੀ ਕਿਹਾ ਗਿਆ ਹੈ।

 

*****

 

ਐੱਨਡਬਲਿਊ/ਏਵਾਈ/ਆਰਆਰ(Release ID: 1787726) Visitor Counter : 191