ਪ੍ਰਧਾਨ ਮੰਤਰੀ ਦਫਤਰ

ਹਲਦਵਾਨੀ ਵਿੱਚ ਕਈ ਪ੍ਰੋਜੈਕਟਾਂ ਦਾ ਉਦਘਾਟਨ ਕਰਨ ਅਤੇ ਨੀਂਹ ਪੱਥਰ ਰੱਖਣ ਦੇ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 30 DEC 2021 6:31PM by PIB Chandigarh

ਭਾਰਤ ਮਾਤਾ ਕੀ ਜੈ, ਭਾਰਤ ਮਾਤਾ ਕੀ ਜੈ ਉੱਤਰਾਖੰਡ ਦੇ ਰਾਜਪਾਲ ਗੁਰਮੀਤ ਸਿੰਘ ਜੀ, ਯੁਵਾ ਅਤੇ ਕਰਮਠ ਇੱਥੋਂ ਦੇ ਲੋਕਪ੍ਰਿਯ ਮੁੱਖ ਮੰਤਰੀ ਸ਼੍ਰੀ ਪੁਸ਼ਕਰ ਸਿੰਘ ਧਾਮੀ ਜੀ, ਭਾਰਤੀਯ ਜਨਤਾ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਸ਼੍ਰੀ ਮਦਨ ਕੌਸ਼ਿਕ ਜੀ, ਕੇਂਦਰੀ ਮੰਤਰੀ ਸ਼੍ਰੀ ਅਜਯ ਭੱਟ ਜੀ, ਮੇਰੇ ਸਾਥੀ ਰਮੇਸ਼ ਪੋਖਰਿਯਾਲ ਨਿਸ਼ੰਕ ਜੀ, ਸ਼੍ਰੀ ਤ੍ਰਿਵੇਂਦਰ ਸਿੰਘ ਰਾਵਤ ਜੀ, ਤੀਰਥ ਸਿੰਘ ਰਾਵਤ ਜੀ, ਸ਼੍ਰੀ ਵਿਜੈ ਬਹੁਗੁਣਾ ਜੀ, ਉੱਤਰਾਖੰਡ ਸਰਕਾਰ ਵਿੱਚ ਮੰਤਰੀ ਸ਼੍ਰੀ ਸਤਪਾਲ ਮਹਾਰਾਜ ਜੀ, ਸ਼੍ਰੀ ਹਰਕ ਸਿੰਘ ਰਾਵਤ ਜੀ, ਸ਼੍ਰੀ ਸੁਬੋਧ ਉਨਿਯਾਲ ਜੀ, ਸ਼੍ਰੀ ਵੰਸ਼ੀਧਰ ਭਗਤ ਜੀ, ਸੰਸਦ ਵਿੱਚ ਸਾਡੀ ਸਾਥੀ ਸ਼੍ਰੀਮਤੀ ਮਾਲਾ ਰਾਜਲਕਸ਼ਮੀ ਜੀ, ਸ਼੍ਰੀ ਅਜਯ ਟਮਟਾ ਜੀ, ਹੋਰ ਸਾਂਸਦ ਅਤੇ ਵਿਧਾਇਕ ਗਣ ਅਤੇ ਕੁਮਾਊਂ ਦੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ!

ਉੱਥੇ ਜੋ ਉੱਪਰ ਹਨ ਉਹ ਸਭ ਸਲਾਮਤ ਹੈ ਨਾ। ਤੁਹਾਨੂੰ ਸੁਣਾਈ ਦਿੰਦਾ ਹੋਵੇਗਾ। ਆਪ ਇਤਨੀ ਬੜੀ ਮਾਤਰਾ ਵਿੱਚ ਉੱਥੇ ਕਦੇ ਡਰ ਲਗਦਾ ਹੈ ਆਪ ਆਗੇ ਮਤ ਵਧਣਾ ਭਾਈ। ਚਾਰੋਂ ਤਰਫ਼ ਸਾਰੀ ਬਿਲਡਿੰਗ ’ਤੇ ...ਤੁਹਾਡਾ ਇਹ ਪਿਆਰ, ਤੁਹਾਡਾ ਅਸ਼ੀਰਵਾਦ ਇਸ ਦੇ ਲਈ ਮੈਂ ਤੁਹਾਡਾ ਬਹੁਤ-ਬਹੁਤ ਆਭਾਰੀ ਹਾਂ। ਗੋਲਜਯੂਕਿ ਯੋ ਪਵਿੱਤ੍ਰ ਧਰਤੀ ਕੁਮਾਊਂ ਮੇਂ, ਆਪੂ ਸਬੈ, ਭਾਈ ਬੈਣਿਨ ਕੋ ਮਯਾਰ ਨਮਸਕਾਰ, ਵ ਸਬੈ ਨਾਨਾਤਿਨਾਕੈਂ ਮਯੋਰ ਪਯਾਰ ਵ ਆਸ਼ੀਸ਼! ਜਾਗੇਸ਼ਵਰ-ਬਾਗੇਸ਼ਵਰ-ਸੋਮੇਸ਼ਵਰ-ਰਾਮੇਸ਼ਵਰ ਇਨ੍ਹਾਂ ਤੀਰਥਸਥਲੀਆਂ ਦੀ ਇਸ ਸ਼ਿਵਸਥਲੀ ਨੂੰ ਮੇਰਾ ਸ਼ਤ-ਸ਼ਤ ਪ੍ਰਣਾਮ! ਦੇਸ਼ ਦੀ ਆਜ਼ਾਦੀ ਵਿੱਚ ਵੀ ਕੁਮਾਊਂ ਨੇ ਬਹੁਤ ਬੜਾ ਯੋਗਦਾਨ ਦਿੱਤਾ ਹੈ। ਇੱਥੇ ਪੰਡਿਤ ਬਦਰੀਦੱਤ ਪਾਂਡੇ ਜੀ ਉਨ੍ਹਾਂ ਦੀ ਅਗਵਾਈ ਵਿੱਚ, ਉੱਤਰਾਇਣੀ ਮੇਲੇ ਵਿੱਚ ਕੁਲੀ ਬੇਗਾਰ ਪ੍ਰਥਾ ਦਾ ਅੰਤ ਹੋਇਆ ਸੀ।

ਸਾਥੀਓ, 

ਅੱਜ ਕੁਮਾਊਂ ਆਉਣ ਦਾ ਸੁਭਾਗ ਮਿਲਿਆ ਤਾਂ ਸੁਭਾਵਕ ਹੈ ਕਿ ਆਪ ਲੋਕਾਂ ਦੇ ਨਾਲ ਜੋ ਮੇਰਾ ਪੁਰਾਣਾ ਨਾਤਾ ਰਿਹਾ ਹੈ ਜੋ ਗਹਿਰਾ ਨਾਤਾ ਰਿਹਾ ਹੈ, ਉਸ ਦੀਆਂ ਪੁਰਾਣੀਆਂ ਯਾਦਾਂ ਤਾਜ਼ਾ ਹੋਣਾ ਬਹੁਤ ਸੁਭਾਵਿਕ ਹੈ। ਅਤੇ ਇਹ ਇਤਨੀ ਆਤਮੀਅਤਾ (ਅਪਣੱਤ) ਨਾਲ ਤੁਸੀਂ ਜੋ ਅੱਜ ਉੱਤਰਾਖੰਡ ਦੀ ਟੋਪੀ ਪਹਿਨਾਈ ਹੈ, ਮੇਰੇ ਲਈ ਇਸ ਤੋਂ ਬੜਾ ਗਰਵ (ਮਾਣ) ਕੀ ਹੋ ਸਕਦਾ। ਮੈਂ ਇਸ ਨੂੰ ਛੋਟਾ ਸਨਮਾਨ ਨਹੀਂ ਮੰਨਦਾ ਹਾਂ। ਉੱਤਰਾਖੰਡ ਦੇ ਮਾਣ ਦੇ ਨਾਲ ਮੇਰੀਆਂ ਭਾਵਨਾਵਾਂ ਜੁੜ ਜਾਂਦੀਆਂ ਹਨ। ਅੱਜ ਇੱਥੇ 17 ਹਜ਼ਾਰ ਕਰੋੜ ਰੁਪਏ ਤੋਂ ਅਧਿਕ ਦੇ ਵਿਕਾਸ ਕਾਰਜਾਂ ਦਾ ਲੋਕਅਰਪਣ ਹੋਇਆ ਅਤੇ ਨੀਂਹ ਪੱਥਰ ਰੱਖਿਆ ਗਿਆ ਹੈ। ਇਹ ਪ੍ਰੋਜੈਕਟਸ ਕੁਮਾਊਂ ਦੇ ਸਾਰੇ ਸਾਥੀਆਂ ਨੂੰ ਬਿਹਤਰ ਕਨੈਕਟੀਵਿਟੀ, ਬਿਹਤਰ ਸਿਹਤ ਸੁਵਿਧਾਵਾਂ ਦੇਣ ਵਾਲੇ ਹਨ। ਅਤੇ ਮੈਂ ਤੁਹਾਨੂੰ ਇੱਕ ਹੋਰ ਅੱਜ ਖੁਸ਼ਖ਼ਬਰੀ ਦੇਣਾ ਚਾਹੁੰਦਾ ਹਾਂ। ਹਲਦਵਾਨੀ ਵਾਲਿਆਂ ਦੇ ਲਈ ਮੈਂ ਨਵੇਂ ਸਾਲ ਦੀ ਇੱਕ ਹੋਰ ਸੁਗਾਤ ਲੈ ਕੇ ਆਇਆ ਹਾਂ। ਹਲਦਵਾਨੀ ਸ਼ਹਿਰ ਦੇ ਓਵਰਆਲ ਇਨਫ੍ਰਾਸਟ੍ਰਕਚਰ ਦੇ ਲਈ ਵਿਕਾਸ ਦੇ ਲਈ, ਅਸੀਂ ਲਗਭਗ ਦੋ ਹਜ਼ਾਰ ਕਰੋੜ ਰੁਪਏ ਦੀ ਯੋਜਨਾ ਲੈ ਕੇ ਆ ਰਹੇ ਹਾਂ। ਹੁਣ ਹਲਦਵਾਨੀ ਵਿੱਚ ਪਾਣੀ, ਸੀਵਰੇਜ, ਸੜਕ, ਪਾਰਕਿੰਗ, ਸਟ੍ਰੀਟ ਲਾਈਟਸ, ਸਭ ਜਗ੍ਹਾ ਅਭੂਤਪੂਰਵ ਸੁਧਾਰ ਹੋਵੇਗਾ।

ਸਾਥੀਓ, 

ਇਸ ਦਹਾਕੇ ਨੂੰ ਉੱਤਰਾਖੰਡ ਦਾ ਦਹਾਕਾ ਬਣਾਉਣ ਦੇ ਲਈ ਤੇਜ਼ ਗਤੀ ਨਾਲ ਐਸੇ ਹੀ ਵਿਕਾਸ ਕਾਰਜਾਂ ’ਤੇ ਅਨੇਕ ਕੰਮ ਕਰਨ ਦੀ ਜ਼ਰੂਰਤ ’ਤੇ ਅਸੀਂ ਜ਼ੋਰ ਦਿੱਤਾ ਹੈ। ਅਤੇ ਜਦੋਂ ਮੈਂ ਕਹਿੰਦਾ ਹਾਂ ਕਿ ਇਹ ਉੱਤਰਾਖੰਡ ਦਾ ਦਹਾਕਾ ਹੈ, ਤਾਂ ਐਸੇ ਨਹੀਂ ਕਹਿ ਰਿਹਾ ਹਾਂ। ਇਹ ਜੋ ਮੈਂ ਕਹਿ ਰਿਹਾ ਹਾਂ ਤਾਂ ਇਸ ਦੀਆਂ ਬਹੁਤ ਸਾਰੀਆਂ ਵਜ੍ਹਾਂ ਹਨ। ਉੱਤਰਾਖੰਡ ਦੇ ਲੋਕਾਂ ਦੀ ਸਮਰੱਥਾ, ਇਸ ਦਹਾਕੇ ਨੂੰ ਉੱਤਰਾਖੰਡ ਦਾ ਦਹਾਕਾ ਬਣਾਵੇਗੀ, ਇਹ ਮੇਰਾ ਪੱਕਾ ਵਿਸ਼ਵਾਸ ਹੈ। ਮੈਂ ਇਸ ਮਿੱਟੀ ਦੀ ਤਾਕਤ ਨੂੰ ਜਾਣਦਾ ਹਾਂ ਦੋਸਤੋ।  ਉੱਤਰਾਖੰਡ ਵਿੱਚ ਵਧ ਰਿਹਾ ਆਧੁਨਿਕ ਇਨਫ੍ਰਾਸਟ੍ਰਕਚਰ, ਚਾਰ ਧਾਮ ਮਹਾਪਰਿਯੋਜਨਾ, ਨਵੇਂ ਬਣ ਰਹੇ ਰੇਲ ਰੇਲ ਦੇ ਸਾਰੇ ਰੂਟਸ, ਇਸ ਦਹਾਕੇ ਨੂੰ ਉੱਤਰਾਖੰਡ ਦਾ ਦਹਾਕਾ ਬਣਾਉਣਗੇ। ਉੱਤਰਾਖੰਡ ਵਿੱਚ ਬਣ ਰਹੇ ਨਵੇਂ ਹਾਇਡ੍ਰੋ ਪ੍ਰੋਜੈਕਟਸ, ਉੱਤਰਾਖੰਡ ਦੀ ਵਧ ਰਹੀ ਉਦਯੋਗਿਕ ਸਮਰੱਥਾ, ਇਸ ਦਹਾਕੇ ਨੂੰ ਉੱਤਰਾਖੰਡ ਦਾ ਦਹਾਕਾ ਬਣਾਏਗੀ। ਉੱਤਰਾਖੰਡ ਵਿੱਚ ਟੂਰਿਜ਼ਮ ਸੈਕਟਰ ਦਾ ਹੋ ਰਿਹਾ ਵਿਕਾਸ, ਪੂਰੀ ਦੁਨੀਆ ਵਿੱਚ ਯੋਗ ਲਈ ਵਧ ਰਿਹਾ ਆਕਰਸ਼ਣ ਉਹ ਉੱਤਰਾਖੰਡ ਦੀ ਧਰਤੀ ’ਤੇ ਹੀ ਖਿੱਚ ਕੇ ਲਿਆਉਣ ਵਾਲਾ ਹੈ। ਟੂਰਿਸਟਾਂ ਦੇ ਲਈ ਵਧ ਰਹੀਆਂ ਸੁਵਿਧਾਵਾਂ- ਹੋਮ ਸਟੇ ਅਭਿਯਾਨ,  ਇਸ ਦਹਾਕੇ ਨੂੰ ਉੱਤਰਾਖੰਡ ਦਾ ਦਹਾਕਾ ਬਣਾ ਕੇ ਰਹਿਣ ਵਾਲੇ ਹਨ। ਉੱਤਰਾਖੰਡ ਵਿੱਚ ਵਧ ਰਹੀ ਕੁਦਰਤੀ ਖੇਤੀ, natural farming ਇੱਥੋਂ ਦੇ ਹਰਬਲ ਉਤਪਾਦ, ਖੇਤੀਬਾੜੀ ਖੇਤਰ ਵਿੱਚ ਵੀ ਇਹ ਦਹਾਕਾ ਉੱਤਰਾਖੰਡ ਦਾ ਹੋਣ ਵਾਲਾ ਹੈ, ਉੱਤਰਾਖੰਡ ਦਾ ਦਹਾਕਾ ਗੌਰਵਪੂਰਨ ਹੋਣ ਵਾਲਾ ਹੈ। ਅੱਜ ਦੇ ਪ੍ਰੋਜੈਕਟ ਇਨ੍ਹਾਂ ਸਭ ਨਾਲ ਜੁੜੇ ਹੋਏ ਹਨ। ਮੈਂ ਉੱਤਰਾਖੰਡ ਦੇ ਲੋਕਾਂ ਨੂੰ ਅੱਜ ਹਲਦਵਾਨੀ ਦੀ ਇਸ ਧਰਤੀ ਤੋਂ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਸਾਥੀਓ, 

ਅਸੀਂ ਤਾਂ ਜਾਣਦੇ ਹਾਂ, ਹਿਮਾਲਿਆ ਦੀ ਤਾਕਤ ਨੂੰ ਜਾਣਦੇ ਹਾਂ। ਅਸੀਂ ਇਹ ਵੀ ਜਾਣਦੇ ਹਾਂ ਕਿ ਉੱਤਰਾਖੰਡ ਤੋਂ ਕਿੰਨੀਆਂ ਹੀ ਨਦੀਆਂ ਨਿਕਲਦੀਆਂ ਹਨ। ਆਜ਼ਾਦੀ ਦੇ ਬਾਅਦ ਤੋਂ ਹੀ, ਇੱਥੋਂ ਦੇ ਲੋਕਾਂ ਨੇ ਦੋ ਧਾਰਾਵਾਂ ਹੋਰ ਦੇਖੀਆਂ ਹਨ। ਇੱਕ ਧਾਰਾ ਹੈ- ਪਹਾੜ ਨੂੰ ਵਿਕਾਸ ਤੋਂ ਵੰਚਿਤ ਰੱਖੋ। ਅਤੇ ਦੂਸਰੀ ਧਾਰਾ ਹੈ-  ਪਹਾੜ ਦੇ ਵਿਕਾਸ ਦੇ ਲਈ ਦਿਨ ਰਾਤ ਇੱਕ ਕਰ ਦਿਉ। ਪਹਿਲੀ ਧਾਰਾ ਵਾਲੇ ਲੋਕ ਤੁਹਾਨੂੰ ਹਮੇਸ਼ਾ ਵਿਕਾਸ ਤੋਂ ਵੰਚਿਤ ਰੱਖਣਾ ਚਾਹੁੰਦੇ ਹਨ। ਪਹਾੜਾਂ ’ਤੇ ਸੜਕ, ਬਿਜਲੀ ਅਤੇ ਪਾਣੀ ਪਹੁੰਚਾਉਣ ਦੇ ਲਈ ਜੋ ਮਿਹਨਤ ਕਰਨੀ ਸੀ, ਉਹ ਹਮੇਸ਼ਾ ਇਸ ਤੋਂ ਦੂਰ ਭੱਜਦੇ ਰਹੇ। ਇੱਥੋਂ ਦੇ ਸੈਂਕੜੇ ਪਿੰਡਾਂ ਦੀਆਂ ਕਿਤਨੀਆਂ ਪੀੜ੍ਹੀਆਂ ਅੱਛੀਆਂ ਸੜਕਾਂ ਦੇ ਅਭਾਵ ਵਿੱਚ, ਅੱਛੀਆਂ ਸੁਵਿਧਾਵਾਂ ਦੇ ਅਭਾਵ ਵਿੱਚ ਉਹ ਸਾਡਾ ਪਿਆਰਾ ਉੱਤਰਾਖੰਡ ਛੱਡ ਕੇ ਕਿਤੇ ਹੋਰ ਜਾ ਕੇ ਦੇ ਵਸ ਗਈ। ਅੱਜ ਮੈਨੂੰ ਸੰਤੋਸ਼ ਹੈ ਕਿ ਉੱਤਰਾਖੰਡ  ਦੇ ਲੋਕ, ਦੇਸ਼ ਦੇ ਲੋਕ ਇਨ੍ਹਾਂ ਲੋਕਾਂ ਦਾ ਸੱਚ ਜਾਣ ਚੁੱਕੇ ਹਨ। ਅੱਜ ਸਾਡੀ ਸਰਕਾਰ, ਸਬਕਾ ਸਾਥ-  ਸਬਕਾ ਵਿਕਾਸ ਦੇ ਮੰਤਰ ਦੇ ਨਾਲ ਤੇਜ਼ ਗਤੀ ਨਾਲ ਦੇਸ਼ ਨੂੰ ਨਵੀਂ ਉਚਾਈ ’ਤੇ ਲੈ ਜਾਣ ਵਿੱਚ ਜੁਟੀ ਹੈ। ਅੱਜ ਊਧਮ ਸਿੰਘ ਨਗਰ ਜ਼ਿਲ੍ਹੇ ਵਿੱਚ ਏਮਸ ਰਿਸ਼ੀਕੇਸ਼ ਦੇ ਸੈਟੇਲਾਈਟ ਕੇਂਦਰ ਅਤੇ ਪਿਥੌਰਾਗੜ੍ਹ ਵਿੱਚ ਜਗਜੀਵਨ ਰਾਮ ਸਰਕਾਰੀ ਮੈਡੀਕਲ ਕਾਲਜ ਦੀ ਅਧਾਰਸ਼ਿਲਾ ਰੱਖੀ ਗਈ ਹੈ। ਇਨ੍ਹਾਂ ਦੋਵੇਂ ਹਸਪਤਾਲਾਂ ਤੋਂ ਕੁਮਾਊਂ ਅਤੇ ਤਰਾਈ ਖੇਤਰਾਂ ਦੇ ਲੋਕਾਂ ਨੂੰ ਬਹੁਤ ਮਦਦ ਮਿਲੇਗੀ। ਅਲਮੋੜਾ ਮੈਡੀਕਲ ਕਾਲਜ ਨੂੰ ਵੀ ਜਲਦੀ ਸ਼ੁਰੂ ਕਰਨ ਲਈ ਤੇਜ਼ੀ ਨਾਲ ਕੰਮ ਚਲ ਰਿਹਾ ਹੈ। ਉੱਤਰਾਖੰਡ ਵਿੱਚ ਕਨੈਕਟੀਵਿਟੀ ਦੀ ਜੋ ਬਹੁਤ ਬੜੀ ਚੁਣੌਤੀ ਰਹੀ ਹੈ, ਉਸ ਨੂੰ ਵੀ ਅਸੀਂ ਦੂਰ ਕਰਨ ਦਾ ਲਗਾਤਾਰ ਪ੍ਰਯਤਨ ਕਰ ਰਹੇ ਹਾਂ। ਅੱਜ ਇਸ ਪ੍ਰੋਗਰਾਮ ਵਿੱਚ ਵੀ ਕਰੀਬ 9 ਹਜ਼ਾਰ ਕਰੋੜ ਰੁਪਏ ਦੇ ਪ੍ਰੋਜੈਕਟ ਤਾਂ ਸੜਕ ਨਿਰਮਾਣ ਨਾਲ ਜੁੜੇ ਹਨ। ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਦੇ ਤਹਿਤ 1200 ਕਿਲੋਮੀਟਰ ਗ੍ਰਾਮੀਣ ਸੜਕ ਬਣਾਉਣ ਦਾ ਕੰਮ ਵੀ ਸ਼ੁਰੂ ਹੋਇਆ ਹੈ। ਇਨ੍ਹਾਂ ਸੜਕਾਂ ਦੇ ਇਲਾਵਾ 151 ਪੁਲ਼ਾਂ ਦੇ ਨਿਰਮਾਣ ਦਾ ਕੰਮ ਵੀ ਕੀਤਾ ਜਾਵੇਗਾ।

ਭਾਈਓ ਅਤੇ ਭੈਣੋਂ, 

ਤੁਹਾਨੂੰ ਸੁਖ-ਸੁਵਿਧਾ ਤੋਂ ਵੰਚਿਤ ਰੱਖਣ ਦੀ ਸੋਚ ਰੱਖਣ ਵਾਲਿਆਂ ਦੇ ਉਨ੍ਹਾਂ ਦੇ ਕਾਰਨ ਹੀ ਮਾਨਸ-ਖੰਡ,  ਜੋ ਮਾਨਸਰੋਵਰ ਦਾ ਪ੍ਰਵੇਸ਼ ਦੁਆਰ ਸੀ, ਸੜਕਾਂ ਤੋਂ ਵੰਚਿਤ ਰਿਹਾ। ਅਸੀਂ ਨਾ ਸਿਰਫ਼ ਟਨਕਪੁਰ ਪਿਥੌਰਾਗੜ੍ਹ ਆਲ ਵੈਦਰ ਰੋਡ ’ਤੇ ਕੰਮ ਕੀਤਾ, ਬਲਕਿ ਲਿਪੁਲੇਖ ਤੱਕ ਵੀ ਸੜਕ ਬਣਾਈ ਅਤੇ ਇਸ ’ਤੇ ਅੱਗੇ ਵੀ ਵਿਸਤਾਰ ਕਾਰਜ ਚਲ ਰਿਹਾ ਹੈ। ਵੈਸੇ ਅੱਜ ਜਦੋਂ ਜਨਤਾ ਜਨਾਰਦਨ ਇਨ੍ਹਾਂ ਲੋਕਾਂ ਦੀ ਸਚਾਈ ਜਾਣ ਚੁੱਕੀ ਹੈ, ਤਾਂ ਇਨ੍ਹਾਂ ਲੋਕਾਂ ਨੇ ਇੱਕ ਨਵੀਂ ਦੁਕਾਨ ਖੋਲ੍ਹ ਰੱਖੀ ਹੈ। ਇਹ ਦੁਕਾਨ ਹੈ,  ਅਫ਼ਵਾਹ ਫੈਲਾਉਣ ਦੀ। ਅਫ਼ਵਾਹ ਮੈਨੂਫੈਕਚਰ ਕਰੋ ਫਿਰ ਅਫ਼ਵਾਹ ਨੂੰ ਪ੍ਰਵਾਹਿਤ ਕਰੋ। ਅਤੇ ਉਸੇ ਅਫ਼ਵਾਹ ਨੂੰ ਸੱਚ ਮੰਨ ਕੇ ਦਿਨ-ਰਾਤ ਚਿਲਾਉਂਦੇ ਰਹੋ। ਮੈਨੂੰ ਦੱਸਿਆ ਗਿਆ ਹੈ ਕਿ ਇੱਥੇ ਟਨਕਪੁਰ-ਬਾਗੇਸ਼ਵਰ ਰੇਲ ਲਾਈਨ ਨੂੰ ਲੈ ਕੇ ਇਹ ਉੱਤਰਾਖੰਡ ਵਿਰੋਧੀ, ਨਵੇਂ ਭਰਮ ਫੈਲਾ ਰਹੇ ਹਨ।

ਸਾਥੀਓ, 

ਟਨਕਪੁਰ-ਬਾਗੇਸ਼ਵਰ ਰੇਲ ਲਾਈਨ ਦਾ ਫਾਈਨਲ ਲੋਕੇਸ਼ਨ ਸਰਵੇ, ਇਸ ਪ੍ਰੋਜੈਕਟ ਦਾ ਬਹੁਤ ਬੜਾ ਅਧਾਰ ਹੈ। ਅਤੇ ਇਸ ਲਈ ਹੋ ਰਿਹਾ ਹੈ ਤਾਕਿ ਇਸ ਰੇਲ ਲਾਈਨ ’ਤੇ ਜਲਦੀ ਨਾਲ ਕੰਮ ਸ਼ੁਰੂ ਹੋ ਸਕੇ। ਅਤੇ ਮੈਂ ਆਪ ਲੋਕਾਂ ਨੂੰ ਅੱਜ ਇੱਥੇ ਆ ਕੇ ਵਿਸ਼ਵਾਸ ਦੇਣ ਲਈ ਆਇਆ ਹਾਂ। ਅੱਜ ਰਿਸ਼ੀਕੇਸ਼ ਕਰਣਪ੍ਰਯਾਗ ਰੇਲ ਰੂਟ ਬਣ ਰਿਹਾ ਹੈ, ਕੱਲ੍ਹ ਟਨਕਪੁਰ ਬਾਗੇਸ਼ਵਰ ਰੂਟ ਵੀ ਇਸੇ ਤਰ੍ਹਾਂ ਹੀ ਬਣੇਗਾ। ਮੇਰੇ ਉੱਤਰਾਖੰਡ ਦੇ ਭਾਈਓ ਅਤੇ ਭੈਣੋਂ, ਇਹ ਨੀਂਹ ਪੱਥਰ ਦੇ ਸਿਰਫ਼ ਪੱਥਰ ਨਹੀਂ ਹਨ, ਇਹ ਪੱਥਰ ਮਾਤ੍ਰ ਨਹੀਂ ਹਨ, ਇਹ ਉਹ ਸੰਕਲਪ ਸ਼ਿਲਾਵਾਂ ਹਨ ਜੋ ਡਬਲ ਇੰਜਣ ਦੀ ਸਰਕਾਰ ਸਿੱਧ ਕਰਕੇ ਦਿਖਾਵੇਗੀ।

ਸਾਥੀਓ, 

ਉੱਤਰਾਖੰਡ ਆਪਣੀ ਸਥਾਪਨਾ ਦੇ ਦੋ ਦਹਾਕੇ 20 ਸਾਲ ਪੂਰੇ ਕਰ ਚੁੱਕਿਆ ਹੈ। ਇਨ੍ਹਾਂ ਸਾਲਾਂ ਵਿੱਚ ਤੁਸੀਂ ਐਸੇ ਵੀ ਸਰਕਾਰ ਚਲਾਉਣ ਵਾਲੇ ਦੇਖੇ ਹਨ ਜੋ ਕਹਿੰਦੇ ਸਨ- ਚਾਹੇ ਉੱਤਰਾਖੰਡ ਨੂੰ ਲੁੱਟ ਲਵੋ, ਮੇਰੀ ਸਰਕਾਰ ਬਚਾ ਲਵੋ। ਇਨ੍ਹਾਂ ਲੋਕਾਂ ਨੇ ਦੋਨਾਂ ਹੱਥਾਂ ਨਾਲ ਉੱਤਰਾਖੰਡ ਨੂੰ ਲੁੱਟਿਆ। ਜਿਨ੍ਹਾਂ ਨੂੰ ਉੱਤਰਾਖੰਡ ਨਾਲ ਪਿਆਰ ਹੋਵੇ, ਉਹ ਐਸਾ ਸੋਚ ਵੀ ਨਹੀਂ ਸਕਦੇ। ਜਿਸ ਨੂੰ ਕੁਮਾਊਂ ਨਾਲ ਪਿਆਰ ਹੋਵੇ, ਉਹ ਕੁਮਾਊਂ ਛੱਡ ਕੇ ਨਹੀਂ ਜਾਂਦਾ। ਇਹ ਤਾਂ ਦੇਵਭੂਮੀ ਹੈ। ਇੱਥੋਂ ਦੇ ਲੋਕਾਂ ਦੀ ਸੇਵਾ ਕਰਨਾ, ਉੱਤਰਾਖੰਡ ਦੀ ਸੇਵਾ ਕਰਨਾ, ਦੇਵੀ-ਦੇਵਤਿਆਂ ਦੀ ਸੇਵਾ ਕਰਨ ਦੇ ਸਮਾਨ ਹੈ। ਅਤੇ ਇਸੇ ਭਾਵਨਾ ਨਾਲ ਸਾਡੀ ਸਰਕਾਰ ਕੰਮ ਕਰ ਰਹੀ ਹੈ। ਮੈਂ ਖ਼ੁਦ ਜੀ-ਜਾਨ ਨਾਲ ਜੁਟਿਆ ਹੋਇਆ ਹਾਂ। ਪਹਿਲਾਂ ਦੀ ਅਸੁਵਿਧਾ ਅਤੇ ਅਭਾਵ ਨੂੰ ਹੁਣ ਸੁਵਿਧਾ ਅਤੇ ਸਦਭਾਵ ਵਿੱਚ ਬਦਲਿਆ ਜਾ ਰਿਹਾ ਹੈ। ਉਨ੍ਹਾਂ ਨੇ ਤੁਹਾਨੂੰ ਮੂਲ ਸੁਵਿਧਾਵਾਂ ਦਾ ਅਭਾਵ ਦਿੱਤਾ, ਅਸੀਂ ਹਰ ਵਰਗ, ਹਰ ਖੇਤਰ ਤੱਕ ਸ਼ਤ-ਪ੍ਰਤੀਸ਼ਤ ਬੁਨਿਆਦੀ ਸੁਵਿਧਾਵਾਂ ਨੂੰ ਪਹੁੰਚਾਉਣ ਦੇ ਲਈ ਦਿਨ-ਰਾਤ ਇੱਕ ਕਰ ਰਹੇ ਹਾਂ।

ਭਾਈਓ ਅਤੇ ਭੈਣੋਂ, 

ਅਭਾਵ ਵਿੱਚ ਰੱਖਣ ਦੀ ਰਾਜਨੀਤੀ ਦਾ ਸਭ ਤੋਂ ਅਧਿਕ ਨੁਕਸਾਨ ਅਗਰ ਕਿਸੇ ਨੂੰ ਭੁਗਤਣਾ ਪਿਆ ਹੈ ਤਾਂ ਉਹ ਸਾਡੀਆਂ ਮਾਤਾਵਾਂ, ਸਾਡੀਆਂ ਭੈਣਾਂ, ਸਾਡੀਆਂ ਬੇਟੀਆਂ ਹਨ। ਰਸੋਈ ਵਿੱਚ ਧੂੰਆਂ, ਤਾਂ ਸਮੱਸਿਆ ਮਾਤਾਵਾਂ-ਭੈਣਾਂ ਦੀ। ਪਖਾਨੇ ਨਹੀਂ, ਤਾਂ ਦਿੱਕਤ ਸਭ ਤੋਂ ਜ਼ਿਆਦਾ ਭੈਣਾਂ-ਬੇਟੀਆਂ ਨੂੰ। ਕੱਚੀ ਛੱਤ ਦੀ ਵਜ੍ਹਾ ਨਾਲ ਪਾਣੀ ਟਪਕਿਆ, ਤਾਂ ਸਭ ਤੋਂ ਜ਼ਿਆਦਾ ਪਰੇਸ਼ਾਨੀ ਮਾਂ ਨੂੰ। ਬੱਚੇ ਬਿਮਾਰ ਹੋਏ, ਇਲਾਜ ਦੇ ਪੈਸੇ ਨਹੀਂ, ਸੁਵਿਧਾ ਨਹੀਂ- ਦਿਲ ਸਭ ਤੋਂ ਜ਼ਿਆਦਾ ਦੁਖਦਾ ਹੈ ਮਾਂ ਦਾ। ਪਾਣੀ ਦੇ ਲਈ ਸਭ ਤੋਂ ਜ਼ਿਆਦਾ ਮਿਹਨਤ ਅਤੇ ਸਮਾਂ ਲਗਦਾ ਹੈ- ਸਾਡੀਆਂ ਮਾਤਾਵਾਂ-ਭੈਣਾਂ ਦਾ। ਬੀਤੇ 7 ਸਾਲਾਂ ਵਿੱਚ ਮਾਤ੍ਰਸ਼ਕਤੀ ਦੀਆਂ ਇਨ੍ਹਾ ਸਮੱਸਿਆਵਾਂ ਨੂੰ ਅਸੀਂ ਜੜ੍ਹ ਤੋਂ ਦੂਰ ਕਰਨ ਦਾ ਪ੍ਰਯਤਨ ਕੀਤਾ ਹੈ। ਜਲ ਜੀਵਨ ਮਿਸ਼ਨ- ਹਰ ਘਰ ਜਲ, ਹਰ ਘਰ ਨਲ ਸੇ ਜਲ ਅਜਿਹਾ ਹੀ ਇੱਕ ਪ੍ਰਯਾਸ ਹੈ। 2 ਸਾਲ ਵਿੱਚ ਇਸ ਮਿਸ਼ਨ ਦੇ ਤਹਿਤ ਦੇਸ਼ ਦੇ 5 ਕਰੋੜ ਤੋਂ ਅਧਿਕ ਪਰਿਵਾਰਾਂ ਨੂੰ ਪਾਈਪ ਨਾਲ ਪਾਣੀ ਦਿੱਤਾ ਜਾ ਚੁੱਕਿਆ ਹੈ। ਅੱਜ ਵੀ ਜਿਨ੍ਹਾਂ 70 ਤੋਂ ਅਧਿਕ ਪਰਿਯੋਜਨਾਵਾਂ ਦਾ ਨੀਂਹ ਪੱਥਰ ਰੱਖਿਆ ਗਿਆ ਹੈ, ਉਸ ਨਾਲ 13 ਜ਼ਿਲ੍ਹਿਆਂ ਦੀਆਂ ਭੈਣਾਂ ਦਾ ਜੀਵਨ ਅਸਾਨ ਹੋਣ ਵਾਲਾ ਹੈ। ਇਹੀ ਨਹੀਂ, ਹਲਦਵਾਨੀ ਅਤੇ ਜਗਜੀਤਪੁਰ ਦੇ ਆਸਪਾਸ ਦੇ ਖੇਤਰਾਂ ਨੂੰ ਵੀ ਉਚਿਤ ਪਾਣੀ ਦੀ ਹੁਣ ਉਹ ਵਿਵਸਥਾ ਵੀ ਪੀਣ ਦਾ ਪਾਣੀ ਇਹ ਸੁਨਿਸ਼ਚਿਤ ਹੋਵੇਗਾ।

ਸਾਥੀਓ, 

ਜਦੋਂ ਅਸੀਂ ਕਿਸੇ ਇਤਿਹਾਸਿਕ ਸਥਲ ’ਤੇ ਜਾਂਦੇ ਹਾਂ, ਤਾਂ ਉੱਥੇ ਸਾਨੂੰ ਇਹ ਦੱਸਿਆ ਜਾਂਦਾ ਹੈ ਕਿ ਇਸ ਸਥਾਨ ਨੂੰ ਇਤਨੇ ਸਾਲ ਪਹਿਲਾਂ ਬਣਾਇਆ ਗਿਆ ਸੀ, ਇਹ ਇਮਾਰਤ ਇਤਨੀ ਪੁਰਾਣੀ ਹੈ। ਲੇਕਿਨ ਦਹਾਕਿਆਂ ਤੱਕ ਦੇਸ਼ ਦਾ ਇਹ ਹਾਲ ਰਿਹਾ ਹੈ ਕਿ ਬੜੀਆਂ ਯੋਜਨਾਵਾਂ ਦੀ ਬਾਤ ਆਉਂਦੇ ਹੀ ਸਾਡੇ ਇੱਥੇ ਕੀ ਕਿਹਾ ਜਾਂਦਾ ਹੈ, ਸਾਡੇ ਇੱਥੇ ਕਿਹਾ ਜਾਂਦਾ ਹੈ - ਇਹ ਯੋਜਨਾ ਇਤਨੇ ਸਾਲ ਤੋਂ ਅਟਕੀ ਹੈ, ਇਹ ਪ੍ਰੋਜੈਕਟ ਇਤਨੇ ਦਹਾਕੇ ਤੋਂ ਅਧੂਰਾ ਹੈ। ਪਹਿਲਾਂ ਜੋ ਸਰਕਾਰ ਵਿੱਚ ਰਹੇ ਹਨ, ਇਹ ਉਨ੍ਹਾਂ ਦਾ ਪਰਮਾਨੈਂਟ ਟ੍ਰੇਡਮਾਰਕ ਰਿਹਾ ਹੈ। ਅੱਜ ਇੱਥੇ ਉੱਤਰਾਖੰਡ ਵਿੱਚ ਜਿਸ ਲਖਵਾਰ ਪ੍ਰੋਜੈਕਟ ਦਾ ਕੰਮ ਸ਼ੁਰੂ ਹੋਇਆ ਹੈ, ਉਸ ਦਾ ਵੀ ਇਹੀ ਇਤਿਹਾਸ ਹੈ। ਤੁਸੀਂ ਸੋਚੋ ਸਾਥੀਓ, ਉੱਤਰਾਖੰਡ ਵਿੱਚ ਅੱਜ ਜੋ ਇੱਥੇ ਲੋਕ ਬੈਠੇ ਹਨ ਉਨ੍ਹਾਂ ਦੇ ਚਾਰ- ਚਾਰ ਦਹਾਕੇ ਬੀਤ ਗਏ ਹੋਣਗੇ। ਇਹ ਗੱਲਾਂ ਸੁਣਦੇ ਆਏ ਹੋਵੋਗੇ ਤੁਸੀਂ ਜਾਣ ਕੇ ਵੀ ਸ਼ਾਇਦ ਭੁੱਲ ਵੀ ਗਏ ਹੋਵੋਗੇ ਕਿ ਮਸਲਾ ਕੀ ਹੈ? ਇਸ ਪਰਿਯੋਜਨਾ ਬਾਰੇ ਪਹਿਲੀ ਵਾਰ 1976 ਵਿੱਚ ਸੋਚਿਆ ਗਿਆ ਸੀ। ਕਰੀਬ-ਕਰੀਬ ਹੁਣ 50 ਸਾਲ ਹੋ ਜਾਣਗੇ ਇਸ ਗੱਲ ਨੂੰ। ਅੱਜ 46 ਸਾਲ ਬਾਅਦ, ਸਾਡੀ ਸਰਕਾਰ ਨੇ ਇਸ ਦੇ ਕੰਮ ਦਾ ਨੀਂਹ ਪੱਥਰ ਰੱਖਿਆ ਹੈ। ਮੈਂ ਜ਼ਰਾ ਉੱਤਰਾਖੰਡ ਦੇ ਭਾਈਆਂ-ਭੈਣਾਂ ਨੂੰ ਪੁੱਛਣਾ ਚਾਹੁੰਦਾ ਹਾਂ, ਜੋ ਕੰਮ 1974 ਵਿੱਚ ਸੋਚਿਆ ਗਿਆ 46 ਸਾਲ ਲਗ ਗਏ, ਇਹ ਗੁਨਾਹ ਹੈ ਕਿ ਨਹੀਂ ਹੈ। ਐਸਾ ਨਹੀਂ ਲਗਣਾ ਚਾਹੀਦਾ ਹੈ ਗੁਨਾਹਗਾਰਾਂ ਨੂੰ ਗੁਨਾਹ ਹੈ। ਇਹ ਗੁਨਾਹ ਹੈ ਕਿ ਨਹੀਂ ਹੈ, ਇਹ ਗੁਨਾਹ ਹੈ ਕਿ ਨਹੀਂ ਹੈ, ਐਸਾ ਗੁਨਾਹ ਕਰਨ ਵਾਲਿਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਕਿ ਨਹੀਂ ਮਿਲਣੀ ਚਾਹੀਦੀ ਹੈ। ਇਸ ਪ੍ਰਕਾਰ ਦੇਰੀ ਕਰਨ ਨਾਲ ਤੁਹਾਡਾ ਨੁਕਸਾਨ ਹੋਇਆ ਹੈ ਕਿ ਨਹੀਂ ਹੋਇਆ ਹੈ। ਉੱਤਰਾਖੰਡ ਦਾ ਨੁਕਸਾਨ ਹੋਇਆ ਹੈ ਕਿ ਨਹੀਂ ਹੋਇਆ ਹੈ। ਦੋ-ਦੋ ਪੀੜ੍ਹੀ ਦਾ ਨੁਕਸਾਨ ਹੋਇਆ ਹੈ ਕਿ ਨਹੀਂ ਹੋਇਆ ਹੈ। ਕੀ ਐਸਾ ਪਾਪ ਕਰਨ ਵਾਲਿਆਂ ਨੂੰ ਭੁੱਲ ਜਾਓਗੇ ਕੀ, ਐਸਾ ਗੁਨਾਹ ਕਰਨ ਵਾਲਿਆਂ ਨੂੰ ਭੁੱਲ ਜਾਓਗੇ ਕੀ, ਜਾਂ ਉਨ੍ਹਾਂ ਦੀ ਵੱਡੀਆਂ- ਵੱਡੀਆਂ ਗੱਲਾਂ ਨਾਲ ਭਰਮ ਵਿੱਚ ਆ ਜਾਓਗੇ ਕੀ। ਕੋਈ ਦੇਸ਼ ਸੋਚ ਨਹੀਂ ਸਕਦਾ ਐਸਾ ਕਰੀਬ-ਕਰੀਬ ਪੰਜ ਦਹਾਕੇ ਤੱਕ ਇੱਕ ਯੋਜਨਾ ਫਾਈਲਾਂ ਵਿੱਚ ਇੱਧਰ ਤੋਂ ਉੱਧਰ ਲਟਕਦੀ ਰਹੇ। ਹਰ ਚੋਣ ਵਿੱਚ ਵਾਅਦੇ ਕੀਤੇ ਜਾਣ। ਭਾਈਓ-ਭੈਣੋਂ ਮੇਰਾ ਸੱਤ ਸਾਲ ਦਾ ਰਿਕਾਰਡ ਦੇਖ ਲਵੋ, ਖੋਜ-ਖੋਜ ਐਸੀਆਂ ਪੁਰਾਣੀਆਂ ਚੀਜ਼ਾਂ ਨੂੰ ਠੀਕ ਕਰਨ ਵਿੱਚ ਮੇਰਾ ਟਾਈਮ ਜਾ ਰਿਹਾ ਹੈ। ਹੁਣ ਮੈਂ ਕੰਮ ਨੂੰ ਠੀਕ ਕਰ ਰਿਹਾ ਹਾਂ ਤੁਸੀਂ ਉਨ੍ਹਾਂ ਨੂੰ ਠੀਕ ਕਰੋ। ਜੋ ਲੋਕ ਪਹਿਲਾਂ ਸਰਕਾਰ ਵਿੱਚ ਸਨ, ਅਗਰ ਉਨ੍ਹਾਂ ਨੂੰ ਤੁਹਾਡੀ ਚਿੰਤਾ ਹੁੰਦੀ, ਤਾਂ ਕੀ ਇਹ ਪਰਿਯੋਜਨਾ 4 ਦਹਾਕੇ ਤੱਕ ਲਟਕਦੀ ਕੀ? ਅਗਰ ਉਨ੍ਹਾਂ ਦਾ ਤੁਹਾਡੇ ਪ੍ਰਤੀ ਪਿਆਰ ਸੀ ਤਾਂ ਇਸ ਕੰਮ ਦੀ ਇਹ ਦੁਰਦਸ਼ਾ ਹੁੰਦੀ ਕੀ? ਸਚਾਈ ਇਹੀ ਹੈ ਕਿ ਜੋ ਪਹਿਲਾਂ ਸਰਕਾਰ ਵਿੱਚ ਸਨ, ਉਨ੍ਹਾਂ ਨੇ ਉੱਤਰਾਖੰਡ ਦੀ ਸਮਰੱਥਾ ਦੀ ਕਦੇ ਪਰਵਾਹ ਨਹੀਂ ਕੀਤੀ।  ਨਤੀਜਾ ਇਹ ਹੋਇਆ ਕਿ ਨਾ ਤਾਂ ਸਾਨੂੰ ਉਚਿਤ ਬਿਜਲੀ ਮਿਲੀ, ਨਾ ਕਿਸਾਨਾਂ ਦੇ ਖੇਤਾਂ ਨੂੰ ਸਿੰਚਾਈ ਮਿਲੀ, ਅਤੇ ਦੇਸ਼ ਦੀ ਅਧਿਕਤਰ ਗ੍ਰਾਮੀਣ ਆਬਾਦੀ ਨੂੰ ਪਾਈਪ ਜ਼ਰੀਏ ਸ਼ੁੱਧ ਪਾਣੀ ਦੇ ਅਭਾਵ ਵਿੱਚ ਜ਼ਿੰਦਗੀ ਗੁਜਾਰਨੀ ਪਈ।

ਸਾਥੀਓ, 

ਬੀਤੇ ਸੱਤ ਸਾਲਾਂ ਤੋਂ ਭਾਰਤ, ਆਪਣੇ ਵਾਤਾਵਰਣ ਦੀ ਰੱਖਿਆ ਵੀ ਕਰ ਰਿਹਾ ਹੈ ਅਤੇ ਆਪਣੀ ਕੁਦਰਤੀ ਸਮਰੱਥਾ ਦਾ ਸਹੀ ਇਸਤੇਮਾਲ ਕਰਨ ਵਿੱਚ ਵੀ ਜੁਟਿਆ ਹੈ। ਅੱਜ ਜੋ ਪ੍ਰੋਜੈਕਟ ਸ਼ੁਰੂ ਹੋਏ ਹਨ, ਉਹ ਉੱਤਰਾਖੰਡ ਦੀ ਪਹਿਚਾਣ ਪਾਵਰ ਸਰਪਲਸ ਸਟੇਟ ਦੇ ਰੂਪ ਵਿੱਚ ਤਾਂ ਸਸ਼ਕਤ ਕਰਨਗੇ ਹੀ ਇੱਥੋਂ ਦੇ ਕਿਸਾਨਾਂ ਨੂੰ ਸਿੰਚਾਈ ਦੀ ਉਚਿਤ ਸੁਵਿਧਾ ਵੀ ਦੇਣਗੇ। ਇਹ ਬਿਜਲੀ ਸਾਡੇ ਉਦਯੋਗਾਂ ਨੂੰ ਮਿਲੇਗੀ,  ਇਹ ਬਿਜਲੀ ਸਾਡੇ ਸਕੂਲ-ਕਾਲਜਾਂ ਨੂੰ ਮਿਲੇਗੀ, ਇਹ ਬਿਜਲੀ ਸਾਡੇ ਹਸਪਤਾਲਾਂ ਨੂੰ ਮਿਲੇਗੀ, ਇਹ ਬਿਜਲੀ ਸਾਡੇ ਹਰ ਪਰਿਵਾਰ ਨੂੰ ਮਿਲੇਗੀ।

ਸਾਥੀਓ, 

ਉੱਤਰਾਖੰਡ ਵਿੱਚ ਗੰਗਾ-ਯਮੁਨਾ ਦੀ ਸਿਹਤ, ਇੱਥੋਂ ਦੇ ਲੋਕਾਂ ਦੇ ਨਾਲ ਹੀ, ਦੇਸ਼ ਦੀ ਬਹੁਤ ਬੜੀ ਆਬਾਦੀ ਦੀ ਸਿਹਤ ਅਤੇ ਸਮ੍ਰਿੱਧੀ ’ਤੇ ਪ੍ਰਭਾਵ ਪਾਉਂਦੀ ਹੈ। ਇਸ ਲਈ, ਗੰਗੋਤਰੀ ਤੋਂ ਗੰਗਾਸਾਗਰ ਤੱਕ ਅਸੀਂ ਇੱਕ ਮਿਸ਼ਨ ਵਿੱਚ ਜੁਟੇ ਹਾਂ। ਪਖਾਨਿਆਂ ਦੇ ਨਿਰਮਾਣ ਨਾਲ, ਬਿਹਤਰ ਸੀਵਰੇਜ ਸਿਸਟਮ ਨਾਲ ਅਤੇ ਪਾਣੀ ਦੇ ਟ੍ਰੀਟਮੈਂਟ ਦੀਆਂ ਆਧੁਨਿਕ ਸੁਵਿਧਾਵਾਂ ਨਾਲ ਗੰਗਾ ਜੀ ਵਿੱਚ ਗਿਰਨ ਵਾਲੇ ਗੰਦੇ ਨਾਲਿਆਂ ਦੀ ਸੰਖਿਆ ਤੇਜ਼ੀ ਨਾਲ ਘੱਟ ਹੋ ਰਹੀ ਹੈ। ਅੱਜ ਵੀ ਇੱਥੇ ਨਮਾਮਿ ਗੰਗੇ ਯੋਜਨਾ ਦੇ ਤਹਿਤ ਊਧਮਸਿੰਘਨਗਰ, ਰਾਮਨਗਰ, ਨੈਨੀਤਾਲ, ਸੀਵਰ ਲਾਈਨ ਅਤੇ ਸੀਵਰ ਟ੍ਰੀਟਮੈਂਟ ਪਲਾਂਟਸ ਦਾ ਲੋਕਅਰਪਣ ਕੀਤਾ ਅਤੇ ਨੀਂਹ ਪੱਥਰ ਰੱਖਿਆ ਗਿਆ ਹੈ। ਨੈਨੀਤਾਲ ਦੀ ਜਿਸ ਖੂਬਸੂਰਤ ਝੀਲ ਦੀ ਪਹਿਲਾਂ ਕਿਸੇ ਨੇ ਸੁੱਧ ਨਹੀਂ ਲਈ, ਉਸ ਦੀ ਸੰਭਾਲ਼ ਲਈ ਵੀ ਹੁਣ ਕੰਮ ਕੀਤਾ ਜਾਵੇਗਾ।

ਸਾਥੀਓ, 

ਦੁਨੀਆ ਵਿੱਚ ਕੋਈ ਵੀ ਜਗ੍ਹਾ ਹੋਵੇ, ਉੱਥੇ ਟੂਰਿਜ਼ਮ ਤਦ ਤੱਕ ਨਹੀਂ ਵਧ ਸਕਦਾ, ਜਦੋਂ ਤੱਕ ਉੱਥੇ ਟੂਰਿਸਟਾਂ ਦੇ ਲਈ ਸਹੂਲੀਅਤ ਨਾ ਹੋਵੇ। ਜੋ ਪਹਿਲਾਂ ਸਰਕਾਰ ਵਿੱਚ ਰਹੇ, ਉਨ੍ਹਾਂ ਨੇ ਇਸ ਦਿਸ਼ਾ ਵਿੱਚ ਵੀ ਨਹੀਂ ਸੋਚਿਆ। ਅੱਜ ਉੱਤਰਾਖੰਡ ਵਿੱਚ ਜੋ ਨਵੀਆਂ ਸੜਕਾਂ ਬਣ ਰਹੀਆਂ ਹਨ, ਜੋ ਸੜਕਾਂ ਚੌੜੀਆਂ ਹੋ ਰਹੀਆਂ ਹਨ, ਨਵੇਂ ਰੇਲ ਰੂਟ ਬਣ ਰਹੇ ਹਨ, ਉਹ ਆਪਣੇ ਨਾਲ ਨਵੇਂ ਟੂਰਿਸਟ ਵੀ ਲੈ ਕੇ ਆਉਣਗੇ।  ਅੱਜ ਉੱਤਰਾਖੰਡ ਦੇ ਪ੍ਰਮੁੱਖ ਸਥਾਨਾਂ ਵਿੱਚ ਜੋ ਰੋਪਵੇ ਬਣ ਰਹੇ ਹਨ, ਉਹ ਆਪਣੇ ਨਾਲ ਨਵੇਂ ਟੂਰਿਸਟ ਲੈ ਕੇ ਆਉਣਗੇ। ਅੱਜ ਉੱਤਰਾਖੰਡ ਵਿੱਚ ਜੋ ਮੋਬਾਈਲ ਕਨੈਕਟੀਵਿਟੀ ਵਧ ਰਹੀ ਹੈ, ਜਗ੍ਹਾ-ਜਗ੍ਹਾ ਨਵੇਂ ਟਾਵਰ ਲਗ ਰਹੇ ਹਨ, ਉਹ ਆਪਣੇ ਨਾਲ ਟੂਰਿਸਟ ਲੈ ਕੇ ਆਉਣਗੇ। ਅੱਜ ਉੱਤਰਾਖੰਡ ਵਿੱਚ ਜੋ ਮੈਡੀਕਲ ਸੁਵਿਧਾਵਾਂ ਵਿਕਸਿਤ ਹੋ ਰਹੀਆਂ ਹਨ, ਉਹ ਇੱਥੇ ਆਉਣ ਵਾਲੇ ਟੂਰਿਸਟਾਂ ਵਿੱਚ ਭਰੋਸਾ ਵਧਾਉਣਗੀਆਂ। ਅਤੇ ਇਸ ਸਭ ਦਾ ਸਭ ਤੋਂ ਜ਼ਿਆਦਾ ਲਾਭ ਕਿਸ ਨੂੰ ਹੋਵੇਗਾ? ਇਨ੍ਹਾਂ ਦਾ ਸਭ ਤੋਂ ਬੜਾ ਲਾਭ ਉੱਤਰਾਖੰਡ ਦੇ ਨੌਜਵਾਨਾਂ ਨੂੰ, ਸਾਡੇ ਪਹਾੜ ਦੇ ਨੌਜਵਾਨਾਂ ਨੂੰ ਹੋਣ ਵਾਲਾ ਹੈ।

ਉੱਤਰਾਖੰਡ ਦੇ ਲੋਕ ਗਵਾਹ ਹਨ ਕਿ ਜਦੋਂ ਕੇਦਾਰਨਾਥ ਜੀ ਦੇ ਦਰਸ਼ਨ ਲਈ ਸੁਵਿਧਾਵਾਂ ਵਧੀਆਂ, ਤਾਂ ਉੱਥੇ ਜਾਣ ਵਾਲੇ ਸ਼ਰਧਾਲਆਂ ਦੀ ਸੰਖਿਆ ਵੀ ਵਧ ਗਈ। ਸਾਰੇ ਰਿਕਾਰਡ ਤੋੜ ਦਿੱਤੇ। ਇਸੇ ਤਰ੍ਹਾਂ ਅੱਜ ਦੇਸ਼ ਦੇਖ ਰਿਹਾ ਹੈ ਕਿ ਕਾਸ਼ੀ ਵਿਸ਼ਵਨਾਥ ਧਾਮ ਦੇ ਬਣਨ ਦੇ ਬਾਅਦ, ਉੱਥੇ ਵੀ ਸ਼ਰਧਾਲੂਆਂ ਦੀ ਸੰਖਿਆ ਦਿਨੋ-ਦਿਨ ਵਧ ਰਹੀ ਹੈ। ਇੱਥੇ ਕੁਮਾਊਂ ਵਿੱਚ ਵੀ ਜਾਗੇਸ਼ਵਰ ਧਾਮ, ਬਾਗੇਸ਼ਵਰ ਜਿਹੇ ਪਵਿੱਤਰ ਸਥਲ ਹਨ। ਇਨ੍ਹਾਂ ਦਾ ਵਿਕਾਸ, ਇਸ ਖੇਤਰ ਵਿੱਚ ਵਿਕਾਸ ਦੀਆਂ ਨਵੀਆਂ ਸੰਭਾਵਨਾਵਾਂ ਬਣਾਵੇਗਾ।  ਕੇਂਦਰ ਸਰਕਾਰ ਨੇ ਨੈਨੀਤਾਲ ਦੇ ਦੇਵਸਥਲ ’ਤੇ ਭਾਰਤ ਦੀ ਸਭ ਤੋਂ ਬੜੀ ਔਪਟੀਕਲ ਟੈਲੀਸਕੋਪ ਵੀ ਸਥਾਪਿਤ ਕੀਤੀ ਹੈ। ਇਸ ਨਾਲ ਦੇਸ਼-ਵਿਦੇਸ਼ ਦੇ ਵਿਗਿਆਨੀਆਂ ਨੂੰ ਨਵੀਂ ਸੁਵਿਧਾ ਤਾਂ ਮਿਲੀ ਹੀ ਹੈ,  ਇਸ ਖੇਤਰ ਨੂੰ ਨਵੀਂ ਪਹਿਚਾਣ ਵੀ ਮਿਲੀ ਹੈ।

ਸਾਥੀਓ, 

ਅੱਜ ਵਿਕਾਸ ਦੀਆਂ ਯੋਜਨਾਵਾਂ ਵਿੱਚ ਜਿਤਨਾ ਪੈਸਾ ਡਬਲ ਇੰਜਣ ਦੀ ਸਰਕਾਰ ਖਰਚ ਕਰ ਰਹੀ ਹੈ,  ਉਤਨਾ ਪਹਿਲਾਂ ਕਦੇ ਨਹੀਂ ਹੋਇਆ। ਜਦੋਂ ਇਹ ਸੜਕਾਂ ਬਣਦੀਆਂ ਹਨ, ਨਵੀਆਂ ਇਮਾਰਤਾਂ ਬਣਦੀਆਂ ਹਨ, ਪ੍ਰਧਾਨ ਮੰਤਰੀ ਆਵਾਸ ਦੇ ਘਰ ਬਣਦੇ ਹਨ, ਨਵੇਂ ਰੇਲ ਰੂਟ ਬਣਦੇ ਹਨ, ਤਾਂ ਉਸ ਵਿੱਚ ਸਥਾਨਕ ਉਦਯੋਗਾਂ ਦੇ ਲਈ, ਸਾਡੇ ਉੱਤਰਾਖੰਡ ਦੇ ਉੱਦਮੀਆਂ ਦੇ ਲਈ ਨਵੀਆਂ ਸੰਭਾਵਨਾਵਾਂ ਬਣਦੀਆਂ ਹਨ। ਕੋਈ ਉੱਤਰਾਖੰਡ ਦਾ ਹੀ ਵਪਾਰੀ ਇਨ੍ਹਾਂ ਦੇ ਲਈ ਸਮਿੰਟ ਸਪਲਾਈ ਕਰਦਾ ਹੈ। ਕੋਈ ਉੱਤਰਾਖੰਡ ਦਾ ਹੀ ਕਾਰੋਬਾਰੀ ਇਨ੍ਹਾਂ ਦੇ ਲਈ ਲੋਹਾ-ਗਿੱਟੀ ਸਪਲਾਈ ਕਰਦਾ ਹੈ। ਕੋਈ ਉੱਤਰਾਖੰਡ ਦਾ ਹੀ ਇੰਜੀਨੀਅਰ ਇਨ੍ਹਾਂ ਦੇ ਡਿਜ਼ਾਈਨ ਨਾਲ ਜੁੜੇ ਕੰਮਾਂ ਨੂੰ ਅੱਗੇ ਵਧਾਉਂਦਾ ਹੈ। ਵਿਕਾਸ ਦੀਆਂ ਇਹ ਯੋਜਨਾਵਾਂ, ਅੱਜ ਇੱਥੇ ਰੋਜ਼ਗਾਰ ਦੇ ਅਨੇਕਾਂ ਅਵਸਰ ਬਣਾ ਰਹੀਆਂ ਹਨ। ਉੱਤਰਾਖੰਡ ਦੇ ਜੋ ਯੁਵਾ ਆਪਣੇ ਦਮ ’ਤੇ, ਆਪਣਾ ਰੋਜ਼ਗਾਰ ਕਰਨਾ ਚਾਹੁੰਦੇ ਹਨ, ਉਨ੍ਹਾਂ ਦੇ ਨਾਲ ਵੀ ਡਬਲ ਇੰਜਣ ਦੀ ਸਰਕਾਰ, ਪੂਰੀ ਸ਼ਕਤੀ ਦੇ ਨਾਲ ਖੜ੍ਹੀ ਹੈ। ਮੁਦਰਾ ਯੋਜਨਾ ਦੇ ਤਹਿਤ ਨੌਜਵਾਨਾਂ ਨੂੰ ਬਿਨਾ ਬੈਂਕ ਗਰੰਟੀ, ਸਸਤਾ ਲੋਨ ਦਿੱਤਾ ਜਾ ਰਿਹਾ ਹੈ। ਜੋ ਨੌਜਵਾਨ ਖੇਤੀ ਨਾਲ ਜੁੜੇ ਹਨ, ਉਨ੍ਹਾਂ ਨੂੰ ਕਿਸਾਨ ਕ੍ਰੈਡਿਟ ਕਾਰਡ ਨਾਲ ਮਦਦ ਦਿੱਤੀ ਜਾ ਰਹੀ ਹੈ। ਇੱਥੇ ਛੋਟੀ ਦੁਕਾਨਦਾਰੀ ਕਰਨ ਵਾਲੇ ਭਾਈਆਂ- ਭੈਣਾਂ ਨੂੰ ਸਵਨਿਧੀ ਯੋਜਨਾ ਦੇ ਮਾਧਿਅਮ ਨਾਲ ਮਦਦ ਮਿਲ ਰਹੀ ਹੈ। ਉੱਤਰਾਖੰਡ ਦੇ ਗ਼ਰੀਬਾਂ ਦੇ ਲਈ,  ਮੱਧ ਵਰਗ ਦੇ ਨੌਜਵਾਨਾਂ ਦੇ ਲਈ, ਸਾਡੀ ਸਰਕਾਰ ਨੇ ਬੈਂਕਾਂ ਦੇ ਦਰਵਾਜ਼ੇ ਖੋਲ੍ਹ ਦਿੱਤੇ ਹਨ। ਉਹ ਆਪਣੇ ਸੁਪਨੇ ਪੂਰੇ ਕਰ ਸਕਣ, ਕੋਈ ਰੁਕਾਵਟ ਉਨ੍ਹਾਂ ਦੇ  ਰਸਤੇ ਵਿੱਚ ਨਾ ਆਵੇ, ਇਸ ਦੇ ਲਈ ਅਸੀਂ ਜੀ-  ਜਾਨ ਨਾਲ ਜੁਟੇ ਹੋਏ ਹਾਂ, ਦਿਨ-ਰਾਤ ਕੰਮ ਕਰ ਰਹੇ ਹਾਂ। ਇੱਥੇ ਉੱਤਰਾਖੰਡ ਵਿੱਚ ਆਯੁਸ਼ ਅਤੇ ਸੁਗੰਧਿਤ ਉਤਪਾਦਾਂ ਤੋਂ ਉਸ ਨਾਲ ਜੁੜੇ ਉਦਯੋਗਾਂ ਦੇ ਲਈ ਵੀ ਅਨੇਕ ਸੰਭਾਵਨਾਵਾਂ ਹਨ। ਦੇਸ਼ ਅਤੇ ਦੁਨੀਆ ਵਿੱਚ ਇਸ ਦੇ ਲਈ ਇੱਕ ਬਹੁਤ ਬੜਾ ਬਜ਼ਾਰ ਹੈ। ਕਾਸ਼ੀਪੁਰਾ ਦਾ ਏਰੋਮਾ ਪਾਰਕ ਉੱਤਰਾਖੰਡ ਦੀ ਇਸੇ ਤਾਕਤ ਨੂੰ ਬਲ ਦੇਵੇਗਾ, ਕਿਸਾਨਾਂ ਨੂੰ ਸੰਬਲ ਦੇਵੇਗਾ, ਸੈਂਕੜੇ ਨੌਜਵਾਨਾਂ ਨੂੰ ਰੋਜ਼ਗਾਰ ਦੇਵੇਗਾ। ਇਸੇ ਤਰ੍ਹਾਂ ਪਲਾਸਟਿਕ ਉਦਯੋਗਿਕ ਪਾਰਕ ਵੀ ਰੋਜ਼ਗਾਰ ਦੇ ਅਨੇਕ ਅਵਸਰਾਂ ਦੀ ਸਿਰਜਣਾ ਕਰੇਗਾ।

ਭਾਈਓ ਅਤੇ ਭੈਣੋਂ, 

ਅੱਜ ਦਿੱਲੀ ਅਤੇ ਦੇਹਰਾਦੂਨ ਵਿੱਚ ਸੱਤਾਭਾਵ ਨਾਲ ਨਹੀਂ, ਸੇਵਾਭਾਵ ਨਾਲ ਚਲਣ ਵਾਲੀਆਂ ਸਰਕਾਰਾਂ ਹਨ, ਪਹਿਲਾਂ ਦੀਆਂ ਸਰਕਾਰਾਂ ਨੇ ਸੀਮਾਵਰਤੀ ਰਾਜ ਹੋਣ ਦੇ ਬਾਵਜੂਦ ਕਿਵੇਂ ਇਸ ਖੇਤਰ ਦੀ ਅਣਦੇਖੀ ਕੀਤੀ, ਇਹ ਰਾਸ਼ਟਰ ਰੱਖਿਆ ਦੇ ਲਈ ਸੰਤਾਨਾਂ ਨੂੰ ਸਮਰਪਿਤ ਕਰਨ ਵਾਲੀ ਕੁਮਾਊਂ ਦੀਆਂ ਵੀਰ ਮਾਤਾਵਾਂ ਭੁੱਲ ਨਹੀਂ ਸਕਦੀਆਂ ਹਨ। ਕਨੈਕਟੀਵਿਟੀ ਦੇ ਨਾਲ-ਨਾਲ ਰਾਸ਼ਟਰੀ ਸੁਰੱਖਿਆ ਦੇ ਹਰ ਪਹਿਲੂ ਨੂੰ ਅਣਦੇਖਿਆ ਕੀਤਾ ਗਿਆ। ਸਾਡੀ ਸੈਨਾ ਅਤੇ ਸਾਡੇ ਸੈਨਿਕਾਂ ਨੂੰ ਸਿਰਫ਼ ਅਤੇ ਸਿਰਫ਼ ਇੰਤਜ਼ਾਰ ਹੀ ਕਰਾਇਆ। ਵੰਨ ਰੈਂਕ, ਵੰਨ ਪੈਨਸ਼ਨ ਦੇ ਲਈ ਇੰਤਜ਼ਾਰ, ਆਧੁਨਿਕ ਅਸਤਰ-ਸ਼ਸਤਰ ਦੇ ਲਈ ਇੰਤਜ਼ਾਰ, ਬੁਲੇਟ ਪਰੂਫ ਜੈਕੇਟ ਜਿਹੇ ਜ਼ਰੂਰੀ ਸੁਰੱਖਿਆ ਕਵਚ ਦੇ ਲਈ ਇੰਤਜ਼ਾਰ, ਆਤੰਕੀਆਂ ਨੂੰ ਕਰਾਰਾ ਜਵਾਬ ਦੇਣ ਦੇ ਲਈ ਇੰਤਜ਼ਾਰ। ਲੇਕਿਨ ਇਹ ਲੋਕ ਫੌਜ ਅਤੇ ਸਾਡੇ ਵੀਰ ਸੈਨਿਕਾਂ ਦਾ ਅਪਮਾਨ ਕਰਨ ਵਿੱਚ ਹਮੇਸ਼ਾ ਅੱਗੇ ਰਹੇ, ਤਤਪਰ ਰਹੇ। ਫੌਜ ਨੂੰ ਕੁਮਾਊਂ ਰੈਜੀਮੈਂਟ ਦੇਣ ਵਾਲੇ ਉੱਤਰਾਖੰਡ ਦੇ ਵੀਰ ਲੋਕ ਇਸ ਬਾਤ ਨੂੰ ਕਦੇ ਭੁੱਲ ਨਹੀਂ ਸਕਦੇ।

ਸਾਥੀਓ, 

ਉੱਤਰਾਖੰਡ ਤੇਜ਼ ਵਿਕਾਸ ਦੀ ਰਫ਼ਤਾਰ ਨੂੰ ਹੋਰ ਤੇਜ਼ ਕਰਨਾ ਚਾਹੁੰਦਾ ਹੈ। ਤੁਹਾਡੇ ਸੁਪਨੇ, ਇਹ ਸਾਡੇ ਸੰਕਲਪ ਹਨ; ਤੁਹਾਡੀ ਇੱਛਾ, ਸਾਡੀ ਪ੍ਰੇਰਣਾ ਹੈ, ਅਤੇ ਤੁਹਾਡੀ ਹਰ ਜ਼ਰੂਰਤ ਨੂੰ ਪੂਰਾ ਕਰਨਾ ਇਹ ਸਾਡੀ ਜ਼ਿੰਮੇਦਾਰੀ। ਡਬਲ ਇੰਜਣ ਦੀ ਸਰਕਾਰ ’ਤੇ ਤੁਹਾਡਾ ਐਸੇ ਹੀ ਅਸ਼ੀਰਵਾਦ  ਇਸ ਦਹਾਕੇ ਨੂੰ ਉੱਤਰਾਖੰਡ ਦਾ ਦਹਾਕਾ ਬਣਾਵੇਗਾ। ਇੱਕ ਵਾਰ ਫਿਰ ਵਿਕਾਸ ਪਰਿਯੋਜਨਾਵਾਂ ਦੇ  ਲਈ ਆਪ ਸਭ ਨੂੰ, ਪੂਰੇ ਉੱਤਰਾਖੰਡ ਨੂੰ ਮੈਂ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਤੁਹਾਡਾ ਹਿਰਦੇ ਤੋਂ ਅਭਿਨੰਦਨ ਕਰਦਾ ਹਾਂ।। ਪੋਰੂੰ ਬਟੀ ਸਾਲ 2022 ਉਨੇਰ ਛੂ, ਆਪੂ ਸਭ ਉੱਤਰਾਖੰਡੀਨ ਕੇ, ਨਈ ਸਾਲੈਕਿ ਬਧੈ, ਤਥਾ ਦਗਾੜ ਮੇਂ  ਉਣੀ ਘੁਘੁਤੀ ਤਯਾਰੇਕਿ ਲੈ ਬਧੈ!! 

ਭਾਰਤ ਮਾਤਾ ਕੀ ਜੈ! ਭਾਰਤ ਮਾਤਾ ਕੀ ਜੈ! ਭਾਰਤ ਮਾਤਾ ਕੀ ਜੈ! ਬਹੁਤ-ਬਹੁਤ ਧੰਨਵਾਦ।

****

ਡੀਐੱਸ/ਵੀਜੇ/ਏਕੇ/ਐੱਸਜੇ



(Release ID: 1786722) Visitor Counter : 163