ਪ੍ਰਧਾਨ ਮੰਤਰੀ ਦਫਤਰ
ਪ੍ਰਧਾਨੲ ਮੰਤਰੀ ਨੇ ਰਾਸ਼ਟਰ ਨੂੰ ਸੰਬੋਧਨ ਕੀਤਾ
15–18 ਸਾਲ ਉਮਰ ਸਮੂਹ ਦੇ ਨੌਜਵਾਨਾਂ ਨੂੰ ਮਿਲੇਗੀ ਵੈਕਸੀਨ। ਇਸ ਨਾਲ ਸਿੱਖਿਆ ‘ਚ ਮਦਦ ਮਿਲੇਗੀ
ਪ੍ਰਧਾਨ ਮੰਤਰੀ ਨੇ ਫ੍ਰੰਟਲਾਈਨ ਵਰਕਰਸ, ਹੈਲਥਕੇਅਰ ਵਰਕਰਸ ਤੇ ਪਹਿਲਾਂ ਤੋਂ ਰੋਗਾਂ ਨਾਲ ਜੂਝ ਰਹੇ ਬਜ਼ੁਰਗਾਂ ਲਈ ਸਾਵਧਾਨੀ ਵਜੋਂ ਡੋਜ਼ ਦੇਣ ਦਾ ਐਲਾਨ ਕੀਤਾ
ਹੈਲਥਕੇਅਰ ਤੇ ਫ੍ਰੰਟਲਾਈਨ ਵਰਕਰਸ ਦਾ ਮਨੋਬਲ ਵਧੇਗਾ
ਬਿਨਾ ਡਰੇ ਜਨਤਾ ਨੂੰ ਓਮੀਕ੍ਰੋਨ ਦੇ ਪ੍ਰਤੀ ਸਾਵਧਾਨ ਕੀਤਾ
ਦੇਸ਼ ‘ਚ ਹੈਲਥਕੇਅਰ ਇਨਫ੍ਰਾਸਟ੍ਰਕਚਰ ਦਾ ਸੰਖੇਪ ਵੇਰਵਾ ਦਿੱਤਾ
“ਜਿਵੇਂ–ਜਿਵੇਂ ਵਾਇਰਸ ਤਬਦੀਲ ਹੋ ਰਿਹਾ ਹੈ, ਇਸ ਚੁਣੌਤੀ ਦਾ ਸਾਹਮਣਾ ਕਰਨ ਦੀ ਸਾਡੀ ਸਮਰੱਥਾ ਤੇ ਆਤਮਵਿਸ਼ਵਾਸ ਵੀ ਸਾਡੀ ਨਵੀਨਤਾ ਦੀ ਭਾਵਨਾ ਨਾਲ ਕਈ ਗੁਣਾ ਵਧਦੇ ਜਾ ਰਹੇ ਹਨ”
Posted On:
25 DEC 2021 10:53PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਰਾਸ਼ਟਰ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਕਿ ਸੋਮਵਾਰ 3 ਜਨਵਰੀ, 2022 ਤੋਂ 15–18 ਸਾਲ ਉਮਰ ਸਮੂਹ ਦੇ ਬੱਚਿਆਂ ਲਈ ਵੀ ਟੀਕਾਕਰਣ ਸ਼ੁਰੂ ਹੋ ਜਾਵੇਗਾ। ਇਸ ਕਦਮ ਨਾਲ ਸਕੂਲਾਂ ‘ਚ ਪੜ੍ਹਾਈ ਦੀ ਪ੍ਰਕਿਰਿਆ ਆਮ ਵਾਂਗ ਚਲਾਉਣ ‘ਚ ਮਦਦ ਮਿਲੇਗੀ ਅਤੇ ਸਕੂਲ ਜਾਣ ਵਾਲੇ ਬੱਚਿਆਂ ਦੇ ਮਾਪਿਆਂ ਦੀ ਚਿੰਤਾ ਘਟੇਗੀ। ਉਨ੍ਹਾਂ ਸੋਮਵਾਰ, 10 ਜਨਵਰੀ, 2022 ਤੋਂ ਹੈਲਥਕੇਅਰ ਤੇ ਫ੍ਰੰਟਲਾਈਨ ਵਰਕਰਸ ਲਈ ਸਾਵਧਾਨੀ ਡੋਜ਼ ਦਾ ਵੀ ਐਲਾਨ ਕੀਤਾ। ਅਜਿਹਾ ਫ੍ਰੰਟਲਾਈਨ ਤੇ ਹੈਲਥਕੇਅਰ ਵਰਕਰਸ ਦੁਆਰਾ ਕੋਵਿਡ ਦੇ ਮਰੀਜ਼ਾਂ ਦੀ ਸੇਵਾ ‘ਚ ਬਿਤਾਏ ਜਾ ਰਹੇ ਸਮੇਂ ਨੂੰ ਧਿਆਨ ‘ਚ ਰੱਖਦਿਆਂ ਕੀਤਾ ਗਿਆ ਹੈ। ਭਾਰਤ ‘ਚ, ਇਸ ਨੂੰ ‘ਬੂਸਟਰ ਡੋਜ਼’ ਨਹੀਂ, ਬਲਕਿ ‘ਸਾਵਧਾਨੀ ਡੋਜ਼’ ਕਿਹਾ ਜਾ ਰਿਹਾ ਹੈ। ਇਸ ਸਾਵਧਾਨੀ ਡੋਜ਼ ਦਾ ਫ਼ੈਸਲਾ ਹੈਲਥਕੇਅਰ ਤੇ ਫ੍ਰੰਟਲਾਈਨ ਵਰਕਰਸ ਦਾ ਆਤਮਵਿਸ਼ਵਾਸ ਮਜ਼ਬੂਤ ਕਰੇਗਾ। ਪ੍ਰਧਾਨ ਮੰਤਰੀ ਨੇ ਇਹ ਐਲਾਨ ਵੀ ਕੀਤਾ ਕਿ 10 ਜਨਵਰੀ, 2022 ਨੂੰ ਪਹਿਲਾਂ ਤੋਂ ਕੋਈ ਹੋਰ ਰੋਗਾਂ ਨਾਲ ਜੂਝ ਰਹੇ 60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਲਈ ਉਨ੍ਹਾਂ ਦੇ ਡਾਕਟਰਾਂ ਦੀ ਸਲਾਹ ਨਾਲ ਸਾਵਧਾਨੀ ਡੋਜ਼ ਦਾ ਵਿਕਲਪ ਉਪਲਬਧ ਹੋਵੇਗਾ।
ਭਾਰਤ ‘ਚ ਓਮੀਕ੍ਰੋਨ ਸੰਕ੍ਰਮਣਾਂ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਆਮ ਲੋਕਾਂ ਨੂੰ ਨਾ ਡਰਨ ਦੀ ਬੇਨਤੀ ਕੀਤੀ ਤੇ ਨਾਲ ਹੀ ਮਾਸਕ ਲਾ ਕੇ ਰੱਖਣ, ਵਾਰ–ਵਾਰ ਹੱਥ ਧੋਂਦੇ ਰਹਿਣ ਜਿਹੀਆਂ ਸਾਵਧਾਨੀਆਂ ਰੱਖਣ ਲਈ ਕਿਹਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮਹਾਮਾਰੀ ਨਾਲ ਜੂਝਣ ਦੇ ਵਿਸ਼ਵ ਅਨੁਭਵ ਨੇ ਦਰਸਾ ਦਿੱਤਾ ਹੈ ਕਿ ਕੋਰੋਨਾ ਵਿਰੁੱਧ ਲੜਨ ਲਈ ਸਾਰੇ ਦਿਸ਼ਾ–ਨਿਰਦੇਸ਼ਾਂ ਦੀ ਪਾਲਣਾ ਹੀ ਸਭ ਤੋਂ ਵੱਡੇ ਹਥਿਆਰ ਹਨ। ਉਨ੍ਹਾਂ ਕਿਹਾ ਕਿ ਟੀਕਾਕਰਣ ਦੂਜਾ ਹਥਿਆਰ ਹੈ।
ਪ੍ਰਧਾਨ ਮੰਤਰੀ ਨੇ ਸੂਚਿਤ ਕੀਤਾ ਕਿ ਇਸ ਵਰ੍ਹੇ 16 ਜਨਵਰੀ ਤੋਂ ਸ਼ੁਰੂ ਹੋਈ ਟੀਕਾਕਰਣ ਮੁਹਿੰਮ ਹੁਣ 141 ਕਰੋੜ ਡੋਜ਼ ਦਾ ਅੰਕੜਾ ਪਾਰ ਕਰ ਚੁੱਕੀ ਹੈ। ਉਨ੍ਹਾਂ ਇਸ ਸਫ਼ਲਤਾ ਦਾ ਸਿਹਰਾ ਦੇਸ਼ ਦੇ ਨਾਗਰਿਕਾਂ, ਵਿਗਿਆਨੀਆਂ, ਹੈਲਥ ਵਰਕਰਾਂ ਤੇ ਡਾਕਟਰਾਂ ਦੀਆਂ ਸਮੂਹਕ ਕੋਸ਼ਿਸ਼ਾਂ ਸਿਰ ਬੰਨ੍ਹਿਆ। ਉਨ੍ਹਾਂ ਕਿਹਾ ਕਿ ਵੈਕਸੀਨ ਦੀ ਗੰਭੀਰਤਾ ਨੂੰ ਬਹੁਤ ਜਲਦੀ ਪਹਿਚਾਣ ਲਿਆ ਗਿਆ ਸੀ ਅਤੇ ਵੈਕਸੀਨ 'ਤੇ ਖੋਜ ਦੇ ਨਾਲ, ਕੰਮ ਨੂੰ ਪ੍ਰਵਾਨਗੀ ਪ੍ਰਕਿਰਿਆ, ਸਪਲਾਈ ਚੇਨ, ਵੰਡ, ਸਿਖਲਾਈ, ਆਈਟੀ ਸਹਾਇਤਾ ਪ੍ਰਣਾਲੀ ਅਤੇ ਪ੍ਰਮਾਣੀਕਰਣ 'ਤੇ ਕੇਂਦ੍ਰਿਤ ਕੀਤਾ ਗਿਆ ਸੀ। ਇਨ੍ਹਾਂ ਯਤਨਾਂ ਸਦਕਾ ਦੇਸ਼ ਦੀ 61 ਪ੍ਰਤੀਸ਼ਤ ਬਾਲਗ਼ ਆਬਾਦੀ ਨੂੰ ਦੋਵੇਂ ਟੀਕੇ ਮਿਲ ਚੁੱਕੇ ਹਨ ਅਤੇ 90 ਪ੍ਰਤੀਸ਼ਤ ਬਾਲਗ਼ ਇੱਕ ਖੁਰਾਕ ਪ੍ਰਾਪਤ ਕਰ ਚੁੱਕੇ ਹਨ।
ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਅੱਜ, ਜਿਵੇਂ ਵਾਇਰਸ ਤਬਦੀਲ ਹੋ ਰਿਹਾ ਹੈ, ਚੁਣੌਤੀ ਦਾ ਸਾਹਮਣਾ ਕਰਨ ਦੀ ਸਾਡੀ ਸਮਰੱਥਾ ਅਤੇ ਵਿਸ਼ਵਾਸ ਵੀ ਸਾਡੀ ਨਵੀਨਤਾ ਦੀ ਭਾਵਨਾ ਨਾਲ ਕਈ ਗੁਣਾ ਵਧ ਰਹੇ ਹਨ। ਉਨ੍ਹਾਂ ਦੱਸਿਆ ਕਿ ਅੱਜ ਦੇਸ਼ ਵਿੱਚ 18 ਲੱਖ ਆਈਸੋਲੇਸ਼ਨ ਬੈੱਡ, ਆਕਸੀਜਨ ਦੀ ਸੁਵਿਧਾ ਨਾਲ ਲੈਸ 5 ਲੱਖ ਬੈੱਡ, 1 ਲੱਖ 40 ਹਜ਼ਾਰ ਆਈਸੀਯੂ ਬੈੱਡ, 90 ਹਜ਼ਾਰ ਆਈਸੀਯੂ ਅਤੇ ਨੌਨ ਆਈਸੀਯੂ ਬੈੱਡ ਵਿਸ਼ੇਸ਼ ਤੌਰ 'ਤੇ ਬੱਚਿਆਂ ਲਈ, 3 ਹਜ਼ਾਰ ਤੋਂ ਵੱਧ ਪੀਐੱਸਏ ਆਕਸੀਜਨ ਪਲਾਂਟ, 4 ਲੱਖ ਆਕਸੀਜਨ ਸਿਲੰਡਰ ਅਤੇ ਰਾਜਾਂ ਨੂੰ ਬਫਰ ਖੁਰਾਕਾਂ ਅਤੇ ਟੈਸਟਿੰਗ ਲਈ ਮਦਦ ਪ੍ਰਦਾਨ ਕੀਤੀ ਜਾ ਰਹੀ ਹੈ।
ਪ੍ਰਧਾਨ ਮੰਤਰੀ ਨੇ ਭਰੋਸਾ ਦਿਵਾਇਆ ਕਿ ਦੇਸ਼ ਜਲਦੀ ਹੀ ਨੱਕ ਰਾਹੀਂ ਦਿੱਤੀ ਜਾਣ ਵਾਲੀ ਵੈਕਸੀਨ ਅਤੇ ਦੁਨੀਆ ਦੀ ਪਹਿਲੀ ਡੀਐੱਨਏ ਵੈਕਸੀਨ ਵਿਕਸਿਤ ਕਰੇਗਾ। ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਕੋਰੋਨਾ ਵਿਰੁੱਧ ਭਾਰਤ ਦੀ ਲੜਾਈ ਸ਼ੁਰੂ ਤੋਂ ਹੀ ਵਿਗਿਆਨਕ ਸਿਧਾਂਤਾਂ, ਵਿਗਿਆਨਕ ਸਲਾਹ-ਮਸ਼ਵਰੇ ਅਤੇ ਵਿਗਿਆਨਕ ਵਿਧੀ 'ਤੇ ਅਧਾਰਿਤ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ 11 ਮਹੀਨੇ ਦੀ ਵੈਕਸੀਨ ਮੁਹਿੰਮ ਨੇ ਦੇਸ਼ ਵਾਸੀਆਂ ਦੇ ਰੋਜ਼ਾਨਾ ਜੀਵਨ ਵਿੱਚ ਰਾਹਤ ਅਤੇ ਸਧਾਰਣਤਾ ਲਿਆਂਦੀ ਹੈ। ਦੁਨੀਆ ਦੇ ਕਈ ਦੇਸ਼ਾਂ ਦੇ ਮੁਕਾਬਲੇ ਆਰਥਿਕ ਗਤੀਵਿਧੀਆਂ ਉਤਸ਼ਾਹਜਨਕ ਰਹੀਆਂ ਹਨ। ਹਾਲਾਂਕਿ, ਪ੍ਰਧਾਨ ਮੰਤਰੀ ਨੇ ਸਾਵਧਾਨ ਕੀਤਾ ਕਿ ਕੋਰੋਨਾ ਖਤਮ ਨਹੀਂ ਹੋਇਆ ਹੈ ਅਤੇ ਚੌਕਸੀ ਸਭ ਤੋਂ ਮਹੱਤਵਪੂਰਨ ਹੈ।
ਸ਼੍ਰੀ ਮੋਦੀ ਨੇ ਅਫ਼ਵਾਹਾਂ, ਭੰਬਲਭੂਸਾ ਅਤੇ ਡਰ ਫੈਲਾਉਣ ਦੀਆਂ ਕੋਸ਼ਿਸ਼ਾਂ ਵਿਰੁੱਧ ਵੀ ਸਾਵਧਾਨ ਕੀਤਾ। ਉਨ੍ਹਾਂ ਆਉਣ ਵਾਲੇ ਦਿਨਾਂ ਵਿੱਚ ਵਿਸ਼ਵ ਦੀ ਸਭ ਤੋਂ ਵੱਡੀ ਟੀਕਾਕਰਣ ਮੁਹਿੰਮ ਨੂੰ ਹੋਰ ਤੇਜ਼ ਕਰਨ ਦੀ ਅਪੀਲ ਕੀਤੀ।
**************
ਡੀਐੱਸ
(Release ID: 1785218)
Visitor Counter : 229
Read this release in:
English
,
Urdu
,
Marathi
,
Hindi
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam