ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਵਿੱਚ ਗੰਗਾ ਐਕਸਪ੍ਰੈੱਸਵੇਅ ਦਾ ਨੀਂਹ–ਪੱਥਰ ਰੱਖਿਆ



ਗੰਗਾ ਐਕਸਪ੍ਰੈੱਸਵੇਅ ਮੇਰਠ, ਹਾਪੁੜ, ਬੁਲੰਦਸ਼ਹਿਰ, ਅਮਰੋਹਾ, ਸੰਭਲ, ਬਦਾਯੂੰ, ਸ਼ਾਹਜਹਾਂਪੁਰ, ਹਰਦੋਈ, ਉਨਾਓ, ਰਾਏ ਬਰੇਲੀ, ਪ੍ਰਤਾਪਗੜ੍ਹ ਤੇ ਪ੍ਰਯਾਗਰਾਜ ਵਿੱਚੋਂ ਦੀ ਲੰਘੇਗੀ



ਪੰਡਿਤ ਰਾਮ ਪ੍ਰਸਾਦ ਬਿਸਮਿਲ, ਅਸ਼ਫ਼ਾਕ ਉੱਲ੍ਹਾ ਖ਼ਾਨ, ਠਾਕੁਰ ਰੌਸ਼ਨ ਸਿੰਘ ਨੂੰ ਸ਼ਰਧਾਂਜਲੀ ਅਰਪਿਤ ਕੀਤੀ, ਜਿਨ੍ਹਾਂ ਦਾ ਕੱਲ੍ਹ ਬਲੀਦਾਨ ਦਿਵਸ ਹੈ



“ਗੰਗਾ ਐਕਸਪ੍ਰੈੱਸਵੇਅ ਉੱਤਰ ਪ੍ਰਦੇਸ਼ ਦੀ ਪ੍ਰਗਤੀ ਦੇ ਨਵੇਂ ਦਰ ਖੋਲ੍ਹੇਗਾ”



“ਜਦੋਂ ਸਮੁੱਚਾ ਉੱਤਰ ਪ੍ਰਦੇਸ਼ ਇਕਜੁੱਟਤਾ ਨਾਲ ਅੱਗੇ ਵਧਦਾ ਹੈ, ਤਾਂ ਦੇਸ਼ ਤਰੱਕੀ ਕਰਦਾ ਹੈ। ਇਸੇ ਲਈ ਦੋਹਰੇ ਇੰਜਣ ਦੀ ਸਰਕਾਰ ਦਾ ਫੋਕਸ ਉੱਤਰ ਪ੍ਰਦੇਸ਼ ਦੇ ਵਿਕਾਸ ’ਤੇ ਹੈ”



“ਸਰਕਾਰ ਦੀ ਤਰਜੀਹ ਵਿਕਾਸ ਦੇ ਲਾਭ ਉਨ੍ਹਾਂ ਤੱਕ ਪਹੁੰਚਾਉਣਾ ਹੈ, ਜਿਨ੍ਹਾਂ ਨੂੰ ਸਮਾਜ ਵਿੱਚ ਪਿੱਛੇ ਛੱਡ ਦਿੱਤਾ ਗਿਆ ਹੈ ਤੇ ਪੱਛੜ ਗਏ ਹਨ। ਉਹੀ ਭਾਵਨਾ ਸਾਡੀ ਖੇਤੀ ਨੀਤੀ ਤੇ ਕਿਸਾਨਾਂ ਨਾਲ ਸਬੰਧਿਤ ਨੀਤੀ ’ਚ ਝਲਕਦੀ ਹੈ”



“ਉੱਤਰ ਪ੍ਰਦੇਸ਼ ਦੇ ਲੋਕ ਆਖ ਰਹੇ ਹਨ – ਯੂਪੀ ਪਲੱਸ ਯੋਗੀ, ਬਹੁਤ ਹੈ ਉਪਯੋਗੀ - U.P.Y.O.G.I.”

Posted On: 18 DEC 2021 2:48PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਵਿੱਚ ਗੰਗਾ ਐਕਸਪ੍ਰੈੱਸਵੇਅ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਯੋਗੀ ਆਦਿੱਤਿਆਨਾਥਕੇਂਦਰੀ ਮੰਤਰੀ ਸ਼੍ਰੀ ਬੀ.ਐੱਲ. ਵਰਮਾ ਮੌਜੂਦ ਸਨ।

ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਾਕੋਰੀ ਘਟਨਾ ਦੇ ਕ੍ਰਾਂਤੀਕਾਰੀਆਂ ਰਾਮ ਪ੍ਰਸਾਦ ਬਿਸਮਿਲਅਸ਼ਫ਼ਾਕ ਉੱਲ੍ਹਾ ਖ਼ਾਨ ਤੇ ਰੌਸ਼ਨ ਸਿੰਘ ਨੂੰ ਸ਼ਰਧਾਂਜਲੀ ਦੇਣ ਤੋਂ ਸ਼ੁਰੂਆਤ ਕੀਤੀ। ਸਥਾਨਕ ਉੱਪਭਾਖਾ ਚ ਬੋਲਦਿਆਂ ਪ੍ਰਧਾਨ ਮੰਤਰੀ ਨੇ ਸੁਤੰਤਰਤਾ ਸੰਗ੍ਰਾਮ ਦੇ ਕਵੀਆਂ ਦਾਮੋਦਰ ਸਵਰੂਪ ਵਿਦਰੋਹੀ’, ਰਾਜ ਬਹਾਦੁਰ ਵਿਕਲ ਤੇ ਅਗਨੀਵੇਸ਼ ਸ਼ੁਕਲਾ ਨੂੰ ਸ਼ਰਧਾਂਜਲੀ ਭੇਟ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ,‘ਭਲਕੇ ਪੰਡਿਤ ਰਾਮ ਪ੍ਰਸਾਦ ਬਿਸਮਿਲਅਸ਼ਫ਼ਾਕ ਉੱਲ੍ਹਾ ਖ਼ਾਨਠਾਕੁਰ ਰੌਸ਼ਨ ਸਿੰਘ ਦਾ ਬਲੀਦਾਨ ਦਿਵਸ ਹੈ। ਸ਼ਾਹਜਹਾਂਪੁਰ ਦੇ ਇਨ੍ਹਾਂ ਤਿੰਨ ਸਪੂਤਾਂਜਿਨ੍ਹਾਂ ਨੇ ਬ੍ਰਿਟਿਸ਼ ਹਕੂਮਤ ਨੂੰ ਚੁਣੌਤੀ ਦਿੱਤੀ ਸੀਨੂੰ 19 ਦਸੰਬਰ ਨੂੰ ਫਾਂਸੀ ਦੀ ਸਜ਼ਾ ਦੇ ਦਿੱਤੀ ਗਈ ਸੀ। ਅਸੀਂ ਅਜਿਹੇ ਨਾਇਕਾਂ ਦੇ ਭਾਰੀ ਰਿਣੀ ਹਾਂਜਿਨ੍ਹਾਂ ਭਾਰਤ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ।

ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਮਾਂ ਗੰਗਾ ਸਾਰੇ ਸ਼ੁਭ ਕਾਰਜਾਂ ਅਤੇ ਸਾਰੀ ਤਰੱਕੀ ਦਾ ਸਰੋਤ ਹੈ। ਮਾਂ ਗੰਗਾ ਸਾਰੀਆਂ ਖੁਸ਼ੀਆਂ ਦਿੰਦੀ ਹੈਅਤੇ ਸਾਰੇ ਦੁੱਖ ਦੂਰ ਕਰਦੀ ਹੈ। ਇਸੇ ਤਰ੍ਹਾਂ ਗੰਗਾ ਐਕਸਪ੍ਰੈੱਸਵੇਅ ਵੀ ਉੱਤਰ ਪ੍ਰਦੇਸ਼ ਲਈ ਤਰੱਕੀ ਦੇ ਨਵੇਂ ਦਰਵਾਜ਼ੇ ਖੋਲ੍ਹੇਗਾ। ਐਕਸਪ੍ਰੈੱਸਵੇਅਨਵੇਂ ਹਵਾਈ ਅੱਡਿਆਂ ਅਤੇ ਰੇਲਵੇ ਰੂਟਾਂ ਦੇ ਨੈੱਟਵਰਕ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਰਾਜ ਲਈ ਪੰਜ ਵਰਦਾਨਾਂ ਦਾ ਸਰੋਤ ਹੋਵੇਗਾ। ਪਹਿਲਾ ਵਰਦਾਨ - ਲੋਕਾਂ ਦਾ ਸਮਾਂ ਬਚੇਗਾ। ਦੂਜਾ ਵਰਦਾਨ- ਲੋਕਾਂ ਦੀ ਸੁਵਿਧਾ ਅਤੇ ਅਸਾਨੀ ਵਿੱਚ ਵਾਧਾ ਹੋਵੇਗਾ। ਤੀਜਾ ਵਰਦਾਨ- ਯੂਪੀ ਦੇ ਸਰੋਤਾਂ ਦੀ ਸਹੀ ਵਰਤੋਂ ਹੋਵੇਗਾ। ਚੌਥਾ ਵਰਦਾਨ- ਯੂਪੀ ਦੀ ਸਮਰੱਥਾ ਵਿੱਚ ਵਾਧਾ ਹੋਵੇਗਾ। ਪੰਜਵਾਂ ਵਰਦਾਨ - ਯੂਪੀ ਵਿੱਚ ਸਰਬਪੱਖੀ ਖੁਸ਼ਹਾਲੀ ਆਵੇਗੀ।

ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਅੱਜ ਉੱਤਰ ਪ੍ਰਦੇਸ਼ ਵਿੱਚ ਜੋ ਆਧੁਨਿਕ ਬੁਨਿਆਦੀ ਢਾਂਚਾ ਬਣਾਇਆ ਜਾ ਰਿਹਾ ਹੈਉਹ ਦਰਸਾਉਂਦਾ ਹੈ ਕਿ ਸਰੋਤਾਂ ਦੀ ਸਹੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦਿੰਦਿਆਂ ਆਖਿਆ,“ਤੁਸੀਂ ਸਪਸ਼ਟ ਤੌਰ 'ਤੇ ਦੇਖਿਆ ਹੈ ਕਿ ਪਹਿਲਾਂ ਜਨਤਕ ਪੈਸੇ ਦੀ ਵਰਤੋਂ ਕਿਵੇਂ ਕੀਤੀ ਜਾਂਦੀ ਸੀ। ਪਰ ਅੱਜ ਉੱਤਰ ਪ੍ਰਦੇਸ਼ ਦਾ ਪੈਸਾ ਉੱਤਰ ਪ੍ਰਦੇਸ਼ ਦੇ ਵਿਕਾਸ ਵਿੱਚ ਲਗਾਇਆ ਜਾ ਰਿਹਾ ਹੈ।” ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਪੂਰਾ ਉੱਤਰ ਪ੍ਰਦੇਸ਼ ਇਕਜੁੱਟਤਾ ਨਾਲ ਅੱਗੇ ਵਧਦਾ ਹੈ ਤਾਂ ਦੇਸ਼ ਤਰੱਕੀ ਕਰਦਾ ਹੈ। ਇਸ ਲਈ ਡਬਲ ਇੰਜਣ ਵਾਲੀ ਸਰਕਾਰ ਦਾ ਧਿਆਨ ਉੱਤਰ ਪ੍ਰਦੇਸ਼ ਦੇ ਵਿਕਾਸ 'ਤੇ ਹੈ। ਉਨ੍ਹਾਂ ਕਿਹਾ, 'ਸਬਕਾ ਸਾਥਸਬਕਾ ਵਿਕਾਸਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ’ ਦੇ ਮੰਤਰ ਨਾਲ ਅਸੀਂ ਯੂਪੀ ਦੇ ਵਿਕਾਸ ਲਈ ਸੁਹਿਰਦ ਯਤਨ ਕਰ ਰਹੇ ਹਾਂ। ਪ੍ਰਧਾਨ ਮੰਤਰੀ ਨੇ ਪੰਜ ਸਾਲ ਪਹਿਲਾਂ ਦੀ ਸਥਿਤੀ ਵੱਲ ਧਿਆਨ ਦਿਵਾਇਆ। ਰਾਜ ਦੇ ਕੁਝ ਖੇਤਰਾਂ ਨੂੰ ਛੱਡ ਕੇਬਾਕੀ ਸ਼ਹਿਰਾਂ ਅਤੇ ਪਿੰਡਾਂ ਵਿੱਚ ਬਿਜਲੀ ਉਪਲਬਧ ਨਹੀਂ ਸੀ। ਡਬਲ ਇੰਜਣ ਵਾਲੀ ਸਰਕਾਰ ਨੇ ਨਾ ਸਿਰਫ਼ ਉੱਤਰ ਪ੍ਰਦੇਸ਼ ਵਿੱਚ ਲਗਭਗ 80 ਲੱਖ ਮੁਫ਼ਤ ਬਿਜਲੀ ਕੁਨੈਕਸ਼ਨ ਦਿੱਤੇ ਹਨਸਗੋਂ ਹਰ ਜ਼ਿਲ੍ਹੇ ਨੂੰ ਪਹਿਲਾਂ ਨਾਲੋਂ ਕਈ ਗੁਣਾ ਵੱਧ ਬਿਜਲੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ 30 ਲੱਖ ਤੋਂ ਵੱਧ ਗ਼ਰੀਬ ਲੋਕਾਂ ਨੂੰ ਪੱਕੇ ਮਕਾਨ ਮਿਲੇ ਹਨ ਅਤੇ ਇਹ ਮੁਹਿੰਮ ਬਾਕੀ ਰਹਿੰਦੇ ਸਾਰੇ ਹੱਕਦਾਰਾਂ ਨੂੰ ਕਵਰ ਕਰਨ ਲਈ ਜਾਰੀ ਰਹੇਗੀ। ਸ਼ਾਹਜਹਾਂਪੁਰ ਵਿੱਚ ਵੀ 50 ਹਜ਼ਾਰ ਪੱਕੇ ਘਰ ਬਣਾਏ ਗਏ ਸਨ।

ਉਨ੍ਹਾਂ ਕਿਹਾ ਕਿ ਪਹਿਲੀ ਵਾਰ ਦਲਿਤਾਂਵੰਚਿਤਾਂ ਅਤੇ ਪਿਛੜੇ ਲੋਕਾਂ ਦੇ ਵਿਕਾਸ ਨੂੰ ਉਨ੍ਹਾਂ ਦੇ ਪੱਧਰ 'ਤੇ ਪਹਿਲ ਦਿੱਤੀ ਜਾ ਰਹੀ ਹੈ। ਉਨ੍ਹਾਂ ਅੱਗੇ ਕਿਹਾ,“ਸਰਕਾਰ ਦੀ ਤਰਜੀਹ ਸਮਾਜ ਵਿੱਚ ਪਿੱਛੇ ਛੱਡ ਦਿੱਤੇ ਗਏ ਅਤੇ ਪਿਛੜੇ ਹੋਏ ਲੋਕਾਂ ਤੱਕ ਵਿਕਾਸ ਦਾ ਲਾਭ ਪਹੁੰਚਾਉਣਾ ਹੈ। ਇਹੋ ਭਾਵਨਾ ਸਾਡੀ ਖੇਤੀਬਾੜੀ ਨੀਤੀ ਅਤੇ ਕਿਸਾਨਾਂ ਨਾਲ ਸਬੰਧਿਤ ਨੀਤੀ ਵਿੱਚ ਵੀ ਝਲਕਦੀ ਹੈ।

ਪ੍ਰਧਾਨ ਮੰਤਰੀ ਨੇ ਦੇਸ਼ ਦੀ ਵਿਰਾਸਤ ਅਤੇ ਦੇਸ਼ ਦੇ ਵਿਕਾਸ ਲਈ ਕੰਮ ਕਰਨ ਤੋਂ ਟਾਲ਼ਾ ਵੱਟਣ ਦੀ ਮਾਨਸਿਕਤਾ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਸੰਗਠਨ ਗ਼ਰੀਬ ਅਤੇ ਆਮ ਲੋਕਾਂ ਨੂੰ ਆਪਣੇ 'ਤੇ ਨਿਰਭਰ ਰੱਖਣਾ ਚਾਹੁੰਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ,“ਇਨ੍ਹਾਂ ਲੋਕਾਂ ਨੂੰ ਕਾਸ਼ੀ ਵਿੱਚ ਬਾਬਾ ਵਿਸ਼ਵਨਾਥ ਦੇ ਇੱਕ ਵਿਸ਼ਾਲ ਧਾਮ ਦੇ ਨਿਰਮਾਣ ਨੂੰ ਲੈ ਕੇ ਸਮੱਸਿਆ ਹੈ। ਇਨ੍ਹਾਂ ਲੋਕਾਂ ਨੂੰ ਅਯੁੱਧਿਆ ਵਿੱਚ ਭਗਵਾਨ ਸ਼੍ਰੀਰਾਮ ਦੇ ਵਿਸ਼ਾਲ ਮੰਦਰ ਦੇ ਨਿਰਮਾਣ ਨੂੰ ਲੈ ਕੇ ਸਮੱਸਿਆ ਹੈ। ਇਨ੍ਹਾਂ ਲੋਕਾਂ ਨੂੰ ਗੰਗਾ ਜੀ ਦੀ ਸਫ਼ਾਈ ਮੁਹਿੰਮ ਨੂੰ ਲੈ ਕੇ ਪ੍ਰੇਸ਼ਾਨੀ ਹੈ। ਇਹ ਉਹ ਲੋਕ ਹਨ ਜੋ ਦਹਿਸ਼ਤ ਦੇ ਮਾਲਕਾਂ ਵਿਰੁੱਧ ਫੌਜੀ ਕਾਰਵਾਈ 'ਤੇ ਸਵਾਲ ਖੜ੍ਹੇ ਕਰਦੇ ਹਨ। ਇਹ ਉਹ ਲੋਕ ਹਨ ਜਿਨ੍ਹਾਂ ਨੇ ਭਾਰਤੀ ਵਿਗਿਆਨੀਆਂ ਦੁਆਰਾ ਬਣਾਈ ਮੇਡ ਇਨ ਇੰਡੀਆ ਕੋਰੋਨਾ ਵੈਕਸੀਨ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ ਹੈ।” ਉਨ੍ਹਾਂ ਨੇ ਸੂਬੇ ਵਿੱਚ ਅਮਨ-ਕਾਨੂੰਨ ਦੀ ਮਾੜੀ ਸਥਿਤੀ ਨੂੰ ਯਾਦ ਕੀਤਾ ਜੋ ਹਾਲ ਹੀ ਦੇ ਸਮੇਂ ਵਿੱਚ ਬਿਹਤਰੀ ਲਈ ਬਦਲ ਗਈ ਹੈ। ਪ੍ਰਧਾਨ ਮੰਤਰੀ ਨੇ ਯੂ.ਪੀ.ਵਾਈ.ਓ.ਜੀ.ਆਈ. (U.P.Y.O.G.I) -ਯੂ.ਪੀ. ਪਲੱਸ ਯੋਗੀਬਹੁਤ ਹੈ ਉਪਯੋਗੀ (ਬਹੁਤ ਲਾਭਦਾਇਕ ਹੈ) ਦਾ ਫਾਰਮੂਲਾ ਦਿੱਤਾ।

ਐਕਸਪ੍ਰੈੱਸਵੇਅ ਦੇ ਪਿੱਛੇ ਪ੍ਰੇਰਣਾ ਪ੍ਰਧਾਨ ਮੰਤਰੀ ਦਾ ਦੇਸ਼ ਭਰ ਵਿੱਚ ਤੇਜ਼ ਰਫ਼ਤਾਰ ਸੰਪਰਕ ਪ੍ਰਦਾਨ ਕਰਨ ਦੀ ਦੂਰਅੰਦੇਸ਼ੀ ਹੈ। 594 ਕਿਲੋਮੀਟਰ ਲੰਬਾ ਛੇਮਾਰਗੀ ਐਕਸਪ੍ਰੈੱਸਵੇਅ 36,200 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾਵੇਗਾ। ਮੇਰਠ ਦੇ ਬਿਜੌਲੀ ਪਿੰਡ ਦੇ ਨੇੜੇ ਤੋਂ ਸ਼ੁਰੂ ਹੋ ਕੇਐਕਸਪ੍ਰੈੱਸਵੇਅ ਪ੍ਰਯਾਗਰਾਜ ਦੇ ਜੁਦਾਪੁਰ ਦਾਂਡੂ ਪਿੰਡ ਤੱਕ ਜਾਵੇਗਾ।

ਇਹ ਮੇਰਠਹਾਪੁੜਬੁਲੰਦਸ਼ਹਿਰਅਮਰੋਹਾਸੰਭਲਬਦਾਯੂੰਸ਼ਾਹਜਹਾਂਪੁਰਹਰਦੋਈਉਨਾਓਰਾਏਬਰੇਲੀਪ੍ਰਤਾਪਗੜ੍ਹ ਅਤੇ ਪ੍ਰਯਾਗਰਾਜ ਵਿੱਚੋਂ ਦੀ ਲੰਘਦਾ ਹੈ। ਕੰਮ ਪੂਰਾ ਹੋਣ 'ਤੇਇਹ ਉੱਤਰ ਪ੍ਰਦੇਸ਼ ਦਾ ਸਭ ਤੋਂ ਲੰਬਾ ਐਕਸਪ੍ਰੈੱਸਵੇਅ ਬਣ ਜਾਵੇਗਾਜੋ ਰਾਜ ਦੇ ਪੱਛਮੀ ਅਤੇ ਪੂਰਬੀ ਖੇਤਰਾਂ ਨੂੰ ਜੋੜਦਾ ਹੈ। ਸ਼ਾਹਜਹਾਂਪੁਰ ਦੇ ਐਕਸਪ੍ਰੈੱਸ ਵੇਅ 'ਤੇ ਹਵਾਈ ਫੌਜ ਦੇ ਜਹਾਜ਼ਾਂ ਦੀ ਐਮਰਜੈਂਸੀ ਉਡਾਣ ਅਤੇ ਲੈਂਡਿੰਗ ਵਿੱਚ ਸਹਾਇਤਾ ਲਈ 3.5 ਕਿਲੋਮੀਟਰ ਲੰਬੀ ਹਵਾਈ ਪੱਟੀ ਵੀ ਬਣਾਈ ਜਾਵੇਗੀ। ਐਕਸਪ੍ਰੈੱਸਵੇਅ ਦੇ ਨਾਲ ਇੱਕ ਉਦਯੋਗਿਕ ਗਲਿਆਰਾ ਵੀ ਬਣਾਉਣ ਦਾ ਪ੍ਰਸਤਾਵ ਹੈ।

ਐਕਸਪ੍ਰੈੱਸਵੇਅ ਉਦਯੋਗਿਕ ਵਿਕਾਸਵਪਾਰਖੇਤੀਬਾੜੀਟੂਰਿਜ਼ਮ ਆਦਿ ਸਮੇਤ ਕਈ ਖੇਤਰਾਂ ਨੂੰ ਵੀ ਹੁਲਾਰਾ ਦੇਵੇਗਾ। ਇਹ ਇਸ ਖੇਤਰ ਦੇ ਸਮਾਜਿਕ-ਆਰਥਿਕ ਵਿਕਾਸ ਨੂੰ ਵੱਡਾ ਹੁਲਾਰਾ ਦੇਵੇਗਾ।

 

 

 

 *********

ਡੀਐੱਸ/ਏਕੇ



(Release ID: 1783101) Visitor Counter : 165