ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਉੱਤਰ ਪ੍ਰਦੇਸ਼ ਦੇ ਬਲਰਾਮਪੁਰ ਵਿੱਚ ਸਰਯੂ ਨਹਿਰ ਨੈਸ਼ਨਲ ਪ੍ਰੋਜੈਕਟ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 11 DEC 2021 6:09PM by PIB Chandigarh

ਭਾਰਤ ਮਾਤਾ ਕੀ ਜੈ ! ਭਾਰਤ ਮਾਤਾ ਕੀ ਜੈ ! ਭਾਰਤ ਮਾਤਾ ਕੀ ਜੈ ! ਭਾਰਤ ਮਾਤਾ ਕੀ ਜੈ ! ਭਾਰਤ ਮਾਤਾ ਕੀ ਜੈ ! ਭਾਰਤ ਮਾਤਾ ਕੀ ਜੈ !

ਹਮ ਯੇਹ ਪਾਵਨ ਧਰਤੀ ਕਾ ਬਾਰੰਬਾਰ ਪ੍ਰਣਾਮ ਕਰਿਤ ਹੈ। ਆਜ ਹੰਮੈ ਆਦਿ ਸ਼ਕਤੀ ਮਾਂ ਪਾਟੇਸ਼ਵਰੀ ਕੀ ਪਾਵਨ ਧਰਤੀ, ਔ ਛੋਟੀ ਕਾਸ਼ੀ ਕੈ ਨਾਮ ਸੇ ਵਿਖਯਾਤ ਬਲਰਾਮਪੁਰ ਕੀ ਧਰਤੀ ਪਾ ਫਿਰ ਆਵੇ ਕੈ ਮੌਕਾ ਮਿਲਾ। ਆਪਸੇ ਹੰਮੈ ਖੂਬ ਆਸ਼ੀਰਵਾਦ ਮਿਲਾ ਹੈ।

ਯੂਪੀ ਦੇ ਰਾਜਪਾਲ ਸ਼੍ਰੀਮਤੀ ਆਨੰਦੀ ਬੇਨ, ਯੂਪੀ ਦੇ ਊਰਜਾਵਾਨ, ਕਰਮਠ, ਲੋਕਪ੍ਰਿਯ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਜੀ, ਉਪ ਮੁੱਖ ਮੰਤਰੀ ਸ਼੍ਰੀਮਾਨ ਕੇਸ਼ਵ ਪ੍ਰਸਾਦ ਮੌਰਯਾ ਜੀ, ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਜੀ, ਕੌਸ਼ਲ ਕਿਸ਼ੋਰ ਜੀ, ਰਾਜ ਸਰਕਾਰ ਵਿੱਚ ਮੰਤਰੀ ਮਹੇਂਦਰ ਸਿੰਘ ਜੀ,  ਰਮਾਪਤੀ ਸ਼ਾਸਤਰੀ ਜੀ, ਮੁਕੁਟ ਬਿਹਾਰੀ ਵਰਮਾ ਜੀ, ਬ੍ਰਜੇਸ਼ ਪਾਠਕ ਜੀ, ਆਸ਼ੁਤੋਸ਼ ਟੰਡਨ ਜੀ,  ਬਲਦੇਵ ਓਲਾਖ ਜੀ, ਸ਼੍ਰੀ ਪਲਟੂ ਰਾਮ ਜੀ, ਮੰਚ ’ਤੇ ਉਪਸਥਿਤ ਸਾਰੇ ਸੰਸਦ ਦੇ ਮੇਰੇ ਸਾਥੀਗਣ,  ਸਾਰੇ ਸਨਮਾਨਯੋਗ ਵਿਧਾਇਕਗਣ, ਜ਼ਿਲ੍ਹਾ ਪੰਚਾਇਤਾਂ ਦੇ ਮੈਂਬਰ, ਅਤੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ,  ਕ੍ਰਾਂਤੀਕਾਰੀਆਂ ਦੀ ਇਸ ਧਰਤੀ ਨੇ ਦੇਸ਼ ਦੇ ਸੁਤੰਤਰਤਾ ਸੰਗ੍ਰਾਮ ਵਿੱਚ ਆਪਣਾ ਅਮੁੱਲ ਯੋਗਦਾਨ ਦਿੱਤਾ ਹੈ।

ਰਾਜਾ ਦੇਵੀ ਬਖਸ਼ ਸਿੰਘ, ਰਾਜਾ ਕ੍ਰਿਸ਼ਣ ਦੱਤ ਰਾਮ, ਅਤੇ ਪ੍ਰਿਥਵੀ ਪਾਲ ਸਿੰਘ ਜਿਹੇ ਪਰਾਕ੍ਰਮੀਆਂ ਨੇ ਅੰਗਰੇਜ਼ੀ ਸ਼ਾਸਨ ਨਾਲ ਲੋਹਾ ਲੈਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਸੀ। ਅਯੁੱਧਿਆ ਵਿੱਚ ਬਣ ਰਹੇ ਪ੍ਰਭੂ ਸ਼੍ਰੀਰਾਮ ਦੇ ਸ਼ਾਨਦਾਰ ਮੰਦਿਰ ਦੀ ਜਦੋਂ-ਜਦੋਂ ਗੱਲ ਹੋਵੇਗੀ ਬਲਰਾਮਪੁਰ ਰਿਆਸਤ ਦੇ ਮਹਾਰਾਜਾ ਪਾਟੇਸ਼ਵਰੀ ਪ੍ਰਸਾਦ ਸਿੰਘ ਦੇ ਯੋਗਦਾਨ ਦਾ ਉਲੇਖ ਜ਼ਰੂਰ ਹੋਵੇਗਾ। ਬਲਰਾਮਪੁਰ ਦੇ ਲੋਕ ਤਾਂ ਇਤਨੇ ਪਾਰਖੀ ਹਨ ਕਿ ਉਨ੍ਹਾਂ ਨੇ ਨਾਨਾ ਜੀ ਦੇਸ਼ਮੁਖ ਅਤੇ ਅਟਲ ਬਿਹਾਰੀ ਵਾਜਪੇਈ ਦੇ ਰੂਪ ਵਿੱਚ ਦੋ-ਦੋ ਭਾਰਤ ਰਤਨਾਂ ਨੂੰ ਘੜਿਆ ਹੈ, ਉਨ੍ਹਾਂ ਨੂੰ ਸੰਵਾਰਿਆ ਹੈ।

ਸਾਥੀਓ, 

ਰਾਸ਼ਟਰ ਨਿਰਮਾਤਾਵਾਂ ਅਤੇ ਰਾਸ਼ਟਰ ਰੱਖਿਅਕਾਂ ਦੀ ਇਸ ਧਰਤੀ ਤੋਂ ਮੈਂ ਅੱਜ ਦੇਸ਼ ਦੇ ਉਨ੍ਹਾਂ ਸਾਰੇ ਵੀਰ ਜੋਧਿਆਂ ਨੂੰ ਵੀ ਸ਼ਰਧਾਂਜਲੀ ਦੇ ਰਿਹਾ ਹਾਂ ਜਿਨ੍ਹਾਂ ਦਾ 8 ਦਸੰਬਰ ਨੂੰ ਹੋਏ ਹੈਲੀਕੌਪਟਰ ਹਾਦਸੇ ਵਿੱਚ ਨਿਧਨ (ਦੇਹਾਂਤ) ਹੋ ਗਿਆ। ਭਾਰਤ ਦੇ ਪਹਿਲੇ ਚੀਫ ਆਵ੍ ਡਿਫੈਂਸ ਸਟਾਫ਼, ਜਨਰਲ ਬਿਪਿਨ ਰਾਵਤ ਜੀ ਦਾ ਜਾਣਾ ਹਰ ਭਾਰਤ ਪ੍ਰੇਮੀ ਦੇ ਲਈ, ਹਰ ਰਾਸ਼ਟਰਭਗਤ ਦੇ ਲਈ ਬਹੁਤ ਬੜਾ ਘਾਟਾ ਹੈ। ਜਨਰਲ ਬਿਪਿਨ ਰਾਵਤ ਜੀ ਜਿਤਨੇ ਜਾਂਬਾਂਜ ਸਨ, ਦੇਸ਼ ਦੀਆਂ ਸੈਨਾਵਾਂ ਨੂੰ ਆਤਮਨਿਰਭਰ ਬਣਾਉਣ ਲਈ ਜਿਤਨੀ ਮਿਹਨਤ ਕਰਦੇ ਸਨ, ਪੂਰਾ ਦੇਸ਼ ਉਸ ਦਾ ਸਾਖੀ ਰਿਹਾ ਹੈ। ਇੱਕ ਸੈਨਿਕ, ਸਿਰਫ਼ ਉਸੇ ਸਮੇਂ ਤੱਕ ਸੈਨਿਕ ਨਹੀਂ ਰਹਿੰਦਾ ਜਿਤਨੇ ਦਿਨ ਉਹ ਸੈਨਾ ਵਿੱਚ ਰਹਿੰਦਾ ਹੈ। ਉਸ ਦਾ ਪੂਰਾ ਜੀਵਨ ਇੱਕ ਜੋਧੇ ਦੀ ਤਰ੍ਹਾਂ ਹੁੰਦਾ ਹੈ, ਅਨੁਸ਼ਾਸਨ, ਦੇਸ਼ ਦੀ ਆਨ-ਬਾਨ-ਸ਼ਾਨ ਦੇ ਲਈ ਉਹ ਹਰ ਪਲ ਸਮਰਪਿਤ ਹੁੰਦਾ ਹੈ।

ਗੀਤਾ ਵਿੱਚ ਕਿਹਾ ਗਿਆ ਹੈ – ਨੈਨੰ ਛਿੰਦੰਤੀ ਸ਼ਸਤਰਾਣਿ ਨੈਨੰ ਦਹਤਿ ਪਾਵਕ (नैनं छिन्दन्ति शस्त्राणि नैनं दहति पावकः)। ਨਾ ਸ਼ਸਤਰ ਉਸ ਨੂੰ ਛਿੰਨ ਭਿੰਨ ਕਰ ਸਕਦੇ ਹਨ ਨਾ ਅੱਗ ਉਸ ਨੂੰ ਜਲਾ ਸਕਦੀ ਹੈ। ਜਨਰਲ ਬਿਪਿਨ ਰਾਵਤ, ਆਉਣ ਵਾਲੇ ਦਿਨਾਂ ਵਿੱਚ, ਆਪਣੇ ਭਾਰਤ ਨੂੰ ਨਵੇਂ ਸੰਕਲਪਾਂ ਦੇ ਨਾਲ ਉਹ ਜਿੱਥੇ ਹੋਣਗੇ ਉੱਥੋਂ ਹੀ ਭਾਰਤ ਨੂੰ ਅੱਗੇ ਵਧਦੇ ਹੋਏ ਦੇਖਣਗੇ। ਦੇਸ਼ ਦੀਆਂ ਸੀਮਾਵਾਂ ਦੀ ਸੁਰੱਖਿਆ ਵਧਾਉਣ ਦਾ ਕੰਮ, ਬਾਰਡਰ ਇੰਫ੍ਰਾਸਟ੍ਰਕਚਰ ਨੂੰ ਮਜ਼ਬੂਤ ਕਰਨ ਦਾ ਕੰਮ, ਦੇਸ਼ ਦੀਆਂ ਸੈਨਾਵਾਂ ਨੂੰ ਆਤਮਨਿਰਭਰ ਬਣਾਉਣ ਦਾ ਅਭਿਯਾਨ, ਤਿੰਨਾਂ ਸੈਨਾਵਾਂ ਵਿੱਚ ਤਾਲਮੇਲ ਸੁਦ੍ਰਿੜ੍ਹ ਕਰਨ ਦਾ ਅਭਿਯਾਨ, ਅਜਿਹੇ ਅਨੇਕ ਕੰਮ ਤੇਜ਼ੀ ਨਾਲ ਅੱਗੇ ਵਧਦੇ ਰਹਿਣਗੇ। ਭਾਰਤ ਦੁਖ ਵਿੱਚ ਹੈ ਲੇਕਿਨ ਦਰਦ ਸਹਿੰਦੇ ਹੋਏ ਵੀ ਅਸੀਂ ਨਾ ਆਪਣੀ ਗਤੀ ਰੋਕਦੇ ਹਾਂ ਅਤੇ ਨਾ ਹੀ ਸਾਡੀ ਪ੍ਰਗਤੀ। ਭਾਰਤ ਰੁਕੇਗਾ ਨਹੀਂ, ਭਾਰਤ ਥਮੇਗਾ ਨਹੀਂ। ਅਸੀਂ ਭਾਰਤੀ ਮਿਲ ਕੇ ਅਤੇ ਮਿਹਨਤ ਕਰਾਂਗੇ, ਦੇਸ਼ ਦੇ ਅੰਦਰ ਅਤੇ ਦੇਸ਼ ਦੇ ਬਾਹਰ ਬੈਠੀ ਹਰ ਚੁਣੌਤੀ ਦਾ ਮੁਕਾਬਲਾ ਕਰਾਂਗੇ, ਭਾਰਤ ਨੂੰ ਹੋਰ ਸ਼ਕਤੀਸ਼ਾਲੀ ਅਤੇ ਸਮ੍ਰਿੱਧ ਬਣਾਵਾਂਗੇ।

ਸਾਥੀਓ, 

ਯੂਪੀ ਦੇ ਸਪੂਤ, ਦੇਵਰਿਯਾ ਦੇ ਰਹਿਣ ਵਾਲੇ ਗਰੁੱਪ ਕੈਪਟਨ ਵਰੁਣ ਸਿੰਘ ਜੀ ਦਾ ਜੀਵਨ ਬਚਾਉਣ ਦੇ ਲਈ ਡਾਕਟਰ ਜੀ-ਜਾਨ ਨਾਲ ਲਗੇ ਹੋਏ ਹਨ। ਮੈਂ ਮਾਂ ਪਾਟੇਸ਼ਵਰੀ ਨੂੰ ਉਨ੍ਹਾਂ ਦੇ ਜੀਵਨ ਦੀ ਰੱਖਿਆ ਦੀ ਪ੍ਰਾਰਥਨਾ ਕਰਦਾ ਹਾਂ । ਦੇਸ਼ ਅੱਜ ਵਰੁਣ ਸਿੰਘ ਜੀ ਦੇ ਪਰਿਵਾਰ ਦੇ ਨਾਲ ਹੈ, ਜਿਨ੍ਹਾਂ ਵੀਰਾਂ ਨੂੰ ਅਸੀਂ ਗੁਆਇਆ ਹੈ, ਉਨ੍ਹਾਂ ਦੇ  ਪਰਿਵਾਰਾਂ ਦੇ ਨਾਲ ਹੈ।

ਭਾਈਓ ਅਤੇ ਭੈਣੋਂ, 

ਰਾਸ਼ਟਰ ਪ੍ਰਥਮ ਦੀ ਭਾਵਨਾ ਨੂੰ ਸਭ ਤੋਂ ਉੱਪਰ ਰੱਖਦੇ ਹੋਏ, ਦੇਸ਼ ਅੱਜ ਹਰ ਉਹ ਕੰਮ ਕਰ ਰਿਹਾ ਹੈ, ਜੋ 21ਵੀਂ ਸਦੀ ਵਿੱਚ ਸਾਨੂੰ ਨਵੀਂ ਉਚਾਈ ’ਤੇ ਲੈ ਜਾਵੇ। ਦੇਸ਼ ਦੇ ਵਿਕਾਸ ਲਈ ਇਹ ਵੀ ਬਹੁਤ ਜ਼ਰੂਰੀ ਹੈ ਕਿ ਪਾਣੀ ਦੀ ਕਮੀ ਕਦੇ ਰੁਕਾਵਟ ਨਾ ਬਣੇ। ਇਸ ਲਈ ਦੇਸ਼ ਦੀਆਂ ਨਦੀਆਂ ਦੇ ਜਲ ਦਾ ਸਦੁਉਪਯੋਗ ਹੋਵੇ, ਕਿਸਾਨਾਂ ਦੇ ਖੇਤ ਤੱਕ ਲੋੜੀਂਦਾ ਪਾਣੀ ਪਹੁੰਚੇ, ਇਹ ਸਰਕਾਰ ਦੀ ਸਭ ਤੋਂ ਉੱਚ ਪ੍ਰਾਥਮਿਕਤਾਵਾਂ ਵਿੱਚੋਂ ਇੱਕ ਹੈ। ਸਰਯੂ ਨਹਿਰ ਰਾਸ਼ਟਰੀ ਪ੍ਰੋਜੈਕਟ ਦਾ ਪੂਰਾ ਹੋਣਾ ਇਸ ਗੱਲ ਦਾ ਸਬੂਤ ਹੈ ਕਿ ਜਦੋਂ ਸੋਚ ਇਮਾਨਦਾਰ ਹੁੰਦੀ ਹੈ, ਤਾਂ ਕੰਮ ਵੀ ਦਮਦਾਰ ਹੁੰਦਾ ਹੈ। ਦਹਾਕਿਆਂ ਤੋਂ ਤੁਸੀਂ ਇਸ ਦੇ ਪੂਰਾ ਹੋਣ ਦਾ ਇੰਤਜਾਰ ਕਰ ਰਹੇ ਸੀ। ਘਾਗਰਾ, ਸਰਯੂ, ਰਾਪਤੀ, ਬਾਣਗੰਗਾ ਅਤੇ ਰੋਹਿਣੀ ਦੀ ਜਲਸ਼ਕਤੀ ਹੁਣ ਇਸ ਖੇਤਰ ਵਿੱਚ ਸਮ੍ਰਿੱਧੀ ਦਾ ਨਵਾਂ ਦੌਰ ਲੈ ਕੇ ਆਉਣ ਵਾਲੀ ਹੈ।

ਬਲਰਾਮਪੁਰ ਦੇ ਨਾਲ-ਨਾਲ ਬਹਰਾਇਚ, ਗੋਂਡਾ, ਸ਼੍ਰਾਵਸਤੀ, ਸਿੱਧਾਰਥਨਗਰ, ਬਸਤੀ, ਗੋਰਖਪੁਰ,  ਮਹਰਾਜਗੰਜ ਅਤੇ ਕੁਸ਼ੀਨਗਰ ਦੇ ਸਾਰੇ ਸਾਥੀਆਂ ਨੂੰ,  ਲੱਖਾਂ ਮੇਰੇ ਕਿਸਾਨ ਭਾਈਆਂ- ਭੈਣਾਂ ਨੂੰ ਅੱਜ ਹਿਰਦੇ ਤੋਂ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਬਾਰਿਸ਼  ਦੇ ਮੌਸਮ ਵਿੱਚ ਇਸ ਖੇਤਰ ਵਿੱਚ ਜੋ ਪਰੇਸ਼ਾਨੀਆਂ ਆਉਂਦੀਆਂ ਹਨ, ਉਨ੍ਹਾਂ ਦਾ ਹੱਲ ਕੱਢਣ ਵਿੱਚ ਇਸ ਨਾਲ ਮਦਦ ਮਿਲੇਗੀ। ਅਤੇ ਮੈਂ ਜਾਣਦਾ ਹਾਂ, ਮੇਰੇ ਪਿਆਰੇ ਭਾਈਓ–ਭੈਣੋਂ, ਸਾਡੇ ਇੱਥੇ ਤਾਂ ਇਤਿਹਾਸ ਗਵਾਹ ਹੈ ਅਗਰ ਕਿਸੇ ਨੇ ਪਿਆਸੇ ਨੂੰ ਇੱਕ ਪਿਆਲਾ ਭਰ ਪਾਣੀ ਪਿਲਾ ਦਿੱਤਾ ਹੁੰਦਾ ਹੈ ਤਾਂ ਉਹ ਇਨਸਾਨ ਜੀਵਨ ਭਰ ਕਦੇ ਉਸ ਰਿਣ ਨੂੰ ਭੁੱਲਦਾ ਨਹੀਂ ਹੈ,  ਜੀਵਨ ਭਰ ਉਸ ਇਨਸਾਨ ਨੂੰ ਭੁੱਲਦਾ ਨਹੀਂ ਹੈ। ਅਤੇ ਅੱਜ ਲੱਖਾਂ ਕਿਸਾਨਾਂ ਦੇ ਪਿਆਸੇ ਖੇਤ ਜਦੋਂ ਪਾਣੀ ਪ੍ਰਾਪਤ ਕਰਨਗੇ। ਮੈਨੂੰ ਪੱਕਾ ਭਰੋਸਾ ਹੈ ਤੁਹਾਡੇ ਅਸ਼ੀਰਵਾਦ ਜੀਵਨ ਭਰ ਸਾਨੂੰ ਕੰਮ ਕਰਨ ਦੀ ਤਾਕਤ ਦੇਣਗੇ। ਤੁਹਾਡੇ ਅਸ਼ੀਰਵਾਦ ਸਾਨੂੰ ਨਵੀਂ ਊਰਜਾ ਦੇਣਗੇ।

ਭਾਈਓ–ਭੈਣੋਂ, 

ਅੱਜ ਮੈਂ ਇਹ ਵੀ ਕਹਿਣਾ ਚਾਹਾਂਗਾ, ਤੌਰ ’ਤੇ ਨਾਲ ਉਹ ਕਿਸਾਨ, ਜਿਨ੍ਹਾਂ ਦੇ ਪਾਸ 2 ਹੈਕਟੇਅਰ ਤੋਂ ਘੱਟ ਭੂਮੀ ਹੈ, ਉਨ੍ਹਾਂ ਦੇ ਲਈ ਸਿੰਚਾਈ ਦੀ ਇਹ ਵਿਵਸਥਾ ਜੀਵਨ ਬਦਲਣ ਵਾਲੀ ਹੁੰਦੀ ਹੈ। ਜਿਵੇਂ ਕੋਈ ਵਿਅਕਤੀ ਮ੍ਰਿਤੂ ਸ਼ੈਯਾ (मृत्यु शैया) ’ਤੇ ਪਿਆ ਹੋਵੇ। ਉਹ ਨੂੰ ਬਲੱਡ ਦੀ ਜ਼ਰੂਰਤ ਹੋਵੇ, ਲਹੂ ਦੀ ਜ਼ਰੂਰਤ ਹੋਵੇ,  ਰਕਤ ਦੀ ਜ਼ਰੂਰਤ ਹੋਵੇ ਅਤੇ ਜਿਵੇਂ ਹੀ ਡਾਕਟਰ ਰਕਤ ਲਿਆ ਕੇ ਉਸ ਨੂੰ ਚੜ੍ਹਾਵੇ ਅਤੇ ਉਸ ਦਾ ਜੀਵਨ ਬਚ ਜਾਂਦਾ ਹੈ। ਇਸ ਪੂਰੇ ਖੇਤਰ ਦੇ ਖੇਤਾਂ ਨੂੰ ਅਜਿਹੀ ਹੀ ਨਵੀਂ ਜ਼ਿੰਦਗੀ ਮਿਲਣ ਵਾਲੀ ਹੈ।

ਸਾਥੀਓ, 

ਬਲਰਾਮਪੁਰ ਦੀ ਮਸੂਰੀ ਦਾਲ਼ ਦਾ ਸਵਾਦ ਤਾਂ ਬੀਤੇ ਸਾਲਾਂ ਵਿੱਚ ਦੇਸ਼ ਭਰ ਵਿੱਚ ਫੈਲਿਆ ਹੀ ਹੈ।  ਹੁਣ ਪਰੰਪਰਾਗਤ ਫਸਲਾਂ ਦੇ ਨਾਲ-ਨਾਲ ਇਨ੍ਹਾਂ ਖੇਤਰਾਂ ਦੇ ਕਿਸਾਨ, ਅਧਿਕ ਦਾਮ ਦੇਣ ਵਾਲੀ, ਅਧਿਕ ਆਮਦਨ ਦੇਣ ਵਾਲੀਆਂ ਦੂਸਰੀਆਂ ਫਸਲਾਂ ਦੀ ਖੇਤੀ ਵੀ ਵਿਆਪਕ ਰੂਪ ਨਾਲ ਕਰ ਪਾਉਣਗੇ।

ਸਾਥੀਓ, 

ਜਨਤਕ ਜੀਵਨ ਵਿੱਚ ਮੈਨੂੰ ਇੱਕ ਲੰਬੇ ਸਮੇਂ ਤੋਂ ਕੰਮ ਕਰਨ ਦਾ ਸੁਭਾਗ ਮਿਲਿਆ ਹੈ। ਮੈਂ, ਪਹਿਲਾਂ ਦੀ ਕਿੰਨੀਆਂ ਹੀ ਸਰਕਾਰਾਂ ਦੇਖੀਆਂ ਹਨ, ਉਨ੍ਹਾਂ ਦਾ ਕੰਮਕਾਜ ਵੀ ਦੇਖਿਆ ਹੈ। ਇਸ ਲੰਬੇ ਕਾਲਖੰਡ ਵਿੱਚ ਜੋ ਮੈਨੂੰ ਸਭ ਤੋਂ ਅਧਿਕ ਅਖਰਿਆ, ਜਿਸ ਤੋਂ ਮੈਨੂੰ ਸਭ ਤੋਂ ਜ਼ਿਆਦਾ ਪੀੜਾ ਹੋਈ ਹੈ। ਉਹ ਹੈ ਦੇਸ਼ ਦਾ ਧਨ,  ਦੇਸ਼ ਦਾ ਸਮਾਂ ਅਤੇ ਦੇਸ਼ ਦੇ ਸੰਸਾਧਨਾਂ ਦਾ ਦੁਰਉਪਯੋਗ, ਉਸ ਦਾ ਅਪਮਾਨ। ਸਰਕਾਰੀ ਪੈਸਾ ਹੈ ਤਾਂ ਮੈਨੂੰ ਕੀ, ਮੇਰਾ ਕੀ, ਇਹ ਤਾਂ ਸਰਕਾਰੀ ਹੈ।

ਇਹ ਸੋਚ ਦੇਸ਼ ਦੇ ਸੰਤੁਲਿਤ ਅਤੇ ਸੰਪੂਰਨ ਵਿਕਾਸ ਵਿੱਚ ਸਭ ਤੋਂ ਬੜੀ ਰੁਕਾਵਟ ਬਣ ਗਈ ਹੈ। ਇਸੇ ਸੋਚ ਨੇ ਸਰਯੂ ਨਹਿਰ ਪ੍ਰੋਜੈਕਟ ਨੂੰ ਲਮਕਾਇਆ ਵੀ, ਭਟਕਾਇਆ ਵੀ। ਅੱਜ ਤੋਂ ਕਰੀਬ 50 ਸਾਲ ਪਹਿਲਾਂ ਇਸ ’ਤੇ ਕੰਮ ਸ਼ੁਰੂ ਹੋਇਆ ਸੀ। ਤੁਸੀਂ ਸੋਚੋ 50 ਸਾਲ ਦੇ ਬਾਅਦ ਅੱਜ ਇਸ ਦਾ ਕੰਮ ਪੂਰਾ ਹੋ ਰਿਹਾ ਹੈ। ਜਦੋਂ ਇਸ ਪ੍ਰੋਜੈਕਟ ’ਤੇ ਕੰਮ ਸ਼ੁਰੂ ਹੋਇਆ ਸੀ। ਇਹ ਸਿਰਫ਼ ਇੱਥੋਂ ਦੇ ਨਾਗਰਿਕ ਨਹੀਂ, ਦੇਸ਼  ਦੇ ਨਾਗਰਿਕ ਵੀ ਇਸ ਗੱਲ ਨੂੰ ਸਮਝਣ, ਹਿੰਦੁਸਤਾਨ ਦਾ ਹਰ ਨਾਗਰਿਕ ਸਮਝੇ, ਹਿੰਦੁਸਤਾਨ ਨੂੰ ਮੇਰਾ ਨੌਜਵਾਨ ਸਮਝੇ, ਜੋ ਆਪਣੇ ਉੱਜਵਲ ਭਵਿੱਖ ਦੀ ਕਾਮਨਾ ਕਰਦਾ ਹੈ ਉਹ ਮੇਰਾ ਦੇਸ਼ ਦਾ ਹਰ ਨੌਜਵਾਨ ਸਮਝੇ।

ਸਾਥੀਓ, 

ਜਦੋਂ ਇਸ ਪ੍ਰੋਜੈਕਟ ’ਤੇ ਕੰਮ ਸ਼ੁਰੂ ਹੋਇਆ ਸੀ, ਤਾਂ ਇਸ ਦੀ ਲਾਗਤ 100 ਕਰੋੜ ਰੁਪਏ ਤੋਂ ਵੀ ਘੱਟ ਸੀ। ਜਰਾ ਤੁਸੀਂ ਬੋਲੋਗੇ, ਕਿਤਨੀ ਲਾਗਤ ਸੀ ਉਸ ਸਮੇਂ ਜਦੋਂ ਸ਼ੁਰੂ ਹੋਣਾ ਸੀ ਤਦ - 100 ਕਰੋੜ, ਕਿਤਨੀ ਸੀ - 100 ਕਰੋੜ, ਕਿਤਨੀ ਸੀ - 100 ਕਰੋੜ। ਅਤੇ ਅੱਜ ਕਿੱਥੇ ਪਹੁੰਚਿਆ ਮਾਲੂਮ ਹੈ। ਅੱਜ ਇਹ ਲਗਭਗ 10 ਹਜ਼ਾਰ ਕਰੋੜ ਰੁਪਏ ਖਰਚ ਕਰਨ ਦੇ ਬਾਅਦ ਪੂਰੀ ਹੋਈ ਹੈ। 10 ਹਜ਼ਾਰ ਕਰੋੜ,  ਕਿਤਨਾ - 10 ਹਜ਼ਾਰ ਕਰੋੜ, ਕਿਤਨਾ - 10 ਹਜ਼ਾਰ ਕਰੋੜ। ਪਹਿਲਾਂ ਹੋਣਾ ਸੀ 100 ਕਰੋੜ ਵਿੱਚ,  ਅੱਜ ਹੋਇਆ 10 ਹਜ਼ਾਰ ਕਰੋੜ ਵਿੱਚ। ਇਹ ਪੈਸਾ ਕਿਸ ਦਾ ਸੀ ਭਾਈਓ, ਇਹ ਪੈਸਾ ਕਿਸਦਾ ਸੀ, ਇਹ ਪੈਸਾ ਕਿਸ ਦਾ ਸੀ, ਤੁਹਾਡਾ ਸੀ ਕਿ ਨਹੀਂ ਸੀ? ਇਸ ਦੇ ਮਾਲਿਕ ਤੁਸੀਂ ਕਿ ਨਹੀਂ ਸੀ? ਤੁਹਾਡੀ ਮਿਹਨਤ ਦਾ ਇੱਕ-ਇੱਕ ਰੁਪਿਆ ਸਹੀ ਸਮੇਂ ‘ਤੇ ਸਹੀ ਕੰਮ ਲਈ ਉਪਯੋਗ ਹੋਣਾ ਚਾਹੀਦਾ ਸੀ ਕਿ ਨਹੀਂ ਹੋਣਾ ਚਾਹੀਦਾ ਹੈ ਸੀ? ਜਿਨ੍ਹਾਂ ਨੇ ਇਹ ਨਹੀਂ ਕੀਤਾ ਉਹ ਤੁਹਾਡੇ ਗੁਨਹਗਾਰ ਹੈ ਕਿ ਨਹੀਂ ਹੈ? ਤੁਹਾਡੇ ਗੁਨਹਗਾਰ ਹਨ ਕਿ ਨਹੀਂ ਹਨ? ਅਜਿਹੇ ਲੋਕਾਂ ਨੂੰ ਤੁਸੀਂ ਸਜ਼ਾ ਦੇਵੋਗੇ ਕਿ ਨਹੀਂ ਦੇਵੋਗੇ? ਪੱਕਾ ਦਿਉਗੇ?

ਮੇਰੇ ਪਿਆਰੇ ਭਾਈਓ-ਭੈਣੋਂ, 

ਪਹਿਲਾਂ ਦੀਆਂ ਸਰਕਾਰਾਂ ਦੀ ਲਾਪਰਵਾਹੀ ਦੀ 100 ਗੁਣਾ ਜ਼ਿਆਦਾ ਕੀਮਤ ਇਸ ਦੇਸ਼ ਨੂੰ ਚੁਕਾਉਣੀ ਪਈ ਹੈ। ਸਾਡੇ ਇਸ ਖੇਤਰ ਦੇ ਲੱਖਾਂ ਕਿਸਾਨਾਂ ਨੂੰ ਵੀ ਅਗਰ ਸਿੰਚਾਈ ਦਾ ਇਹੀ ਪਾਣੀ, ਅਗਰ ਵੀਹ ਸਾਲ–ਤੀਹ ਸਾਲ ਪਹਿਲਾਂ ਮਿਲਿਆ ਹੁੰਦਾ, ਤੁਸੀਂ ਕਲਪਨਾ ਕਰ ਸਕਦੇ ਸੀ। ਅਗਰ ਮੇਰੇ ਕਿਸਾਨ ਦੇ ਪਾਸ ਪਾਣੀ ਹੁੰਦਾ, ਪਿਛਲੇ 25-30 ਸਾਲ ਵਿੱਚ ਪਾਣੀ ਉਸ ਦੇ ਪਾਸ ਪਹੁੰਚਿਆ ਹੁੰਦਾ, ਤਾਂ ਉਹ ਸੋਨਾ ਪੈਦਾ ਕਰਦਾ ਕਿ ਨਹੀਂ ਕਰਦਾ? ਦੇਸ਼ ਦਾ ਖਜਾਨਾ ਭਰ ਦਿੰਦਾ ਕਿ ਨਹੀਂ ਭਰ ਦਿੰਦਾ? ਆਪਣੇ ਬੱਚਿਆਂ ਦੀ ਸਿੱਖਿਆ-ਦੀਖਿਆ ਚੰਗੀ ਕਰ ਪਾਉਂਦਾ ਕਿ ਨਹੀਂ ਕਰ ਪਾਉਂਦਾ।

ਭਾਈਓ–ਭੈਣੋਂ, 

ਦਹਾਕਿਆਂ ਦੀ ਇਸ ਦੇਰੀ ਦੀ ਵਜ੍ਹਾ ਨਾਲ, ਮੇਰੇ ਇੱਥੋਂ ਦੇ ਕਿਸਾਨ ਭਾਈਆਂ – ਭੈਣ ਦਾ ਵੀ ਅਰਬਾਂ- ਖਰਬਾਂ ਰੁਪਇਆਂ ਦਾ ਨੁਕਸਾਨ ਹੋਇਆ ਹੈ।

ਵੈਸੇ ਸਾਥੀਓ, 

ਜਦੋਂ ਮੈਂ ਅੱਜ ਦਿੱਲੀ ਤੋਂ ਚਲਿਆ, ਤਾਂ ਸਵੇਰ ਤੋਂ ਮੈਂ ਇੰਤਜ਼ਾਰ ਕਰ ਰਿਹਾ ਸੀ ਕਿ ਕਦੋਂ ਕੋਈ ਆਵੇਗਾ,  ਕਹੇਗਾ ਕਿ ਮੋਦੀ ਜੀ ਇਸ ਯੋਜਨਾ ਦਾ ਫੀਤਾ ਤਾਂ ਅਸੀਂ ਕੱਟਿਆ ਸੀ, ਇਹ ਯੋਜਨਾ ਤਾਂ ਅਸੀਂ ਸ਼ੁਰੂ ਕੀਤੀ ਸੀ। ਕੁਝ  ਲੋਕ ਹਨ ਜਿਨ੍ਹਾਂ ਦੀ ਆਦਤ ਹੈ ਅਜਿਹਾ ਕਹਿਣ ਦੀ। ਹੋ ਸਕਦਾ ਹੈ, ਬਚਪਨ ਵਿੱਚ ਇਸ ਯੋਜਨਾ ਦਾ ਫੀਤਾ ਵੀ ਉਨ੍ਹਾਂ ਨੇ ਹੀ ਕੱਟਿਆ ਹੋਵੇ।

ਸਾਥੀਓ, 

ਕੁਝ ਲੋਕਾਂ ਦੀ ਪ੍ਰਾਥਮਿਕਤਾ ਫੀਤਾ ਕੱਟਣਾ ਹੈ, ਅਸੀਂ ਲੋਕਾਂ ਦੀ ਪ੍ਰਾਥਮਿਕਤਾ, ਯੋਜਨਾਵਾਂ ਨੂੰ ਸਮੇਂ ’ਤੇ ਪੂਰਾ ਕਰਨਾ ਹੈ। 2014 ਵਿੱਚ ਜਦੋਂ ਮੈਂ ਸਰਕਾਰ ਵਿੱਚ ਆਇਆ ਸੀ, ਤਾਂ ਇਹ ਦੇਖ ਕੇ ਹੈਰਾਨ ਸੀ ਕਿ ਦੇਸ਼ ਵਿੱਚ ਸਿੰਚਾਈ ਦੇ 99 ਬੜੇ ਪ੍ਰੋਜੈਕਟ ਹਨ ਜੋ ਦੇਸ਼ ਦੇ ਅਲਗ–ਅਲਗ ਕੋਨਿਆਂ ਵਿੱਚ ਦਹਾਕਿਆਂ ਤੋਂ ਅਧੂਰੇ ਪਏ ਹਨ। ਅਸੀਂ ਦੇਖਿਆ ਕਿ ਸਰਯੂ ਨਹਿਰ ਪ੍ਰੋਜੈਕਟ ਵਿੱਚ ਕਿੰਨੀਆਂ ਹੀ ਥਾਂਵਾਂ ’ਤੇ ਨਹਿਰਾਂ ਆਪਸ ਵਿੱਚ ਜੁੜੀਆਂ ਹੀ ਨਹੀਂ ਸਨ, ਪਾਣੀ ਆਖਰੀ ਸਿਰੇ ਤੱਕ ਪਹੁੰਚਾਉਣ ਦੀ ਵਿਵਸਥਾ ਹੀ ਨਹੀਂ ਸੀ।  ਸਰਯੂ ਨਹਿਰ ਪ੍ਰੋਜੈਕਟ ਵਿੱਚ ਜਿਤਨਾ ਕੰਮ 5 ਦਹਾਕੇ ਵਿੱਚ ਹੋ ਪਾਇਆ ਸੀ, ਉਸ ਤੋਂ ਜ਼ਿਆਦਾ ਕੰਮ ਅਸੀਂ 5 ਸਾਲ ਤੋਂ ਪਹਿਲਾਂ ਕਰਕੇ ਦਿਖਾਇਆ ਹੈ।

ਸਾਥੀਓ, 

ਇਹੀ ਤਾਂ ਡਬਲ ਇੰਜਣ ਦੀ ਸਰਕਾਰ ਹੈ, ਇਹੀ ਤਾਂ ਡਬਲ ਇੰਜਣ ਸਰਕਾਰ ਦੇ ਕੰਮ ਦੀ ਰਫ਼ਤਾਰ ਹੈ।  ਅਤੇ ਤੁਸੀਂ ਯਾਦ ਰੱਖੋ, ਯੋਗੀ ਜੀ ਦੇ ਆਉਣ ਦੇ ਬਾਅਦ ਅਸੀਂ ਬਾਣਸਾਗਰ ਪ੍ਰੋਜੈਕਟ ਦਾ ਲੋਕਾਅਰਪਣ ਕੀਤਾ। ਕੁਝ ਦਿਨ ਪਹਿਲਾਂ ਹੀ ਅਰਜੁਨ ਸਹਾਇਕ ਨਹਿਰ ਪ੍ਰੋਜੈਕਟ ਦਾ ਲੋਕਾਅਰਪਣ ਕੀਤਾ। ਇਸ ਹਫ਼ਤੇ ਗੋਰਖਪੁਰ ਵਿੱਚ ਜੋ ਫਰਟੀਲਾਇਜਰ ਕਾਰਖਾਨੇ ਅਤੇ ਏਮਸ ਦਾ ਲੋਕਾਅਰਪਣ ਕੀਤਾ ਗਿਆ, ਉਨ੍ਹਾਂ ਦਾ ਵੀ ਵਰ੍ਹਿਆਂ ਤੋਂ ਇੰਤਜ਼ਾਰ ਹੋ ਰਿਹਾ ਸੀ। ਕੁਸ਼ੀਨਗਰ ਇੰਟਰਨੈਸ਼ਨਲ ਏਅਰਪੋਰਟ ਦੀਆਂ ਵੀ ਫਾਈਲਾਂ ਵਰ੍ਹਿਆਂ ਤੋਂ ਚਲ ਰਹੀਆਂ ਸਨ। ਲੇਕਿਨ ਇਸ ਏਅਰਪੋਰਟ ਨੂੰ ਵੀ ਸ਼ੁਰੂ ਕਰਵਾਉਣ ਦਾ ਕੰਮ ਡਬਲ ਇੰਜਣ ਦੀ ਸਰਕਾਰ ਨੇ ਹੀ ਕੀਤਾ ਹੈ।

ਸਾਥੀਓ, 

ਸਾਡੀ ਸਰਕਾਰ ਕਿਸ ਤਰ੍ਹਾਂ ਵਰ੍ਹਿਆਂ ਪੁਰਾਣੇ ਸੁਪਨਿਆਂ ਨੂੰ ਸਾਕਾਰ ਕਰ ਰਹੀ ਹੈ ਇਸ ਦੀ ਇੱਕ ਹੋਰ ਉਦਾਹਰਣ ਕੇਨ-ਬੇਤਬਾ ਲਿੰਕ ਪ੍ਰੋਜੈਕਟ ਵੀ ਹੈ। ਵਰ੍ਹਿਆਂ ਤੋਂ ਇਸ ਪ੍ਰੋਜੈਕਟ ਦੀ ਮੰਗ ਹੋ ਰਹੀ ਸੀ। ਹੁਣੇ ਦੋ-ਤਿੰਨ ਦਿਨ ਪਹਿਲਾਂ ਹੀ ਕੈਬਨਿਟ ਨੇ ਇਸ ਪ੍ਰੋਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਇਸ ’ਤੇ 45 ਹਜ਼ਾਰ ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਹ ਉੱਤਰ ਪ੍ਰਦੇਸ਼ ਨੂੰ ਇਤਨੀ ਬੜੀ ਸੁਗਾਤ ਮਿਲ ਰਹੀ ਹੈ,  45 ਹਜ਼ਾਰ ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਹ ਪ੍ਰੋਜੈਕਟ ਬੁੰਦੇਲਖੰਡ ਨੂੰ ਜਲ ਸੰਕਟ ਤੋਂ ਮੁਕਤੀ ਦਿਵਾਉਣ ਵਿੱਚ ਬੜੀ ਭੂਮਿਕਾ ਨਿਭਾਵੇਗਾ।

ਭਾਈਓ ਅਤੇ ਭੈਣੋਂ, 

ਅੱਜ ਦੇਸ਼ ਵਿੱਚ ਆਜ਼ਾਦੀ ਦੇ ਬਾਅਦ ਪਹਿਲੀ ਅਜਿਹੀ ਸਰਕਾਰ ਹੈ, ਜੋ ਛੋਟੇ ਕਿਸਾਨਾਂ ਦੀ ਸੁਧ ਲੈ ਰਹੀ ਹੈ। ਪਹਿਲੀ ਵਾਰ 2 ਹੈਕਟੇਅਰ ਤੋਂ ਘੱਟ ਭੂਮੀ ਵਾਲੇ ਛੋਟੇ ਕਿਸਾਨਾਂ ਨੂੰ ਸਰਕਾਰੀ ਲਾਭ ਨਾਲ,  ਸਰਕਾਰੀ ਸੁਵਿਧਾ ਨਾਲ ਜੋੜਿਆ ਗਿਆ ਹੈ। ਬੀਜ ਤੋਂ ਲੈ ਕੇ ਬਜ਼ਾਰ ਤੱਕ, ਖੇਤ ਤੋਂ ਲੈ ਕੇ ਖਲਿਹਾਨ ਤੱਕ, ਉਨ੍ਹਾਂ ਦੀ ਹਰ ਤਰ੍ਹਾਂ ਨਾਲ ਮਦਦ ਕੀਤੀ ਜਾ ਰਹੀ ਹੈ। ਇਨ੍ਹਾਂ ਛੋਟੇ ਕਿਸਾਨਾਂ ਦੇ ਬੈਂਕ ਖਾਤਿਆਂ  ਵਿੱਚ ਪੀਐੱਮ ਕਿਸਾਨ ਸਨਮਾਨ ਨਿਧੀ ਦੇ ਹਜ਼ਾਰਾਂ ਕਰੋੜ ਰੁਪਏ ਸਿੱਧੇ ਭੇਜੇ ਜਾ ਰਹੇ ਹਨ।  ਉਨ੍ਹਾਂ ਦੀ ਆਮਦਨ ਵਧਾਉਣ ਦੇ ਲਈ ਉਨ੍ਹਾਂ ਨੂੰ ਖੇਤੀ ਨਾਲ ਜੁੜੇ ਹੋਰ ਵਿਕਲਪਾਂ ਦੀ ਤਰਫ਼ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ।

ਅਜਿਹੇ ਵਿਕਲਪ ਜਿਸ ਵਿੱਚ ਬਹੁਤ ਬੜੀ ਜ਼ਮੀਨ ਦੀ ਉਤਨੀ ਜ਼ਰੂਰਤ ਨਹੀਂ ਪੈਂਦੀ, ਉਨ੍ਹਾਂ ਨੂੰ ਇਸ ਦਾ ਰਸਤਾ ਦਿਖਾਇਆ ਜਾ ਰਿਹਾ ਹੈ। ਇਸ ਸੋਚ ਦੇ ਨਾਲ, ਪਸ਼ੂਪਾਲਣ ਹੋਵੇ, ਮਧੂਮੱਖੀ ਪਾਲਣ ਹੋਵੇ ਜਾਂ ਫਿਰ ਮੱਛੀ ਪਾਲਣ ਇਨ੍ਹਾਂ ਦੇ ਲਈ ਰਾਸ਼ਟਰੀ ਪੱਧਰ ’ਤੇ ਨਵੀਆਂ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਹਨ।  ਅੱਜ ਭਾਰਤ ਦੁੱਧ ਉਤਪਾਦਨ ਦੇ ਮਾਮਲੇ ਵਿੱਚ ਦੁਨੀਆ ਵਿੱਚ ਮੋਹਰੀ ਹੈ ਹੀ, ਲੇਕਿਨ ਤੁਹਾਨੂੰ ਜਾਣ ਕੇ  ਖੁਸ਼ੀ ਹੋਵੇਗੀ ਅੱਜ ਅਸੀਂ ਸ਼ਹਿਦ, ਹਨੀ, ਮਧੂ ਨਿਰਯਾਤਕ ਦੇ ਰੂਪ ਵਿੱਚ ਵੀ ਵਿਸ਼ਵ ਵਿੱਚ ਆਪਣਾ ਸਥਾਨ ਬਣਾ ਰਹੇ ਹਾਂ। ਸਾਡੀ ਸਰਕਾਰ ਦੇ ਪ੍ਰਯਤਨਾਂ ਦੀ ਵਜ੍ਹਾ ਨਾਲ, ਬੀਤੇ ਸੱਤ ਵਰ੍ਹਿਆਂ ਵਿੱਚ ਸ਼ਹਿਦ ਦਾ ਨਿਰਯਾਤ ਵਧ ਕੇ, ਕਰੀਬ-ਕਰੀਬ ਦੁੱਗਣਾ ਹੋ ਗਿਆ ਹੈ ਅਤੇ ਇਸ ਨਾਲ ਕਿਸਾਨਾਂ ਦੀ 700 ਕਰੋੜ ਤੋਂ ਅਧਿਕ ਦੀ ਆਮਦਨ ਹੋਈ ਹੈ।

ਭਾਈਓ ਅਤੇ ਭੈਣੋਂ, 

ਕਿਸਾਨ ਦੀ ਆਮਦਨ ਵਧਾਉਣ ਦਾ ਇੱਕ ਹੋਰ ਵਿਕਲਪ ਬਾਇਓਫਿਊਲ ਵੀ ਹੈ। ਅਸੀਂ ਖਾੜੀ ਦੇ ਤੇਲ ਤੋਂ ਚਲਾਉਂਦੇ ਸਾਂ ਹੁਣ ਅਸੀਂ ਝਾੜੀ ਦਾ ਤੇਲ ਵੀ ਲੈ ਕੇ ਆ ਰਹੇ ਹਾਂ। ਬਾਇਓਫਿਊਲ ਦੀਆਂ ਅਨੇਕ ਫੈਕਟਰੀਆਂ ਯੂਪੀ ਵਿੱਚ ਬਣਾਈਆਂ ਜਾ ਰਹੀਆਂ ਹਨ। ਬਦਾਯੂੰ ਅਤੇ ਗੋਰਖਪੁਰ ਵਿੱਚ ਬਾਇਓਫਿਊਲ ਦੇ ਬੜੇ ਕੰਪਲੈਕਸ ਬਣਾਏ ਜਾ ਰਹੇ ਹਨ। ਇੱਥੇ ਪਾਸ ਵਿੱਚ, ਗੋਂਡਾ ਵਿੱਚ ਵੀ ਇਥੇਨੌਲ ਦਾ ਇੱਕ ਬੜਾ ਪਲਾਂਟ ਬਣ ਰਿਹਾ ਹੈ। ਇਸ ਦਾ ਲਾਭ ਇਸ ਖੇਤਰ ਦੇ ਬਹੁਤ ਸਾਰੇ ਕਿਸਾਨਾਂ ਨੂੰ ਹੋਵੇਗਾ। ਗੰਨੇ ਤੋਂ ਇਥੇਨੌਲ ਬਣਾਉਣ ਦੇ ਅਭਿਯਾਨ ਵਿੱਚ ਵੀ ਯੂਪੀ ਮੋਹਰੀ ਭੂਮਿਕਾ ਦੇ ਵੱਲ ਵਧ ਰਿਹਾ ਹੈ। ਬੀਤੇ ਸਾਢੇ 4 ਸਾਲ ਵਿੱਚ ਲਗਭਗ 12 ਹਜ਼ਾਰ ਕਰੋੜ ਰੁਪਏ ਦਾ ਇਥੇਨੌਲ ਯੂਪੀ ਤੋਂ ਖਰੀਦਿਆ ਗਿਆ ਹੈ। ਯੋਗੀ ਜੀ  ਦੀ ਸਰਕਾਰ ਜਦੋਂ ਤੋਂ ਆਈ ਹੈ, ਤਦ ਤੋਂ ਗੰਨੇ ਦੇ ਭੁਗਤਾਨ ਵਿੱਚ ਵੀ ਬਹੁਤ ਤੇਜ਼ੀ ਆਈ ਹੈ।

ਇੱਕ ਸਮਾਂ 2017 ਤੋਂ ਪਹਿਲਾਂ ਦਾ ਵੀ ਸੀ ਜਦੋਂ ਗੰਨਾ ਕਿਸਾਨ, ਸਾਲੋਂ-ਸਾਲ ਬਕਾਇਆ ਮਿਲਣ ਲਈ ਇੰਤਜ਼ਾਰ ਕਰਦੇ ਸਨ। ਪਿਛਲੀਆਂ ਸਰਕਾਰਾਂ ਦੇ ਦੌਰਾਨ ਜਿੱਥੇ 20 ਤੋਂ ਅਧਿਕ ਚੀਨੀ ਮਿੱਲਾਂ ਵਿੱਚ ਤਾਲਾ ਲਗ ਗਿਆ, ਉੱਥੇ ਹੀ ਯੋਗੀ ਜੀ ਦੀ ਸਰਕਾਰ ਨੇ ਇਤਨੀਆਂ ਹੀ ਚੀਨੀ ਮਿੱਲਾਂ ਦਾ ਵਿਸਤਾਰ ਅਤੇ ਆਧੁਨਿਕੀਕਰਣ ਕੀਤਾ ਹੈ। ਮੈਂ ਅੱਜ ਬਲਰਾਮਪੁਰ ਤੋਂ, ਦੇਸ਼ ਭਰ ਦੇ ਕਿਸਾਨਾਂ ਨੂੰ ਇੱਕ ਵਿਸ਼ੇਸ਼ ਸੱਦਾ ਵੀ ਦੇਣਾ ਚਾਹੁੰਦਾ ਹਾਂ। ਅਤੇ ਮੈਂ ਚਾਹਾਂਗਾ ਸਿਰਫ਼ ਉੱਤਰ ਪ੍ਰਦੇਸ਼ ਦੇ ਨਹੀਂ, ਦੇਸ਼ ਭਰ ਦੇ ਕਿਸਾਨ ਮੇਰੇ ਇਸ ਸੱਦੇ ਨੂੰ ਸਵੀਕਾਰ ਕਰਨ ਅਤੇ ਮੇਰੇ ਨਾਲ ਜੁੜਨ । ਮੇਰਾ ਸੱਦਾ ਕਿਸ ਗੱਲ ਦਾ ਹੈ?

ਇਸੇ ਮਹੀਨੇ 5 ਦਿਨ ਦੇ ਬਾਅਦ 16 ਤਾਰੀਖ ਨੂੰ, 16 ਦਸੰਬਰ ਨੂੰ ਸਰਕਾਰ, ਕੁਦਰਤੀ ਖੇਤੀ ’ਤੇ,  natural farming ’ਤੇ ਇੱਕ ਬਹੁਤ ਬੜਾ ਆਯੋਜਨ  ਕਰਨ ਜਾ ਰਹੀ ਹੈ। ਸਾਡੇ ਪਦਮ ਪੁਰਸਕਾਰ ਜੇਤੂ ਸੁਭਾਸ਼ ਜੀ ਕਰਕੇ ਹਨ ਮਹਾਰਾਸ਼ਟਰ ਦੇ, ਉਨ੍ਹਾਂ ਨੇ ਜ਼ੀਰੋ ਬਜਟ ਖੇਤੀ ਦਾ ਇੱਕ ਵਿਚਾਰ ਵਿਕਸਿਤ ਕੀਤਾ ਹੈ। ਇਹ ਉਹ ਕੁਦਰਤੀ ਖੇਤੀ ਵਾਲਾ ਵਿਸ਼ਾ ਹੈ, ਇਸ ਨਾਲ ਸਾਡੀ ਧਰਤੀ ਮਾਂ ਵੀ ਬਚਦੀ ਹੈ, ਸਾਡਾ ਪਾਣੀ ਵੀ ਬਚਦਾ ਹੈ ਅਤੇ ਫਸਲ ਵੀ ਚੰਗੀ ਅਤੇ ਪਹਿਲਾਂ ਤੋਂ ਜ਼ਿਆਦਾ ਹੁੰਦੀ ਹੈ। ਮੇਰੀ ਆਪ ਸਾਰੇ ਕਿਸਾਨ ਸਾਥੀਆਂ ਨੂੰ, ਦੇਸ਼ ਭਰ ਦੇ ਕਿਸਾਨ ਸਾਥੀਆਂ ਨੂੰ ਤਾਕੀਦ ਹੈ ਕਿ ਆਪ 16 ਦਸੰਬਰ ਨੂੰ ਟੀਵੀ ਦੇ ਮਾਧਿਅਮ ਤੋਂ ਜਾਂ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਮਾਧਿਅਮ ਤੋਂ ਜ਼ਰੂਰ ਇਸ ਪ੍ਰੋਗਰਾਮ ਵਿੱਚ ਜੁੜੋ ਤੁਸੀਂ ਸਾਰੀ ਗੱਲ ਨੂੰ ਸਮਝੋਗੇ, ਮੈਨੂੰ ਪੱਕਾ ਵਿਸ਼ਵਾਸ ਹੈ ਤੁਸੀਂ ਉਸ ਨੂੰ ਆਪਣੇ ਖੇਤ ਵਿੱਚ ਲਾਗੂ ਕਰੋਗੇ। ਇਹ ਤੁਹਾਨੂੰ ਬਹੁਤ ਲਾਭਕਾਰੀ ਹੋਣ ਵਾਲਾ ਹੈ।

ਸਾਥੀਓ, 

ਤੁਹਾਡੀ ਹਰ ਜ਼ਰੂਰਤ ਨੂੰ ਧਿਆਨ ਵਿੱਚ ਰੱਖਦੇ ਹੋਏ, ਤੁਹਾਡਾ ਜੀਵਨ ਅਸਾਨ ਬਣਾਉਣ ਲਈ ਅਸੀਂ ਦਿਨ ਰਾਤ ਮਿਹਨਤ ਕਰ ਰਹੇ ਹਾਂ। ਇਸ ਦੀ ਛਾਪ ਤੁਹਾਨੂੰ ਪੀਐੱਮ ਆਵਾਸ ਯੋਜਨਾ ਦੇ ਤਹਿਤ ਬਣ ਰਹੇ ਗ਼ਰੀਬ ਦੇ ਪੱਕੇ ਘਰ ਵਿੱਚ ਵੀ ਦਿਖੇਗੀ। ਪ੍ਰਧਾਨ ਮੰਤਰੀ ਆਵਾਸ ਦੇ ਤਹਿਤ ਮਿਲ ਰਹੇ ਘਰਾਂ ਵਿੱਚ, ਇੱਜਤ ਘਰ ਯਾਨੀ ਸ਼ੌਚਾਲਯ ਹੈ, ਉੱਜਵਲਾ ਦੀ ਗੈਸ ਹੈ, ਸੌਭਾਗਯ ਯੋਜਨਾ ਦਾ ਬਿਜਲੀ ਕਨੈਕਸ਼ਨ ਹੈ, ਉਜਾਲਾ ਦਾ LED ਬੱਲਬ ਹੈ, ਹਰ ਘਰ ਜਲ ਯੋਜਨਾ ਦੇ ਤਹਿਤ ਮਿਲ ਰਿਹਾ ਪਾਣੀ ਦਾ ਕਨੈਕਸ਼ਨ ਹੈ। ਅਤੇ ਮੈਨੂੰ ਤਾਂ ਖੁਸ਼ੀ ਤਦ ਹੁੰਦੀ ਹੈ ਕਿਉਂਕਿ ਮੈਂ ਇਸ ਖੇਤਰ ਵਿੱਚ ਵੀ ਦੌਰਾ ਕਰ ਚੁੱਕਿਆ ਹਾਂ, ਮੈਨੂੰ ਪਤਾ ਹੈ। ਜਦੋਂ ਇੱਥੇ ਮੇਰੇ ਥਾਰੂ ਜਨਜਾਤੀ ਦੇ ਭਾਈ-ਭੈਣਾਂ ਨੂੰ ਵੀ ਇਨ੍ਹਾਂ ਯੋਜਨਾਵਾਂ ਦਾ ਲਾਭ ਮਿਲ ਰਿਹਾ ਹੈ, ਤਾਂ ਸਾਨੂੰ ਖੁਸ਼ੀ ਵੀ ਜ਼ਿਆਦਾ ਹੁੰਦੀ ਹੈ ਅਤੇ ਸਾਨੂੰ ਅਸ਼ੀਰਵਾਦ ਵੀ ਜ਼ਿਆਦਾ ਮਿਲਦਾ ਹੈ।

ਸਾਥੀਓ, 

ਸਾਡੇ ਇੱਥੇ ਸਦੀਆਂ ਤੋਂ ਇੱਕ ਤੌਰ-ਤਰੀਕਾ ਚਲਿਆ ਆ ਰਿਹਾ ਹੈ ਕਿ ਘਰ ਹੋਵੇਗਾ, ਮੇਰੀ ਮਾਤਾਵਾਂ–ਭੈਣਾਂ ਮੇਰੀ ਬਾਤ ਜ਼ਰੂਰ ਸਮਝਣ ਅਤੇ ਮੇਰੇ ਪੁਰਸ਼ ਭਾਈ ਵੀ ਆਪਣੇ ਘਰ ਵਿੱਚ ਦੱਸਣ। ਸਾਡੇ ਇੱਥੇ ਇੱਕ ਮਾਨਤਾ ਚਲੀ, ਪਰੰਪਰਾ ਚਲੀ, ਵਿਵਸਥਾ ਚਲੀ। ਉਹ ਕੀ, ਘਰ ਹੋਵੇਗਾ ਤਾਂ ਪੁਰਸ਼ ਦੇ ਨਾਮ, ਦੁਕਾਨ ਹੋਵੇਗੀ, ਤਾਂ ਪੁਰਸ਼ ਦੇ ਨਾਮ,  ਗੱਡੀ ਹੋਵੇਗੀ, ਤਾਂ ਪੁਰਸ਼ ਦੇ ਨਾਮ, ਖੇਤ ਹੋਵੇਗਾ ਤਾਂ ਪੁਰਸ਼ ਦੇ ਨਾਮ ।  ਮਹਿਲਾਵਾਂ ਦੇ ਨਾਮ ’ਤੇ ਕੁਝ  ਵੀ ਨਹੀਂ, ਕੁਝ  ਹੁੰਦਾ ਹੈ ਕੀ ਮਹਿਲਾਵਾਂ ਦੇ ਨਾਮ ’ਤੇ? ਨਹੀਂ ਹੁੰਦਾ ਹੈ ਨਾ। ਇਹ ਮੈਂ ਤੁਹਾਡੀ ਪੀੜਾਵਾਂ ਜਾਣਦਾ ਹਾਂ ਬਰਾਬਰ ਮਾਤਾਓ ਭੈਣੋਂ ਅਤੇ ਇਸ ਲਈ ਅਸੀਂ ਕੀ ਕੀਤਾ?

ਮੈਨੂੰ ਖੁਸ਼ੀ ਹੈ ਅਸੀਂ ਕੀ ਕੀਤਾ ਪੀਐੱਮ ਆਵਾਸ ਯੋਜਨਾ ਦੇ ਤਹਿਤ ਜੋ ਘਰ ਬਣ ਰਹੇ ਹਨ ਨਾ ਜ਼ਿਆਦਾਤਰ ਘਰਾਂ ਦਾ ਮਾਲਿਕਾਨਾ ਹੱਕ ਅਸੀਂ ਆਪਣੀਆਂ ਮਾਤਾਵਾਂ–ਭੈਣਾਂ, ਬੇਟੀਆਂ ਨੂੰ ਦੇ ਦਿੱਤਾ ਹੈ।  ਇਸ ਵਜ੍ਹਾ ਨਾਲ ਦੇਸ਼ ਵਿੱਚ ਅਜਿਹੀਆਂ ਭੈਣਾਂ ਦੀ ਸੰਖਿਆ ਵਿੱਚ ਬਹੁਤ ਅਧਿਕ ਵਾਧਾ ਹੋਇਆ ਹੈ,  ਜਿਨ੍ਹਾਂ ਦੇ ਆਪਣੇ ਨਾਮ ’ਤੇ ਘੱਟ ਤੋਂ ਘੱਟ ਇੱਕ ਪ੍ਰਾਪਰਟੀ ਤਾਂ ਹੈ। ਡਬਲ ਇੰਜਣ ਦੀ ਸਰਕਾਰ ਦੇ ਪ੍ਰਯਤਨਾਂ ਨਾਲ ਯੂਪੀ ਦੇ 30 ਲੱਖ ਤੋਂ ਅਧਿਕ ਗ਼ਰੀਬ ਪਰਿਵਾਰਾਂ ਨੂੰ ਪੱਕਾ ਘਰ ਮਿਲ ਚੁੱਕਿਆ ਹੈ। ਆਉਣ ਵਾਲੇ ਦਿਨਾਂ ਵਿੱਚ, ਹੋਰ ਵੀ ਜ਼ਿਆਦਾ ਨਵੇਂ ਘਰ ਬਣਾਉਣ ਲਈ ਹੁਣ ਸਾਡੀ ਸਰਕਾਰ ਨੇ 2 ਲੱਖ ਕਰੋੜ ਰੁਪਏ ਤੋਂ ਅਧਿਕ ਦਾ ਪ੍ਰਾਵਧਾਨ ਕੀਤਾ ਹੈ। ਯਾਨੀ ਜਿਨ੍ਹਾਂ ਨੂੰ ਹੁਣ ਤੱਕ ਪੱਕੇ ਘਰ ਨਹੀਂ ਮਿਲੇ, ਉਨ੍ਹਾਂ ਨੂੰ  ਆਉਣ ਵਾਲੇ ਸਮੇਂ ਵਿੱਚ ਵੀ ਜ਼ਰੂਰ ਮਿਲਣਗੇ।

ਸਾਥੀਓ, 

ਜਦੋਂ ਸਰਕਾਰ ਸੰਵੇਦਨਸ਼ੀਲ ਹੋਵੇ, ਗ਼ਰੀਬਾਂ ਦੀ ਸੁਣਦੀ ਹੋਵੇ, ਉਨ੍ਹਾਂ ਦਾ ਦੁਖ-ਦਰਦ ਸਮਝਦੀ ਹੋਵੇ,  ਤਾਂ ਫ਼ਰਕ ਆਉਂਦਾ ਹੀ ਹੈ। ਆਉਂਦਾ ਹੈ ਕਿ ਨਹੀਂ ਆਉਂਦਾ ਹੈ - ਆਉਂਦਾ ਹੈ, ਫ਼ਰਕ ਆਉਂਦਾ ਹੈ ਕਿ ਨਹੀਂ ਆਉਂਦਾ ਹੈ - ਆਉਂਦਾ ਹੈ। ਹੁਣ ਦੇਸ਼, ਸੌ ਸਾਲ ਵਿੱਚ ਆਈ ਸਭ ਤੋਂ ਬੜੀ ਮਹਾਮਾਰੀ ਖਿਲਾਫ਼ ਲੜ ਰਿਹਾ ਹੈ। ਕੋਰੋਨਾ ਆਉਣ ਦੇ ਬਾਅਦ, ਹਰ ਕੋਈ ਇਹੀ ਸੋਚ ਰਿਹਾ ਸੀ ਕਿ ਕੀ ਹੋਵੇਗਾ, ਕਿਵੇਂ ਹੋਵੇਗਾ। ਹਰ ਕਿਸੇ ਨੇ ਘੱਟ-ਅਧਿਕ ਮਾਤਰਾ ਵਿੱਚ ਕੋਰੋਨਾ ਦੀ ਵਜ੍ਹਾ ਨਾਲ ਕਸ਼ਟ ਸਹਿਆ।

ਲੇਕਿਨ ਸਾਥੀਓ, ਇਸ ਕੋਰੋਨਾ ਕਾਲ ਵਿੱਚ ਅਸੀਂ ਪੂਰੀ ਇਮਾਨਦਾਰੀ ਨਾਲ ਪ੍ਰਯਤਨ ਕੀਤਾ ਹੈ ਕਿ ਕੋਈ ਗ਼ਰੀਬ ਭੁੱਖਾ ਨਾ ਸੋਏ। ਹੁਣੇ ਇਸ ਲਈ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅਨਾਜ ਯੋਜਨਾ ਦੇ ਤਹਿਤ ਮਿਲ ਰਹੇ ਮੁਫ਼ਤ ਰਾਸ਼ਨ ਦੇ ਅਭਿਯਾਨ ਨੂੰ ਹੋਲੀ ਤੋਂ ਅੱਗੇ ਤੱਕ ਵਧਾ ਦਿੱਤਾ ਗਿਆ ਹੈ। ਗ਼ਰੀਬਾਂ ਦੇ ਮੁਫ਼ਤ ਰਾਸ਼ਨ ’ਤੇ ਸਰਕਾਰ 2 ਲੱਖ 60 ਹਜ਼ਾਰ ਕਰੋੜ ਰੁਪਏ ਤੋਂ ਵੀ ਜ਼ਿਆਦਾ ਖਰਚ ਕਰ ਰਹੀ ਹੈ।

ਭਾਈਓ ਅਤੇ ਭੈਣੋਂ, 

ਪਹਿਲਾਂ ਜੋ ਸਰਕਾਰ ਵਿੱਚ ਸਨ - ਤੁਸੀਂ ਜਾਣਦੇ ਹੋ ਨਾ, ਅੱਛੀ ਤਰ੍ਹਾਂ ਜਾਣਦੇ ਹੋ ਨਾ, ਪਹਿਲਾਂ ਜੋ ਸਰਕਾਰ ਵਿੱਚ ਸਨ, ਉਹ ਮਾਫੀਆ ਨੂੰ ਸੁਰੱਖਿਆ (ਪਨਾਹ) ਦਿੰਦੇ ਸਨ। ਅੱਜ ਯੋਗੀ ਜੀ ਦੀ ਸਰਕਾਰ, ਮਾਫੀਆ ਦੀ ਸਫਾਈ ਵਿੱਚ ਜੁਟੀ ਹੈ। ਤਦੇ ਤਾਂ ਯੂਪੀ ਦੇ ਲੋਕ ਕਹਿੰਦੇ ਹਨ- ਫ਼ਰਕ ਸਾਫ਼ ਹੈ। ਪਹਿਲਾਂ ਜੋ ਸਰਕਾਰ ਵਿੱਚ ਸਨ - ਉਹ ਬਾਹੁਬਲੀਆਂ ਨੂੰ ਵਧਾਉਂਦੇ ਸਨ। ਅੱਜ ਯੋਗੀ ਜੀ ਦੀ ਸਰਕਾਰ ਗ਼ਰੀਬ, ਦਲਿਤ ,  ਪਿਛੜੇ ਅਤੇ ਆਦਿਵਾਸੀ, ਸਾਰਿਆਂ ਨੂੰ ਸਸ਼ਕਤ ਕਰਨ ਵਿੱਚ ਜੁਟੀ ਹੈ। ਤਦੇ ਤਾਂ ਯੂਪੀ ਦੇ ਲੋਕ ਕਹਿੰਦੇ ਹਨ - ਫ਼ਰਕ ਸਾਫ਼ ਹੈ। ਪਹਿਲਾਂ ਜੋ ਸਰਕਾਰ ਵਿੱਚ ਸਨ, ਉਹ ਇੱਥੇ ਜ਼ਮੀਨਾਂ ’ਤੇ ਅਵੈਧ ਕਬਜ਼ੇ ਕਰਵਾਉਂਦੇ ਸਨ।

ਅੱਜ ਅਜਿਹੇ ਮਾਫੀਆਵਾਂ ’ਤੇ ਜੁਰਮਾਨਾ ਲਗ ਰਿਹਾ ਹੈ, ਬੁਲਡੋਜ਼ਰ ਚਲ ਰਿਹਾ ਹੈ। ਤਦੇ ਤਾਂ ਯੂਪੀ ਦੇ ਲੋਕ ਕਹਿੰਦੇ ਹਨ - ਫ਼ਰਕ ਸਾਫ਼ ਹੈ। ਪਹਿਲਾਂ ਯੂਪੀ ਦੀਆਂ ਬੇਟੀਆਂ ਘਰ ਤੋਂ ਨਿਕਲਣ ਤੋਂ ਪਹਿਲਾਂ 100 ਵਾਰ ਸੋਚਣ ਲਈ ਮਜ਼ਬੂਰ ਸਨ । ਅੱਜ ਅਪਰਾਧੀ ਗ਼ਲਤ ਕੰਮ ਤੋਂ ਪਹਿਲਾਂ 100 ਵਾਰ ਸੋਚਦਾ ਹੈ।  ਤਦੇ ਤਾਂ ਯੂਪੀ ਦੇ ਲੋਕ ਕਹਿੰਦੇ ਹਨ - ਫ਼ਰਕ ਸਾਫ਼ ਹੈ। ਪਹਿਲਾਂ ਬੇਟੀਆਂ ਘਰ ਵਿੱਚ ਦੁਬਕ ਕੇ ਰਹਿਣ ਨੂੰ ਮਜਬੂਰ ਸਨ, ਹੁਣ ਯੂਪੀ ਦੇ ਅਪਰਾਧੀ ਜੇਲ੍ਹ ਵਿੱਚ ਦੁਬਕਦੇ ਹਨ। ਤਦੇ ਤਾਂ ਕਹਿੰਦੇ ਹਨ - ਫ਼ਰਕ ਸਾਫ਼ ਹੈ ।

ਸਾਥੀਓ , 

ਅੱਜ ਮੈਂ ਇੱਕ ਹੋਰ ਯੋਜਨਾ ਬਾਰੇ ਜ਼ਰੂਰ ਦੱਸਣਾ ਚਾਹੁੰਦਾ ਹਾਂ ਜੋ ਯੂਪੀ ਦੇ ਲੋਕਾਂ ਦੀ ਬਹੁਤ ਮਦਦ ਕਰਨ ਵਾਲੀ ਹੈ। ਅਤੇ ਇਹ ਯੋਜਨਾ ਹੈ- ਸਵਾਮਿਤਵ ਯੋਜਨਾ। ਸਵਾਮਿਤਵ ਯੋਜਨਾ ਦੇ ਤਹਿਤ ਅੱਜ ਪਿੰਡਾਂ ਵਿੱਚ ਪ੍ਰਾਪਰਟੀ ਦੀ ਮੈਪਿੰਗ ਕਰਾ ਕੇ, ਘਰਾਂ ਦੇ, ਖੇਤਾਂ ਦੇ ਮਾਲਿਕਾਨਾ ਹੱਕ ਦੇ ਕਾਗਜ ਲੋਕਾਂ ਨੂੰ ਦਿੱਤੇ ਜਾ ਰਹੇ ਹਨ। ਇਹ ਅਭਿਯਾਨ ਕੁਝ ਹੀ ਸਮੇਂ ਵਿੱਚ ਯੂਪੀ  ਦੇ ਹਰ ਪਿੰਡ ਤੱਕ ਪਹੁੰਚਣ ਵਾਲਾ ਹੈ। ਇਸ ਨਾਲ ਤੁਹਾਨੂੰ ਅਵੈਧ ਕਬਜ਼ੇ ਦੇ ਡਰ ਤੋਂ ਮੁਕਤੀ ਮਿਲੇਗੀ ਅਤੇ ਬੈਂਕਾਂ ਤੋਂ ਮਦਦ ਲੈਣਾ ਵੀ ਤੁਹਾਡੇ ਲਈ ਅਸਾਨ ਹੋ ਜਾਵੇਗਾ। ਹੁਣ ਪਿੰਡ ਦੇ ਨੌਜਵਾਨਾਂ ਨੂੰ ਬੈਂਕ ਤੋਂ ਆਪਣੇ ਕੰਮ ਲਈ ਪੈਸਾ ਜੁਟਾਉਣ ਵਿੱਚ ਦਿੱਕਤ ਵੀ ਨਹੀਂ ਆਵੇਗੀ।

ਸਾਥੀਓ, 

ਸਾਨੂੰ ਸਭ ਨੂੰ ਮਿਲ ਕੇ ਉੱਤਰ ਪ੍ਰਦੇਸ਼ ਨੂੰ ਨਵੀਂ ਉਚਾਈ ’ਤੇ ਲੈ ਜਾਣਾ ਹੈ, ਉੱਤਰ ਪ੍ਰਦੇਸ਼ ਦੀ ਨਵੀਂ ਪਹਿਚਾਣ ਦੇਣੀ ਹੈ। ਉੱਤਰ ਪ੍ਰਦੇਸ਼ ਨੂੰ ਦਹਾਕਿਆਂ ਪਿੱਛੇ ਧਕੇਲਣ ਵਾਲੇ ਲੋਕਾਂ ਤੋਂ ਤੁਹਾਨੂੰ ਨਿਰੰਤਰ ਸਤਰਕ ਰਹਿਣਾ ਹੈ। ਭਾਈਓ–ਭੈਣੋਂ, ਇੱਕ ਵਾਰ ਫਿਰ ਤੋਂ ਆਪ ਸਭ ਨੂੰ ਸਰਯੂ ਨਹਿਰ ਪ੍ਰੋਜੈਕਟ ਲਈ ਬਹੁਤ - ਬਹੁਤ ਵਧਾਈ ਦਿੰਦਾ ਹਾਂ। ਮੇਰੇ ਨਾਲ ਦੋਨੋਂ ਹੱਥ ਉੱਪਰ ਕਰਕੇ ਪੂਰੀ ਤਾਕਤ ਨਾਲ ਬੋਲੋ, ਭਾਰਤ ਮਾਤਾ ਕੀ – ਜੈ। ਭਾਰਤ ਮਾਤਾ ਕੀ – ਜੈ । ਭਾਰਤ ਮਾਤਾ ਕੀ – ਜੈ । 

ਬਹੁਤ - ਬਹੁਤ ਧੰਨਵਾਦ  !

******

 

ਡੀਐੱਸ/ਏਕੇਜੇ/ਡੀਕੇ


(Release ID: 1781224) Visitor Counter : 175