ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ

ਡਿਜੀਟਲ ਇੰਡੀਆ ਨੇ ਲੋਕਾਂ ਦੇ ਜੀਵਨ ਨੂੰ ਬਦਲਣ , ਡਿਜੀਟਲ ਅਰਥਵਿਵਸਥਾ ਬਣਾਉਣ ਅਤੇ ਦੇਸ਼ ਲਈ ਰਣਨੀਤਕ ਲਾਭ ਪੈਦਾ ਕਰਨ ਵਿੱਚ ਬਹੁਤ ਯੋਗਦਾਨ ਪਾਇਆ ਹੈ : ਸੂਚਨਾ ਟੈਕਨੋਲੋਜੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ


ਆਈਟੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਦੁਆਰਾ ਹਫ਼ਤਾ - ਭਰ ਚਲਣ ਵਾਲਾ ਆਜ਼ਾਦੀ ਕਾ ਡਿਜੀਟਲ ਮਹੋਤਸਵ ਸ਼ੁਰੂ ਕੀਤਾ ਗਿਆ

ਉਮੰਗ ( UMANG ) ਸੇਵਾਵਾਂ ਨੂੰ ਸਹਾਇਕ ਮੋਡ ਵਿੱਚ ਪ੍ਰਦਾਨ ਕਰਨ ਲਈ ਨੀਤੀ ਦਾ ਐਲਾਨ ਕੀਤਾ ਗਿਆ

ਡਿਜੀਟਲ ਇੰਡੀਆ ਦੀਆਂ ਸਫ਼ਲਤਾ ਦੀਆਂ 75 ਕਹਾਣੀਆਂ ਤੇ ਈ - ਪੁਸਤਕ , ਭਾਰਤ ਦੀ ਏਆਈ - ਯਾਤਰਾ ( 75 ਵਰ੍ਹੇ ) ਤੇ ਵੀਡੀਓ ਰਿਲੀਜ਼

Posted On: 29 NOV 2021 2:09PM by PIB Chandigarh

ਭਾਰਤ ਸਰਕਾਰ  ਦੇ ਹੁਨਰ ਵਿਕਾਸ ,  ਉੱਦਮਤਾ ਅਤੇ ਇਲੈਕਟ੍ਰੌਨਿਕਸ ਅਤੇ ਆਈਟੀ  ਦੇ ਰਾਜ ਮੰਤਰੀ ਸ਼੍ਰੀ ਰਾਜੀਵ ਚੰਦਰਸ਼ੇਖਰ ਦੁਆਰਾ 29 ਨਵੰਬਰ ,  2021 ਨੂੰ ਇੰਡੀਆ ਹੈਬੀਟੇਟ ਸੈਂਟਰ ,  ਨਵੀਂ ਦਿੱਲੀ ਵਿਖੇ ਇੱਕ ਹਫ਼ਤਾ ਚਲਣ ਵਾਲੇ ਆਜ਼ਾਦੀ ਕਾ ਡਿਜੀਟਲ ਮਹੋਤਸਵ ਦਾ ਉਦਘਾਟਨ ਕੀਤਾ ਗਿਆ ।  ਮੰਚ ਤੇ ਮੌਜੂਦ ਹੋਰ ਪਤਵੰਤੀਆਂ ਵਿੱਚ ਸ਼੍ਰੀ ਅਜੈ ਸਾਹਨੀ ,  ਸਕੱਤਰ - ਮਾਇਟੀ  ( MeitY )  ,  ਅਤੇ ਡਾ .  ਰਾਜਿੰਦਰ ਕੁਮਾਰ ,  ਐਡੀਸ਼ਨਲ ਸਕੱਤਰ - ਮਾਇਟੀ ,  ਸੁਸ਼੍ਰੀ ਦੇਵਜਾਨੀ ਘੋਸ਼ ,  ਪ੍ਰੈਜ਼ੀਡੈਂਟ - ਨੈਸਕੋਮ  ( NASSCOM )  ਅਤੇ ਸ਼੍ਰੀ ਅਭਿਸ਼ੇਕ ਸਿੰਘ ,  ਸੀਈਓ - ਮਾਈਗੌਵ  ( MyGov )  ਅਤੇ ਐੱਨਈਜੀਡੀ  ( NeGD )  ਸ਼ਾਮਲ ਸਨ ।

ਸ਼੍ਰੀ ਰਾਜੀਵ ਚੰਦਰਸ਼ੇਖਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ 2021 ਇੱਕ ਵਿਸ਼ੇਸ਼ ਵਰ੍ਹਾ ਹੈ ।  ਡਿਜੀਟਲ ਇੰਡੀਆ ਨੇ ਡਿਜੀਟਲ ਬੁਨਿਆਦੀ ਢਾਂਚੇ ਅਤੇ ਸੇਵਾਵਾਂ  ਦੇ ਲਚੀਲੇਪਣ ਨੂੰ ਸਾਬਿਤ ਕੀਤਾ ਹੈ ਅਤੇ ਭਾਰਤ ਮਹਾਮਾਰੀ ਤੋਂ ਬਾਅਦ ਦੀ ਦੁਨੀਆ ਵਿੱਚ ਵਧੇਰੇ ਆਤਮ ਵਿਸ਼ਵਾਸ ਅਤੇ ਵਧੇਰੇ ਆਸ਼ਾਵਾਦੀ ਦੇਸ਼ ਵਜੋਂ ਉੱਭਰਿਆ ਹੈ ।  ਉਨ੍ਹਾਂ ਯਾਦ ਕੀਤਾ ਕਿ ਡਿਜੀਟਲ ਇੰਡੀਆ ਨੇ ਲੋਕਾਂ  ਦੇ ਜੀਵਨ ਨੂੰ ਬਦਲਣ ,  ਡਿਜੀਟਲ ਅਰਥਵਿਵਸਥਾ ਬਣਾਉਣ ਅਤੇ ਦੇਸ਼ ਲਈ ਰਣਨੀਤਕ ਲਾਭ ਪੈਦਾ ਕਰਨ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ ।  ਭਵਿੱਖ ਵਿੱਚ ਟੈਕਨੋਲੋਜੀ ਦੀ ਵਧਦੀ ਤੀਬਰਤਾ ਅਤੇ ਨਾਗਰਿਕਾਂ ਦੀਆਂ ਇੱਛਾਵਾਂ ਨੂੰ ਪਛਾਣਦੇ ਹੋਏ ,  ਉਨ੍ਹਾਂ ਛੇ ਮੋਰਚੀਆਂ ਤੇ ਲੋੜੀਂਦੀਆਂ ਕਾਰਵਾਈਆਂ ਦਾ ਸਾਰ ਦਿੱਤਾ ,  ਯਾਨੀ ਸਾਰੀਆਂ ਲਈ ਕਨੈਕਟੀਵਿਟੀ ,  ਸਮਾਰਟ ਆਰਕੀਟੈਕਚਰ ਦੁਆਰਾ ਸਰਕਾਰੀ ਸੇਵਾਵਾਂ ਅਤੇ ਉਤਪਾਦਾਂ ਦਾ ਡਿਜੀਟਲੀਕਰਣ ,  ਭਾਰਤ ਵਿੱਚ ਟ੍ਰਿਲੀਅਨ ਡਾਲਰ ਦੀ ਡਿਜੀਟਲ ਅਰਥਵਿਵਸਥਾ ,  ਗਲੋਬਲ ਸਟੈਂਡਰਡ ਕਾਨੂੰਨ ,  ਅਡਵਾਂਸਡ ਟੈਕਨੋਲੋਜੀ ਖ਼ਾਸ ਕਰਕੇ ,  ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ 5ਜੀ ਅਤੇ ਵਿਆਪਕ - ਅਧਾਰਿਤ ਕੌਸ਼ਲ ਅਤੇ ਪ੍ਰਤਿਭਾ ਪੂਲ ਵਿੱਚ ਲੀਡਰਸ਼ਿਪ ਦੀ ਸਥਿਤੀ ।  ਅੰਤ ਵਿੱਚ ਉਨ੍ਹਾਂ ਲਾਗੂਕਰਨ ਲਈ ਸਬਕਾ ਸਾਥ ,  ਸਬਕਾ ਵਿਕਾਸ ,  ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ’ ਦਾ ਸੱਦਾ ਦਿੱਤਾ ।

ਸ਼੍ਰੀ ਅਜੈ ਸਾਹਨੀ ਨੇ ਕਿਹਾ ਕਿ ਇਹ ਸਮਾਂ ,  ਅਸੀਂ ਜੋ ਕੁਝ ਪ੍ਰਾਪਤ ਪ੍ਰਾਪਤ ਕੀਤਾ ਹੈ ,  ਉਸ ਦਾ ਜਸ਼ਨ ਮਨਾਉਣ ਅਤੇ ਭਵਿੱਖ ਲਈ ਅਤੇ ਨਵੇਂ ਭਾਰਤ  ਦੇ ਨਿਰਮਾਣ ਲਈ ਕਾਰਜ ਯੋਜਨਾ ਤਿਆਰ ਕਰਨ ਦਾ ਸਮਾਂ ਹੈ ।  ਉਨ੍ਹਾਂ ਕਿਹਾ ਕਿ ਬਹੁਤੀਆਂ ਡਿਜੀਟਲ ਸੇਵਾਵਾਂ ਹੁਣ ਕਾਰਜਸ਼ੀਲ ਹਾਂ ਅਤੇ ਸਮਾਂ ਆ ਗਿਆ ਹੈ ਕਿ ਉਦਯੋਗ  ਦੇ ਨਾਲ ਸਾਂਝੇਦਾਰੀ ਵਿੱਚ ਦੇਸ਼ - ਵਿਆਪੀ ਜਨਤਕ ਡਿਜੀਟਲ ਪਲੈਟਫਾਰਮਾਂ ਜ਼ਰੀਏ ਸਮਾਜਿਕ ਖੇਤਰਾਂ ਵਿੱਚ ਸਟੈਂਡ - ਅਲੋਨ ਸਿਲੋ ਪ੍ਰੋਜੈਕਟਾਂ ਦਾ ਤਾਲਮੇਲ ਕੀਤਾ ਜਾਵੇ ।  ਉਨ੍ਹਾਂ ਸੇਵਾਵਾਂ ਦੀ ਪੂਰੀ ਸ਼੍ਰੇਣੀ ਦਾ ਲਾਭ ਲੈਣ ਲਈ ਸਿੰਗਲ ਸਾਈਨ - ਔਨ ,  ਮਲਟੀਪਲ ਵਿੰਡੋਜ਼ ,  ਅਤੇ ਨਾਗਰਿਕਾਂ ਨੂੰ ਸੇਵਾ ਪ੍ਰਦਾਨ ਕਰਨ ਵਾਲੇ ਕੇਂਦਰਾਂ  ਦੇ ਸਹਾਇਕ ਮੋਡ ਵਿੱਚ ਵਾਕ - ਇਨ ਕਰਨ ਦੀ ਚੋਣ ਤੇ ਜ਼ੋਰ ਦਿੱਤਾ ।  ਉਨ੍ਹਾਂ ਭਾਰਤ ਵਿੱਚ ਖਾਸ ਤੌਰ ਤੇ ਉੱਭਰ ਰਹੀਆਂ ਟੈਕਨੋਲੋਜੀਆਂ ਦੀ ਵਰਤੋਂ ਕਰਕੇ ਡਿਜੀਟਲ ਉਤਪਾਦ ਬਣਾਉਣ ਤੇ ਵੀ ਜ਼ੋਰ ਦਿੱਤਾ । 

ਸਮਾਗਮ ਨੂੰ ਸੰਬੋਧਨ ਕਰਦੇ ਹੋਏ ,  ਸ਼੍ਰੀ ਅਭਿਸ਼ੇਕ ਸਿੰਘ ,  ਸੀਈਓ - ਮਾਈਗੌਵ ਅਤੇ ਐੱਨਈਜੀਡੀ ,  ਨੇ ਡਿਜੀਟਲ ਪਰਿਵਰਤਨਸ਼ੀਲ ਪਹਿਲਕਦਮੀਆਂ ਨੂੰ ਉਜਾਗਰ ਕੀਤਾ ,  ਡਿਜੀਟਲ ਇੰਡੀਆ ਬਣਾਉਣ ਵਿੱਚ ਯੋਗਦਾਨ ਪਾਉਣ ਵਾਲੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਕਿਹਾ ਕਿ ਡਿਜੀਟਲ ਇੰਡੀਆ ਦਾ ਵਿਜ਼ਨ ਵਰਤਮਾਨ ਅਤੇ ਭਵਿੱਖ ਦੀਆਂ ਡਿਜੀਟਲ ਪਹਿਲਕਦਮੀਆਂ ਲਈ ਮਾਰਗਦਰਸ਼ਕ ਸ਼ਕਤੀ ਹੈ ਅਤੇ ਇਸ ਨੂੰ ਹਕੀਕਤ ਬਣਾਉਣ ਲਈ ਸਾਰੇ ਪ੍ਰਯਤਨ ਕੀਤੇ ਜਾ ਰਹੇ ਹਨ ।  ਉਨ੍ਹਾਂ ਡਿਜੀਟਲ ਇੰਡੀਆ  -  ਪਬਲਿਕ ਪਲੈਟਫਾਰਮ ਅਤੇ ਸਟੇਟ ਇਨੀਸ਼ੀਏਟਿਵਜ਼ ,  ਆਰਟੀਫੀਸ਼ੀਅਲ ਇੰਟੈਲੀਜੈਂਸ ,  ਮਾਇਟੀ ਸਟਾਰਟਅੱਪ ਹੱਬ ,  ਇਲੈਕਟ੍ਰੌਨਿਕਸ ਨਿਰਮਾਣ ਵਿੱਚ ਭਾਰਤ ਨੂੰ ਆਤਮਨਿਰਭਰ ਬਣਾਉਣ ,  ਸੀਐੱਸਸੀਜ਼  ( CSCs )  ਦੁਆਰਾ ਨਾਗਰਿਕਾਂ ਨੂੰ ਸਸ਼ਕਤ ਕਰਨ ,  ਸਵਦੇਸ਼ੀ ਮਾਈਕ੍ਰੋਪ੍ਰੋਸੈਸਰਾਂ ਅਤੇ ਨੈਸ਼ਨਲ ਸੁਪਰਕੰਪਿਊਟਿੰਗ ਮਿਸ਼ਨ ,  MyGov ਨਾਲ ਨਾਗਰਿਕ ਸ਼ਮੂਲੀਅਤ ਅਤੇ ਡਿਜੀਟਲ ਭੁਗਤਾਨ ਉਤਸਵ ਸਮੇਤ ਉਭਰਦੀਆਂ ਟੈਕਨੋਲੋਜੀਆਂ ਨੂੰ ਸ਼ਾਮਲ ਕਰਦੇ ਹੋਏ ਅਗਲੇ 7 ਦਿਨਾਂ  ਦੇ ਪ੍ਰੋਗਰਾਮਾਂ ਬਾਰੇ ਸੰਖੇਪ ਵਿੱਚ ਗੱਲ ਕੀਤੀ ।  ਉਨ੍ਹਾਂ ਇਹ ਵੀ ਦੱਸਿਆ ਕਿ 50 ਸਟਾਲਾਂ ਵਾਲੀ ਇੱਕ ਪ੍ਰਦਰਸ਼ਨੀ ਲਗਾਈ ਗਈ ਹੈ ਜਿਸ ਵਿੱਚ ਸਰਕਾਰੀ ਸਕੂਲਾਂ ਦੀਆਂ ਚੋਟੀ ਦੀਆਂ 20 ਟੀਮਾਂ ਆਰਟੀਫੀਸ਼ੀਅਲ ਇੰਟੈਲੀਜੈਂਸ  ( AI )  ਸਮਰਥਿਤ ਹੱਲ ਪ੍ਰਦਰਸ਼ਿਤ ਕਰ ਰਹੀਆਂ ਹਨ ।

ਡਾ .  ਰਾਜਿੰਦਰ ਕੁਮਾਰ ਨੇ ਟਿੱਪਣੀ ਕੀਤੀ ਕਿ ਭਾਰਤ ਦੁਨੀਆ  ਦੇ ਡਿਜੀਟਲ ਸਪੇਸ ਵਿੱਚ ਸ਼ਾਮਲ ਹੋ ਗਿਆ ਹੈ ਅਤੇ ਹੁਣ ,  ਭਾਰਤ ਦੁਨੀਆ  ਦੇ ਸਭ ਤੋਂ ਵੱਡੇ ਮੋਬਾਈਲ ਨਿਰਮਾਤਾ ਦੇਸ਼ਾਂ ਵਿੱਚੋਂ ਇੱਕ ਬਣ ਗਿਆ ਹੈ ।  ਉਨ੍ਹਾਂ ਐਪਲੀਕੇਸ਼ਨਾਂ ਤੋਂ ਪਲੈਟਫਾਰਮਾਂ ਤੱਕ ਜਾਣ ,  ਇਲੈਕਟ੍ਰੌਨਿਕਸ ਨਿਰਮਾਣ ਵਿੱਚ ਆਤਮ - ਨਿਰਭਰ ਭਾਰਤ ਬਣਾਉਣ ,  ਉੱਭਰਦੀ ਟੈਕਨੋਲੋਜੀ  -  ਏਆਈ ਅਤੇ 5ਜੀ ਤੇ ਪੈਰ ਜਮਾਉਣ ,  ਸਾਈਬਰ ਸੁਰੱਖਿਆ ਵਿੱਚ ਤਰੱਕੀ ਕਰਨ ਅਤੇ ਖਾਸ ਤੌਰ ਤੇ ਡਾਟਾ ਸੁਰੱਖਿਆ ਸਬੰਧੀ ਡਿਜੀਟਲ ਡੋਮੇਨ ਵਿੱਚ ਠੋਸ ਕਾਨੂੰਨੀ ਢਾਂਚੇ ਨੂੰ ਤਿਆਰ ਕਰਨ ਲਈ ਨਿਰੰਤਰ ਪ੍ਰਯਤਨਾਂ ਤੇ ਜ਼ੋਰ ਦਿੱਤਾ ।  

ਸੁਸ਼੍ਰੀ ਦੇਵਜਾਨੀ ਘੋਸ਼ ਨੇ ਸਮਾਵੇਸ਼ੀ ਵਿਕਾਸ ਲਈ ਟੈਕਨੋਲੋਜੀ ਸਪੇਸ ਵਿੱਚ ਭਾਰਤ  ਦੇ ਯੋਗਦਾਨ ਦੀ ਸ਼ਲਾਘਾ ਕੀਤੀ ।  ਉਨ੍ਹਾਂ ਕਿਹਾ ਕਿ ਭਾਰਤ ਨੇ ਦੁਨੀਆ ਨੂੰ ਟੈਕਨੋਲੋਜੀ  ਦੇ ਸਹੀ ਅਰਥ ਦਿਖਾਏ ਹਨ ਜਿਵੇਂ ਕਿ ਸਮਾਵੇਸ਼ੀ ਵਿਕਾਸ ,  ਲੋਕ ਭਲਾਈ ਲਈ ਟੈਕਨੋਲੋਜੀ ਅਤੇ ਪਿਰਾਮਿਡ  ਦੇ ਤੱਲ ਵੱਲ ਲਕਸ਼ਿਤ ਟੈਕਨੋਲੋਜੀ ।  ਉਨ੍ਹਾਂ MeitY ਦੁਆਰਾ ਘੜੇ ਗਏ ਇੱਕ ਸ਼ਬਦ ਟੀਮ ਇੰਡੀਆ’  ( TEAM INDIA )   ਦੇ ਇੱਕ ਹਿੱਸੇ ਵਜੋਂ ਸਰਕਾਰ ਅਤੇ ਉਦਯੋਗਿਕ ਭਾਈਵਾਲੀ ਬਾਰੇ ਵੀ ਗੱਲ ਕੀਤੀ । 

ਉਦਘਾਟਨੀ ਸੈਸ਼ਨ ਵਿੱਚ ਡਿਜੀਟਲ ਇੰਡੀਆ  ਦੇ ਤਹਿਤ ਸਫ਼ਲਤਾ ਦੀਆਂ 75 ਕਹਾਣੀਆਂ ,  ਡਿਜੀਟਲ ਇੰਡੀਆ ਦੀਆਂ ਪ੍ਰਾਪਤੀਆਂ ਤੇ ਬਣੀ ਫਿਲਮ ,  ਅਤੇ 75 @ 75 ਇੰਡੀਆਜ਼ ਏਆਈ ਜਰਨੀ ਦਾ ਲਾਂਚ ਕੀਤਾ ਗਿਆ ।  ਸਹਾਇਕ ਮੋਡ ਵਿੱਚ ਉਮੰਗ  ( UMANG )  ਸੇਵਾਵਾਂ ਦੀ ਡਿਲੀਵਰੀ ਲਈ ਨੀਤੀ ਦਾ ਵੀ ਐਲਾਨ ਕੀਤਾ ਗਿਆ ।  ਉਦਘਾਟਨੀ ਸੈਸ਼ਨ ਤੋਂ ਪਹਿਲਾਂ ਸਰਕਾਰ ਅਤੇ ਸਟਾਰਟ - ਅੱਪਸ ਦੀਆਂ ਪਹਿਲਕਦਮੀਆਂ ਬਾਰੇ ਤਕਰੀਬਨ 50 ਸਟਾਲਾਂ ਵਾਲੇ ਪ੍ਰਦਰਸ਼ਨੀ ਹਾਲ ਦਾ ਉਦਘਾਟਨ ਕੀਤਾ ਗਿਆ ।

ਸਮਾਗਮ ਦਾ ਵਿਸਤ੍ਰਿਤ ਏਜੰਡਾ   https://amritmahotsav.negd.in/ ‘ਤੇ ਉਪਲਬਧ ਹੈ ।

ਈਵੈਂਟ ਨੂੰ ਡਿਜੀਟਲ ਇੰਡੀਆ  ਦੇ ਅਧਿਕਾਰਤ ਯੂ ਟਿਊਬ ਚੈਨਲ ਤੇ ਲਾਈਵ ਸਟ੍ਰੀਮ ਕੀਤਾ ਗਿਆ :   https://www.youtube.com/DigitalIndiaofficial/

*  *  *  *  *  *  *  *  *  *  *

ਆਰਕੇਜੇ / ਐੱਮ



(Release ID: 1776252) Visitor Counter : 230