ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਸੰਸਦ ਵਿੱਚ ਸੰਵਿਧਾਨ ਦਿਵਸ ਸਮਾਰੋਹ ’ਚ ਹਿੱਸਾ ਲਿਆ



ਬਾਬਾ ਸਾਹੇਬ ਅੰਬੇਡਕਰ ਅਤੇ ਰਾਜੇਂਦਰ ਪ੍ਰਸਾਦ ਨੂੰ ਨਮਨ ਕੀਤਾ



ਬਾਪੂ ਅਤੇ ਸੁਤੰਤਰਤਾ ਅੰਦੋਲਨ ਲਈ ਕੁਰਬਾਨੀਆਂ ਦੇਣ ਵਾਲੇ ਸਾਰੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਅਰਪਿਤ ਕੀਤੀਆਂ



26/11 ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਅਰਪਿਤ ਕੀਤੀਆਂ



“ਸੰਵਿਧਾਨ ਦਿਵਸ ਇਸ ਲਈ ਮਨਾਉਣਾ ਚਾਹੀਦਾ ਹੈ ਕਿਉਂਕਿ ਸਾਨੂੰ ਆਪਣੇ ਰਾਹ ਦਾ ਨਿਰੰਤਰ ਮੁੱਲਾਂਕਣ ਕਰਨਾ ਚਾਹੀਦਾ ਹੈ ਕਿ ਇਹ ਸਹੀ ਹੈ ਜਾਂ ਨਹੀਂ”



“ਪਰਿਵਾਰ–ਆਧਾਰਤ ਪਾਰਟੀਆਂ ਦੀ ਸ਼ਕਲ ’ਚ ਭਾਰਤ ਇੱਕ ਤਰ੍ਹਾਂ ਦੇ ਸੰਕਟ ਵੱਲ ਵਧ ਰਿਹਾ ਹੈ, ਜੋ ਸੰਵਿਧਾਨ ਪ੍ਰਤੀ ਸਮਰਪਿਤ ਜਨਤਾ ਲਈ ਚਿੰਤਾ ਦਾ ਵਿਸ਼ਾ ਹੈ”



“ਜਿਹੜੀਆਂ ਪਾਰਟੀਆਂ ਆਪਣਾ ਜਮਹੂਰੀ ਚਰਿੱਤਰ ਗੁਆ ਚੁੱਕੀਆਂ ਹਨ, ਉਹ ਲੋਕਤੰਤਰ ਨੂੰ ਕਿਵੇਂ ਬਚਾ ਸਕਦੀਆਂ ਹਨ?



“ਇਹ ਬਿਹਤਰ ਹੋਵੇਗਾ ਜੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਡਿਊਟੀ ’ਤੇ ਜ਼ੋਰ ਦਿੱਤਾ ਜਾਵੇ। ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ’ਚ, ਸਾਡੇ ਲਈ ਫ਼ਰਜ਼ ਨਿਭਾਉਣ ਦੇ ਪਥ ’ਤੇ ਅੱਗੇ ਵਧਿਆ ਜਾਵੇ, ਤਾਂ ਜੋ ਸਾਡੇ ਅਧਿਕਾਰ ਸੁਰੱਖਿਅਤ ਹੋ ਸਕਣ”

Posted On: 26 NOV 2021 12:32PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸੰਸਦ ਵਿੱਚ ਸੰਵਿਧਾਨ ਦਿਵਸ ਸਮਾਰੋਹਾਂਚ ਹਿੱਸਾ ਲਿਆ। ਇਸ ਸਮਾਰੋਹ ਨੂੰ ਮਾਣਯੋਗ ਰਾਸ਼ਟਰਪਤੀ, ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ ਤੇ ਲੋਕ ਸਭਾ ਸਪੀਕਰ ਨੇ ਸੰਬੋਧਨ ਕੀਤਾ। ਮਾਣਯੋਗ ਰਾਸ਼ਟਰਪਤੀ ਦੇ ਭਾਸ਼ਣ ਤੋਂ ਬਾਅਦ ਦੇਸ਼ ਉਨ੍ਹਾਂ ਨਾਲਸੰਵਿਧਾਨ ਦੀ ਪ੍ਰਸਤਾਵਨਾਪੜ੍ਹਨ ਲਈਲਾਈਵਜੁੜਿਆ। ਮਾਣਯੋਗ ਰਾਸ਼ਟਰਪਤੀ ਨੇ ਸੰਵਿਧਾਨਸਭਾਚ ਹੋਈਆਂ ਬਹਿਸਾਂ ਦੇ ਡਿਜੀਟਲ ਸੰਸਕਰਣ, ਭਾਰਤੀ ਸੰਵਿਧਾਨ ਦੀ ਖ਼ੁਸ਼ਖ਼ਤ ਲਿਖੀ ਕਾਪੀ ਦੇ ਡਿਜੀਟਲ ਸੰਸਕਰਣ ਅਤੇ ਭਾਰਤੀ ਸੰਵਿਧਾਨ ਦੇ ਹੁਣ ਤੱਕ ਦੀਆਂ ਸਾਰੀਆਂ ਸੋਧਾਂ ਵਾਲੇ ਅੱਪਡੇਟਡ ਸੰਸਕਰਣ ਨੂੰ ਜਾਰੀ ਕੀਤਾ। ਉਨ੍ਹਾਂ ਨੇਸੰਵਿਧਾਨਕ ਲੋਕਤੰਤਰ ਬਾਰੇ ਔਨਲਾਈਨ ਕੁਇਜ਼ਦਾ ਵੀ ਉਦਘਾਟਨ ਕੀਤਾ।

ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਬਾਬਾ ਸਾਹੇਬ ਅੰਬੇਡਕਰ, ਡਾ. ਰਾਜੇਂਦਰ ਪ੍ਰਸਾਦ, ਬਾਪੂ ਅਤੇ ਸੁਤੰਤਰਤਾ ਅੰਦੋਲਨ ਦੌਰਾਨ ਕੁਰਬਾਨੀਆਂ ਦੇਣ ਵਾਲੇ ਸ਼ਹੀਦਾਂ ਜਿਹੀਆਂ ਦੂਰਅੰਦੇਸ਼ ਮਹਾਨ ਸ਼ਖਸੀਅਤਾਂ ਨੂੰ ਸ਼ਰਧਾਂਜਲੀ ਅਰਪਿਤ ਕਰਨ ਦਾ ਦਿਨ ਹੈ। ਅੱਜ ਇਸ ਸਦਨ ਨੂੰ ਨਮਨ ਕਰਨ ਦਾ ਦਿਨ ਹੈ। ਉਨ੍ਹਾਂ ਕਿਹਾ ਕਿ ਵੱਡੇ ਪੱਧਰਤੇ ਵਿਚਾਰਵਟਾਂਦਰਿਆਂ ਤੋਂ ਬਾਅਦ ਅਜਿਹੀਆਂ ਹਸਤੀਆਂ ਦੀ ਅਗਵਾਈ ਹੇਠ ਸਾਡੇ ਸੰਵਿਧਾਨ ਦਾ ਅੰਮ੍ਰਿਤ ਉੱਘੜ ਕੇ ਸਾਹਮਣੇ ਆਇਆ ਸੀ। ਉਨ੍ਹਾਂ ਇਸ ਗੱਲਤੇ ਵੀ ਜ਼ੋਰ ਦਿੱਤਾ ਕਿ ਅੱਜ ਲੋਕਤੰਤਰ ਦੇ ਇਸ ਸਦਨ ਨੂੰ ਨਮਨ ਕਰਨ ਦਾ ਵੀ ਦਿਨ ਹੈ। ਪ੍ਰਧਾਨ ਮੰਤਰੀ ਨੇ 26/11 ਦੇ ਸ਼ਹੀਦਾਂ ਨੂੰ ਵੀ ਨਮਨ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ,‘ਅੱਜ 26/11 ਸਾਡੇ ਲਈ ਇੱਕ ਅਜਿਹਾ ਉਦਾਸ ਦਿਹਾੜਾ ਹੈ, ਜਦੋਂ ਦੇਸ਼ ਦੇ ਦੁਸ਼ਮਣ ਦੇਸ਼ ਅੰਦਰ ਘੁਸ ਆਏ ਸਨ ਅਤੇ ਉਨ੍ਹਾਂ ਮੁੰਬਈਚ ਦਹਿਸ਼ਤਗਰਦੀ ਹਮਲੇ ਕੀਤੇ ਸਨ। ਦੇਸ਼ ਦੇ ਬਹਾਦਰ ਫ਼ੌਜੀ ਜਵਾਨਾਂ ਨੇ ਦਹਿਸ਼ਤਗਰਦਾਂ ਨਾਲ ਜੂਝਦਿਆਂ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਸਨ। ਅੱਜ ਮੈਂ ਉਨ੍ਹਾਂ ਕੁਰਬਾਨੀਆਂ ਅੱਗੇ ਨਮਨ ਕਰਦਾ ਹਾਂ।

ਪ੍ਰਧਾਨ ਮੰਤਰੀ ਨੇ ਨੋਟ ਕੀਤਾ ਕਿ ਸਾਡਾ ਸੰਵਿਧਾਨ ਸਿਰਫ਼ ਕਈ ਧਾਰਾਵਾਂ ਦਾ ਸੰਗ੍ਰਹਿ ਨਹੀਂ ਹੈ, ਸਾਡਾ ਸੰਵਿਧਾਨ ਹਜ਼ਾਰਾਂ ਸਾਲਾਂ ਦੀ ਮਹਾਨ ਪਰੰਪਰਾ ਹੈ। ਇਹ ਉਸ ਅਖੰਡ ਧਾਰਾ ਦਾ ਆਧੁਨਿਕ ਪ੍ਰਗਟਾਵਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸੰਵਿਧਾਨ ਦਿਵਸ ਵੀ ਮਨਾਇਆ ਜਾਣਾ ਚਾਹੀਦਾ ਹੈ ਕਿਉਂਕਿ ਸਾਡੇ ਪਥ ਦਾ ਲਗਾਤਾਰ ਮੁੱਲਾਂਕਣ ਕੀਤਾ ਜਾਣਾ ਚਾਹੀਦਾ ਹੈ ਕਿ ਇਹ ਸਹੀ ਹੈ ਜਾਂ ਨਹੀਂ।

'ਸੰਵਿਧਾਨ ਦਿਵਸ' ਮਨਾਉਣ ਦੇ ਪਿੱਛੇ ਦੀ ਭਾਵਨਾ ਦਾ ਵਿਸਤਾਰਪੂਰਬਕ ਜ਼ਿਕਰ ਕਰਦਿਆਂ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਬਾਬਾ ਸਾਹੇਬ ਅੰਬੇਡਕਰ ਦੀ 125ਵੀਂ ਜਯੰਤੀ ਮੌਕੇ ਸੀ, “ਅਸੀਂ ਸਾਰਿਆਂ ਨੇ ਮਹਿਸੂਸ ਕੀਤਾ ਕਿ ਬਾਬਾ ਸਾਹੇਬ ਅੰਬੇਡਕਰ ਨੇ ਇਸ ਦੇਸ਼ ਨੂੰ ਜੋ ਤੋਹਫ਼ਾ ਦਿੱਤਾ ਸੀ, ਉਸ ਤੋਂ ਵੱਡਾ ਸ਼ੁਭ ਮੌਕਾ ਹੋਰ ਕੀ ਹੋ ਸਕਦਾ ਹੈ। ਸਾਨੂੰ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਰੱਖਣ ਵਾਲੀ ਪੁਸਤਕ (ਸਮ੍ਰਿਤ ਗ੍ਰੰਥ) ਦੇ ਰੂਪ ਵਿਚ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਚੰਗਾ ਹੁੰਦਾ ਜੇਕਰ 26 ਜਨਵਰੀ ਨੂੰ ਗਣਤੰਤਰ ਦਿਵਸ ਦੀ ਪਰੰਪਰਾ ਨੂੰ ਸਥਾਪਿਤ ਕਰਨ ਦੇ ਨਾਲ-ਨਾਲ 26 ਨਵੰਬਰ ਨੂੰ ਵੀਸੰਵਿਧਾਨ ਦਿਵਸਦੀ ਸਥਾਪਨਾ ਕੀਤੀ ਜਾਂਦੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਪਰਿਵਾਰਆਧਾਰਤ ਪਾਰਟੀਆਂ ਦੇ ਰੂਪ ਵਿੱਚ ਭਾਰਤ ਇੱਕ ਤਰ੍ਹਾਂ ਦੇ ਸੰਕਟ ਵੱਲ ਵਧ ਰਿਹਾ ਹੈ, ਜੋ ਸੰਵਿਧਾਨ ਪ੍ਰਤੀ ਸਮਰਪਿਤ ਲੋਕਾਂ ਲਈ ਚਿੰਤਾ ਦਾ ਵਿਸ਼ਾ ਹੈ, ਲੋਕਤੰਤਰ ਵਿੱਚ ਵਿਸ਼ਵਾਸ ਰੱਖਣ ਵਾਲਿਆਂ ਲਈ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਇੱਕ ਪਰਿਵਾਰ ਦੇ ਇੱਕ ਤੋਂ ਵੱਧ ਵਿਅਕਤੀ ਯੋਗਤਾ ਦੇ ਆਧਾਰ 'ਤੇ ਪਾਰਟੀ ਵਿੱਚ ਸ਼ਾਮਲ ਹੋਣ ਨਾਲ ਪਾਰਟੀ ਵੰਸ਼ਵਾਦੀ ਨਹੀਂ ਬਣ ਜਾਂਦੀ। ਸਮੱਸਿਆਵਾਂ ਉਦੋਂ ਪੈਦਾ ਹੁੰਦੀਆਂ ਹਨ ਜਦੋਂ ਇੱਕ ਪਾਰਟੀ ਨੂੰ ਇੱਕ ਹੀ ਪਰਿਵਾਰ ਦੁਆਰਾ ਪੀੜ੍ਹੀ ਦਰ ਪੀੜ੍ਹੀ ਚਲਾਇਆ ਜਾਂਦਾ ਹੈ। ਪ੍ਰਧਾਨ ਮੰਤਰੀ ਨੇ ਅਫਸੋਸ ਜਤਾਇਆ ਕਿ ਸੰਵਿਧਾਨ ਦੀ ਭਾਵਨਾ ਨੂੰ ਵੀ ਠੇਸ ਪਹੁੰਚੀ ਹੈ, ਸੰਵਿਧਾਨ ਦੇ ਹਰ ਵਰਗ ਨੂੰ ਵੀ ਠੇਸ ਪਹੁੰਚੀ ਹੈ, ਜਦੋਂ ਸਿਆਸੀ ਪਾਰਟੀਆਂ ਆਪਣਾ ਲੋਕਤੰਤਰੀ ਚਰਿੱਤਰ ਖੁਦ ਗੁਆ ਬੈਠਦੀਆਂ ਹਨ। ਉਨ੍ਹਾਂ ਸਵਾਲ ਕੀਤਾ ਕਿ ਜਿਨ੍ਹਾਂ ਪਾਰਟੀਆਂ ਨੇ ਆਪਣਾ ਜਮਹੂਰੀ ਚਰਿੱਤਰ ਗੁਆ ਦਿੱਤਾ ਹੈ, ਉਹ ਲੋਕਤੰਤਰ ਦੀ ਰਾਖੀ ਕਿਵੇਂ ਕਰ ਸਕਦੀਆਂ ਹਨ?

ਪ੍ਰਧਾਨ ਮੰਤਰੀ ਨੇ ਦੋਸ਼ੀ ਭ੍ਰਿਸ਼ਟ ਲੋਕਾਂ ਨੂੰ ਭੁੱਲਣ ਅਤੇ ਉਨ੍ਹਾਂ ਦੀ ਵਡਿਆਈ ਕਰਨ ਦੇ ਰੁਝਾਨ ਵਿਰੁੱਧ ਵੀ ਚੇਤਾਵਨੀ ਦਿੱਤੀ। ਉਨ੍ਹਾਂ ਨੇ ਸੁਧਾਰ ਦਾ ਮੌਕਾ ਦਿੰਦਿਆਂ ਕਿਹਾ ਕਿ ਸਾਨੂੰ ਜਨਤਕ ਜੀਵਨ ਵਿੱਚ ਅਜਿਹੇ ਲੋਕਾਂ ਦੀ ਵਡਿਆਈ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਮਹਾਤਮਾ ਗਾਂਧੀ ਨੇ ਆਜ਼ਾਦੀ ਅੰਦੋਲਨ ਵਿੱਚ ਅਧਿਕਾਰਾਂ ਲਈ ਲੜਦੇ ਹੋਏ ਵੀ ਰਾਸ਼ਟਰ ਨੂੰ ਫਰਜ਼ਾਂ ਲਈ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਸੀ।ਦੇਸ਼ ਦੀ ਅਜ਼ਾਦੀ ਤੋਂ ਬਾਅਦ ਇਸ ਫਰਜ਼ ਉੱਤੇ ਜ਼ੋਰ ਦਿੱਤਾ ਜਾਂਦਾ ਤਾਂ ਚੰਗਾ ਹੁੰਦਾ। ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ਵਿੱਚ, ਸਾਨੂੰ ਫਰਜ਼ ਦੇ ਮਾਰਗ 'ਤੇ ਅੱਗੇ ਵਧਣਾ ਜ਼ਰੂਰੀ ਹੈ ਤਾਂ ਜੋ ਸਾਡੇ ਅਧਿਕਾਰਾਂ ਦੀ ਰੱਖਿਆ ਕੀਤੀ ਜਾ ਸਕੇ।

https://twitter.com/PMOIndia/status/1464108576759185415

https://twitter.com/PMOIndia/status/1464108806669946888

https://twitter.com/PMOIndia/status/1464109589222285313

https://twitter.com/PMOIndia/status/1464109205569216512

https://twitter.com/PMOIndia/status/1464109964046131203

https://twitter.com/PMOIndia/status/1464110762318729223

https://twitter.com/PMOIndia/status/1464111527091322885

https://twitter.com/PMOIndia/status/1464112241720971264

https://twitter.com/PMOIndia/status/1464112237837053952

https://twitter.com/PMOIndia/status/1464112528363962374

https://twitter.com/PMOIndia/status/1464112998058913797

https://twitter.com/PMOIndia/status/1464113220151508996

 

https://youtu.be/QctrtTwmmyI

 

 

*********

ਡੀਐੱਸ/ਏਕੇ

 

 

 


(Release ID: 1775294) Visitor Counter : 142