ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ 19 ਨਵੰਬਰ ਨੂੰ ਉੱਤਰ ਪ੍ਰਦੇਸ਼ ਦਾ ਦੌਰਾ ਕਰਨਗੇ ਅਤੇ ਝਾਂਸੀ ਵਿੱਚ ‘ਰਾਸ਼ਟਰ ਰਕਸ਼ਾ ਸੰਪਰਪਣ ਪਰਵ’ ਵਿੱਚ ਰੱਖਿਆ ਖੇਤਰ ਵਿੱਚ ਆਤਮਨਿਰਭਰ ਭਾਰਤ ਨੂੰ ਮਹੱਤਵਪੂਰਨ ਹੁਲਾਰਾ ਦੇਣਗੇ
ਪ੍ਰਧਾਨ ਮੰਤਰੀ ਰਸਮੀ ਤੌਰ 'ਤੇ ਸਵਦੇਸ਼ੀ ਤੌਰ 'ਤੇ ਡਿਜ਼ਾਈਨ ਅਤੇ ਵਿਕਸਿਤ ਕੀਤੇ ਲਾਈਟ ਕੰਬੈਟ ਹੈਲੀਕਾਪਟਰ, ਡਰੋਨ ਅਤੇ ਜਲ ਸੈਨਾ ਦੇ ਜਹਾਜ਼ਾਂ ਲਈ ਅਡਵਾਂਸਡ ਇਲੈਕਟ੍ਰੋਨਿਕ ਵਾਰਫੇਅਰ ਸੂਟ ਹਥਿਆਰਬੰਦ ਸੈਨਾਵਾਂ ਦੇ ਸੇਵਾ ਮੁਖੀਆਂ ਨੂੰ ਸੌਂਪਣਗੇ
ਪ੍ਰਧਾਨ ਮੰਤਰੀ ਐਂਟੀ-ਟੈਂਕ ਗਾਈਡਡ ਮਿਜ਼ਾਈਲਾਂ ਲਈ ਪ੍ਰੋਪਲਸ਼ਨ ਸਿਸਟਮ ਬਣਾਉਣ ਲਈ ਯੂਪੀ ਡਿਫੈਂਸ ਇੰਡਸਟਰੀਅਲ ਕੋਰੀਡੋਰ ਦੇ ਝਾਂਸੀ ਨੋਡ 'ਤੇ 400 ਕਰੋੜ ਰੁਪਏ ਦੇ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣਗੇ
ਪ੍ਰਧਾਨ ਮੰਤਰੀ, ਜੋ ਕਿ ਇੱਕ ਸਾਬਕਾ ਐੱਨਸੀਸੀ ਕੈਡੇਟ ਹਨ, ਨੂੰ ਲਾਂਚ ਕੀਤੀ ਜਾ ਰਹੀ ਐੱਨਸੀਸੀ ਅਲੂਮਨੀ ਐਸੋਸੀਏਸ਼ਨ ਦੇ ਪਹਿਲੇ ਮੈਂਬਰ ਵਜੋਂ ਨਾਮਜ਼ਦ ਕੀਤਾ ਜਾਏਗਾ
ਪ੍ਰਧਾਨ ਮੰਤਰੀ ਨੈਸ਼ਨਲ ਵਾਰ ਮੈਮੋਰੀਅਲ ਵਿਖੇ ਸ਼ਹੀਦਾਂ ਨੂੰ ਵਰਚੁਅਲ ਸ਼ਰਧਾਂਜਲੀ ਭੇਟ ਕਰਨ ਲਈ ਇੱਕ ਸੁਵਿਧਾ ਰਾਸ਼ਟਰ ਨੂੰ ਸਮਰਪਿਤ ਕਰਨਗੇ
Posted On:
17 NOV 2021 2:00PM by PIB Chandigarh
19 ਨਵੰਬਰ 2021 ਨੂੰ ਉੱਤਰ ਪ੍ਰਦੇਸ਼ ਦੇ ਝਾਂਸੀ ਦੇ ਆਪਣੇ ਦੌਰੇ ਦੌਰਾਨ, ਸ਼ਾਮ ਨੂੰ ਕਰੀਬ 5:15 ਵਜੇ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 'ਰਾਸ਼ਟਰ ਰਕਸ਼ਾ ਸੰਪਰਪਣ ਪਰਵ' ਵਿੱਚ ਰੱਖਿਆ ਖੇਤਰ ਦੀਆਂ ਕਈ ਪਹਿਲਾਂ ਦੀ ਸ਼ੁਰੂਆਤ ਕਰਨਗੇ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ, ਜਿਸ ਦਾ ਆਯੋਜਨ ਝਾਂਸੀ ਵਿੱਚ 17 ਤੋਂ 19 ਨਵੰਬਰ ਤੱਕ 'ਆਜ਼ਾਦੀ ਕਾ ਅੰਮ੍ਰਿਤ ਮਹੋਤਸਵ' ਜਸ਼ਨਾਂ ਦੇ ਹਿੱਸੇ ਵਜੋਂ ਕੀਤਾ ਜਾ ਰਿਹਾ ਹੈ।
ਰੱਖਿਆ ਖੇਤਰ ਵਿੱਚ ਆਤਮਨਿਰਭਰ ਭਾਰਤ ‘ਤੇ ਜ਼ੋਰ ਦੇਣ ਲਈ, ਪ੍ਰਧਾਨ ਮੰਤਰੀ ਹਥਿਆਰਬੰਦ ਸੈਨਾਵਾਂ ਦੇ ਸੇਵਾ ਮੁਖੀਆਂ ਨੂੰ ਰਸਮੀ ਤੌਰ 'ਤੇ ਸਵਦੇਸ਼ੀ ਤੌਰ 'ਤੇ ਡਿਜ਼ਾਈਨ ਅਤੇ ਵਿਕਸਿਤ ਕੀਤੇ ਉਪਕਰਣ ਸੌਂਪਣਗੇ। ਇਨ੍ਹਾਂ ਵਿੱਚ ਹਵਾਈ ਸਟਾਫ਼ ਦੇ ਮੁਖੀ ਨੂੰ ਹਿੰਦੁਸਤਾਨ ਏਅਰੋਨੌਟਿਕਸ ਲਿਮਟਿਡ (ਐੱਚਏਐੱਲ) ਦੁਆਰਾ ਡਿਜ਼ਾਈਨ ਕੀਤਾ ਅਤੇ ਵਿਕਸਿਤ ਕੀਤਾ ਲਾਈਟ ਕੰਬੈਟ ਹੈਲੀਕਾਪਟਰ (ਐੱਲਸੀਐੱਚ); ਥਲ ਸੈਨਾ ਦੇ ਮੁਖੀ ਨੂੰ ਭਾਰਤੀ ਸਟਾਰਟਅਪਸ ਦੁਆਰਾ ਡਿਜ਼ਾਈਨ ਕੀਤੇ ਅਤੇ ਵਿਕਸਿਤ ਕੀਤੇ ਡਰੋਨ/ਯੂਏਵੀ; ਅਤੇ ਜਲ ਸੈਨਾ ਦੇ ਮੁਖੀ ਨੂੰ ਜਲ ਸੈਨਾ ਦੇ ਜਹਾਜ਼ਾਂ ਲਈ ਡੀਆਰਡੀਓ ਦੁਆਰਾ ਡਿਜ਼ਾਇਨ ਕੀਤਾ ਅਤੇ ਭਾਰਤ ਇਲੈਕਟ੍ਰੋਨਿਕਸ ਲਿਮਟਿਡ (ਬੀਈਐੱਲ) ਦੁਆਰਾ ਨਿਰਮਿਤ ਐਡਵਾਂਸਡ ਇਲੈਕਟ੍ਰੋਨਿਕ ਵਾਰਫੇਅਰ ਸੂਟ ਸੌਂਪਣਾ ਸ਼ਾਮਲ ਹੈ।
ਐੱਲਸੀਐੱਚ ਵਿੱਚ ਪ੍ਰਭਾਵੀ ਲੜਾਕੂ ਭੂਮਿਕਾਵਾਂ ਲਈ ਉੱਨਤ ਟੈਕਨੋਲੋਜੀਆਂ ਅਤੇ ਸਟੀਲਥ ਵਿਸ਼ੇਸ਼ਤਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ। ਭਾਰਤੀ ਹਥਿਆਰਬੰਦ ਸੈਨਾਵਾਂ ਦੁਆਰਾ ਭਾਰਤੀ ਯੂਏਵੀ ਦੀ ਤੈਨਾਤੀ ਵੀ ਭਾਰਤੀ ਡਰੋਨ ਉਦਯੋਗ ਦੇ ਈਕੋਸਿਸਟਮ ਦੀ ਵੱਧ ਰਹੀ ਪਰਿਪੱਕਤਾ ਦਾ ਸਬੂਤ ਹੈ। ਉੱਨਤ ਈਡਬਲਯੂ ਸੂਟ ਦੀ ਵਰਤੋਂ ਜਲ ਸੈਨਾ ਦੇ ਵਿਭਿੰਨ ਜਹਾਜ਼ਾਂ ਵਿੱਚ ਕੀਤੀ ਜਾਵੇਗੀ, ਜਿਸ ਵਿੱਚ ਵਿਨਾਸ਼ਕਾਰੀ, ਫ੍ਰੀਗੇਟ ਆਦਿ ਸ਼ਾਮਲ ਹਨ।
ਪ੍ਰਧਾਨ ਮੰਤਰੀ ਯੂਪੀ ਡਿਫੈਂਸ ਇੰਡਸਟਰੀਅਲ ਕੋਰੀਡੋਰ ਦੇ ਝਾਂਸੀ ਨੋਡ 'ਤੇ 400 ਕਰੋੜ ਰੁਪਏ ਦੇ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣਗੇ। ਭਾਰਤ ਡਾਇਨਾਮਿਕਸ ਲਿਮਟਿਡ ਦੁਆਰਾ ਐਂਟੀ-ਟੈਂਕ ਗਾਈਡਡ ਮਿਜ਼ਾਈਲਾਂ ਲਈ ਪ੍ਰੋਪਲਸ਼ਨ ਸਿਸਟਮ ਦਾ ਉਤਪਾਦਨ ਕਰਨ ਲਈ ਇੱਕ ਪਲਾਂਟ ਸਥਾਪਿਤ ਕਰਨ ਲਈ ਪ੍ਰੋਜੈਕਟ ਨੂੰ ਚਲਾਇਆ ਜਾ ਰਿਹਾ ਹੈ।
ਪ੍ਰਧਾਨ ਮੰਤਰੀ ਐੱਨਸੀਸੀ ਦੇ ਸਾਬਕਾ ਵਿਦਿਆਰਥੀਆਂ ਨੂੰ ਐੱਨਸੀਸੀ ਨਾਲ ਮੁੜ ਜੁੜਨ ਦੇ ਯੋਗ ਬਣਾਉਣ ਲਈ ਇੱਕ ਰਸਮੀ ਪਲੇਟਫਾਰਮ ਪ੍ਰਦਾਨ ਕਰਨ ਦੇ ਉਦੇਸ਼ ਨਾਲ ਐੱਨਸੀਸੀ ਅਲੂਮਨੀ ਐਸੋਸੀਏਸ਼ਨ ਦੀ ਸ਼ੁਰੂਆਤ ਕਰਨਗੇ। ਇਹ ਐਸੋਸੀਏਸ਼ਨ ਐੱਨਸੀਸੀ ਦੇ ਉਦੇਸ਼ਾਂ ਨੂੰ ਅੱਗੇ ਵਧਾਏਗੀ ਅਤੇ ਰਾਸ਼ਟਰ ਨਿਰਮਾਣ ਵਿੱਚ ਸਹਾਇਤਾ ਕਰੇਗੀ। ਪ੍ਰਧਾਨ ਮੰਤਰੀ, ਜੋ ਕਿ ਐੱਨਸੀਸੀ ਦੇ ਇੱਕ ਸਾਬਕਾ ਕੈਡੇਟ ਹਨ, ਨੂੰ ਐਸੋਸੀਏਸ਼ਨ ਦੇ ਪਹਿਲੇ ਮੈਂਬਰ ਵਜੋਂ ਨਾਮਜ਼ਦ ਕੀਤਾ ਜਾਏਗਾ।
ਪ੍ਰਧਾਨ ਮੰਤਰੀ ਐੱਨਸੀਸੀ ਦੇ ਤਿੰਨੋਂ ਵਿੰਗਾਂ ਲਈ ਸਿਮੂਲੇਸ਼ਨ ਟ੍ਰੇਨਿੰਗ ਸੁਵਿਧਾਵਾਂ ਨੂੰ ਵਧਾਉਣ ਦੇ ਉਦੇਸ਼ ਨਾਲ ਐੱਨਸੀਸੀ ਕੈਡਿਟਾਂ ਲਈ ਸਿਮੂਲੇਸ਼ਨ ਟ੍ਰੇਨਿੰਗ ਦੇ ਰਾਸ਼ਟਰੀ ਪ੍ਰੋਗਰਾਮ ਦੀ ਸ਼ੁਰੂਆਤ ਕਰਨਗੇ। ਇਸ ਵਿੱਚ ਐੱਨਸੀਸੀ ਦੇ ਆਰਮੀ ਵਿੰਗ ਲਈ ਰਾਈਫਲ ਫਾਇਰਿੰਗ ਸਿਮੂਲੇਟਰ, ਏਅਰ ਵਿੰਗ ਲਈ ਮਾਈਕ੍ਰੋਲਾਈਟ ਫਲਾਇੰਗ ਸਿਮੂਲੇਟਰ ਅਤੇ ਨੇਵਲ ਵਿੰਗ ਲਈ ਰੋਇੰਗ ਸਿਮੂਲੇਟਰ ਸ਼ਾਮਲ ਹਨ।
ਪ੍ਰਧਾਨ ਮੰਤਰੀ ਨੈਸ਼ਨਲ ਵਾਰ ਮੈਮੋਰੀਅਲ 'ਤੇ ਵਧੀ ਹੋਈ ਹਕੀਕਤ ਨਾਲ ਸੰਚਾਲਿਤ ਇਲੈਕਟ੍ਰੋਨਿਕ ਕਿਓਸਕ ਰਾਸ਼ਟਰ ਨੂੰ ਸਮਰਪਿਤ ਕਰਨਗੇ, ਜੋ ਸੈਲਾਨੀਆਂ ਨੂੰ ਇੱਕ ਬਟਨ ਦੇ ਸਧਾਰਣ ਕਲਿੱਕ ਜ਼ਰੀਏ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਦੇ ਯੋਗ ਬਣਾਉਣਗੇ।
*********
ਡੀਐੱਸ/ਵੀਜੇ/ਏਕੇ
(Release ID: 1772830)
Visitor Counter : 144
Read this release in:
Assamese
,
English
,
Urdu
,
Marathi
,
Hindi
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam