ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਸ਼ਿਵਸ਼ਾਹੀਰ ਬਾਬਾਸਾਹੇਬ ਪੁਰੰਦਰੇ ਦੇ ਅਕਾਲ ਚਲਾਣੇ ‘ਤੇ ਸੋਗ ਪ੍ਰਗਟਾਇਆ

Posted On: 15 NOV 2021 10:17AM by PIB Chandigarh

 

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਲੇਖਕਇਤਿਹਾਸਕਾਰ ਅਤੇ ਰੰਗਮੰਚ ਦੀ ਸ਼ਖ਼ਸੀਅਤ ਸ਼ਿਵਸ਼ਾਹੀਰ ਬਾਬਾਸਾਹੇਬ ਪੁਰੰਦਰੇ ਦੇ ਅਕਾਲ ਚਲਾਣੇ ਤੇ ਗਹਿਰਾ ਦੁਖ ਪ੍ਰਗਟਾਇਆ ਹੈ। ਉਨ੍ਹਾਂ ਨੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਛਤਰਪਤੀ ਸ਼ਿਵਾਜੀ ਮਹਾਰਾਜ ਨਾਲ ਜੋੜਨ ਵਿੱਚ ਸ਼ਿਵਸ਼ਾਹੀਰ ਬਾਬਾਸਾਹੇਬ ਪੁਰੰਦਰੇ  ਦੇ ਯੋਗਦਾਨ ਨੂੰ ਯਾਦ ਕੀਤਾ।  ਸ਼੍ਰੀ ਮੋਦੀ ਨੇ ਉਸ ਸਮੇਂ ਦਾ ਆਪਣਾ ਭਾਸ਼ਣ ਵੀ ਪੋਸਟ ਕੀਤਾ,  ਜਦੋਂ ਉਨ੍ਹਾਂ ਨੇ ਕੁਝ ਮਹੀਨੇ ਪਹਿਲਾਂ ਉਨ੍ਹਾਂ ਦੇ  ਸ਼ਤਾਬਦੀ ਸਾਲ ਦੇ ਪ੍ਰੋਗਰਾਮ ਨੂੰ ਸੰਬੋਧਨ ਕੀਤਾ ਸੀ।

 

ਟਵੀਟਾਂ ਦੀ ਇੱਕ ਲੜੀ ਵਿੱਚ,  ਪ੍ਰਧਾਨ ਮੰਤਰੀ ਨੇ ਕਿਹਾ:

 

“ਮੈਂ ਆਪਣਾ ਦਰਦ ਸ਼ਬਦਾਂ ਵਿੱਚ ਵਿਅਕਤ ਨਹੀਂ ਕਰ ਸਕਦਾ। ਸ਼ਿਵਸ਼ਾਹੀਰ ਬਾਬਾਸਾਹੇਬ ਪੁਰੰਦਰੇ ਦੇ ਅਕਾਲ ਚਲਾਣੇ ਨਾਲ ਇਤਿਹਾਸ ਅਤੇ ਸੱਭਿਆਚਾਰ  ਦੇ ਖੇਤਰ ਵਿੱਚ ਇੱਕ ਬੜਾ ਖਲਾਅ ਪੈਦਾ ਹੋ ਗਿਆ ਹੈ। ਉਨ੍ਹਾਂ ਦੇ ਯੋਗਦਾਨ ਦੇ ਲਈ ਧੰਨਵਾਦਜਿਸ ਦੀ ਵਜ੍ਹਾ ਨਾਲ ਆਉਣ ਵਾਲੀਆਂ ਪੀੜ੍ਹੀਆਂ ਛਤਰਪਤੀ ਸ਼ਿਵਾਜੀ ਮਹਾਰਾਜ ਨਾਲ ਜੁੜਨਗੀਆਂ ਉਨ੍ਹਾਂ ਦੇ ਹੋਰ ਯੋਗਦਾਨਾਂ ਨੂੰ ਵੀ ਯਾਦ ਕੀਤਾ ਜਾਵੇਗਾ।

 

ਸ਼ਿਵਸ਼ਾਹੀਰ ਬਾਬਾਸਾਹੇਬ ਪੁਰੰਦਰੇ ਚਤੁਰ, ਬੁੱਧੀਮਾਨ ਸਨ ਅਤੇ ਭਾਰਤੀ ਇਤਿਹਾਸ ਦਾ ਸਮ੍ਰਿੱਧ ਗਿਆਨ ਰੱਖਦੇ ਸਨ। ਵਰ੍ਹਿਆਂ ਤੋਂ ਮੈਨੂੰ ਉਨ੍ਹਾਂ ਦੇ ਨਾਲ ਬਹੁਤ ਨੇੜਿਓਂ ਗੱਲਬਾਤ ਕਰਨ ਦਾ ਗੌਰਵ ਮਿਲਿਆ ਹੈ। ਕੁਝ ਮਹੀਨੇ ਪਹਿਲਾਂ ਮੈਂ ਉਨ੍ਹਾਂ ਦੇ ਸ਼ਤਾਬਦੀ ਵਰ੍ਹੇ ਦੇ ਪ੍ਰੋਗਰਾਮ ਨੂੰ ਸੰਬੋਧਨ ਕੀਤਾ ਸੀ।

 

ਸ਼ਿਵਸ਼ਾਹੀਰ ਬਾਬਾਸਾਹੇਬ ਪੁਰੰਦਰੇ ਆਪਣੇ ਵਿਆਪਕ ਕਾਰਜਾਂ ਦੇ ਕਾਰਨ ਜੀਵਿਤ ਰਹਿਣਗੇ।  ਇਸ ਦੁਖ ਦੀ ਘੜੀ ਵਿੱਚ ਮੇਰੀਆਂ ਸੰਵੇਦਨਾਵਾਂ ਉਨ੍ਹਾਂ ਦੇ ਪਰਿਵਾਰ ਅਤੇ ਅਣਗਿਣਤ ਪ੍ਰਸ਼ੰਸਕਾਂ ਦੇ ਨਾਲ ਹਨ। ਓਮ ਸ਼ਾਂਤੀ

 

https://twitter.com/narendramodi/status/1460080014800609280

https://twitter.com/narendramodi/status/1460079828107993091

https://twitter.com/narendramodi/status/1460079358748631040

 

***

ਡੀਐੱਸ/ਏਕੇ


(Release ID: 1771973) Visitor Counter : 162