ਪ੍ਰਧਾਨ ਮੰਤਰੀ ਦਫਤਰ

ਤ੍ਰਿਪੁਰਾ ਦੇ ਪ੍ਰਧਾਨ ਮੰਤਰੀ ਆਵਾਸ ਯੋਜਨਾ- ਗ੍ਰਾਮੀਣ (ਪੀਐੱਮਏਵਾਈ-ਜੀ) ਦੇ ਲਾਭਾਰਥੀਆਂ ਨੂੰ ਪਹਿਲੀ ਕਿਸ਼ਤ ਦੀ ਵੰਡ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 14 NOV 2021 5:00PM by PIB Chandigarh

ਨਮਸਕਾਰ! ਖੁਲੁਮਾਖਾ! ਜੈ ਮਾਂ ਤ੍ਰਿਪੁਰਸੁੰਦਰੀ

ਪ੍ਰੋਗਰਾਮ ਵਿੱਚ ਸਾਡੇ ਨਾਲ ਜੁੜ ਰਹੇ ਤ੍ਰਿਪੁਰਾ ਦੇ ਮੁੱਖ ਮੰਤਰੀ ਸ਼੍ਰੀ ਮਾਨ ਬਿਪਲਵ ਦੇਵ ਜੀ, ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਹਿਯੋਗੀ ਸ਼੍ਰੀ ਗਿਰੀਰਾਜ ਸਿੰਘ ਜੀ, ਸ਼੍ਰੀਮਤੀ ਪ੍ਰਤਿਮਾ ਭੌਮਿਕ ਜੀ, ਤ੍ਰਿਪੁਰਾ  ਦੇ ਉਪ-ਮੁੱਖ ਮੰਤਰੀ ਸ਼੍ਰੀ ਜਿਸ਼ਣੁ ਦੇਵ ਵਰਮਾ ਜੀ, ਸਾਰੇ ਸਾਂਸਦ ਗਣ, ਵਿਧਾਇਕਗਣ ਅਤੇ ਸਥਾਨਕ ਸੰਸਥਾਵਾਂ ਦੇ ਨਾਲ, ਪੰਚਾਇਤਾਂ ਦੇ ਮੈਂਬਰ ਅਤੇ ਤ੍ਰਿਪੁਰਾ ਦੇ ਮੇਰੇ ਉਤਸ਼ਾਹੀ, ਮਿਹਨਤੀ, ਸਾਰੇ ਮੇਰੇ ਪਿਆਾਰੇ ਭਾਈਓ-ਭੈਣੋਂ, ਮੇਰੇ ਨੌਜਵਾਨ ਸਾਥੀਓ

ਤ੍ਰਿਪੁਰਾ ਦੇ ਸਾਥੀਆਂ ਨਾਲ ਗੱਲ ਕਰਕੇ, ਮੇਰਾ ਵਿਸ਼ਵਾਸ ਹੋਰ ਵਧ ਗਿਆ ਹੈ। ਅੱਜ ਜਿਨ੍ਹਾਂ-ਜਿਨ੍ਹਾਂ ਲੋਕਾਂ ਨਾਲ ਮੈਨੂੰ ਗੱਲ ਕਰਨ ਦਾ ਮੌਕਾ ਮਿਲਿਆ, ਅੱਛਾ ਲਗਿਆ ਵਿਕਾਸ ਦੀ ਇਹ ਚਮਕ, ਆਪਣੇ ਘਰ ਅਤੇ ਸਨਮਾਨਪੂਰਨ ਜੀਵਨ ਦਾ ਇਹ ‍ਆਤਮਵਿਸ਼ਵਾਸ ਤ੍ਰਿਪੁਰਾ ਨੂੰ ਅਤੇ ਸਮੁੱਚੇ ਪੂਰਬ-ਉੱਤਰ ਨੂੰ ਬਹੁਤ ਉਚਾਈਆਂ ਤੱਕ ਲੈ ਜਾਵੇਗਾ ਨਵੀਂ ਸੋਚ ਦੇ ਨਾਲ ਅੱਗੇ ਵਧਦਾ ਤ੍ਰਿਪੁਰਾ ਆਉਣ ਵਾਲੇ ਦਿਨਾਂ ਵਿੱਚ ਕੈਸਾ ਹੋਵੇਗਾ, ਇਸ ਦਾ ਅੰਦਾਜ਼ਾ ਵੀ ਅਸੀਂ ਲਗਾ ਸਕਦੇ ਹਾਂ

ਸਾਥੀਓ,

ਸਾਡੇ ਜੀਵਨ ਵਿੱਚ ਕੋਈ ਬੜਾ ਬਦਲਾਅ ਆਏ, ਕੋਈ ਬੜੀ ਸਫ਼ਲਤਾ ਮਿਲੇ, ਇਸ ਨਾਲ ਸਾਨੂੰ ਸੁਭਾਵਕ ਰੂਪ ਨਾਲ ਉਤਸ਼ਾਹ, ਉਮੰਗ, ਇੱਕ ਨਵੀਂ ਊਰਜਾ ਮਿਲ ਜਾਂਦੀ ਹੈ। ਲੇਕਿਨ ਇਹ ਸਫ਼ਲਤਾ, ਉਮੀਦ ਦੀ ਨਵੀਂ ਕਿਰਨ ਅਗਰ ਲੰਬੇ ਇੰਤਜ਼ਾਰ ਦੇ ਬਾਅਦ ਪ੍ਰਗਟ ਹੋਵੇ, ਜ਼ਿੰਦਗੀ ਭਰ ਹਨੇਰਾ ਹੀ ਹਨੇਰਾ, ਹਨੇਰਾ ਹੀ ਹਨੇਰਾ ਅਤੇ ਉਸ ਵਿੱਚ ਇੱਕ ਕਿਰਨ ਨਜ਼ਰ ਆ ਜਾਵੇ ਤਾਂ ਉਸ ਦੀ ਚਮਕ ਕਈ ਗੁਣਾ ਜ਼ਿਆਦਾ ਹੁੰਦੀ ਹੈ। ਜਦੋਂ ਤੋਂ ਬਿਪਲਵ ਦੇਵ ਜੀ ਦੀ ਸਰਕਾਰ ਬਣੀ ਹੈ, ਜਦੋਂ ਤੋਂ ਦਿੱਲੀ ਵਿੱਚ ਸਾਨੂੰ ਅਤੇ ਬਿਪਲਵ ਦੇਵ ਜੀ ਨੂੰ ਇਕੱਠਿਆਂ ਕੰਮ ਕਰਨ ਦਾ ਮੌਕਾ ਮਿਲਿਆ ਹੈ, ਲਗਾਤਾਰ ਇਹ ਚਮਕ ਵਧਦੀ ਚਲੀ ਜਾ ਰਹੀ ਹੈ। ਅੱਜ ਸਾਡਾ ਤ੍ਰਿਪੁਰਾ ਅਤੇ ਸਮੁੱਚਾ ਪੂਰਬ-ਉੱਤਰ ਅਜਿਹੇ ਹੀ ਬਦਲਾਅ ਦਾ ਸਾਖੀ ਬਣ ਰਿਹਾ ਹੈ।

ਅੱਜ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਦਿੱਤੀ ਗਈ ਪਹਿਲੀ ਕਿਸ਼ਤ ਨੇ ਤ੍ਰਿਪੁਰਾ ਦੇ ਸੁਪਨਿਆਂ ਨੂੰ ਵੀ ਨਵਾਂ ਹੌਸਲਾ ਦਿੱਤਾ ਹੈ। ਮੈਂ ਪਹਿਲੀ ਕਿਸ਼ਤ ਦਾ ਲਾਭ ਪਾਉਣ ਵਾਲੇ ਕਰੀਬ-ਕਰੀਬ ਡੇਢ ਲੱਖ ਪਰਿਵਾਰਾਂ ਨੂੰ, ਸਾਰੇ ਤ੍ਰਿਪੁਰਾ-ਵਾਸੀਆਂ ਨੂੰ ਹਿਰਦੇ ਤੋਂ ਵਧਾਈ ਦਿੰਦਾ ਹਾਂ ਮੈਂ ਮੁੱਖ ਮੰਤਰੀ ਬਿਪਲਵ ਦੇਬ ਜੀ ਅਤੇ ਉਨ੍ਹਾਂ ਦੀ ਸਰਕਾਰ ਦਾ ਵੀ ਅਭਿਨੰਦਨ ਕਰਦਾ ਹਾਂ ਕਿ ਉਨ੍ਹਾਂ ਨੇ ਇਤਨੇ ਘੱਟ ਸਮੇਂ ਵਿੱਚ ਸਰਕਾਰੀ ਕਲਚਰ ਨੂੰ, ਪੁਰਾਣੇ ਕੰਮ ਕਰਨ ਦੇ ਢੰਗ ਨੂੰ ਪੁਰਾਣੇ ਰਵੱਈਏ ਨੂੰ ਬਦਲਿਆ ਹੈ। ਜਿਸ ਯੁਵਾ ਜੋਸ਼ ਦੇ ਨਾਲ ਬਿਪਲਵ ਦੇਵ ਜੀ ਕੰਮ ਕਰ ਰਹੇ ਹਨ, ਉਹੀ ਯੁਵਾ ਜੋਸ਼, ਉਹੀ ਊਰਜਾ ਪੂਰੇ ਤ੍ਰਿਪੁਰਾ ਵਿੱਚ ਦਿਖਾਈ ਦੇ ਰਹੀ ਹੈ।

ਸਾਥੀਓ,

ਮੈਨੂੰ ਯਾਦ ਹੈ, ਚਾਰ-ਪੰਜ ਸਾਲ ਪਹਿਲਾਂ ਤੱਕ ਲੋਕ ਕਹਿੰਦੇ ਸਨ ਕਿ ਤ੍ਰਿਪੁਰਾ ਵਿੱਚ ਦਹਾਕਿਆਂ ਤੋਂ ਇੱਕ ਹੀ ਸਿਸਟਮ ਚਲ ਰਿਹਾ ਹੈ, ਇੱਥੇ ਬਦਲਾਅ ਸੰਭਵ ਹੀ ਨਹੀਂ ਹੈ। ਲੇਕਿਨ ਜਦੋਂ ਤ੍ਰਿਪੁਰਾ ਨੇ ਬਦਲਾਅ ਕਰਨ ਦੀ ਠਾਣੀ, ਤਾਂ ਤ੍ਰਿਪੁਰਾ ਦਾ ਵਿਕਾਸ ਰੋਕਣ ਵਾਲੀ ਪੁਰਾਣੀ ਸੋਚ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ  ਹੁਣ ਤ੍ਰਿਪੁਰਾ ਨੂੰ ਗ਼ਰੀਬ ਬਣਾਈ ਰੱਖਣ ਵਾਲੀ, ਤ੍ਰਿਪੁਰਾ ਦੇ ਲੋਕਾਂ ਨੂੰ ਸੁਖ-ਸੁਵਿਧਾਵਾਂ ਤੋਂ ਦੂਰ ਰੱਖਣ ਵਾਲੀ ਉਸ ਸੋਚ ਦੀ ਤ੍ਰਿਪੁਰਾ ਵਿੱਚ ਕੋਈ ਜਗ੍ਹਾ ਨਹੀਂ ਹੈ।

 ਹੁਣ ਇੱਥੇ ਡਬਲ ਇੰਜਣ ਦੀ ਸਰਕਾਰ ਪੂਰੀ ਤਾਕਤ ਨਾਲ, ਪੂਰੀ ਇਮਾਨਦਾਰੀ ਨਾਲ ਰਾਜ ਦੇ ਵਿਕਾਸ ਵਿੱਚ ਜੁਟੀ ਹੈ। ਹੁਣ ਅਗਰਤਲਾ ਅਤੇ ਦਿੱਲੀ ਦੋਨੋਂ ਇਕੱਠੇ ਮਿਲ ਕੇ ਤ੍ਰਿਪੁਰਾ ਦੇ ਵਿਕਾਸ ਲਈ ਨੀਤੀਆਂ ਬਣਾਉਂਦੇ ਹਨ, ਮਿਹਨਤ ਕਰਦੇ ਹਨ, ਅਤੇ ਪਰਿਣਾਮ ਲੈ ਕੇ ਆਉਂਦੇ ਹਨ ਆਪ ਦੇਖੋ, ਬੀਤੇ ਚਾਰ ਵਰ੍ਹਿਆਂ ਵਿੱਚ, ਤ੍ਰਿਪੁਰਾ ਦੇ ਪਿੰਡਾਂ ਵਿੱਚ ਕਰੀਬ 50 ਹਜ਼ਾਰ ਪਰਿਵਾਰਾਂ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਪੱਕੇ ਘਰ ਬਣਾ ਕੇ ਦਿੱਤੇ ਜਾ ਚੁੱਕੇ ਹਨ ਹੁਣ ਕਰੀਬ 1 ਲੱਖ 60 ਹਜ਼ਾਰ ਨਵੇਂ ਘਰਾਂ ਦੀ ਸਵੀਕ੍ਰਿਤੀ ਦਿੱਤੀ ਗਈ ਹੈ। ਇਕੱਠੇ, ਇੱਕ ਹੀ ਵਾਰ ਵਿੱਚ ਜੋ ਘਰ ਸਵੀਕ੍ਰਿਤ ਹੋਏ, ਉਨ੍ਹਾਂ ਵਿੱਚੋਂ ਕਰੀਬ ਡੇਢ ਲੱਖ ਪਰਿਵਾਰਾਂ ਨੂੰ ਅੱਜ ਪਹਿਲੀ ਕਿਸ਼ਤ ਵੀ ਜਾਰੀ ਹੋ ਗਈ ਹੈ। ਅਤੇ ਉਹ ਵੀ ਇਕੱਠਿਆਂ,  ਇੱਕ ਹੀ ਵਾਰ ਵਿੱਚ ਏਕ ਬਟਨ ਦਬਾ ਕੇ!

ਤ੍ਰਿਪੁਰਾ ਦਾ ਇਹ ਮਿਜ਼ਾਜ ਅਤੇ ਤ੍ਰਿਪੁਰਾ ਦੀ ਇਹ ਸਪੀਡ ਕੋਰੋਨਾ ਦੇ ਖ਼ਿਲਾਫ਼ ਸਾਡੀ ਲੜਾਈ ਵਿੱਚ ਵੀ ਦੇਖਣ ਨੂੰ ਮਿਲੀ 45 ਸਾਲ ਤੋਂ ਉੱਪਰ ਦੀ ਉਮਰ ਦੇ ਲੋਕਾਂ ਵਿੱਚ ਪੂਰਾ ਸ਼ਤ-ਪ੍ਰਤੀਸ਼ਤ ਵੈਕਸੀਨੇਸ਼ਨ ਕਰਨ ਦਾ ਰਿਕਾਰਡ ਸਭ ਤੋਂ ਪਹਿਲਾਂ ਤ੍ਰਿਪੁਰਾ ਨੇ ਹੀ ਬਣਾਇਆ ਸੀ ਅਤੇ ਹੁਣ, ਤ੍ਰਿਪੁਰਾ 18 ਸਾਲ ਤੋਂ ਉੱਪਰ ਦੀ ਪੂਰੀ ਆਬਾਦੀ ਦੇ ਵੀ ਸ਼ਤ-ਪ੍ਰਤੀਸ਼ਤ ਟੀਕਾਕਰਣ ਦੇ ਕਰੀਬ ਹੈ।

ਸਾਥੀਓ,

ਪਹਿਲਾਂ ਦੇਸ਼ ਦੇ ਉੱਤਰੀ ਅਤੇ ਪੱਛਮੀ ਹਿੱਸਿਆਂ ਤੋਂ ਸਾਡੀਆਂ ਨਦੀਆਂ ਤਾਂ ਪੂਰਬ ਆਉਂਦੀਆਂ ਸਨ, ਲੇਕਿਨ ਵਿਕਾਸ ਦੀ ਗੰਗਾ ਇੱਥੇ ਪਹੁੰਚਣ ਤੋਂ ਪਹਿਲਾਂ ਹੀ ਸਿਮਟ ਜਾਂਦੀ ਸੀ ਦੇਸ਼ ਦੇ ਸਾਰੇ ਵਿਕਾਸ ਨੂੰ ਟੁਕੜਿਆਂ ਵਿੱਚ ਦੇਖਿਆ ਜਾਂਦਾ ਸੀ, ਸਿਆਸੀ ਚਸ਼ਮੇ ਨਾਲ ਦੇਖਿਆ ਜਾਂਦਾ ਸੀ ਇਸ ਲਈ, ਸਾਡਾ ਪੂਰਬ-ਉੱਤਰ ਖ਼ੁਦ ਨੂੰ ਅਣਗੌਲਿਆ ਮਹਿਸੂਸ ਕਰਦਾ ਸੀ ਲੇਕਿਨ ਅੱਜ ਦੇਸ਼ ਦੇ ਵਿਕਾਸ ਨੂੰ ‘ਏਕ ਭਾਰਤ, ਸ਼੍ਰੇਸ਼ਠ ਭਾਰਤ’ ਦੀ ਭਾਵਨਾ ਨਾਲ ਦੇਖਿਆ ਜਾਂਦਾ ਹੈ। ਵਿਕਾਸ ਨੂੰ ਹੁਣ ਦੇਸ਼ ਦੀ ਏਕਤਾ- ਅਖੰਡਤਾ ਦਾ ਸਮਾਨਾਰਥੀ ਮੰਨਿਆ ਜਾਂਦਾ ਹੈ

ਪਹਿਲਾਂ ਨੀਤੀਆਂ ਦਿੱਲੀ ਦੇ ਬੰਦ ਕਮਰਿਆਂ ਵਿੱਚ ਬਣਦੀਆਂ ਸਨ, ਅਤੇ ਪੂਰਬ-ਉੱਤਰ ਨੂੰ ਉਨ੍ਹਾਂ ਵਿੱਚ ਫਿੱਟ ਕਰਨ ਦੀ ਨਾਕਾਮ ਕੋਸ਼ਿਸ਼ ਹੁੰਦੀ ਸੀ ਜ਼ਮੀਨ ਤੋਂ ਇਹ ਕਟਾਅ ਹੀ ਅਲਗਾਵ ਨੂੰ ਜਨਮ ਦਿੰਦਾ ਹੈ। ਇਸੇ ਲਈ, ਪਿਛਲੇ ਸੱਤ ਸਾਲਾਂ ਵਿੱਚ ਦੇਸ਼ ਨੇ ਇੱਕ ਨਵੀਂ ਸੋਚ, ਨਵੀਂ ਅਪ੍ਰੋਚ ਤੈਅ ਕੀਤੀ ਹੈ।  ਹੁਣ ਦਿੱਲੀ ਦੇ ਹਿਸਾਬ ਨਾਲ ਹੀ ਨਹੀਂ, ਬਲਕਿ ਇੱਥੋਂ ਦੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਨੀਤੀਆਂ ਬਣਦੀਆਂ ਹਨ

ਪ੍ਰਧਾਨ ਮੰਤਰੀ ਆਵਾਸ ਯੋਜਨਾ ਨੂੰ ਹੀ ਲਵੋ ਪੱਕੇ ਮਕਾਨ ਨੂੰ ਲੈ ਕੇ ਕੁਝ ਨਿਯਮ, ਤ੍ਰਿਪੁਰਾ ਦੇ ਲੱਖਾਂ ਪਰਿਵਾਰਾਂ ਦੇ ਸਾਹਮਣੇ ਰੁਕਾਵਟ ਬਣ ਰਹੇ ਸਨ ਲੇਕਿਨ ਸਰਕਾਰ ਨੇ ਤ੍ਰਿਪੁਰਾ ਦੀਆਂ ਭੂਗੋਲਿਕ ਪਰਿਸਥਿਤੀਆਂ ਨੂੰ ਸਮਝਿਆ, ਉਸ ਦੇ ਹਿਸਾਬ ਨਾਲ ਨਿਯਮ ਬਦਲੇ, ਜ਼ਰੂਰੀ ਨੀਤੀਆਂ ਬਣਾਈਆਂ  ਅਤੇ ਉਸ ਦੇ ਕਾਰਨ ਅੱਜ ਹਜ਼ਾਰਾਂ ਨਵੇਂ ਪਰਿਵਾਰਾਂ ਨੂੰ ਇਸ ਯੋਜਨਾ ਦਾ ਲਾਭ ਮਿਲ ਪਾ ਰਿਹਾ ਹੈ।  ਵਿਕਾਸ ਦੇ ਲਈ ਇਹੀ ਸੰਵੇਦਨਸ਼ੀਲਤਾ ਬਹੁਤ ਜ਼ਰੂਰੀ ਹੈ। ਇਤਨਾ ਹੀ ਨਹੀਂ, ਅਸੀਂ ਇਸ ਵੱਲ ਵੀ ਧਿਆਨ ਦਿੱਤਾ ਕਿ ਇੱਥੋਂ ਦੇ ਵਾਤਾਵਰਣ ਅਤੇ ਰਹਿਣ-ਸਹਿਣ ਦੇ ਹਿਸਾਬ ਨਾਲ ਘਰ ਕੈਸੇ ਹੋਣੇ ਚਾਹੀਦੇ ਹਨ  ਅਸੀਂ ਘਰਾਂ ਦਾ ਸਾਈਜ਼ ਵੀ ਵਧਾਇਆ ਅਤੇ ਉਨ੍ਹਾਂ ਨੂੰ ਨਵੀਆਂ ਸੁਵਿਧਾਵਾਂ ਨਾਲ ਵੀ ਜੋੜਿਆ

ਸਾਥੀਓ,

ਪ੍ਰਧਾਨ ਮੰਤਰੀ ਆਵਾਸ ਯੋਜਨਾ ਦੀ ਜੋ ਇੱਕ ਬਹੁਤ ਬੜੀ ਤਾਕਤ ਹੈ, ਉਸ ਬਾਰੇ ਮੈਂ ਦੇਸ਼ ਨੂੰ ਵਾਰ-ਵਾਰ ਦੱਸਦਾ ਹਾਂ ਅਤੇ ਜਿਸ ਸਥਾਨ ਨੂੰ ਤ੍ਰਿਪੁਰ ਸੁੰਦਰੀ ਦਾ ਵਿਸ਼ੇਸ਼ ਅਸ਼ੀਰਵਾਦ ਮਿਲਿਆ ਹੋਵੇ,  ਉੱਥੇ ਤਾਂ ਮੈਂ ਇਸ ਗੱਲ ਦਾ ਜ਼ਿਕਰ ਜ਼ਰੂਰ ਕਰਾਂਗਾ ਸਦੀਆਂ ਤੱਕ ਸਾਡੇ ਇੱਥੇ ਜੋ ਸੋਚ ਰਹੀ, ਉਸ ਵਿੱਚ ਮਹਿਲਾਵਾਂ ਦੇ ਨਾਮ ’ਤੇ ਘਰ ਨਹੀਂ ਹੁੰਦਾ ਸੀ, ਮਹਿਲਾਵਾਂ ਦੇ ਨਾਮ ’ਤੇ ਸੰਪਤੀ ਨਹੀਂ ਹੁੰਦੀ ਸੀ  ਪ੍ਰਧਾਨ ਮੰਤਰੀ ਆਵਾਸ ਯੋਜਨਾ ਨੇ ਇਸ ਸੋਚ ਨੂੰ ਵੀ ਬਦਲਣ ਦਾ ਕੰਮ ਕੀਤਾ ਹੈ। ਇਸ ਯੋਜਨਾ ਦੇ ਤਹਿਤ ਜੋ ਘਰ ਬਣਦੇ ਹਨ, ਉਨ੍ਹਾਂ ਦਾ ਮਾਲਿਕਾਨਾ ਹੱਕ ਜ਼ਿਆਦਾ ਤੋਂ ਜ਼ਿਆਦਾ ਸਾਡੀਆਂ ਭੈਣਾਂ-ਬੇਟੀਆਂ ਨੂੰ ਮਿਲ ਰਿਹਾ ਹੈ, ਮਾਤਾਵਾਂ ਨੂੰ ਮਿਲ ਰਿਹਾ ਹੈ। ਹੁਣ ਉਹ ਘਰ ਦੇ ਕਾਗਜ਼ ’ਤੇ ਵੀ ਘਰਾਂ ਦੀਆਂ ਮਾਲਕਣ ਬਣ ਰਹੀਆਂ ਹਨ। ਇਤਨਾ ਹੀ ਨਹੀਂ, ਪ੍ਰਧਾਨ ਮੰਤਰੀ ਆਵਾਸ ਯੋਜਨਾ ਨਾਲ ਮਿਲੇ ਘਰਾਂ ਵਿੱਚ, ਜੋ ਗੈਸ ਦਾ ਕਨੈਕਸ਼ਨ ਮਿਲ ਰਿਹਾ ਹੈ, ਬਿਜਲੀ ਕਨੈਕਸ਼ਨ ਮਿਲ ਰਿਹਾ ਹੈ, ਪਾਣੀ ਦਾ ਕਨੈਕਸ਼ਨ ਮਿਲ ਰਿਹਾ ਹੈ ,  ਉਨ੍ਹਾਂ ਸਭ ਦਾ ਲਾਭ ਵੀ ਸਾਡੀਆਂ ਭੈਣਾਂ-ਬੇਟੀਆਂ ਨੂੰ ਹੀ ਸਭ ਤੋਂ ਜ਼ਿਆਦਾ ਹੋ ਰਿਹਾ ਹੈ।

ਸਾਥੀਓ,

ਭਾਰਤ ਦੇ ਵਿਕਾਸ ਵਿੱਚ, ‍ਆਤਮਵਿਸ਼ਵਾਸ ਨਾਲ ਭਰੀ ਹੋਈ ਭਾਰਤ ਦੀ ਮਹਿਲਾ ਸ਼ਕਤੀ ਦਾ ਭਾਰਤ ਨੂੰ ਅੱਗੇ ਵਧਾਉਣ ਵਿੱਚ ਇੱਕ ਬਹੁਤ ਬੜਾ ਯੋਗਦਾਨ ਹੈ। ਇਸ ਮਹਿਲਾ ਸ਼ਕਤੀ ਦਾ ਬਹੁਤ ਬੜਾ ਪ੍ਰਤੀਕ,  ਸਾਡੇ ਮਹਿਲਾ ਸੈਲਫ ਹੈਲਪ ਗਰੁੱਪ ਵੀ ਹਨ ਅਸੀਂ ਸੈਲਫ ਹੈਲਪ ਗਰੁੱਪ ਵਿੱਚ ਕੰਮ ਕਰਨ ਵਾਲੀਆਂ ਭੈਣਾਂ ਨੂੰ ਜਨਧਨ ਖਾਤਿਆਂ ਦੇ ਮਾਧਿਅਮ ਨਾਲ ਬੈਂਕਿੰਗ ਸਿਸਟਮ ਨਾਲ ਜੋੜਿਆ ਹੈ। ਉਨ੍ਹਾਂ ਨੂੰ ਬਿਨਾ ਗਰੰਟੀ ਰਿਣ ਵਿੱਚ ਵੀ ਕਾਫੀ ਵਾਧਾ ਕੀਤਾ ਗਿਆ ਹੈ। ਹਰ ਸੈਲਫ ਹੈਲਪ ਗਰੁੱਪ ਨੂੰ ਪਹਿਲਾਂ ਜਿੱਥੇ 10 ਲੱਖ ਰੁਪਏ ਤੱਕ ਦਾ ਬਿਨਾ ਗਰੰਟੀ ਦਾ ਰਿਣ ਮਿਲਦਾ ਸੀ, ਹੁਣ ਇਹ ਰਾਸ਼ੀ ਵਧਾ ਕੇ ਦੁੱਗਣੀ ਯਾਨੀ 20 ਲੱਖ ਕਰ ਦਿੱਤੀ ਗਈ ਹੈ।

ਮੈਨੂੰ ਖੁਸ਼ੀ ਹੈ ਕਿ ਤ੍ਰਿਪੁਰਾ ਸਰਕਾਰ ਦੀਆਂ ਵੀ ਮਹਿਲਾਵਾਂ ਨੂੰ ਸਸ਼ਕਤ ਕਰਨ ਵਿੱਚ ਪੂਰੀ ਸ਼ਕਤੀ ਨਾਲ ਕੰਮ ਕਰਨ ਦੀਆਂ ਉਨ੍ਹਾਂ ਦੀਆਂ ਨੀਤੀਆਂ ਰਹੀਆਂ ਹਨ ਇੱਥੇ ਪਹਿਲਾਂ ਜੋ ਸਰਕਾਰ ਸੀ…ਬਿਪਲਵ ਦੇਵ ਜੀ ਦੇ ਆਉਣ ਤੋਂ ਪਹਿਲਾਂ ਦੀ ਗੱਲ ਕਰ ਰਿਹਾ ਹਾਂ…ਉਸ ਦੇ ਪੰਜ ਸਾਲ ਵਿੱਚ ਤ੍ਰਿਪੁਰਾ ਵਿੱਚ ਸਿਰਫ਼ 4 ਹਜ਼ਾਰ ਮਹਿਲਾ ਸੈਲਫ ਹੈਲਪ ਗਰੁੱਪ ਬਣੇ ਸਨ ਜਦਕਿ ਇੱਥੇ 2018 ਵਿੱਚ ਡਬਲ ਇੰਜਣ ਦੀ ਸਰਕਾਰ ਬਣਨ ਦੇ ਬਾਅਦ, 26 ਹਜ਼ਾਰ ਤੋਂ ਜ਼ਿਆਦਾ, ਨਵੇਂ ਮਹਿਲਾ ਸੈਲਫ ਹੈਲਪ ਗਰੁੱਪ ਬਣੇ ਹਨ। ਇਨ੍ਹਾਂ ਨਾਲ ਜੋ ਮਹਿਲਾਵਾਂ ਜੁੜੀਆਂ ਹਨ, ਐਗਰੀਕਲਚਰ ਪ੍ਰੋਡਕਟਸ ਬਣਾ ਰਹੀਆਂ ਹਨ, ਬੈਂਬੂ ਨਾਲ ਜੁੜੇ ਪ੍ਰੋਡਕਟ ਬਣਾ ਰਹੀਆਂ ਹਨ, ਹੈਂਡਲੂਮ ਦੇ ਕੰਮ ਵਿੱਚ ਜੁਟੀਆਂ ਹਨ ਤ੍ਰਿਪੁਰਾ ਸਰਕਾਰ ਇਨ੍ਹਾਂ ਨੂੰ ਆਰਥਿਕ ਮਦਦ ਦੇ ਰਹੀ ਹੈ, ਇਨ੍ਹਾਂ ਨੂੰ ਨਿਰੰਤਰ ਸਸ਼ਕਤ ਕਰ ਰਹੀ ਹੈ।

ਸਾਥੀਓ,

ਕਿਵੇਂ ਘੱਟ ਸਮੇਂ ਵਿੱਚ ਬੜੇ ਬਦਲਾਅ ਹੋ ਸਕਦੇ ਹਨ, ਸੀਮਿਤ ਸਮੇਂ ਵਿੱਚ ਨਵੀਆਂ ਵਿਵਸਥਾਵਾਂ ਖੜ੍ਹੀਆਂ ਕੀਤੀਆਂ ਜਾ ਸਕਦੀਆਂ ਹਨ, ਅੱਜ ਮੈਂ ਤ੍ਰਿਪੁਰਾ ਨੂੰ ਵਧਾਈ ਦਿੰਦਾ ਹਾਂ ਕਿ ਤ੍ਰਿਪੁਰਾ ਨੇ ਇਹ ਕਰਕੇ ਦਿਖਾਇਆ ਹੈ। ਪਹਿਲਾਂ ਇੱਥੇ ਕਮਿਸ਼ਨ ਅਤੇ ਕਰਪਸ਼ਨ ਦੇ ਬਿਨਾ ਬਾਤ ਹੀ ਨਹੀਂ ਹੁੰਦੀ ਸੀ, ਲੇਕਿਨ ਅੱਜ ਸਰਕਾਰੀ ਯੋਜਨਾਵਾਂ ਦਾ ਲਾਭ DBT ਦੇ ਜ਼ਰੀਏ ਸਿੱਧੇ ਤੁਹਾਡੇ ਖਾਤਿਆਂ ਵਿੱਚ ਪਹੁੰਚ ਰਿਹਾ ਹੈ।  ਪਹਿਲਾਂ ਆਪਣੇ ਇੱਕ-ਇੱਕ ਕੰਮ ਲਈ ਸਾਧਾਰਣ ਮਾਨਵੀ ਨੂੰ ਸਰਕਾਰੀ ਦਫ਼ਤਰਾਂ ਦੇ ਚੱਕਰ ਲਗਾਉਣੇ ਪੈਂਦੇ ਸਨ, ਲੇਕਿਨ ਹੁਣ ਤਮਾਮ ਸੇਵਾ ਅਤੇ ਸੁਵਿਧਾਵਾਂ ਦੇਣ ਲਈ ਸਰਕਾਰ ਖ਼ੁਦ ਤੁਹਾਡੇ ਪਾਸ ਆਉਂਦੀ ਹੈ।

ਪਹਿਲਾਂ ਸਰਕਾਰੀ ਕਰਮਚਾਰੀ, ਸਮੇਂ ’ਤੇ ਸੈਲਰੀ ਮਿਲ ਜਾਵੇ ਇਸ ਦੇ ਲਈ ਪਰੇਸ਼ਾਨ ਰਹਿੰਦੇ ਸਨ,  ਹੁਣ ਉਨ੍ਹਾਂ ਨੂੰ ਸੱਤਵੇਂ ਵੇਤਨ ਆਯੋਗ ਦਾ ਲਾਭ ਮਿਲ ਰਿਹਾ ਹੈ। ਪਹਿਲਾਂ ਇੱਥੇ ਕਿਸਾਨਾਂ ਨੂੰ ਆਪਣੀ ਫਸਲ ਵੇਚਣ ਦੇ ਲਈ ਪਰੇਸ਼ਾਨ ਹੋਣਾ ਪੈਂਦਾ ਸੀ, ਲੇਕਿਨ ਹੁਣ ਤ੍ਰਿਪੁਰਾ ਵਿੱਚ ਪਹਿਲੀ ਵਾਰ ਕਿਸਾਨਾਂ ਤੋਂ MSP ’ਤੇ ਫਸਲ ਦੀ ਖਰੀਦ ਕੀਤੀ ਗਈ ਹੈ। ਇਹੀ ਤ੍ਰਿਪੁਰਾ, ਇਹੀ ਲੋਕ, ਇਹੀ ਸਮਰੱਥਾ,  ਲੇਕਿਨ ਪਹਿਲਾਂ ਸਟ੍ਰਾਈਕ ਕਲਚਰ ਦੇ ਕਾਰਨ ਇੰਡਸਟ੍ਰੀ ਇੱਥੇ ਆਉਣ ਤੋਂ ਡਰਦੀ ਸੀ, ਉੱਥੇ ਹੀ ਹੁਣ ਤ੍ਰਿਪੁਰਾ ਦਾ ਨਿਰਯਾਤ ਕਰੀਬ ਪੰਜ ਗੁਣਾ ਵਧ ਗਿਆ ਹੈ।

ਸਾਥੀਓ,

ਤ੍ਰਿਪੁਰਾ ਵਿੱਚ ਡਬਲ ਇੰਜਣ ਦੀ ਸਰਕਾਰ ਨਾਲ ਜਿਨ੍ਹਾਂ ਨੂੰ ਲਾਭ ਹੋ ਰਿਹਾ ਹੈ, ਉਨ੍ਹਾਂ ਵਿੱਚੋਂ ਅਧਿਕਤਰ ਗ਼ਰੀਬ, ਦਲਿਤ, ਪਿਛੜੇ ਅਤੇ ਵਿਸ਼ੇਸ਼ ਕਰਕੇ ਸਾਡੇ ਆਦਿਵਾਸੀ ਸਮਾਜ ਦੇ ਭਾਈ-ਭੈਣ ਹਨ। ਸਾਡਾ ਪੂਰਬ-ਉੱਤਰ ਤਾਂ ਦੇਸ਼ ਦੇ ਸਭ ਤੋਂ ਪੁਰਾਣੇ ਅਤੇ ਸਮ੍ਰਿੱਧ ਆਦਿਵਾਸੀ ਸੱਭਿਆਚਾਰਾਂ ਦਾ ਵੀ ਕੇਂਦਰ ਹੈ।  ਆਜ਼ਾਦੀ ਦੇ ਇਤਿਹਾਸ ਵਿੱਚ ਸਾਡੇ ਪੂਰਬ-ਉੱਤਰ ਦੇ ਆਦਿਵਾਸੀ ਸੈਨਾਨੀਆਂ ਨੇ ਅਤੇ ਦੇਸ਼ ਦੇ ਵੀ ਸਾਡੇ ਆਦਿਵਾਸੀ ਸੈਨਾਨੀਆਂ ਨੇ ਦੇਸ਼ ਦੇ ਲਈ ਆਪਣਾ ਬਲੀਦਾਨ ਦਿੱਤਾ ਹੈ। ਇਸ ਪਰੰਪਰਾ ਨੂੰ ਸਨਮਾਨ ਦੇਣ  ਦੇ ਲਈ, ਇਸ ਵਿਰਾਸਤ ਨੂੰ ਅੱਗੇ ਵਧਾਉਣ ਦੇ ਲਈ ਦੇਸ਼ ਲਗਾਤਾਰ ਕੰਮ ਕਰ ਰਿਹਾ ਹੈ।

ਇਸੇ ਕੜੀ ਵਿੱਚ, ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਦੇ ਦੌਰਾਨ ਦੇਸ਼ ਨੇ ਇੱਕ ਹੋਰ ਬੜਾ ਫ਼ੈਸਲਾ ਕੀਤਾ ਹੈ।  ਦੇਸ਼ ਹੁਣ 15 ਨਵੰਬਰ ਨੂੰ ਹਰ ਸਾਲ, ਭਗਵਾਨ ਬਿਰਸਾ ਮੁੰਡਾ ਦੀ ਜਨਮ ਜਯੰਤੀ ਨੂੰ ਜਨਜਾਤੀਯ ਗੌਰਵ ਦਿਵਸ ਦੇ ਰੂਪ ਵਿੱਚ ਮਨਾਇਆ ਜਾਵੇਗਾ ਯਾਨੀ ਕੱਲ੍ਹ ਜੋ 15 ਨਵੰਬਰ ਆ ਰਹੀ ਹੈ, ਕੱਲ੍ਹ ਦਾ ਦਿਨ ਪੂਰੇ ਹਿੰਦੁਸਤਾਨ ਦੇ ਹਰ ਕੋਨੇ ਵਿੱਚ ਜਨਜਾਤੀਯ ਗੌਰਵ ਦਿਵਸ ਦੇ ਰੂਪ ਵਿੱਚ ਮਨਾਇਆ ਜਾਵੇਗਾ ਅਤੇ ਹਮੇਸ਼ਾ ਦੇ ਲਈ ਇਹ ਜਨਜਾਤੀਯ ਗੌਰਵ ਦਿਵਸ ਹੋਵੇਗਾ

ਇਹ ਦਿਨ ਨਾ ਕੇਵਲ ਸਾਡੀ ਆਦਿਵਾਸੀ ਵਿਰਾਸਤ ਨੂੰ ਨਮਨ ਕਰਨ ਦਾ ਦਿਨ ਹੋਵੇਗਾ, ਬਲਕਿ ਇੱਕ ਸਮਰਸ ਸਮਾਜ ਦੇ ਲਈ ਦੇਸ਼ ਦੇ ਸੰਕਲਪ ਦਾ ਪ੍ਰਤੀਕ ਵੀ ਬਣੇਗਾ ਅਤੇ ਜਦੋਂ ਜਨਜਾਤੀਯ ਗੌਰਵ ਦਿਵਸ ਦੀ ਮੈਂ ਬਾਤ ਕਰਦਾ ਹਾਂ, ਜੈਸੇ ਆਜ਼ਾਦੀ ਦੇ ਪੂਰੇ ਅੰਦੋਲਨ ਵਿੱਚ 15 ਅਗਸਤ ਦਾ ਇੱਕ ਵਿਸ਼ੇਸ਼ ਮੁੱਲ ਹੈ,  ਜਿਵੇਂ ਲੋਕਤਾਂਤਰਿਕ ਕਦਰਾਂ-ਕੀਮਤਾਂ ਦੀ ਸਾਡੀ ਪਰਿਪਾਟੀ ਵਿੱਚ 26 ਜਨਵਰੀ ਦਾ ਇੱਕ ਵਿਸ਼ੇਸ਼ ਮੁੱਲ ਹੈ, ਜੈਸੇ ਸਾਡੀਆਂ ਸੱਭਿਆਚਾਰਕ ਪਰੰਪਰਾਵਾਂ ਵਿੱਚ ਰਾਮਨੌਮੀ ਦਾ ਮਹੱਤਵ ਹੈ, ਜਿਵੇਂ ਸਾਡੇ ਜੀਵਨ ਵਿੱਚ ਕ੍ਰਿਸ਼ਨ ਅਸ਼ਟਮੀ ਦਾ ਮਹੱਤਵ‍ ਹੈ; ਉਸੇ ਤਰ੍ਹਾਂ ਹੀ 2 ਅਕਤੂਬਰ ਮਹਾਤਮਾ ਗਾਂਧੀ ਦੀ ਜਯੰਤੀ ਅਹਿੰਸਾ ਦਿਵਸ ਦੇ ਰੂਪ ਵਿੱਚ ਸਥਾਨ ਹੈ, ਜਿਵੇਂ 31 ਅਕਤੂਬਰ- ਸਰਦਾਰ ਵਲੱਭ ਭਾਈ ਪਟੇਲ, ਉਨ੍ਹਾਂ ਦੀ ਜਨਮ-ਜਯੰਤੀ ਦੇਸ਼ ਦੀ ਏਕਤਾ ਦੇ ਸੰਦੇਸ਼ ਦੇ ਨਾਲ ਜੁੜੀ ਹੋਈ ਹੈ, ਉਸੇ ਤਰ੍ਹਾਂ ਹੀ ਹੁਣ 15 ਨਵੰਬਰ ਸਾਡਾ ਦੇਸ਼ ਜਨਜਾਤੀਯ ਗੌਰਵ ਦਿਵਸ ਦੇ ਰੂਪ ਵਿੱਚ ਮਨਾਏਗਾ ਅਤੇ ਦੇਸ਼ ਦੀਆਂ ਜਨਜਾਤੀਆਂ ਨੇ ਦੇਸ਼ ਦੇ ਵਿਕਾਸ ਦੇ ਲਈ,  ਦੇਸ਼ ਦੀ ਸਮ੍ਰਿੱਧੀ ਦੇ ਲਈ ਜੋ ਕੁਝ ਵੀ ਕੀਤਾ ਹੈ, ਜੋ ਵੀ ਕਰਨਾ ਚਾਹੁੰਦੇ ਹਨ, ਇਨ੍ਹਾਂ ਸਭ ਨੂੰ ਉਮੰਗ ਦੇ ਨਾਲ ਅੱਗੇ ਵਧਾਇਆ ਜਾਵੇਗਾ

ਸਾਥੀਓ,

ਆਜ਼ਾਦੀ ਕਾ ਅੰਮ੍ਰਿਤ ਮਹੋਤਸਵ, ਦੇਸ਼ ਦਾ ਇਹ ਮਹੋਤਸਵ, ਪੂਰਬ-ਉੱਤਰ ਦੇ ਰੰਗਾਂ ਅਤੇ ਇੱਥੋਂ ਦੇ ਸੱਭਿਆਚਾਰ ਦੇ ਬਿਨਾ ਪੂਰਾ ਨਹੀਂ ਹੋ ਸਕਦਾ ਹੈ। ਇਸੇ ਲਈ, 2047 ਵਿੱਚ ਜਦੋਂ ਦੇਸ਼ ਦੀ ਆਜ਼ਾਦੀ ਦੇ ਸੌ ਸਾਲ ਹੋਣਗੇ, 2047 ਵਿੱਚ ਆਜ਼ਾਦੀ ਦੇ ਸੌ ਸਾਲ ਪੂਰੇ ਹੋਣ ’ਤੇ ਦੇਸ਼ ਜਿਨ੍ਹਾਂ ਉਚਾਈਆਂ ਨੂੰ ਹਾਸਲ ਕਰੇਗਾ, ਉਸ ਦੀ ਅਗਵਾਈ, ਉਸ ਵਿੱਚ ਬਹੁਤ ਬੜਾ ਯੋਗਦਾਨ ਇਹ ਮੇਰੇ ਪੂਰਬ-ਉੱਤਰ ਨੂੰ ਕਰਨਾ ਹੈ।

ਅੱਜ ਪੂਰਬ-ਉੱਤਰ ਵਿੱਚ ਵਿਕਾਸ ਨੂੰ ਹਰ ਦਿਸ਼ਾ ਵਿੱਚ, ਹਰ ਆਯਾਮ ਵਿੱਚ ਗਤੀ ਦਿੱਤੀ ਜਾ ਰਹੀ ਹੈ। ਇੱਥੇ ਕੁਦਰਤ ਅਤੇ ਟੂਰਿਜ਼ਮ ਨਾਲ ਜੁੜੀਆਂ ਇਤਨੀਆਂ ਅਪਾਰ ਸੰਭਾਵਨਾਵਾਂ ਹਨ, ਦੱਖਣ ਏਸ਼ੀਆ ਨਾਲ ਭਾਰਤ ਨੂੰ ਜੋੜਨ ਦੇ ਰਸਤੇ ਹਨ, ਵਪਾਰ ਦੇ ਅਪਾਰ ਅਵਸਰ ਹਨ, ਇਹ ਸਭ ਸੰਭਾਵਨਾਵਾਂ ਸਾਕਾਰ ਹੋਣਗੀਆਂ ਜਦੋਂ ਇੱਥੇ ਆਧੁਨਿਕ ਇਨਫ੍ਰਾਸਟ੍ਰਕਚਰ ਹੋਵੇਗਾ, ਬਿਹਤਰ connectivity ਹੋਵੇਗੀ

ਪਿਛਲੇ ਦਹਾਕਿਆਂ ਵਿੱਚ ਇਸ ਦਿਸ਼ਾ ਵਿੱਚ ਜੋ ਕਮੀ ਰਹਿ ਗਈ, ਉਸ ਨੂੰ ਅੱਜ ਤੇਜ਼ੀ ਨਾਲ ਪੂਰਾ ਕੀਤਾ ਜਾ ਰਿਹਾ ਹੈ। ਅੱਜ ਪੂਰਬ-ਉੱਤਰ ਵਿੱਚ ਰੇਲ connectivity ਬਣ ਰਹੀ ਹੈ, ਨਵੇਂ ਰੇਲ ਮਾਰਗ ਬਣ ਰਹੇ ਹਨ ਇਸੇ ਤਰ੍ਹਾਂ, ਜਿਨ੍ਹਾਂ ਇਲਾਕਿਆਂ ਨੂੰ ਪਹਿਲਾਂ ਦੁਰਗਮ ਸਮਝ ਕੇ ਛੱਡ ਦਿੱਤਾ ਜਾਂਦਾ ਸੀ ਉੱਥੇ ਨਵੇਂ- ਨਵੇਂ ਹਾਈਵੇਜ਼ ਬਣ ਰਹੇ ਹਨ, ਚੌੜੀਆਂ ਸੜਕਾਂ ਬਣ ਰਹੀਆਂ ਹਨ, ਪੁਲ਼ ਬਣਾਏ ਜਾ ਰਹੇ ਹਨ ਇੱਥੇ ਤ੍ਰਿਪੁਰਾ ਵਿੱਚ ਵੀ ਨਵੀਆਂ ਰੇਲ ਲਾਈਨਾਂ ਦੇ ਲਈ, ਨਵੇਂ ਨੈਸ਼ਨਲ ਹਾਈਵੇਜ਼ ਦੇ ਲਈ ਕਾਫੀ ਕੰਮ ਹੋਇਆ ਹੈ। ਇਹ ਆਧੁਨਿਕ ਇਨਫ੍ਰਾਸਟ੍ਰਕਚਰ ਆਉਣ ਵਾਲੇ ਸਾਲਾਂ ਵਿੱਚ ਪੂਰਬ-ਉੱਤਰ ਦੀ ਪਹਿਚਾਣ ਨੂੰ,  ਇੱਥੋਂ ਦੀ ਪ੍ਰਗਤੀ ਨੂੰ ਨਵੇਂ ਸਿਰੇ ਤੋਂ ਘੜੇਗਾ

ਮੈਨੂੰ ਪੂਰਾ ਭਰੋਸਾ ਹੈ ਕਿ ਸਾਡੇ ਇਹ ਸੰਕਲਪ, ਪੂਰਬ-ਉੱਤਰ ਵਿੱਚ ਆ ਰਹੇ ਇਹ ਬਦਲਾਅ ਨਿਕਟ ਭਵਿੱਖ ਵਿੱਚ ਦੇਸ਼ ਨੂੰ ਇੱਕ ਨਵੀਂ ਉਚਾਈ ’ਤੇ ਲੈ ਕੇ ਜਾਣਗੇ

ਫਿਰ ਇੱਕ ਵਾਰ ਇਤਨੇ ਬੜੇ ਮਹੱਤਵਪੂਰਨ ਕੰਮ, ਛੋਟੇ ਜਿਹੇ ਰਾਜ ਵਿੱਚ ਇਤਨੀ ਬੜੀ ਮਹੱਤਵਪੂਰਨ ਛਲਾਂਗ ਮੈਨੂੰ ਵੀ ਮਾਣ ਦਿੰਦੀ ਹੈ, ਆਨੰਦ ਦਿੰਦੀ ਹੈ। ਆਪ ਸਭ ਲਾਭਾਰਥੀਆਂ ਨੂੰ, ਤ੍ਰਿਪੁਰਾ ਦੇ ਨਾਗਰਿਕਾਂ ਨੂੰ, ਪੂਰਬ-ਉੱਤਰ ਦੇ ਸਾਰੇ ਮੇਰੇ ਪਿਆਰੇ ਭਾਈਆਂ-ਭੈਣਾਂ ਨੂੰ ਅਨੇਕ-ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ ਆਪ ਸਭ ਨੂੰ ਹਿਰਦੇ ਤੋਂ ਬਹੁਤ-ਬਹੁਤ ਵਧਾਈ ਦਿੰਦਾ ਹਾਂ

ਬਹੁਤ-ਬਹੁਤ ਧੰਨਵਾਦ!

 

 ********

ਡੀਐੱਸ/ਵੀਜੇ/ਐੱਨਐੱਸ/ਏਕੇ



(Release ID: 1771761) Visitor Counter : 165