ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਗਲਾਸਗੋ ਵਿੱਚ ਸੀਓਪੀ-26 ਸਮਿਟ ਸਮੇਂ ‘ਇਨਫ੍ਰਾਸਟ੍ਰਕਚਰ ਫੌਰ ਰੈਜ਼ੀਲੀਐਂਟ ਆਈਲੈਂਡ ਸਟੇਟਸ’ ਪਹਿਲ ਦੇ ਲਾਂਚ ਸਮੇਂ ਪ੍ਰਧਾਨ ਮੰਤਰੀ ਦਾ ਸੰਬੋਧਨ

Posted On: 02 NOV 2021 8:11PM by PIB Chandigarh

Excellencies,          

 • ਇਨਫ੍ਰਾਸਟ੍ਰਕਚਰ ਫੌਰ ਰੈਜ਼ੀਲੀਐਂਟ ਆਈਲੈਂਡ ਸਟੇਟਸ’ –  IRIS (ਆਇਰਿਸ)ਦਾ launch ਇੱਕ ਨਵੀਂ ਆਸ਼ਾ ਜਗਾਉਂਦਾ ਹੈਨਵਾਂ ਵਿਸ਼ਵਾਸ ਦਿੰਦਾ ਹੈ। ਇਹ ਸਭ ਤੋਂ ਵਲਨਰੇਬਲ ਦੇਸ਼ਾਂ ਲਈ ਕੁਝ ਕਰਨ ਦੀ ਤਸੱਲੀ ਦਿੰਦਾ ਹੈ। 
 • ਮੈਂ ਇਸ ਦੇ ਲਈ Coalition for Disaster Resilient Infrastructure CDRI ਨੂੰ ਵਧਾਈ ਦਿੰਦਾ ਹਾਂ।
 • ਉਸ ਮਹੱਤਵਪੂਰਨ ਮੰਚ ‘ਤੇ ਮੈਂ Australia ਅਤੇ UK ਸਮੇਤ ਸਾਰੇ ਸਹਿਯੋਗੀ ਦੇਸ਼ਾਂਅਤੇ ਵਿਸ਼ੇਸ਼ ਕਰਕੇ ਮੌਰਿਸ਼ਸ ਅਤੇ ਜਮੈਕਾ ਸਮੇਤ ਛੋਟੇ ਦ੍ਵੀਪ ਸਮੂਹਾਂ ਦੇ ਲੀਡਰਸ ਦਾ ਸੁਆਗਤ ਕਰਦਾ ਹਾਂਉਨ੍ਹਾਂ ਦਾ ਹਾਰਦਿਕ ਧੰਨਵਾਦ ਕਰਦਾ ਹਾਂ।
 • ਮੈਂ UN Secretary General ਦਾ ਵੀ ਆਭਾਰ ਵਿਅਕਤ ਕਰਦਾ ਹਾਂ ਕਿ ਉਨ੍ਹਾਂ ਨੇ ਇਸ launch ਦੇ ਲਈ ਆਪਣਾ ਬਹੁਮੁੱਲਾ ਸਮਾਂ ਦਿੱਤਾ।

Excellencies,

 • ਪਿਛਲੇ ਕੁਝ ਦਹਾਕਿਆਂ ਨੇ ਸਿੱਧ ਕੀਤਾ ਹੈ ਕਿ climate change ਦੇ ਪ੍ਰਕੋਪ ਤੋਂ ਕੋਈ ਵੀ ਅਣਛੂਹਿਆ ਨਹੀਂ ਹੈ। ਚਾਹੇ ਉਹ ਵਿਕਸਿਤ ਦੇਸ਼ ਹੋਣ ਜਾਂ ਫਿਰ ਕੁਦਰਤੀ ਸੰਸਾਧਨਾਂ ਨਾਲ ਧਨੀ (ਭਰਪੂਰ) ਦੇਸ਼ ਹੋਣ ਸਾਰਿਆਂ ਲਈ ਇਹ ਬਹੁਤ ਬੜਾ ਖ਼ਤਰਾ ਹੈ। 
 • ਲੇਕਿਨ ਇਸ ਵਿੱਚ ਵੀ climate change ਨਾਲ ਸਭ ਤੋਂ ਅਧਿਕ ਖ਼ਤਰਾ Small Island Developing States- SIDS (ਸਿਡਸ) ਨੂੰ ਹੈ। ਇਹ ਉਨ੍ਹਾਂ ਦੇ ਲਈ ਜੀਵਨ-ਮੌਤ ਦੀ ਗੱਲ ਹੈਇਹ ਉਨ੍ਹਾਂ ਦੇ ਅਸਤਿੱਤਵ ਦੇ ਲਈ ਚੁਣੌਤੀ ਹੈ। Climate Change ਦੀ ਵਜ੍ਹਾ ਨਾਲ ਆਈਆਂ ਆਫ਼ਤਾਂਉਨ੍ਹਾਂ ਦੇ ਲਈ ਸਚਮੁਚ ਪਰਲੋ ਦਾ ਰੂਪ ਲੈ ਸਕਦੀਆਂ ਹਨ।
 • ਅਜਿਹੇ ਦੇਸ਼ਾਂ ਵਿੱਚ, climate change ਨਾ ਸਿਰਫ਼ ਉਨ੍ਹਾਂ ਦੇ ਜੀਵਨ ਦੀ ਸੁਰੱਖਿਆ ਦੇ ਲਈਬਲਕਿ ਉਨ੍ਹਾਂ ਦੀਆਂ ਅਰਥਵਿਵਸਥਾਵਾਂ ਦੇ ਲਈ ਵੀ ਬੜੀ ਚੁਣੌਤੀ ਹੈ। 
 • ਅਜਿਹੇ ਦੇਸ਼ ਟੂਰਿਜ਼ਮ ‘ਤੇ ਬਹੁਤ ਨਿਰਭਰ ਰਹਿੰਦੇ ਹਨ ਲੈਕਿਨ ਕੁਦਰਤੀ ਆਫ਼ਤਾਂ ਦੇ ਚਲਦੇ ਟੂਰਿਸਟ ਵੀ ਉਨ੍ਹਾਂ ਦੇ ਪਾਸ ਆਉਣ ਤੋਂ ਘਬਰਾਉਂਦੇ ਹਨ।

Friends,

 • ਵੈਸੇ ਤਾਂ ਸਿਡਸ ਦੇਸ਼ ਸਦੀਆਂ ਤੋਂ Nature ਦੇ ਨਾਲ ਤਾਲਮੇਲ ਰੱਖ ਕੇ ਜੀਉਂਦੇ ਰਹੇ ਹਨਉਹ ਕੁਦਰਤ ਦੇ ਸੁਭਾਵਿਕ cycles ਦੇ ਨਾਲ ਅਡੈਪਟ ਕਰਨਾ ਜਾਣਦੇ ਹਨ।
 • ਲੇਕਿਨ ਪਿਛਲੇ ਕਈ ਦਹਾਕਿਆਂ ਵਿੱਚ ਹੋਏ ਸੁਆਰਥਪੂਰਨ ਵਿਵਹਾਰ ਦੀ ਵਜ੍ਹਾ ਨਾਲ ਕੁਦਰਤ ਦਾ ਜੋ ਅਸੁਭਾਵਿਕ ਰੂਪ ਸਾਹਮਣੇ ਆਇਆ ਹੈ, ਉਸ ਦਾ ਪਰਿਣਾਮ ਅੱਜ ਨਿਰਦੋਸ਼ Small Island States ਝੱਲ ਰਹੇ ਹਨ।
 • ਅਤੇ ਇਸ ਲਈ, ਮੇਰੇ ਲਈ CDRI ਜਾਂ IRIS ਸਿਰਫ਼ ਇੱਕ ਇਨਫ੍ਰਾਸਟ੍ਰਕਚਰ ਦੀ ਗੱਲ ਨਹੀਂ ਹੈ ਬਲਿਕ ਇਹ ਮਾਨਵ ਕਲਿਆਣ ਦੀ ਅਤਿਅੰਤ ਸੰਵੇਦਨਸ਼ੀਲ ਜ਼ਿੰਮੇਵਾਰੀ ਦਾ ਹਿੱਸਾ ਹੈ।
 • ਇਹ ਮਾਨਵ ਜਾਤੀ ਦੇ ਪ੍ਰਤੀ ਸਾਡੇ ਸਭ ਦੀ ਕਲੈਕਟਿਵ ਜ਼ਿੰਮੇਦਾਰੀ ਹੈ।
 • ਇਹ ਇੱਕ ਤਰ੍ਹਾਂ ਨਾਲ ਸਾਡੇ ਪਾਪਾਂ ਦਾ ਸਾਂਝਾ ਪ੍ਰਾਸ਼ਚਿਤ ਵੀ ਹੈ।

Friends,

 • CDRI ਕਿਸੇ ਸੈਮੀਨਾਰ ਤੋਂ ਨਿਕਲੀ ਕਲਪਨਾ ਨਹੀਂ ਹੈ ਬਲਕਿ CDRI ਦਾ ਜਨਮਸਦੀਆਂ ਦੇ ਮੰਥਨ ਅਤੇ ਅਨੁਭਵ ਦਾ ਪਰਿਣਾਮ ਹੈ।
 • ਛੋਟੇ ਦ੍ਵੀਪ ਦੇਸ਼ਾਂ ‘ਤੇ ਮੰਡਰਾ ਰਹੇ Climate Change ਦੇ ਖ਼ਤਰੇ ਨੂੰ ਭਾਂਪਦੇ ਹੋਏ ਭਾਰਤ ਨੇ ਪੈਸਿਫਿਕ islands ਅਤੇ Caricom ਦੇਸ਼ਾਂ ਦੇ ਨਾਲ ਸਹਿਯੋਗ ਦੇ ਲਈ ਵਿਸ਼ੇਸ਼ ਵਿਵਸਥਾਵਾਂ ਬਣਾਈਆਂ।
 • ਅਸੀਂ ਉਨ੍ਹਾਂ ਦੇ ਨਾਗਰਿਕਾਂ ਨੂੰ ਸੋਲਰ ਤਕਨੀਕਾਂ ਵਿੱਚ ਟ੍ਰੇਨ ਕੀਤਾ, ਉੱਥੇ infrastructure ਦੇ ਵਿਕਾਸ ਦੇ ਲਈ ਨਿਰੰਤਰ ਯੋਗਦਾਨ ਦਿੱਤਾ।
 • ਇਸੇ ਕੜੀ ਵਿੱਚ, ਅੱਜ ਇਸ ਪਲੈਟਫਾਰਮ ‘ਤੇ ਮੈਂ ਭਾਰਤ ਦੀ ਤਰਫ਼ੋਂ ਇੱਕ ਹੋਰ ਨਵੀਂ ਪਹਿਲ ਦਾ ਐਲਾਨ ਕਰ ਰਿਹਾ ਹਾਂ।
 • ਭਾਰਤ ਦੀ ਸਪੇਸ ਏਜੰਸੀ ਇਸਰੋ, ਸਿਡਸ ਦੇ ਲਈ ਇੱਕ ਸਪੈਸ਼ਲ ਡੇਟਾ ਵਿੰਡੋ ਦਾ ਨਿਰਮਾਣ ਕਰੇਗੀ।
 • ਇਸ ਨਾਲ ਸਿਡਸ ਨੂੰ ਸੈਟੇਲਾਈਟ ਦੇ ਮਾਧਿਅਮ ਨਾਲ ਸਾਇਕਲੋਨ, ਕੋਰਲ-ਰੀਫ ਮੌਨੀਟਰਿੰਗ, ਕੋਸਟ-ਲਾਈਨ ਮੌਨੀਟਰਿੰਗ ਆਦਿ ਬਾਰੇ timely ਜਾਣਕਾਰੀ ਮਿਲਦੀ ਰਹੇਗੀ। 

Friends,

 • IRIS ਨੂੰ ਸਾਕਾਰ ਕਰਨ ਵਿੱਚ CDRI ਅਤੇ ਸਿਡਸ ਦੋਨਾਂ ਨੇ ਮਿਲ ਕੇ ਕੰਮ ਕੀਤਾ ਹੈ- ਇਹ co-creation ਅਤੇ co-benefits ਦੀ ਚੰਗੀ ਉਦਹਾਰਣ ਹੈ।
 • ਇਸ ਲਈ ਮੈਂ ਅੱਜ IRIS ਦੇ ਲਾਂਚ ਨੂੰ ਬਹੁਤ ਅਹਿਮ ਮੰਨਦਾ ਹਾਂ।
 • IRIS ਦੇ ਮਾਧਿਅਮ ਨਾਲ ਸਿਡਸ ਨੂੰ technology, finance, ਜ਼ਰੂਰੀ ਜਾਣਕਾਰੀ ਤੇਜ਼ੀ ਨਾਲ mobilise ਕਰਨ ਵਿੱਚ ਅਸਾਨੀ ਹੋਵੇਗੀ। Small Island States ਵਿੱਚ ਕੁਆਲਿਟੀ ਇਨਫ੍ਰਾਸਟ੍ਰਕਚਰ ਨੂੰ ਪ੍ਰੋਤਸਾਹਨ ਮਿਲਣ ਨਾਲ ਉੱਥੇ ਜੀਵਨ ਅਤੇ ਆਜੀਵਿਕਾ ਦੋਨਾਂ ਨੂੰ ਲਾਭ ਮਿਲੇਗਾ। 
 • ਮੈਂ ਪਹਿਲਾਂ ਵੀ ਕਿਹਾ ਹੈ ਕਿ ਦੁਨੀਆ ਇਨ੍ਹਾਂ ਦੇਸ਼ਾਂ ਨੂੰ ਘੱਟ ਜਨਸੰਖਿਆ ਵਾਲੇ Small Islands ਦੇ ਰੂਪ ਵਿੱਚ ਦੇਖਦੀ ਹੈ ਲੇਕਿਨ ਮੈਂ ਇਨ੍ਹਾਂ ਦੇਸ਼ਾਂ ਨੂੰ ਬੜੀ ਸਮਰੱਥਾ ਵਾਲੇ Large Ocean States ਦੇ ਰੂਪ ਵਿੱਚ ਦੇਖਦਾ ਹਾਂ। ਜਿਵੇਂ ਸਮੁੰਦਰ ਤੋਂ ਨਿਕਲੇ ਮੋਤੀਆਂ ਦੀ ਮਾਲਾ ਸਭ ਦੀ ਸ਼ੋਭਾ ਵਧਾਉਂਦੀ ਹੈਉਸੇ ਤਰ੍ਹਾਂ ਹੀ ਸਮੁੰਦਰ ਨਾਲ ਘਿਰੇ ਸਿਡਸਵਿਸ਼ਵ ਦੀ ਸ਼ੋਭਾ ਵਧਾਉਂਦੇ ਹਨ।
 • ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਭਾਰਤ ਇਸ ਨਵੇਂ ਪ੍ਰੋਜੈਕਟ ਨੂੰ ਪੂਰਾ ਸਹਿਯੋਗ ਦੇਵੇਗਾ, ਅਤੇ ਇਸ ਦੀ ਸਫ਼ਲਤਾ ਦੇ ਲਈ CDRI, ਹੋਰ  partner ਦੇਸ਼ਾਂ ਅਤੇ ਸੰਯੁਕਤ ਰਾਸ਼ਟਰ ਦੇ ਨਾਲ ਮਿਲ ਕੇ ਕੰਮ ਕਰੇਗਾ।
 • CDRI ਅਤੇ ਸਾਡੇ ਛੋਟੇ ਦ੍ਵੀਪ ਸਮੂਹਾਂ ਨੂੰ ਇਸ ਨਵੀਂ ਪਹਿਲ ਦੇ ਲਈ ਫਿਰ ਤੋਂ ਵਧਾਈਆਂ ਅਤੇ ਸ਼ੁਭਕਾਮਨਾਵਾਂ।

ਬਹੁਤ ਬਹੁਤ ਧੰਨਵਾਦ।

 

***

 

ਡੀਐੱਸ/ਏਕੇ(Release ID: 1769192) Visitor Counter : 65