ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਦੀ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਨਾਲ ਬੈਠਕ

Posted On: 30 OCT 2021 9:36PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 30 ਅਕਤੂਬਰ, 2021 ਨੂੰ ਇਟਲੀ ਦੇ ਰੋਮ ਵਿੱਚ ਆਯੋਜਿਤ ਜੀ20 ਸਮਿਟ ਦੇ ਦੌਰਾਨ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਲੀ ਸਿਏਨ ਲੂੰਗ ਦੇ ਨਾਲ ਦੁਵੱਲੀ ਬੈਠਕ ਕੀਤੀ।

ਮਹਾਮਾਰੀ ਦੇ ਬਾਅਦ ਦੋਹਾਂ ਨੇਤਾਵਾਂ ਦੀ ਇਹ ਪਹਿਲੀ ਵਿਅਕਤੀਗਤ ਬੈਠਕ ਸੀ। ਦੋਹਾਂ ਨੇਤਾਵਾਂ ਨੇ ਜਲਵਾਯੂ ਪਰਿਵਰਤਨ ਨਾਲ ਨਿਪਟਣ ਦੇ ਆਲਮੀ ਪ੍ਰਯਤਨਾਂ ਅਤੇ ਆਗਾਮੀ ਸੀਓਪੀ26 ’ਤੇ ਚਰਚਾ ਕੀਤੀ। ਉਨ੍ਹਾਂ ਨੇ ਤੇਜ਼ੀ ਨਾਲ ਟੀਕਾਕਰਣ ਕਰਨ ਦੇ ਪ੍ਰਯਤਨਾਂ ਅਤੇ ਮਹੱਤਵਪੂਰਨ ਦਵਾਈਆਂ ਦੀ ਸਪਲਾਈ ਸੁਨਿਸ਼ਚਿਤ ਕਰਨ ਦੇ ਜ਼ਰੀਏ ਕੋਵਿਡ-19 ਮਹਾਮਾਰੀ ਨੂੰ ਨਿਯੰਤ੍ਰਿਤ ਕਰਨ ਲਈ ਜਾਰੀ ਪ੍ਰਯਤਨਾਂ ਤੇ ਵੀ ਚਰਚਾ ਕੀਤੀ। ਇਸ ਸੰਦਰਭ ਵਿੱਚਪ੍ਰਧਾਨ ਮੰਤਰੀ ਮੋਦੀ ਨੇ ਦੂਸਰੀ ਲਹਿਰ ਦੇ ਦੌਰਾਨ ਭਾਰਤ ਨੂੰ ਕੋਵਿਡ ਸਹਾਇਤਾ ਪ੍ਰਦਾਨ ਕਰਨ ਦੇ ਲਈ ਸਿੰਗਾਪੁਰ ਦੀ ਸ਼ਲਾਘਾ ਕੀਤੀ।  ਪ੍ਰਧਾਨ ਮੰਤਰੀ ਲੀ ਨੇ ਭਾਰਤ ਵਿੱਚ ਤੇਜ਼ ਟੀਕਾਕਰਣ ਮੁਹਿੰਮ ਦੇ ਲਈ ਪ੍ਰਧਾਨ ਮੰਤਰੀ ਨੂੰ ਵਧਾਈ ਦਿੱਤੀ।

ਦੋਹਾਂ ਨੇਤਾਵਾਂ ਨੇ ਦੋਹਾਂ ਦੇਸ਼ਾਂ ਦੇ ਲੋਕਾਂ ਦੇ ਦਰਮਿਆਨ ਸਬੰਧਾਂ ਨੂੰ ਬਿਹਤਰ ਬਣਾਉਣ ਦੇ ਤਰੀਕਿਆਂ ਤੇ ਵੀ ਚਰਚਾ ਕੀਤੀਜਿਨ੍ਹਾਂ ਵਿੱਚ ਦੋਹਾਂ ਦੇਸ਼ਾਂ ਦੇ ਦਰਮਿਆਨ ਆਵਾਗਮਨ ਨੂੰ ਜਲਦੀ ਨਾਰਮਲ ਬਣਾਉਣਾ ਵੀ ਸ਼ਾਮਲ ਹੈ।

 

 *******************

ਡੀਐੱਸ/ਐੱਸਐੱਚ/ਐੱਸਕੇਐੱਸ



(Release ID: 1768246) Visitor Counter : 113