ਪ੍ਰਧਾਨ ਮੰਤਰੀ ਦਫਤਰ

ਜੀ20 ਲੀਡਰਸ ਸਮਿਟ ਦੇ ਦੌਰਾਨ ਪ੍ਰਧਾਨ ਮੰਤਰੀ ਅਤੇ ਫਰਾਂਸ ਦੇ ਰਾਸ਼ਟਰਪਤੀ ਦੇ ਵਿਚਕਾਰ ਦੁਵੱਲੀ ਬੈਠਕ

Posted On: 30 OCT 2021 10:55PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 30 ਅਕਤੂਬਰ2021 ਨੂੰ ਇਟਲੀ ਦੇ ਰੋਮ ਵਿੱਚ ਆਯੋਜਿਤ ਜੀ20 ਸਮਿਟ ਦੇ ਦੌਰਾਨ ਫਰਾਂਸ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਇਮੈਨੁਅਲ ਮੈਕ੍ਰੋਂ ਦੇ ਨਾਲ ਦੁਵੱਲੀ ਬੈਠਕ ਕੀਤੀ।

ਦੋਹਾਂ ਨੇਤਾਵਾਂ ਨੇ ਵਿਆਪਕ ਭਾਰਤ-ਫਰਾਂਸ ਰਣਨੀਤਕ ਸਾਂਝੇਦਾਰੀ ਦੀ ਵਰਤਮਾਨ ਸਥਿਤੀ ਤੇ ਤਸੱਲੀ ਪ੍ਰਗਟਾਈ।

ਪ੍ਰਧਾਨ ਮੰਤਰੀ ਨੇ ਸਤੰਬਰ2021 ਵਿੱਚ ਜਾਰੀ ਹੋਈ ਯੂਰੋਪੀਅਨ ਯੂਨੀਅਨ ਦੀ ਹਿੰਦ-ਪ੍ਰਸ਼ਾਂਤ ਰਣਨੀਤੀ ਦਾ ਵੀ ਸੁਆਗਤ ਕੀਤਾ ਅਤੇ ਇਸ ਵਿੱਚ ਫਰਾਂਸ ਦੀ ਅਗਵਾਈ ਦੀ ਭੂਮਿਕਾ ਦੇ ਲਈ ਫਰਾਂਸ ਦੇ ਰਾਸ਼ਟਰਪਤੀ ਦਾ ਧੰਨਵਾਦ ਕੀਤਾ। ਦੋਹਾਂ ਨੇਤਾਵਾਂ ਨੇ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਸਹਿਯੋਗ ਕਰਨ ਅਤੇ ਖੇਤਰ ਵਿੱਚ ਇੱਕ ਸੁਤੰਤਰਖੁੱਲ੍ਹੇ ਤੇ ਨਿਯਮ-ਅਧਾਰਿਤ ਵਿਵਸਥਾ ਦੀ ਦਿਸ਼ਾ ਵਿੱਚ ਯੋਗਦਾਨ ਕਰਨ ਦੇ ਕ੍ਰਮ ਵਿੱਚ ਅਭਿਨਵ ਤਰੀਕੇ ਢੂੰਡਣ ਵਾਸਤੇ ਆਪਣੀ ਪ੍ਰਤੀਬੱਧਤਾ ਦੀ ਵੀ ਪੁਸ਼ਟੀ ਕੀਤੀ।

ਦੋਹਾਂ ਨੇਤਾਵਾਂ ਨੇ ਆਗਾਮੀ ਸੀਓਪੀ26 ਅਤੇ ਜਲਵਾਯੂ ਦੇ ਸੰਦਰਭ ਵਿੱਚ ਵਿੱਤੀ ਮੁੱਦਿਆਂ ਤੇ ਧਿਆਨ ਕੇਂਦ੍ਰਿਤ ਕਰਨ ਦੀ ਜ਼ਰੂਰਤ ਤੇ ਚਰਚਾ ਕੀਤੀ।

ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਮੈਕ੍ਰੋਂ ਨੂੰ ਜਲਦੀ ਤੋਂ ਜਲਦੀ ਭਾਰਤ ਆਉਣ ਲਈ ਸੱਦਾ ਵੀ ਦਿੱਤਾ।

 

 

**********

ਡੀਐੱਸ/ਐੱਸਐੱਚ/ਐੱਸਕੇਐੱਸ



(Release ID: 1768245) Visitor Counter : 139