ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਊਰਜਾ ਪਰਿਵਰਤਨ ’ਚ ਇਟਲੀ–ਭਾਰਤ ਰਣਨੀਤਕ ਭਾਈਵਾਲੀ ਬਾਰੇ ਸੰਯੁਕਤ ਬਿਆਨ

Posted On: 30 OCT 2021 2:24PM by PIB Chandigarh

ਇਟਲੀ ਗਣਰਾਜ ਦੇ ਮੰਤਰੀ ਮੰਡਲ ਦੇ ਮੁਖੀ (ਪ੍ਰਧਾਨ ਮੰਤਰੀ) ਮਹਾਮਹਿਮ ਸ਼੍ਰੀ ਮਾਰੀਓ ਦ੍ਰਾਗੀ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 30–31 ਅਕਤੂਬਰ, 2021 ਨੂੰ ਰੋਮ ਚ ਇਟਲੀ ਦੁਆਰਾ ਸੱਦੇ ਗਏ ਜੀ20 ਲੀਡਰਸ ਸਮਿਟ ਦੇ ਦੌਰਾਨ ਇੱਕ ਦੁਵੱਲੀ ਬੈਠਕ ਕੀਤੀ।

ਦੋਹਾਂ ਆਗੂਆਂ ਨੇ ਨਵੰਬਰ, 2020 ਨੂੰ ਭਾਰਤ ਤੇ ਇਟਲੀ ਦੇ ਦਰਮਿਆਨ ਭਾਈਵਾਲੀ ਨੂੰ ਹੋਰ ਵਧਾਉਣ ਲਈ (2020–2024) ਇੱਕ ਕਾਰਜਯੋਜਨਾ ਅਪਣਾਏ ਜਾਣ ਦੇ ਬਾਅਦ ਤੋਂ ਦੁਵੱਲੇ ਸਬੰਧਾਂ ਵਿੱਚ ਹੋਈ ਅਹਿਮ ਪ੍ਰਗਤੀ ਨੂੰ ਮੰਨਿਆ। ਉਨ੍ਹਾਂ ਜਲਵਾਯੂ ਪਰਿਵਰਤਨ ਨਾਲ ਲੜਨ ਲਈ ਸਵੱਛ ਊਰਜਾ ਪਰਿਵਰਤਨ ਵਿੱਚ ਵਾਧਾ ਕਰਨ ਦੇ ਬੇਹੱਦ ਅਹਿਮ ਮੁੱਦੇ ਸਮੇਤ ਕਾਰਜਯੋਜਨਾ ਦੁਆਰਾ ਤੈਅ ਕੀਤੇ ਰਣਨੀਤਕ ਖੇਤਰਾਂ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ਦਾ ਆਪਣਾ ਸੰਕਲਪ ਪ੍ਰਗਟ ਕੀਤਾਇਹ ਮੁੱਦਾ ਰੋਮ ਦੇ ਜੀ20 ਲੀਡਰਸ ਸਮਿਟ ਤੇ ਗਲਾਸਗੋ ਦੋਵੇਂ ਥਾਵਾਂ ਤੇ ਕੇਂਦਰੀ ।

ਉਨ੍ਹਾਂ ਮਈ, 2021 ਨੂੰ ਪੋਰਟੋ ਵਿਖੇ ਭਾਰਤਯੂਰੋਪੀਅਨ ਯੂਨੀਅਨ ਦੇ ਆਗੂਆਂ ਦੀ ਮੀਟਿੰਗ ਨੂੰ ਵੀ ਯਾਦ ਕੀਤਾਜਿੱਥੇ ਯੂਰੋਪੀਅਨ ਯੂਨੀਅਨ ਤੇ ਭਾਰਤ ਨੇ ਜਲਵਾਯੂ ਤਬਦੀਲੀਜੈਵਿਕ ਵਿਵਿਧਤਾ ਦੇ ਨੁਕਸਾਨ ਤੇ ਪ੍ਰਦੂਸ਼ਣ ਦੀਆਂ ਅੰਤਰਨਿਰਭਰ ਚੁਣੌਤੀਆਂ ਨਾਲ ਨਿਪਟਣ ਦੀ ਜ਼ਰੂਰਤ ਨੂੰ ਉਜਾਗਰ ਕੀਤਾ ਸੀ ਅਤੇ ਸਮੁੰਦਰੀ ਕੰਢੇ ਤੋਂ ਦੂਰ ਪੌਣ ਊਰਜਾ ਤੇ ਗ੍ਰੀਨ ਹਾਈਡ੍ਰੋਜਨ ਦੀ ਸੰਭਾਵਨਾ ਨੂੰ ਤਲਾਸ਼ ਕਰਨਊਰਜਾ ਕਾਰਜਕੁਸ਼ਲਤਾ ਨੂੰ ਪ੍ਰੋਤਸਾਹਿਤ ਕਰਨਸਮਾਰਟ ਗ੍ਰਿੱਡਸ ਤੇ ਸਟੋਰੇਜ ਟੈਕਨੋਲੋਜੀਆਂ ਨੂੰ ਵਿਕਸਿਤ ਕਰਨਬਿਜਲੀ ਬਜ਼ਾਰ ਨੂੰ ਆਧੁਨਿਕ ਬਣਾਉਣ ਜਿਹੀਆਂ ਨਵੀਨ ਕਿਸਮ ਦੀਆਂ ਅਖੁੱਟ ਟੈਕਨੋਲੋਜੀਆਂ ਤੈਨਾਤ ਕੀਤੇ ਜਾਣ ਸਮੇਤ ਅਖੁੱਟ ਊਰਜਾ ਦੀ ਤੈਨਾਤੀ ਵਿੱਚ ਤੇਜ਼ੀ ਲਿਆਉਣ ਵਾਸਤੇ ਸਹਿਯੋਗ ਵਧਾਉਣ ਲਈ ਸਹਿਮਤ ਹੋਏ ਸਨ।

ਇਸ ਤੋਂ ਇਲਾਵਾਦੋਹਾਂ ਧਿਰਾਂ ਆਪੋ-ਆਪਣੀਆਂ ਬਿਜਲੀ ਪ੍ਰਣਾਲੀਆਂ ਵਿੱਚ ਅਖੁੱਟ ਊਰਜਾ ਦੀ ਵੱਧ ਰਹੀ ਮਾਤਰਾ ਦੇ ਕਿਫ਼ਾਇਤੀ ਸੰਗਠਨਇੱਕ ਪ੍ਰਭਾਵਸ਼ਾਲੀ ਸਵੱਛ ਪਰਿਵਰਤਨ ਲਈ ਇੱਕ ਪ੍ਰਮੁੱਖ ਸੰਪਤੀ ਦੇ ਰੂਪ ਵਿੱਚਜੋ ਨੌਕਰੀਆਂ ਪੈਦਾ ਕਰਦਾ ਹੈਜੀਡੀਪੀ ਵਾਧਾਊਰਜਾ ਦੀ ਕਿੱਲਤ ਨੂੰ ਖਤਮ ਕਰਦੇ ਹੋਏ ਵਿਸ਼ਵਵਿਆਪੀ ਊਰਜਾ ਪਹੁੰਚ ਨੂੰ ਮਜ਼ਬੂਤ ਕਰਨ ਦੀ ਅਤਿ-ਮਹੱਤਤਾ 'ਤੇ ਸਹਿਮਤ ਹੋਈਆਂ।

ਇਸ ਪਰਿਪੇਖ ਵਿੱਚਦੋਵੇਂ ਪ੍ਰਧਾਨ ਮੰਤਰੀਆਂ ਨੇ 2030 ਤੱਕ 450 ਗੀਗਾਵਾਟ ਅਖੁੱਟ ਊਰਜਾ ਦੀ ਤੈਨਾਤ ਕਰਨ ਦੇ ਭਾਰਤ ਦੇ ਸੰਕਲਪ ਦੇ ਨਾਲ-ਨਾਲ ਇੰਟਰਨੈਸ਼ਨਲ ਸੋਲਰ ਅਲਾਇੰਸ ਨੂੰ ਇਟਲੀ ਦੀ ਤੁਰੰਤ ਪ੍ਰਵਾਨਗੀ ਅਤੇ ਸਰਗਰਮ ਸਮਰਥਨ ਦੀ ਸ਼ਲਾਘਾ ਕੀਤੀ ਅਤੇ ਊਰਜਾ ਪਰਿਵਰਤਨ ਦੇ ਖੇਤਰ ਵਿੱਚ ਇੱਕ ਦੁਵੱਲੀ ਰਣਨੀਤਕ ਭਾਈਵਾਲੀ ਸ਼ੁਰੂ ਕਰਨ ਦੀ ਸਹਿਮਤੀ ਪ੍ਰਗਟਾਈ।

ਅਜਿਹੀ ਭਾਈਵਾਲੀ ਮੌਜੂਦਾ ਦੁਵੱਲੇ ਪ੍ਰਬੰਧ 'ਤੇ ਉੱਸਰ ਸਕਦੀ ਹੈਜਿਸ ਵਿੱਚ ਇਟਲੀ ਦੇ ਵਾਤਾਵਰਣ ਪਰਿਵਰਤਨ ਮੰਤਰਾਲੇ ਅਤੇ ਇਸ ਦੇ ਭਾਰਤੀ ਹਮਰੁਤਬਾ ਭਾਵ ਨਵੀਂ ਅਤੇ ਅਖੁੱਟ ਊਰਜਾ ਮੰਤਰਾਲਾਬਿਜਲੀ ਮੰਤਰਾਲੇ ਤੇ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਅਤੇ ਵਿਚਕਾਰ ਅਖੁੱਟ ਊਰਜਾ ਅਤੇ ਟਿਕਾਊ ਵਿਕਾਸ 'ਤੇ ਸਹਿਯੋਗ ਨੂੰ ਨਵਾਂ ਹੁਲਾਰਾ ਦੇਣਾ ਸ਼ਾਮਲ ਹੈ।

ਊਰਜਾ ਤਬਦੀਲੀ ਚ ਆਪਣੀ ਭਾਈਵਾਲੀ ਨੂੰ ਉਤਸ਼ਾਹਿਤ ਕਰਨ ਲਈ ਇਟਲੀ ਤੇ ਭਾਰਤ ਇਹ ਕਰਨਗੇ:

• 30 ਅਕਤੂਬਰ, 2017 ਨੂੰ ਦਿੱਲੀ ਵਿੱਚ ਦਸਤਖਤ ਕੀਤੇ ਗਏ ਊਰਜਾ ਦੇ ਖੇਤਰ ਵਿੱਚ ਸਹਿਯੋਗ ਬਾਰੇ ਸਹਿਮਤੀਪੱਤਰ ਦੁਆਰਾ ਸਥਾਪਿਤ ਕੀਤੇ ਗਏ "ਸਾਂਝੇ ਕਾਰਜਦਲ" ਦੇ ਇਹ ਕੰਮ ਕਰਨਗੇ – ਜਿਵੇਂ ਕਿ: ਸਮਾਰਟ ਸਿਟੀਜ਼ਗਤੀਸ਼ੀਲਤਾਸਮਾਰਟ-ਗ੍ਰਿੱਡਬਿਜਲੀ ਵੰਡਅਤੇ ਸਟੋਰੇਜ ਹੱਲਗੈਸ ਦੀ ਆਵਾਜਾਈ ਅਤੇ ਕੁਦਰਤੀ ਗੈਸ ਨੂੰ ਇੱਕ ਪੁਲ਼ ਦੇ ਬਾਲਣ ਵਜੋਂ ਵਰਤੋਂ ਹਿ ਉਤਸ਼ਾਹਿਤ ਕਰਨਾਏਕੀਕ੍ਰਿਤ ਰਹਿੰਦ-ਖੂੰਹਦ ਪ੍ਰਬੰਧਨ ("ਵੇਸਟ-ਟੂ-ਵੈਲਥ")ਅਤੇ ਪ੍ਰਦੂਸ਼ਣਮੁਕਤ ਊਰਜਾ (ਗ੍ਰੀਨ ਹਾਈਡ੍ਰੋਜਨ; CNG ਅਤੇ LNG; ਬਾਇਓ-ਮੀਥੇਨਬਾਇਓ-ਰਿਫਾਇਨਰੀਦੂਜੀ ਪੀੜ੍ਹੀ ਦੇ ਬਾਇਓ-ਈਥਾਨੌਲਅਰਿੰਡ ਦਾ ਤੇਲਬਾਇਓ-ਆਇਲ – ਈਂਧਣ ਤੋਂ ਰਹਿੰਦ-ਖੂੰਹਦ)।

• ਭਾਰਤ ਵਿੱਚ ਗ੍ਰੀਨ ਹਾਈਡ੍ਰੋਜਨ ਅਤੇ ਸਬੰਧਿਤ ਟੈਕਨੋਲੋਜੀਆਂ ਦੇ ਵਿਕਾਸ ਅਤੇ ਤੈਨਾਤੀ ਵਿੱਚ ਸਹਾਇਤਾ ਕਰਨ ਲਈ ਇੱਕ ਗੱਲਬਾਤ ਸ਼ੁਰੂ ਕਰਨਾ।

• 2030 ਤੱਕ 450 GW ਅਖੁੱਟ ਊਰਜਾ ਦੇ ਉਤਪਾਦਨ ਅਤੇ ਏਕੀਕ੍ਰਿਤ ਕਰਨ ਦੇ ਭਾਰਤ ਦੇ ਟੀਚੇ ਨੂੰ ਪੂਰਾ ਕਰਨ ਲਈ ਭਾਰਤ ਵਿੱਚ ਇੱਕ ਵੱਡੇ ਆਕਾਰ ਦੇ ਗ੍ਰੀਨ ਕੌਰੀਡੋਰ ਪ੍ਰੋਜੈਕਟ ਦਾ ਸਮਰਥਨ ਕਰਨ ਲਈ ਮਿਲ ਕੇ ਕੰਮ ਕਰਨ 'ਤੇ ਵਿਚਾਰ ਕਰਨਾ।

• ਇਤਾਲਵੀ ਅਤੇ ਭਾਰਤੀ ਕੰਪਨੀਆਂ ਨੂੰ ਕੁਦਰਤੀ ਗੈਸ ਸੈਕਟਰਡੀਕਾਰਬੋਨਾਈਜ਼ੇਸ਼ਨ ਲਈ ਤਕਨੀਕੀ ਨਵੀਨਤਾਸਮਾਰਟ ਸਿਟੀਜ਼ ਅਤੇ ਹੋਰ ਖਾਸ ਡੋਮੇਨਾਂ (ਜਿਵੇਂ: ਸ਼ਹਿਰੀ ਜਨਤਕ ਆਵਾਜਾਈ ਦਾ ਬਿਜਲੀਕਰਨ) ਵਿੱਚ ਸਾਂਝੇ ਪ੍ਰੋਜੈਕਟਾਂ ਨੂੰ ਵਿਕਸਿਤ ਕਰਨ ਲਈ ਉਤਸ਼ਾਹਿਤ ਕਰਨਾ।

• ਊਰਜਾ ਤਬਦੀਲੀ ਨਾਲ ਸਬੰਧਤ ਖੇਤਰਾਂ ਵਿੱਚ ਭਾਰਤੀ ਅਤੇ ਇਤਾਲਵੀ ਕੰਪਨੀਆਂ ਦੇ ਸਾਂਝੇ ਨਿਵੇਸ਼ ਨੂੰ ਉਤਸ਼ਾਹਿਤ ਕਰਨਾ।

• ਲਾਭਦਾਇਕ ਜਾਣਕਾਰੀ ਅਤੇ ਤਜਰਬਿਆਂ ਨੂੰ ਸਾਂਝਾ ਕਰਨਾਖਾਸ ਤੌਰ 'ਤੇ ਨੀਤੀ ਅਤੇ ਰੈਗੂਲੇਟਰੀ ਢਾਂਚੇ ਦੇ ਖੇਤਰ ਵਿੱਚਜਿਸ ਵਿੱਚ ਸਾਫ਼ ਅਤੇ ਵਪਾਰਕ ਤੌਰ 'ਤੇ ਵਿਵਹਾਰਕ ਈਂਧਨ/ਟੈਕਨੋਲੋਜੀਲੰਬੇ ਸਮੇਂ ਦੀ ਗ੍ਰਿੱਡ ਯੋਜਨਾਬੰਦੀਨਵਿਆਉਣਯੋਗਾਂ ਲਈ ਪ੍ਰੋਤਸਾਹਨ ਯੋਜਨਾਵਾਂ ਅਤੇ ਕੁਸ਼ਲਤਾ ਉਪਾਵਾਂ ਦੇ ਨਾਲ-ਨਾਲ ਸਵੱਛ ਊਰਜਾ ਪਰਿਵਰਤਨ ਨੂੰ ਤੇਜ਼ ਕਰਨ ਲਈ ਵਿੱਤੀ ਸਾਧਨਾਂ ਦੇ ਸਬੰਧ ਵਿੱਚ ਸੰਭਾਵੀ ਸਾਧਨ ਸ਼ਾਮਲ ਹਨ।

 

 

 **********

ਡੀਐੱਸ/ਐੱਸਐੱਚ


(Release ID: 1768006) Visitor Counter : 240