ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਆਰਕੇ ਲਕਸ਼ਮਣ ਨੂੰ ਉਨ੍ਹਾਂ ਦੀ 100ਵੀਂ ਜਨਮ ਵਰ੍ਹੇਗੰਢ 'ਤੇ ਯਾਦ ਕੀਤਾ
Posted On:
24 OCT 2021 10:30AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਾਰਟੂਨਿਸਟ ਆਰ ਕੇ ਲਕਸ਼ਮਣ ਨੂੰ ਉਨ੍ਹਾਂ ਦੀ 100ਵੀਂ ਜਨਮ ਵਰ੍ਹੇਗੰਢ 'ਤੇ ਸ਼ਰਧਾਂਜਲੀਆਂ ਦਿੱਤੀਆਂ ਹਨ। ਸ਼੍ਰੀ ਮੋਦੀ ਨੇ ਆਪਣਾ ਉਹ ਭਾਸ਼ਣ ਸਾਂਝਾ ਕੀਤਾ, ਜੋ ਉਨ੍ਹਾਂ ਨੇ ਸਾਲ 2018 ਵਿੱਚ "ਟਾਈਮਲੈੱਸ ਲਕਸ਼ਮਣ" ਪੁਸਤਕ ਦੇ ਰਿਲੀਜ਼ ਕਰਦੇ ਸਮੇਂ ਦਿੱਤਾ ਸੀ।
ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
"ਬਹੁਪੱਖੀ ਪ੍ਰਤਿਭਾ ਦੇ ਧਨੀ ਆਰਕੇ ਲਕਸ਼ਮਣ ਨੂੰ ਉਨ੍ਹਾਂ ਦੀ 100ਵੀਂ ਜਨਮ ਵਰ੍ਹੇਗੰਢ 'ਤੇ ਯਾਦ ਕਰ ਰਿਹਾ ਹਾਂ। ਆਪਣੇ ਕਾਰਟੂਨਾਂ ਦੇ ਜ਼ਰੀਏ, ਉਨ੍ਹਾਂ ਨੇ ਤਤਕਾਲੀ ਸਮਾਜਿਕ-ਰਾਜਨੀਤਕ ਹਕੀਕਤਾਂ ਨੂੰ ਖੂਬਸੂਰਤੀ ਨਾਲ ਬਿਆਨ ਕੀਤਾ ਸੀ। ਸਾਲ 2018 ਦਾ ਇੱਕ ਭਾਸ਼ਣ ਸਾਂਝਾ ਕਰ ਰਿਹਾ ਹਾਂ, ਜੋ ਮੈਂ "ਟਾਈਮਲੈੱਸ ਲਕਸ਼ਮਣ" ਪੁਸਤਕ ਰਿਲੀਜ਼ ਕਰਨ ਸਮੇਂ ਦਿੱਤਾ ਸੀ। https://t.co/S0srPeZ4hL"
************
ਡੀਐੱਸ/ਐੱਸਐੱਚ
(Release ID: 1766144)
Visitor Counter : 162
Read this release in:
English
,
Urdu
,
Marathi
,
Hindi
,
Bengali
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam