ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਆਤਮਨਿਰਭਰ ਭਾਰਤ ਸਵਯੰਪੂਰਣ ਗੋਆ ਪ੍ਰੋਗਰਾਮ ਦੇ ਲਾਭਾਰਥੀਆਂ ਅਤੇ ਹਿਤਧਾਰਕਾਂ ਦੇ ਨਾਲ ਗੱਲਬਾਤ ਕੀਤੀ
“ਕੁਦਰਤ ਤੇ ਖ਼ੁਸ਼ੀ ਤੋਂ ਇਲਾਵਾ ਗੋਆ ਵਿਕਾਸ ਦੇ ਇੱਕ ਨਵੇਂ ਮਾਡਲ, ਸਮੂਹਿਕ ਕੋਸ਼ਿਸ਼ਾਂ ਦੇ ਪ੍ਰਤੀਬਿੰਬ ਤੇ ਪੰਚਾਇਤ ਤੋਂ ਪ੍ਰਸ਼ਾਸਨ ਤੱਕ ਦੇ ਵਿਕਾਸ ਲਈ ਇੱਕਸੁਰਤਾ ਨੂੰ ਦਰਸਾਉਂਦਾ ਹੈ
“ਓਡੀਐੱਫ, ਬਿਜਲੀ, ਪਾਈਪ ਰਾਹੀਂ ਪਾਣੀ ਦੀ ਸਪਲਾਈ, ਗ਼ਰੀਬਾਂ ਨੂੰ ਰਾਸ਼ਨ ਜਿਹੀਆਂ ਸਾਰੀਆਂ ਪ੍ਰਮੁੱਖ ਯੋਜਨਾਵਾਂ ’ਚ ਗੋਆ 100% ਹਾਸਲ ਕਰ ਚੁੱਕਾ ਹੈ ”
“ ‘ਸਵਯੰਪੂਰਣ ਗੋਆ’ ਟੀਮ ਗੋਆ ਦੀ ਨਵੀਂ ਟੀਮ ਭਾਵਨਾ ਦਾ ਨਤੀਜਾ ਹੈ ”
“ਗੋਆ ’ਚ ਵਿਕਸਿਤ ਕੀਤਾ ਜਾ ਰਿਹਾ ਬੁਨਿਆਦੀ ਢਾਂਚਾ ਕਿਸਾਨਾਂ, ਪਸ਼ੂ–ਪਾਲਕ ਕਿਸਾਨਾਂ ਤੇ ਸਾਡੇ ਮਛੇਰਿਆਂ ਦੀ ਆਮਦਨ ਵਧਾਉਣ ’ਚ ਵੀ ਮਦਦ ਕਰੇਗਾ ”
“ਟੂਰਿਜ਼ਮ ਨੂੰ ਮੁੱਖ ਰੱਖ ਕੇ ਚਲਣ ਵਾਲੇ ਰਾਜਾਂ ਦੀ ਟੀਕਾਕਰਣ ਅਭਿਯਾਨ ’ਤੇ ਖ਼ਾਸ ਧਿਆਨ ਦਿੱਤਾ ਗਿਆ ਅਤੇ ਗੋਆ ਨੂੰ ਉਸ ਤੋਂ ਵੱਡਾ ਫ਼ਾਇਦਾ ਮਿਲਿਆ ”
Posted On:
23 OCT 2021 12:47PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵੀਡੀਓ ਕਾਨਫ਼ਰੰਸਿੰਗ ਦੇ ਜ਼ਰੀਏ ਆਤਮਨਿਰਭਰ ਭਾਰਤ ਸਵਯੰਪੂਰਣ ਗੋਆ ਦੇ ਲਾਭਾਰਥੀਆਂ ਅਤੇ ਹਿਤਧਾਰਕਾਂ ਦੇ ਨਾਲ ਗੱਲਬਾਤ ਕੀਤੀ।
ਪ੍ਰਧਾਨ ਮੰਤਰੀ ਨੇ ਗੋਆ ਸਰਕਾਰ ਦੇ ਅਧੀਨ ਸਕੱਤਰ ਸ਼੍ਰੀਮਤੀ ਈਸ਼ਾ ਸਾਵੰਤ ਨਾਲ ਗੱਲਬਾਤ ਕਰਦਿਆਂ ਇੱਕ ‘ਸਵਯੰਪੂਰਣ ਮਿੱਤਰ’ ਵਜੋਂ ਕੰਮ ਕਰਨ ਦੇ ਉਨ੍ਹਾਂ ਦੇ ਅਨੁਭਵ ਬਾਰੇ ਪੁੱਛਿਆ। ਉਨ੍ਹਾਂ ਦੱਸਿਆ ਕਿ ਲਾਭਾਰਥੀਆਂ ਨੂੰ ਉਨ੍ਹਾਂ ਦੇ ਘਰਾਂ ਉੱਤੇ ਸੇਵਾਵਾਂ ਤੇ ਸਮਾਧਾਨ ਮਿਲ ਰਹੇ ਹਨ। ਇੱਥੇ ਕਿਉਂਕਿ ਸਿੰਗਲ–ਪੁਆਇੰਟ ਸਰਵਿਸ ਵਿੰਡੋਜ਼ ਹਨ, ਇਸ ਕਰਕੇ ਉਨ੍ਹਾਂ ਨਾਲ ਅਸਾਨੀ ਹੈ। ਜਦੋਂ ਪ੍ਰਧਾਨ ਮੰਤਰੀ ਨੇ ਟੈਕਨੋਲੋਜੀ ਦੀ ਵਰਤੋਂ ਬਾਰੇ ਪੁੱਛਿਆ, ਤਾਂ ਉਨ੍ਹਾਂ ਦੱਸਿਆ ਕਿ ਟੈਕਨੋਲੋਜੀ ਦੀ ਵਰਤੋਂ ਕੀਤੀ ਸੀ ਕਿਉਂਕਿ ਡਾਟਾ ਤਾਲਮੇਲ ਦੀ ਵਿਧੀ ਨਾਲ ਹੀ ਇਕੱਠਾ ਕੀਤਾ ਜਾਂਦਾ ਸੀ। ਉਨ੍ਹਾਂ ਦੱਸਿਆ ਕਿ ਇਸ ਨਾਲ ਲੋੜੀਂਦਾ ਸੁਵਿਧਾਵਾਂ ਦਾ ਪਤਾ ਲਗਾਉਣਾ ਸੰਭਵ ਹੋਇਆ। ਮਹਿਲਾਵਾਂ ਦੇ ਸਸ਼ਕਤੀਕਰਣ ਬਾਰੇ ਪ੍ਰਧਾਨ ਮੰਤਰੀ ਨੂੰ ਦੱਸਿਆ ਗਿਆ ਕਿ ਟ੍ਰੇਨਿੰਗ ਅਤੇ ਸਵੈ–ਸਹਾਇਤਾ ਸਮੂਹ ਪ੍ਰਬੰਧ ਨਾਲ ਮਹਿਲਾਵਾਂ ਨੂੰ ਉਪਕਰਣ ਮੁਹੱਈਆ ਕਰਵਾਏ ਗਏ ਹਨ, ਸੋਸ਼ਲ ਮੀਡੀਆ ਮਾਰਕਿਟਿੰਗ ਤੇ ਬ੍ਰਾਂਡਿੰਗ ਜਿਹੇ ਮਾਮਲਿਆਂ ’ਚ ਸਹਾਇਤਾ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਨੇ ਆਪਣੇ ਮੁੱਖ ਮੰਤਰੀ ਦੇ ਦਿਨ ਯਾਦ ਕਰਦਿਆਂ; ਟ੍ਰੇਨਿੰਗ ਦੁਆਰਾ ਭੋਜਨ ਪਰੋਸਣ, ਕੇਟਰਿੰਗ ਆਦਿ ਅਤੇ ਇੱਕ ਯੋਗ ਮਾਹੌਲ ਸਿਰਜਣ ਜਿਹੀਆਂ ਸੇਵਾਵਾਂ ਲਈ ਮਹਿਲਾ ਸਵੈ–ਸਹਾਇਤਾ ਸਮੂਹਾਂ ਦੇ ਮੈਂਬਰਾਂ ਨੂੰ ਟ੍ਰੇਨਿੰਗ ਦੇਣ ਦੀ ਗੱਲ ਕੀਤੀ। ਪ੍ਰਧਾਨ ਮੰਤਰੀ ਨੇ ਸੁਝਾਅ ਦਿੱਤਾ ਕਿ ਉਤਪਾਦਾਂ ਤੋਂ ਇਲਾਵਾ ਸੇਵਾਵਾਂ ’ਚ ਵੀ ਬਹੁਤ ਜ਼ਿਆਦਾ ਸੰਭਾਵਨਾ ਹੈ। ਪ੍ਰਧਾਨ ਮੰਤਰੀ ਨੇ ਅਫ਼ਸਰਸ਼ਾਹੀ ਨੂੰ ਵੀ ਸੰਵੇਦਨਸ਼ੀਲ ਤੇ ਨਵਾਚਾਰਕ ਬਣਨ ਦੀ ਅਪੀਲ ਕੀਤੀ ਤੇ ਅਜਿਹੇ ਅਧਿਕਾਰੀਆਂ ਦੀ ਸ਼ਲਾਘਾ ਕੀਤੀ।
ਸਾਬਕਾ ਮੁੱਖ–ਅਧਿਆਪਕ ਤੇ ਸਰਪੰਚ ਸ਼੍ਰੀ ਕੌਂਸਟੈਂਸੀਓ ਮਿਰਾਂਡਾ ਅਤੇ ਸਰਪੰਚ ਨੇ ਪ੍ਰਧਾਨ ਮੰਤਰੀ ਨੂੰ ਜਾਣਕਾਰੀ ਦਿੱਤੀ ਕਿ ‘ਸਵਯੰਪੂਰਣ’ ਮੁਹਿੰਮ ਨੇ ਵਿਭਿੰਨ ਖੇਤਰਾਂ ਵਿੱਚ ‘ਆਤਮਨਿਰਭਰਤਾ’ ਦੇ ਟੀਚਿਆਂ ਦੀ ਪ੍ਰਾਪਤੀ ਵਿੱਚ ਨਵੀਂਆਂ ਗਤੀਵਿਧੀਆਂ ’ਚ ਮਦਦ ਕੀਤੀ ਹੈ। ਉਨ੍ਹਾਂ ਨੇ ਲੋੜ–ਅਧਾਰਿਤ ਰਾਜ ਤੇ ਕੇਂਦਰੀ ਯੋਜਨਾਵਾਂ ਦੀ ਸ਼ਨਾਖ਼ਤ ਕੀਤੀ ਤੇ ਤਾਲਮੇਲ ਦੀ ਵਿਧੀ ਰਾਹੀਂ ਉਨ੍ਹਾਂ ਉੱਤੇ ਕੰਮ ਕਰਦੇ ਚਲੇ ਗਏ। ਪ੍ਰਧਾਨ ਮੰਤਰੀ ਨੇ ਲੰਬੇ ਸਮੇਂ ਤੋਂ ਮੁਲਤਵੀ ਪਏ ਕੰਮ ਮੁਕੰਮਲ ਕਰਨ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਸਰਕਾਰ ਵੀ ਲੰਬੇ ਸਮੇਂ ਤੋਂ ਮੁਲਤਵੀ ਪਏ ਕੰਮ ਮੁਕੰਮਲ ਕਰਨ ਲਈ ਕੰਮ ਕਰ ਰਹੀ ਹੈ, ਜਿਨ੍ਹਾਂ ਨੂੰ ਆਜ਼ਾਦੀ ਤੋਂ ਬਾਅਦ ਲੰਬੇ ਸਮੇਂ ਲਈ ਅੱਖੋਂ ਪ੍ਰੋਖੇ ਕੀਤਾ ਜਾਂਦਾ ਰਿਹਾ।
ਪ੍ਰਧਾਨ ਮੰਤਰੀ ਨੇ ਸ਼੍ਰੀ ਕੁੰਦਨ ਫ਼ਲਾਰੀ ਨਾਲ ਗੱਲ ਕੀਤੀ, ਜਿਨ੍ਹਾਂ ਦੱਸਿਆ ਕਿ ਉਹ ਅਤੇ ਸਥਾਨਕ ਪ੍ਰਸ਼ਾਸਨ ਸਮਾਜ ਦੇ ਆਖ਼ਰੀ ਵਿਅਕਤੀ ਤੱਕ ਪਹੁੰਚਣ ਲਈ ਤਤਪਰ ਹਨ। ਉਨ੍ਹਾਂ ਆਪਣੇ ਇਲਾਕੇ ’ਚ ‘ਸਵਨਿਧੀ’ ਨੂੰ ਮਕਬੂਲ ਬਣਾਉਣ ਦੇ ਆਪਣੇ ਅਨੁਭਵ ਨੂੰ ਬਿਆਨ ਕੀਤਾ। ਪ੍ਰਧਾਨ ਮੰਤਰੀ ਨੇ ਪੁੱਛਿਆ ਕਿ ਰੇਹੜੀਆਂ–ਫੜ੍ਹੀਆਂ ਵਾਲੇ ਡਿਜੀਟਲ ਲੈਣ–ਦੇਣ ਦੀ ਵਰਤੋਂ ਕਰ ਰਹੇ ਹਨ ਜਾਂ ਨਹੀਂ ਕਿਉਂਕਿ ਇਸ ਯੋਜਨਾ ਦੀ ਖ਼ੂਬਸੂਰਤੀ ਇਹ ਹੈ ਕਿ ਡਿਜੀਟਲ ਲੈਣ–ਦੇਣ ਦੀ ਵਰਤੋਂ ਨਾਲ ਉਸ ਲੈਣ–ਦੇਣ ਦਾ ਇੱਕ ਇਤਿਹਾਸ ਬਣ ਜਾਂਦਾ ਹੈ, ਜਿਸ ਨਾਲ ਬੈਂਕਾਂ ਨੂੰ ਉਨ੍ਹਾਂ ਲਈ ਵੱਧ ਤੋਂ ਵੱਧ ਬਿਹਤਰ ਫ਼ਾਇਨਾਂਸ ਦੇਣਾ ਸੁਖਾਲਾ ਹੋ ਜਾਂਦਾ ਹੈ। ਪ੍ਰਧਾਨ ਮੰਤਰੀ ਨੇ ਸੂਚਿਤ ਕੀਤਾ ਕਿ ਗੋਆ ਦੀ ਆਜ਼ਾਦੀ ਦੇ 60 ਸਾਲਾਂ ਦੇ ਹਿੱਸੇ ਵੱਜੋਂ ਪ੍ਰਤੀ ਪੰਚਾਇਤ 50 ਲੱਖ ਰੁਪਏ ਤੇ ਹਰੇਕ ਨਗਰਪਾਲਿਕਾ ਲਈ 1 ਕਰੋੜ ਰੁਪਏ ਦੀ ਵਿਸ਼ੇਸ਼ ਗ੍ਰਾਂਟ ਕੇਂਦਰ ਸਰਕਾਰ ਵੱਲੋਂ ਗੋਆ ਨੂੰ ਮੁਹੱਈਆ ਕਰਵਾਈ ਜਾ ਰਹੀ ਹੈ। ਪ੍ਰਧਾਨ ਮੰਤਰੀ ਨੇ ਵਿੱਤੀ ਸਮਾਵੇਸ਼ ਬਾਰੇ ਸਰਕਾਰੀ ਕੋਸ਼ਿਸ਼ਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਲੋਕਾਂ ਨੂੰ ਸਰਕਾਰੀ ਯੋਜਨਾਵਾਂ ਦਾ ਲਾਭ ਲੈਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ।
ਮੱਛੀ–ਪਾਲਣ ਦੇ ਇੱਕ ਉੱਦਮੀ ਸ਼੍ਰੀ ਲੁਇਸ ਕਾਰਡੋਜ਼ੋ ਨੇ ਸਰਕਾਰੀ ਯੋਜਨਾਵਾਂ ਦਾ ਲਾਭ ਲੈਣ ਅਤੇ ਇੰਸੁਲੇਟਡ ਵਾਹਨਾਂ ਦੀ ਵਰਤੋਂ ਕਰਨ ਦੀ ਆਪਣੀ ਕਹਾਣੀ ਬਿਆਨ ਕੀਤੀ। ਪ੍ਰਧਾਨ ਮੰਤਰੀ ਨੇ ਕਿਸਾਨ ਕ੍ਰੈਡਿਟ ਕਾਰਡ, ਐੱਨਏਵੀਆਈਸੀ ਐਪ, ਕਿਸ਼ਤੀਆਂ ਲਈ ਫ਼ਾਇਨਾਂਸਜ਼ ਤੇ ਮਛੇਰੇ ਭਾਈਚਾਰਿਆਂ ਦੀ ਮਦਦ ਕਰਨ ਵਾਲੀਆਂ ਯੋਜਨਾਵਾਂ ਬਾਰੇ ਦੱਸਿਆ। ਪ੍ਰਧਾਨ ਮੰਤਰੀ ਨੇ ਮਛੇਰਿਆਂ ਤੇ ਕਿਸਾਨਾਂ ਲਈ ਕੱਚੇ ਉਤਪਾਦਨ ਦੀ ਥਾਂ ਪ੍ਰੋਸੈੱਸਡ ਉਤਪਾਦਾਂ ਦਾ ਪਸਾਰ ਕਰਨ ਦੀ ਆਪਣੀ ਇੱਛਾ ਜ਼ਾਹਿਰ ਕੀਤੀ।
ਸ਼੍ਰੀ ਰੁਕੀ ਅਹਿਮਦ ਰਾਜਾਸਾਬ ਨੇ ‘ਸਵਯੰਪੂਰਣ’ ਅਧੀਨ ਦਿੱਵਿਯਾਂਗ ਜਨ ਲਈ ਚੁੱਕੇ ਗਏ ਕਦਮਾਂ ਬਾਰੇ ਜਾਣਕਾਰੀ ਦਿੱਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਦਿੱਵਿਯਾਂਗ ਜਨ ਦੇ ਮਾਣ–ਸਨਮਾਨ ਤੇ ਉਨ੍ਹਾਂ ਨੂੰ ਅਸਾਨੀ ਲਈ ਕੰਮ ਕਰ ਰਹੀ ਹੈ। ਉਨ੍ਹਾਂ ਹਾਲੀਆ ਪੈਰਾਲਿੰਪਿਕਸ ਵਿੱਚ ਪੈਰਾ ਐਥਲੀਟਾਂ ਲਈ ਸਹੂਲਤਾਂ ਦੇ ਮਿਆਰੀਕਰਣ ਤੇ ਸਫ਼ਲਤਾ ਲਈ ਕੀਤੀਆਂ ਕੋਸ਼ਿਸ਼ਾਂ ਨੂੰ ਯਾਦ ਕੀਤਾ।
ਸਵੈ–ਸਹਾਇਤਾ ਸਮੂਹ ਦੇ ਮੁਖੀ ਸ਼੍ਰੀਮਤੀ ਨਿਸ਼ਿਤਾ ਗਾਵਸ ਨਾਲ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਸਮੂਹ ਦੇ ਉਤਪਾਦਾਂ ਅਤੇ ਉਨ੍ਹਾਂ ਵੱਲੋਂ ਆਪਣੇ ਉਤਪਾਦਾਂ ਲਈ ਕੀਤੀ ਜਾ ਰਹੀ ਮਾਰਕਿਟਿੰਗ ਦੇ ਤਰੀਕਿਆਂ ਬਾਰੇ ਪੁੱਛਿਆ। ਪ੍ਰਧਾਨ ਮੰਤਰੀ ਨੇ ਜ਼ੋਰ ਦਿੰਦਿਆਂ ਆਖਿਆ ਕਿ ਸਰਕਾਰ ਮਹਿਲਾਵਾਂ ਦਾ ਮਾਣ–ਸਨਮਾਨ ਤੇ ਆਤਮ–ਵਿਸ਼ਵਾਸ ਵਧਾਉਣ ਲਈ ਉੱਜਵਲਾ, ਸਵੱਛ ਭਾਰਤ, ਪੀਐੱਮ ਆਵਾਸ, ਜਨ ਧਨ ਜਿਹੀਆਂ ਯੋਜਨਾਵਾਂ ਚਲਾ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਵੇਂ ਹਥਿਆਰਬੰਦ ਬਲ ਹੋਣ ਤੇ ਚਾਹੇ ਖੇਡਾਂ ਦਾ ਖੇਤਰ ਮਹਿਲਾਵਾਂ ਹਰੇਕ ਖੇਤਰ ਵਿੱਚ ਸ਼ਲਾਘਾ ਖੱਟ ਰਹੀਆਂ ਹਨ।
ਸ਼੍ਰੀ ਦੁਰਗੇਸ਼ ਐੱਮ. ਸ਼ਿਰੋਡਕਰ ਨਾਲ ਪ੍ਰਧਾਨ ਮੰਤਰੀ ਨੇ ਆਪਣੇ ਸਮੂਹ ਦੀਆਂ ਡੇਅਰੀ ਗਤੀਵਿਧੀਆਂ ਬਾਰੇ ਵਿਚਾਰ–ਵਟਾਂਦਰਾ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸਮੂਹ ਨੇ ਕਿਸਾਨ ਕ੍ਰੈਡਿਟ ਕਾਰਡ ਦਾ ਲਾਭ ਲਿਆ। ਉਨ੍ਹਾਂ ਨੇ ਹੋਰ ਕਿਸਾਨਾਂ ਤੇ ਡੇਅਰੀ ਉੱਦਮੀਆਂ ਨੂੰ ਇਸ ਸੁਵਿਧਾ ਤੋਂ ਜਾਣੂ ਕਰਵਾਇਆ। ਪ੍ਰਧਾਨ ਮੰਤਰੀ ਨੇ ਕਿਸਾਨ ਕ੍ਰੈਡਿਟ ਯੋਜਨਾ ਨੂੰ ਹਰਮਨਪਿਆਰੀ ਬਣਾਵੁਣ ਲਈ ਸ਼੍ਰੀ ਸ਼ਿਰੋਡਕਰ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਕਿਸਾਨ ਕ੍ਰੈਡਿਟ ਕਾਰਡ, ਭੋਂ ਸਿਹਤ ਕਾਰਡ, ਯੂਰੀਆ ਦੀ ਨੀਮ ਕੋਟਿੰਗ, ਈ ਨਾਮ, ਸ਼ੁੱਧ ਬੀਜ, ਐੱਮਐੱਸਪੀ ਉੱਤੇ ਖ਼ਰੀਦ, ਨਵੇਂ ਖੇਤੀ ਨਿਯਮ ਜਿਹੀਆਂ ਯੋਜਨਾਵਾਂ ਇਸੇ ਦਿਸ਼ਾ ’ਚ ਚੁੱਕੇ ਗਏ ਕਦਮ ਹਨ।
ਇਸ ਮੌਕੇ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਗੋਆ ਨੂੰ ਖ਼ੁਸ਼ੀ ਦਾ ਪ੍ਰਤੀਕ ਦੱਸਿਆ, ਗੋਆ ਕੁਦਰਤ ਨੂੰ ਦਰਸਾਉਂਦਾ ਹੈ, ਗੋਆ ਟੂਰਿਜ਼ਮ ਨੂੰ ਪ੍ਰਗਟਾਉਂਦਾ ਹੈ। ਪਰ ਅੱਜ ਉਨ੍ਹਾਂ ਇੱਕ ਨਵੀਂ ਗੱਲ ਜੋੜੀ ਕਿ ਗੋਆ; ਵਿਕਾਸ, ਸਮੂਹਿਕ ਕੋਸ਼ਿਸ਼ਾਂ ਦੇ ਪ੍ਰਤੀਬਿੰਬ ਤੇ ਪੰਚਾਇਤ ਤੋਂ ਪ੍ਰਸ਼ਾਸਨ ਤੱਕ ਦੇ ਵਿਕਾਸ ਲਈ ਸਮਾਨਤਾ ਦੇ ਇੱਕ ਨਵੇਂ ਮਾੱਡਲ ਨੂੰ ਵੀ ਦਰਸਾਉਂਦਾ ਹੈ।
ਕੇਂਦਰ ਸਰਕਾਰ ਦੀਆਂ ਯੋਜਨਾਵਾਂ ਲਾਗੂ ਕਰਨ ਵਿੱਚ ਗੋਆ ਦੀ ਮੋਹਰੀ ਕਾਰਗੁਜ਼ਾਰੀ ਉੱਤੇ ਟਿੱਪਣੀ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੇ ‘ਖੁੱਲ੍ਹੇ ’ਚ ਮਲ–ਤਿਆਗ’ ਤੋਂ ਛੁਟਕਾਰਾ ਪਾਉਣ ਦਾ ਇੱਕ ਨਿਸ਼ਾਨਾ ਤੈਅ ਕੀਤਾ ਸੀ।
ਗੋਆ ਨੇ ਇਹ ਟੀਚਾ 100% ਹਾਸਲ ਕਰ ਲਿਆ ਹੈ। ਦੇਸ਼ ਨੇ ਹਰੇਕ ਘਰ ’ਚ ਬਿਜਲੀ ਦਾ ਕੁਨੈਕਸ਼ਨ ਮੁਹੱਈਆ ਕਰਵਾਉਣ ਦਾ ਟੀਚਾ ਮਿਥਿਆ ਸੀ। ਗੋਆ ਨੇ ਇਹ ਨਿਸ਼ਾਨਾ 100% ਹਾਸਲ ਕਰ ਲਿਆ ਹੈ। ‘ਹਰ ਘਾਟ ਜਲ ਅਭਿਯਾਨ’ ਨੂੰ – ਗੋਆ 100% ਲਾਗੂ ਕਰਨ ਵਾਲਾ ਪਹਿਲਾ ਰਾਜ ਬਣ ਗਿਆ ਹੈ। ਪ੍ਰਧਾਨ ਮੰਤਰੀ ਨੇ ਸ਼ਲਾਘਾ ਕਰਦਿਆਂ ਕਿਹਾ ਕਿ ਗ਼ਰੀਬਾਂ ਨੂੰ ਮੁਫ਼ਤ ਰਾਸ਼ਨ ਮੁਹੱਈਆ ਕਰਵਾਉਣ ਦੇ ਮਾਮਲੇ ਵਿੱਚ – ਗੋਆ ਨੇ 100% ਹਾਸਲ ਕਰ ਲਿਆ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਮਹਿਲਾਵਾਂ ਦੀ ਸੁਵਿਧਾ ਤੇ ਸਵੈ–ਮਾਣ ਲਈ ਗੋਆ ਨੇ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਜ਼ਮੀਨੀ ਪੱਧਰ ਉੱਤੇ ਸਫ਼ਲਤਾਪੂਰਬਕ ਲਾਗੂ ਕਰ ਦਿੱਤੀਆਂ ਹਨ ਤੇ ਹੁਣ ਉਨ੍ਹਾਂ ਦਾ ਪਸਾਰ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਪਖਾਨਿਆਂ, ਉੱਜਵਲਾ ਗੈਸ ਕਨੈਕਸ਼ਨਾਂ ਜਾਂ ਮਹਿਲਾਵਾਂ ਦੇ ਜਨ ਧਨ ਬੈਂਕ ਖਾਤਿਆਂ ਜਿਹੀਆਂ ਸੁਵਿਧਾਵਾਂ ਮੁਹੱਈਆ ਕਰਵਾਏ ਜਾਣ ਦੇ ਮਾਮਲੇ ’ਚ ਮਹਾਨ ਕਾਰਜ ਕਰਨ ਲਈ ਗੋਆ ਸਰਕਾਰ ਦੀ ਸ਼ਲਾਘਾ ਕੀਤੀ।
ਪ੍ਰਧਾਨ ਮੰਤਰੀ ਨੇ ਸਵਰਗੀ ਮਨੋਹਰ ਪਰੀਕਰ ਨੂੰ ਯਾਦ ਕੀਤਾ, ਜਿਨ੍ਹਾਂ ਨੇ ਗੋਆ ਨੂੰ ਪ੍ਰਗਤੀ ਦੇ ਪਥ ’ਤੇ ਲਿਆਂਦਾ। ਉਨ੍ਹਾਂ ਗੋਆ ਦੇ ਵਿਕਾਸ ਨਾਲ ਸਬੰਧਿਤ ਪ੍ਰੋਜੈਕਟ ਨੂੰ ਅੱਗੇ ਲਿਜਾਣ ਤੇ ਗੋਆ ਨੂੰ ਨਵੇਂ ਸਿਖ਼ਰਾਂ ’ਤੇ ਪਹੁੰਚਾਉਣ ਲਈ ਮੌਜੂਦਾ ਮੁੱਖ ਮੰਤਰੀ ਤੇ ਉਨ੍ਹਾਂ ਦੀ ਟੀਮ ਦੀ ਸ਼ਲਾਘਾ ਕੀਤੀ। ਅੱਜ ਗੋਆ ਇੱਕ ਨਵੀਨੀਕ੍ਰਿਤ ਆਤਮ–ਵਿਸ਼ਵਾਸ ਨਾਲ ਅੱਗੇ ਵਧ ਰਿਹਾ ਹੈ। ਦੋਹਰੇ ਇੰਜਣ ਵਾਲੀ ਸਰਕਾਰ ਰਾਜ ਦੇ ਵਿਕਾਸ ਲਈ ਊਰਜਾ ਤੇ ਦ੍ਰਿੜ੍ਹ ਇਰਾਦੇ ਨਾਲ ਕੰਮ ਕਰ ਰਹੀ ਹੈ। ਸ਼੍ਰੀ ਮੋਦੀ ਨੇ ਜ਼ੋਰ ਦਿੰਦਿਆਂ ਕਿਹਾ ਕਿ ਟੀਮ ਗੋਆ ਦੀ ਇਸ ਨਵੀਂ ਟੀਮ ਭਾਵਨਾ ਦਾ ਨਤੀਜਾ ‘ਸਵਯੰਪੂਰਣ ਗੋਆ’ ਦਾ ਸੰਕਲਪ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਗੋਆ ’ਚ ਬੁਨਿਆਦੀ ਢਾਂਚਾ ਵਿਕਸਿਤ ਕੀਤਾ ਜਾ ਰਿਹਾ ਹੈ, ਜਿਸ ਨਾਲ ਕਿਸਾਨਾਂ, ਪਸ਼ੂ–ਪਾਲਕ ਕਿਸਾਨਾਂ ਤੇ ਸਾਡੇ ਮਛੇਰਿਆਂ ਦੀ ਆਮਦਨ ਵਧਾਉਣ ’ਚ ਵੀ ਮਦਦ ਮਿਲੇਗੀ। ਉਨ੍ਹਾਂ ਇਹ ਵੀ ਕਿਹਾ ਕਿ ਗ੍ਰਾਮੀਣ ਬੁਨਿਆਦੀ ਢਾਂਚੇ ਦੇ ਆਧੁਨਿਕੀਕਰਣ ਲਈ ਗੋਆ ਦੇ ਫੰਡ ਵਿੱਚ ਪਹਿਲਾਂ ਦੇ ਮੁਕਾਬਲੇ ਇਸ ਵਰ੍ਹੇ 5–ਗੁਣਾ ਵਾਧਾ ਕੀਤਾ ਗਿਆ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਮਛੇਰਿਆਂ ਦੀਆਂ ਕਿਸ਼ਤੀਆਂ ਦੇ ਆਧੁਨਿਕੀਕਰਣ ਲਈ ਵਿਭਿੰਨ ਮੰਤਰਾਲਿਆਂ ਦੇ ਹਰੇਕ ਪੱਧਰ ਉੱਤੇ ਪ੍ਰੋਤਸਾਹਨ ਦਿੱਤੇ ਜਾ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਗੋਆ ਦੇ ਮਛੇਰਿਆਂ ਨੂੰ ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ ਦੇ ਤਹਿਤ ਵੀ ਬਹੁਤ ਸਾਰੀ ਮਦਦ ਮਿਲ ਰਹੀ ਹੈ।
ਟੀਕਾਕਰਣ ਮੁਹਿੰਮ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਵਿੱਚ ਟੂਰਿਜ਼ਮ ਅਧਾਰਿਤ ਰਾਜਾਂ ਨੂੰ ਵਿਸ਼ੇਸ਼ ਪ੍ਰੋਤਸਾਨ ਦਿੱਤੇ ਗਏ ਹਨ। ਗੋਆ ਨੂੰ ਵੀ ਇਸ ਤੋਂ ਬਹੁਤ ਸਾਰਾ ਲਾਭ ਮਿਲਿਆ ਹੈ। ਉਨ੍ਹਾਂ ਸਾਰੇ ਯੋਗ ਲੋਕਾਂ ਨੂੰ ਵੈਕਸੀਨ ਦੀ ਪਹਿਲੀ ਖ਼ੁਰਾਕ ਦੇਣ ਲਈ ਦਿਨ–ਰਾਤ ਕੀਤੀਆਂ ਕੋਸ਼ਿਸ਼ਾਂ ਵਾਸਤੇ ਗੋਆ ਸਰਕਾਰ ਦੀ ਤਾਰੀਫ਼ ਕੀਤੀ।
****
ਡੀਐੱਸ
(Release ID: 1766020)
Visitor Counter : 212
Read this release in:
English
,
Urdu
,
Marathi
,
Hindi
,
Bengali
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam