ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ 23 ਅਕਤੂਬਰ ਨੂੰ ਆਤਮਨਿਰਭਰ ਭਾਰਤ ਸਵਯੰਪੂਰਣ ਗੋਆ ਪ੍ਰੋਗਰਾਮ ਦੇ ਲਾਭਾਰਥੀਆਂ ਅਤੇ ਹਿਤਧਾਰਕਾਂ ਦੇ ਨਾਲ ਗੱਲਬਾਤ ਕਰਨਗੇ

Posted On: 22 OCT 2021 2:30PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 23 ਅਕਤੂਬਰ , 2021 ਨੂੰ ਸਵੇਰੇ 11 ਵਜੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਆਤਮਨਿਰਭਰ ਭਾਰਤ ਸਵਯੰਪੂਰਣ ਗੋਆ ਪ੍ਰੋਗਰਾਮ ਦੇ ਲਾਭਾਰਥੀਆਂ ਅਤੇ ਹਿਤਧਾਰਕਾਂ ਦੇ ਨਾਲ ਗੱਲਬਾਤ ਕਰਨਗੇ। ਗੱਲਬਾਤ ਦੇ ਬਾਅਦ , ਪ੍ਰਧਾਨ ਮੰਤਰੀ ਇਸ ਅਵਸਰ ਤੇ ਉਪਸਥਿਤ ਲੋਕਾਂ ਨੂੰ ਸੰਬੋਧਨ ਕਰਨਗੇ ।

1 ਅਕਤੂਬਰ 2020 ਨੂੰ ਸ਼ੁਰੂ ਕੀਤੀ ਗਈ ਸਵਯੰਪੂਰਣ ਗੋਆ ਦੀ ਪਹਿਲ ਪ੍ਰਧਾਨ ਮੰਤਰੀ ਦੇ ‘ਆਤਮਨਿਰਭਰ ਭਾਰਤ’ ਦੇ ਸੱਦੇ ਤੋਂ ਪ੍ਰੇਰਿਤ ਸੀ । ਇਸ ਪ੍ਰੋਗਰਾਮ ਦੇ ਤਹਿਤ , ਰਾਜ ਸਰਕਾਰ ਦੇ ਇੱਕ ਅਧਿਕਾਰੀ ਨੂੰ ‘ਸਵਯੰਪੂਰਣ ਮਿਤ੍ਰ’ ਦੇ ਰੂਪ ਵਿੱਚ ਨਿਯੁਕਤ ਕੀਤਾ ਜਾਂਦਾ ਹੈ । ਇਹ ਮਿਤ੍ਰ ਇੱਕ ਮਨੋਨੀਤ ਪੰਚਾਇਤ ਜਾਂ ਨਗਰਪਾਲਿਕਾ ਦਾ ਦੌਰਾ ਕਰਦਾ ਹੈ , ਲੋਕਾਂ ਦੇ ਨਾਲ ਸੰਵਾਦ ਕਰਦਾ ਹੈ, ਕਈ ਸਰਕਾਰੀ ਵਿਭਾਗਾਂ ਦੇ ਨਾਲ ਤਾਲਮੇਲ ਕਰਦਾ ਹੈ ਅਤੇ ਇਹ ਸੁਨਿਸ਼ਚਿਤ ਕਰਦਾ ਹੈ ਕਿ ਵਿਭਿੰਨ ਸਰਕਾਰੀ ਯੋਜਨਾਵਾਂ ਅਤੇ ਲਾਭ ਪਾਤਰ ਲਾਭਾਰਥੀਆਂ ਲਈ ਉਪਲਬਧ ਹੋਣ ।

ਇਸ ਅਵਸਰ ਤੇ , ਗੋਆ ਦੇ ਮੁੱਖ ਮੰਤਰੀ ਸ਼੍ਰੀ ਪ੍ਰਮੋਦ ਸਾਵੰਤ ਵੀ ਮੌਜੂਦ ਰਹਿਣਗੇ ।

 

***

ਡੀਐੱਸ/ਵੀਜੇ

 


(Release ID: 1765865) Visitor Counter : 137