ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਦੇਵਭੂਮੀ ਦੇ ਲੋਕਾਂ ਨੂੰ ਕੋਵਿਡ ਟੀਕਾਕਰਣ ਦੀ 100% ਪਹਿਲੀ ਖੁਰਾਕ ਲੈਣ ਲਈ ਵਧਾਈਆਂ ਦਿੱਤੀਆਂ

Posted On: 18 OCT 2021 2:50PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ  ਨੇ 18 ਸਾਲ ਤੋਂ  ਅਧਿਕ ਉਮਰ ਵਰਗ ਦੇ ਲੋਕਾਂ ਨੂੰ ਕੋਵਿਡ-19 ਟੀਕਾਕਰਣ ਦੀ 100% ਪਹਿਲੀ ਖੁਰਾਕ ਲੈਣ ਲਈ ਦੇਵਭੂਮੀ ਦੇ ਲੋਕਾਂ ਨੂੰ ਵਧਾਈਆਂ ਦਿੱਤੀਆਂ ਹਨ।  ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਕੋਵਿਡ-19 ਦੇ ਖ਼ਿਲਾਫ ਦੇਸ਼ ਦੀ ਲੜਾਈ ਵਿੱਚ ਉੱਤਰਾਖੰਡ ਦੀ ਇਹ ਉਪਲਬਧੀ ਅਤਿਅੰਤ ਮਹੱਤ‍ਵਪੂਰਨ ਹੈ ।

ਉੱਤਰਾਖੰਡ ਦੇ ਮੁੱਖ ਮੰਤਰੀ ਸ਼੍ਰੀ ਪੁਸ਼ਕਰ ਸਿੰਘ ਧਾਮੀ ਦੇ ਇੱਕ ਟਵੀਟ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ;

“ਦੇਵਭੂਮੀ ਦੇ ਲੋਕਾਂ ਨੂੰ ਬਹੁਤ-ਬਹੁਤ ਵਧਾਈਆਂ। ਕੋਵਿਡ ਦੇ ਖ਼ਿਲਾਫ਼ ਦੇਸ਼ ਦੀ ਲੜਾਈ ਵਿੱਚ ਉੱਤਰਾਖੰਡ ਦੀ ਇਹ ਉਪਲਬਧੀ ਅਤਿਅੰਤ ਮਹੱਤਵਪੂਰਨ ਹੈ। ਮੈਨੂੰ ਵਿਸ਼ਵਾਸ ਹੈ ਕਿ ਆਲਮੀ ਮਹਾਮਾਰੀ ਖ਼ਿਲਾਫ਼ ਲੜਨ ਵਿੱਚ ਸਾਡਾ ਵੈਕਸੀਨੇਸ਼ਨ ਅਭਿਯਾਨ ਸਭ ਤੋਂ ਅਧਿਕ ਪ੍ਰਭਾਵੀ ਸਾਬਤ ਹੋਣ ਵਾਲਾ ਹੈ ਅਤੇ ਇਸ ਵਿੱਚ ਜਨ-ਜਨ ਦੀ ਭਾਗੀਦਾਰੀ ਅਹਿਮ ਹੈ ।

 

***

ਡੀਐੱਸ/ਐੱਸਐੱਚ


(Release ID: 1764873)