ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਰਾਸ਼ਟਰੀ ਮਾਨਵ ਅਧਿਕਾਰ ਕਮਿਸ਼ਨ (ਐੱਨਐੱਚਆਰਸੀ) ਦੇ 28ਵੇਂ ਸਥਾਪਨਾ ਦਿਵਸ ਪ੍ਰੋਗਰਾਮ ਵਿੱਚ ਹਿੱਸਾ ਲਿਆ


ਭਾਰਤ ਦੀ ਆਜ਼ਾਦੀ ਦਾ ਅੰਦੋਲਨ ਅਤੇ ਇਸਦਾ ਇਤਿਹਾਸ ਮਾਨਵ ਅਧਿਕਾਰਾਂ ਲਈ ਪ੍ਰੇਰਣਾ ਦਾ ਇੱਕ ਵੱਡਾ ਸਰੋਤ ਰਿਹਾ ਹੈ: ਪ੍ਰਧਾਨ ਮੰਤਰੀ



ਸਾਡੇ ਬਾਪੂ ਨੂੰ ਸਮੁੱਚਾ ਵਿਸ਼ਵ ਮਾਨਵ ਅਧਿਕਾਰਾਂ ਅਤੇ ਮਾਨਵੀ ਕਦਰਾਂ-ਕੀਮਤਾਂ ਦੇ ਪ੍ਰਤੀਕ ਵਜੋਂ ਦੇਖਦਾ ਹੈ: ਪ੍ਰਧਾਨ ਮੰਤਰੀ



ਮਾਨਵ ਅਧਿਕਾਰਾਂ ਦੀ ਧਾਰਣਾ ਦਾ ਗ਼ਰੀਬਾਂ ਦੇ ਮਾਣ ਨਾਲ ਨਜ਼ਦੀਕੀ ਸਬੰਧ ਹੈ: ਪ੍ਰਧਾਨ ਮੰਤਰੀ



ਅਸੀਂ ਟ੍ਰਿਪਲ ਤਲਾਕ ਦੇ ਖ਼ਿਲਾਫ਼ ਕਾਨੂੰਨ ਬਣਾ ਕੇ ਮੁਸਲਿਮ ਮਹਿਲਾਵਾਂ ਨੂੰ ਨਵੇਂ ਅਧਿਕਾਰ ਦਿੱਤੇ ਹਨ: ਪ੍ਰਧਾਨ ਮੰਤਰੀ



ਦੁਨੀਆ ਦੇ ਵੱਡੇ ਦੇਸ਼ ਅਜਿਹਾ ਕਰਨ ਦੇ ਯੋਗ ਨਹੀਂ ਹਨ, ਪਰ ਅੱਜ ਭਾਰਤ ਕਰੀਅਰ ਮਹਿਲਾਵਾਂ ਨੂੰ 26 ਹਫ਼ਤਿਆਂ ਦੀ ਤਨਖ਼ਾਹ ਸਮੇਤ ਪ੍ਰਸੂਤੀ ਛੁੱਟੀ ਦੇ ਰਿਹਾ ਹੈ: ਪ੍ਰਧਾਨ ਮੰਤਰੀ



ਆਪਣੇ-ਆਪਣੇ ਤਰੀਕੇ ਨਾਲ ਮਾਨਵ ਅਧਿਕਾਰਾਂ ਦੀ ਵਿਆਖਿਆ ਦੇ ਖ਼ਿਲਾਫ਼ ਸੁਚੇਤ ਕੀਤਾ



ਮਨੁੱਖੀ ਅਧਿਕਾਰਾਂ ਦੀ ਸਭ ਤੋਂ ਵੱਡੀ ਉਲੰਘਣਾ ਉਦੋਂ ਹੁੰਦੀ ਹੈ ਜਦੋਂ ਉਨ੍ਹਾਂ ਨੂੰ ਰਾਜਨੀਤਕ ਚਸ਼ਮੇ ਤੋਂ ਦੇਖਿਆ ਜਾਂਦਾ ਹੈ ਅਤੇ ਰਾਜਨੀਤਕ ਲਾਭ ਅਤੇ ਨੁਕਸਾਨ ਦੇ ਤਰਾਜ਼ੂ ਨਾਲ ਤੋਲਿਆ ਜਾਂਦਾ ਹੈ: ਪ੍ਰਧਾਨ ਮੰਤਰੀ



ਅਧਿਕਾਰ ਅਤੇ ਕਰਤੱਵ ਉਹ ਦੋ ਮਾਰਗ ਹਨ ਜਿਨ੍ਹਾਂ ਉੱਤੇ ਮਾਨਵ ਵਿਕਾਸ ਅਤੇ ਮਾਨਵ ਮਾਣ ਦੀ ਯਾਤਰਾ ਅੱਗੇ ਵਧਦੀ ਹੈ: ਪ੍ਰਧਾਨ ਮੰਤਰੀ

Posted On: 12 OCT 2021 12:53PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਰਾਸ਼ਟਰੀ ਮਾਨਵ ਅਧਿਕਾਰ ਕਮਿਸ਼ਨ (ਐੱਨਐੱਚਆਰਸੀ) ਦੇ 28ਵੇਂ ਸਥਾਪਨਾ ਦਿਵਸ ਪ੍ਰੋਗਰਾਮ ਵਿੱਚ ਹਿੱਸਾ ਲਿਆ

 

ਸਭਾ ਨੂੰ ਸੰਬੋਧਨ ਕਰਦੇ ਹੋਏਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀ ਆਜ਼ਾਦੀ ਦਾ ਅੰਦੋਲਨ ਅਤੇ ਇਸਦਾ ਇਤਿਹਾਸ ਮਾਨਵ ਅਧਿਕਾਰਾਂ ਅਤੇ ਭਾਰਤ ਦੇ ਮਾਨਵ ਅਧਿਕਾਰਾਂ ਦੀਆਂ ਕਦਰਾਂ-ਕੀਮਤਾਂ ਲਈ ਪ੍ਰੇਰਣਾ ਦਾ ਇੱਕ ਮਹਾਨ ਸਰੋਤ ਰਿਹਾ ਹੈ। ਇੱਕ ਰਾਸ਼ਟਰ ਦੇ ਰੂਪ ਵਿੱਚਇੱਕ ਸਮਾਜ ਦੇ ਰੂਪ ਵਿੱਚ ਅਸੀਂ ਅਨਿਆਂ-ਅੱਤਿਆਚਾਰਾਂ ਦਾ ਵਿਰੋਧ ਕੀਤਾਅਸੀਂ ਸਦੀਆਂ ਤੋਂ ਆਪਣੇ ਅਧਿਕਾਰਾਂ ਲਈ ਲੜਦੇ ਰਹੇ। ਅਜਿਹੇ ਸਮੇਂ ਜਦੋਂ ਸਾਰੀ ਦੁਨੀਆ ਪਹਿਲੇ ਵਿਸ਼ਵ ਯੁੱਧ ਦੀ ਹਿੰਸਾ ਵਿੱਚ ਘਿਰੀ ਹੋਈ ਸੀਭਾਰਤ ਨੇ ਸਮੁੱਚੇ ਵਿਸ਼ਵ ਨੂੰ 'ਅਧਿਕਾਰਾਂ ਅਤੇ ਅਹਿੰਸਾਦਾ ਮਾਰਗ ਸੁਝਾਇਆ।” ਪ੍ਰਧਾਨ ਮੰਤਰੀ ਨੇ ਮਹਾਤਮਾ ਗਾਂਧੀ ਨੂੰ ਯਾਦ ਕਰਦੇ ਹੋਏ ਕਿਹਾ ਕਿ ਸਿਰਫ ਭਾਰਤ ਹੀ ਨਹੀਂਬਲਕਿ ਪੂਰਾ ਵਿਸ਼ਵ ਸਾਡੇ ਬਾਪੂ ਨੂੰ ਮਨੁੱਖੀ ਅਧਿਕਾਰਾਂ ਅਤੇ ਮਨੁੱਖੀ ਕਦਰਾਂ-ਕੀਮਤਾਂ ਦੇ ਪ੍ਰਤੀਕ ਵਜੋਂ ਦੇਖਦਾ ਹੈ।” ਉਨ੍ਹਾਂ ਅੱਗੇ ਕਿਹਾ ਕਿ ਇਥੋਂ ਤਕ ਕਿ ਜਦੋਂ ਕਈ ਮੌਕਿਆਂ 'ਤੇਵਿਸ਼ਵ ਨਿਰਾਸ਼ ਸੀ ਅਤੇ ਉਲਝਿਆ ਹੋਇਆ ਸੀਭਾਰਤ ਮਾਨਵ ਅਧਿਕਾਰਾਂ ਪ੍ਰਤੀ ਅਡੋਲ ਅਤੇ ਸੰਵੇਦਨਸ਼ੀਲ ਰਿਹਾ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਮਾਨਵ ਅਧਿਕਾਰਾਂ ਦੀ ਧਾਰਣਾ ਗ਼ਰੀਬਾਂ ਦੇ ਸਨਮਾਨ ਨਾਲ ਨੇੜਿਓਂ ਜੁੜੀ ਹੋਈ ਹੈ। ਉਨ੍ਹਾਂ ਕਿਹਾ ਕਿ ਜਦੋਂ ਗ਼ਰੀਬਾਂ ਵਿੱਚੋਂ ਸਭ ਤੋਂ ਗ਼ਰੀਬ ਵਿਅਕਤੀ ਨੂੰ ਸਰਕਾਰੀ ਸਕੀਮਾਂ ਵਿੱਚ ਬਰਾਬਰ ਦਾ ਹਿੱਸਾ ਨਹੀਂ ਮਿਲਦਾ ਤਾਂ ਅਧਿਕਾਰਾਂ ਦਾ ਸਵਾਲ ਉੱਠਦਾ ਹੈ। ਪ੍ਰਧਾਨ ਮੰਤਰੀ ਨੇ ਗ਼ਰੀਬਾਂ ਦੀ ਇੱਜ਼ਤ ਨੂੰ ਯਕੀਨੀ ਬਣਾਉਣ ਲਈ ਸਰਕਾਰ ਦੇ ਪ੍ਰਯਤਨਾਂ ਦਾ ਵਰਣਨ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਕਿਸੇ ਗ਼ਰੀਬ ਵਿਅਕਤੀ ਨੂੰ ਖੁੱਲ੍ਹੇ ਵਿੱਚ ਪਖਾਨੇ ਜਾਣ ਤੋਂ ਛੁਟਕਾਰਾ ਪਾਉਣ ਲਈ ਟਾਇਲਟ ਮਿਲਦਾ ਹੈ ਤਾਂ ਉਸ ਨੂੰ ਸਨਮਾਨ ਮਿਲਦਾ ਹੈਇਸੇ ਤਰ੍ਹਾਂ ਇੱਕ ਗ਼ਰੀਬ ਵਿਅਕਤੀ ਜੋ ਬੈਂਕ ਵਿੱਚ ਦਾਖਲ ਹੋਣ ਤੋਂ ਝਿਜਕਦਾ ਹੈ ਉਸ ਨੂੰ ਜਨਧਨ ਖਾਤਾ ਮਿਲਦਾ ਹੈਜਿਸ ਨਾਲ ਮਾਣ-ਸਨਮਾਨ ਯਕੀਨੀ ਹੁੰਦਾ ਹੈ। ਇਸੇ ਤਰ੍ਹਾਂਰੂਪੇ ਕਾਰਡਉਜਵਲਾ ਗੈਸ ਕਨੈਕਸ਼ਨਅਤੇ ਮਹਿਲਾਵਾਂ ਲਈ ਪੱਕੇ ਘਰਾਂ ਦੇ ਸੰਪਤੀ ਅਧਿਕਾਰ ਵਰਗੇ ਉਪਾਅ ਉਸ ਦਿਸ਼ਾ ਵਿੱਚ ਵੱਡੇ ਕਦਮ ਹਨ।

 

ਪਿਛਲੇ ਕੁਝ ਵਰ੍ਹਿਆਂ ਦੌਰਾਨ ਕੀਤੇ ਗਏ ਉਪਾਵਾਂ ਦੀ ਸੂਚੀ ਨੂੰ ਜਾਰੀ ਰੱਖਦੇ ਹੋਏਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਨੇ ਵਿਭਿੰਨ ਹਿੱਸਿਆਂ ਵਿੱਚ ਭਿੰਨ-ਭਿੰਨ ਪੱਧਰਾਂ 'ਤੇ ਹੋ ਰਹੀ ਬੇਇਨਸਾਫ਼ੀ ਨੂੰ ਦੂਰ ਕਰਨ ਦਾ ਪ੍ਰਯਤਨ ਵੀ ਕੀਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਈ ਦਹਾਕਿਆਂ ਤੋਂ ਮੁਸਲਿਮ ਮਹਿਲਾਵਾਂ ਤਿੰਨ ਤਲਾਕ ਵਿਰੁੱਧ ਕਾਨੂੰਨ ਦੀ ਮੰਗ ਕਰ ਰਹੀਆਂ ਸਨ। ਅਸੀਂ ਤਿੰਨ ਤਲਾਕ ਦੇ ਖ਼ਿਲਾਫ਼ ਕਾਨੂੰਨ ਬਣਾ ਕੇ ਮੁਸਲਿਮ ਮਹਿਲਾਵਾਂ ਨੂੰ ਨਵੇਂ ਅਧਿਕਾਰ ਦਿੱਤੇ ਹਨ।” ਮਹਿਲਾਵਾਂ ਲਈ ਬਹੁਤ ਸਾਰੇ ਸੈਕਟਰ ਖੋਲ੍ਹੇ ਗਏ ਹਨ ਅਤੇ ਇਹ ਸੁਨਿਸ਼ਚਿਤ ਕੀਤਾ ਗਿਆ ਹੈ ਕਿ ਉਹ ਸੁਰੱਖਿਅਤ ਮਾਹੌਲ ਵਿੱਚ ਚੌਵੀ ਘੰਟੇ ਕੰਮ ਕਰ ਸਕਣ। ਉਨ੍ਹਾਂ ਕਿਹਾ ਕਿ ਭਾਰਤ ਨੇ ਕਰੀਅਰ ਮਹਿਲਾਵਾਂ ਲਈ 26 ਹਫ਼ਤਿਆਂ ਦੀ ਵੈਤਨਿਕ ਪ੍ਰਸੂਤੀ ਛੁੱਟੀ (paid maternity leave) ਯਕੀਨੀ ਬਣਾਈ ਹੈਅਜਿਹਾ ਕਾਰਨਾਮਾ ਜੋ ਕਈ ਵਿਕਸਿਤ ਦੇਸ਼ ਵੀ ਹਾਸਲ ਨਹੀਂ ਕਰ ਸਕੇ ਹਨ। ਇਸੇ ਤਰ੍ਹਾਂਪ੍ਰਧਾਨ ਮੰਤਰੀ ਨੇ ਟ੍ਰਾਂਸ-ਜੈਂਡਰਬੱਚਿਆਂ ਅਤੇ ਖਾਨਾਬਦੋਸ਼ ਅਤੇ ਅਰਧ-ਖਾਨਾਬਦੋਸ਼ ਭਾਈਚਾਰਿਆਂ ਲਈ ਸਰਕਾਰ ਦੁਆਰਾ ਕੀਤੇ ਗਏ ਉਪਾਵਾਂ ਦੀ ਸੂਚੀ ਦਿੱਤੀ।

 

ਹਾਲ ਹੀ ਦੀਆਂ ਪੈਰਾਲੰਪਿਕਸ ਵਿੱਚ ਪੈਰਾ-ਅਥਲੀਟਾਂ ਦੀ ਪ੍ਰੇਰਿਤ ਕਾਰਗੁਜ਼ਾਰੀ ਨੂੰ ਯਾਦ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਹਾਲ ਦੇ ਵਰ੍ਹਿਆਂ ਵਿੱਚ ਦਿੱਵਯਾਂਗ ਜਨ ਲਈ ਕਾਨੂੰਨ ਬਣਾਏ ਗਏ ਹਨ। ਇਨ੍ਹਾਂ ਨੂੰ ਨਵੀਆਂ ਸੁਵਿਧਾਵਾਂ ਨਾਲ ਜੋੜਿਆ ਗਿਆ ਹੈ। ਇਮਾਰਤਾਂ ਬਣਾਈਆਂ ਜਾ ਰਹੀਆਂ ਹਨਦਿੱਵਯਾਂਗ ਜਨ ਅਨੁਕੂਲ ਅਤੇ ਦਿੱਵਯਾਂਗਾਂ ਲਈ ਭਾਸ਼ਾ ਦਾ ਮਾਨਕੀਕਰਣ ਕੀਤਾ ਜਾ ਰਿਹਾ ਹੈ।

 

ਸ਼੍ਰੀ ਮੋਦੀ ਨੇ ਕਿਹਾ ਕਿ ਮਹਾਮਾਰੀ ਦੇ ਦੌਰਾਨਗ਼ਰੀਬਬੇਸਹਾਰਾ ਅਤੇ ਸੀਨੀਅਰ ਨਾਗਰਿਕਾਂ ਨੂੰ ਉਨ੍ਹਾਂ ਦੇ ਖਾਤੇ ਵਿੱਚ ਸਿੱਧੀ ਵਿੱਤੀ ਸਹਾਇਤਾ ਦਿੱਤੀ ਗਈ ਸੀ। ਵਨ ਨੇਸ਼ਨ-ਵਨ ਰਾਸ਼ਨ ਕਾਰਡ ਦੇ ਲਾਗੂ ਹੋਣ ਕਾਰਨ ਪ੍ਰਵਾਸੀ ਮਜ਼ਦੂਰਾਂ ਨੂੰ ਬਹੁਤ ਪਰੇਸ਼ਾਨੀਆਂ ਤੋਂ ਬਚਾਇਆ ਗਿਆ।

 

ਪ੍ਰਧਾਨ ਮੰਤਰੀ ਨੇ ਮਾਨਵ ਅਧਿਕਾਰਾਂ ਦੀ ਚੋਣਵੀਂ ਵਿਆਖਿਆ ਅਤੇ ਦੇਸ਼ ਦੇ ਅਕਸ ਨੂੰ ਖ਼ਰਾਬ ਕਰਨ ਲਈ ਮਾਨਵ ਅਧਿਕਾਰਾਂ ਦੀ ਵਰਤੋਂ ਕਰਨ ਤੋਂ ਸਾਵਧਾਨ ਕੀਤਾ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਕੁਝ ਲੋਕਾਂ ਨੇ ਮਾਨਵ ਅਧਿਕਾਰਾਂ ਦੀ ਵਿਆਖਿਆ ਉਨ੍ਹਾਂ ਦੇ ਆਪਣੇ ਨਜ਼ਰੀਏ ਤੋਂ ਉਨ੍ਹਾਂ ਦੇ ਆਪਣੇ ਹਿੱਤਾਂ ਅਨੁਸਾਰ ਕਰਨੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਲੰਘਣਾ ਨੂੰ ਇੱਕ ਸਥਿਤੀ ਵਿੱਚ ਦੇਖਣ ਅਤੇ ਸਮਾਨ ਸਥਿਤੀ ਵਿੱਚ ਨਾ ਦੇਖਣ ਦੀ ਪ੍ਰਵਿਰਤੀ ਨਾਲ ਮਾਨਵ ਅਧਿਕਾਰਾਂ ਦਾ ਬਹੁਤ ਨੁਕਸਾਨ ਹੋਇਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮਾਨਵ ਅਧਿਕਾਰਾਂ ਦੀ ਸਭ ਤੋਂ ਵੱਡੀ ਉਲੰਘਣਾ ਉਦੋਂ ਹੁੰਦੀ ਹੈ ਜਦੋਂ ਉਨ੍ਹਾਂ ਨੂੰ ਰਾਜਨੀਤੀ ਦੇ ਚਸ਼ਮੇ ਤੋਂ ਦੇਖਿਆ ਜਾਂਦਾ ਹੈ ਅਤੇ ਰਾਜਨੀਤਕ ਲਾਭ ਅਤੇ ਨੁਕਸਾਨ ਦੇ ਤਰਾਜ਼ੂ ਨਾਲ ਤੋਲਿਆ ਜਾਂਦਾ ਹੈ। ਪ੍ਰਧਾਨ ਮੰਤਰੀ ਨੇ ਚੇਤਾਵਨੀ ਦਿੱਤੀ, “ਇਹ ਚੋਣਵਾਂ ਵਿਵਹਾਰ ਲੋਕਤੰਤਰ ਲਈ ਵੀ ਉਨਾ ਹੀ ਨੁਕਸਾਨਦੇਹ ਹੈ

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਮਝਣਾ ਮਹੱਤਵਪੂਰਨ ਹੈ ਕਿ ਮਾਨਵ ਅਧਿਕਾਰ ਸਿਰਫ਼ ਅਧਿਕਾਰਾਂ ਨਾਲ ਜੁੜੇ ਨਹੀਂ ਹਨ ਬਲਕਿ ਸਾਡੇ ਫਰਜ਼ਾਂ ਦਾ ਵਿਸ਼ਾ ਵੀ ਹਨ। ਇਹ ਕਹਿੰਦੇ ਹੋਏ ਕਿ ਅਧਿਕਾਰ ਅਤੇ ਕਰਤੱਵ ਉਹ ਦੋ ਮਾਰਗ ਹਨ ਜਿਨ੍ਹਾਂ ਉੱਤੇ ਮਾਨਵ ਵਿਕਾਸ ਅਤੇ ਮਾਨਵ ਸਵੈਮਾਣ ਦੀ ਯਾਤਰਾ ਅੱਗੇ ਵਧਦੀ ਹੈਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਫਰਜ਼ ਵੀ ਅਧਿਕਾਰਾਂ ਦੇ ਬਰਾਬਰ ਹੀ ਮਹੱਤਵਪੂਰਣ ਹਨ ਅਤੇ ਉਨ੍ਹਾਂ ਦੀ ਵੱਖਰੀ ਚਰਚਾ ਨਹੀਂ ਹੋਣੀ ਚਾਹੀਦੀ ਕਿਉਂਕਿ ਇਹ ਇੱਕ ਦੂਜੇ ਦੇ ਪੂਰਕ ਹਨ।

 

ਪ੍ਰਧਾਨ ਮੰਤਰੀ ਨੇ ਆਉਣ ਵਾਲੀਆਂ ਪੀੜ੍ਹੀਆਂ ਦੇ ਮਾਨਵ ਅਧਿਕਾਰਾਂ ਦਾ ਜ਼ਿਕਰ ਕਰਦਿਆਂ ਸਮਾਪਤੀ ਕੀਤੀ। ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇੰਟਰਨੈਸ਼ਨਲ ਸੋਲਰ ਅਲਾਇੰਸਅਖੁੱਟ ਊਰਜਾ ਟੀਚਿਆਂ ਅਤੇ ਹਾਈਡ੍ਰੋਜਨ ਮਿਸ਼ਨ ਜਿਹੇ ਉਪਾਵਾਂ ਨਾਲਭਾਰਤ ਤੇਜ਼ੀ ਨਾਲ ਸਥਾਈ ਜੀਵਨ ਅਤੇ ਵਾਤਾਵਰਣ ਪੱਖੀ ਵਿਕਾਸ ਦੀ ਦਿਸ਼ਾ ਵਿੱਚ ਅੱਗੇ ਵਧ ਰਿਹਾ ਹੈ।

 

 

 

 

 

 

 

 

 

 

 

 

 

 

 

 **********

 

ਡੀਐੱਸ/ਏਕੇ


(Release ID: 1763380) Visitor Counter : 213