ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ 6 ਅਕਤੂਬਰ ਨੂੰ ਮੱਧ ਪ੍ਰਦੇਸ਼ ਦੇ ਸਵਾਮਿਤਵ ਯੋਜਨਾ ਦੇ ਲਾਭਾਰਥੀਆਂ ਦੇ ਨਾਲ ਗੱਲਬਾਤ ਕਰਨਗੇ
ਪ੍ਰਧਾਨ ਮੰਤਰੀ 1.7 ਲੱਖ ਤੋਂ ਵੱਧ ਲਾਭਾਰਥੀਆਂ ਨੂੰ ਈ-ਪ੍ਰਾਪਰਟੀ ਕਾਰਡ ਵੀ ਵੰਡਣਗੇ
Posted On:
05 OCT 2021 2:44PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 6 ਅਕਤੂਬਰ ਨੂੰ ਦੁਪਹਿਰ 12:30 ਵਜੇ ਮੱਧ ਪ੍ਰਦੇਸ਼ ਦੇ ਸਵਾਮਿਤਵ ਯੋਜਨਾ ਦੇ ਲਾਭਾਰਥੀਆਂ ਨਾਲ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਗੱਲਬਾਤ ਕਰਨਗੇ। ਇਸ ਅਵਸਰ ‘ਤੇ ਪ੍ਰਧਾਨ ਮੰਤਰੀ ਇਸ ਯੋਜਨਾ ਦੇ ਤਹਿਤ 1,71,000 ਲਾਭਾਰਥੀਆਂ ਨੂੰ ਈ-ਪ੍ਰਾਪਰਟੀ ਕਾਰਡ ਵੀ ਵੰਡਣਗੇ।
ਇਸ ਪ੍ਰੋਗਰਾਮ ਦੇ ਦੌਰਾਨ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਵੀ ਮੌਜੂਦ ਰਹਿਣਗੇ।
ਸਵਾਮਿਤਵ ਯੋਜਨਾ ਬਾਰੇ
ਸਵਾਮਿਤਵ ਪੰਚਾਇਤੀ ਰਾਜ ਮੰਤਰਾਲੇ ਦੀ ਇੱਕ ਸੈਂਟਰਲ ਸੈਕਟਰ ਸਕੀਮ ਹੈ, ਜਿਸ ਦਾ ਲਕਸ਼ ਗ੍ਰਾਮੀਣ ਆਵਾਸੀ ਖੇਤਰਾਂ ਦੇ ਨਿਵਾਸੀਆਂ ਨੂੰ ਸੰਪਤੀ ਦੇ ਅਧਿਕਾਰ ਪ੍ਰਦਾਨ ਕਰਨਾ ਹੈ। ਇਹ ਯੋਜਨਾ ਸ਼ਹਿਰੀ ਖੇਤਰਾਂ ਦੀ ਤਰ੍ਹਾਂ, ਗ੍ਰਾਮੀਣਾਂ ਦੁਆਰਾ ਰਿਣ ਅਤੇ ਹੋਰ ਵਿੱਤੀ ਲਾਭ ਲੈਣ ਦੇ ਲਈ ਵਿੱਤੀ ਸੰਸਾਧਨ ਦੇ ਰੂਪ ਵਿੱਚ ਸੰਪਤੀ ਦਾ ਉਪਯੋਗ ਕਰਨ ਦਾ ਮਾਰਗ ਖੋਲ੍ਹੇਗੀ। ਇਸ ਦਾ ਉਦੇਸ਼ ਨਵੀਨਤਮ ਸਰਵੇਖਣ ਡ੍ਰੋਨ-ਟੈਕਨੋਲੋਜੀ ਦੇ ਜ਼ਰੀਏ ਗ੍ਰਾਮੀਣ ਖੇਤਰਾਂ ਵਿੱਚ ਆਵਾਸੀ ਖੇਤਰਾਂ ਦਾ ਸੀਮਾਂਕਣ ਕਰਨਾ ਹੈ। ਇਸ ਯੋਜਨਾ ਨੇ ਦੇਸ਼ ਵਿੱਚ ਡ੍ਰੋਨ ਦੇ ਨਿਰਮਾਣ ਦੇ ਲਈ ਈਕੋਸਿਸਟਮ ਨੂੰ ਵੀ ਹੁਲਾਰਾ ਦਿੱਤਾ ਹੈ।
***************
ਡੀਐੱਸ/ਏਕੇਜੇ
(Release ID: 1761296)
Visitor Counter : 183
Read this release in:
English
,
Urdu
,
Marathi
,
Hindi
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam