ਗ੍ਰਹਿ ਮੰਤਰਾਲਾ

ਕੇਂਦਰੀ ਗ੍ਰਹਿ ਮਾਮਲੇ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ "ਆਜ਼ਾਦੀ ਕਾ ਅੰਮ੍ਰਿਤ ਮਹੋਤਸਵ" ਤਹਿਤ ਸ਼ਨੀਵਾਰ ਨੂੰ ਨਵੀਂ ਦਿੱਲੀ ਵਿੱਚ ਇਤਿਹਾਸਕ ਲਾਲ ਕਿਲੇ ਤੋਂ ਰਾਸ਼ਟਰੀ ਸੁਰੱਖਿਆ ਗਾਰਡ ਦੀ ਸਰਬ ਭਾਰਤੀ ਕਾਰ ਰੈਲੀ "ਸੁਦਰਸ਼ਨ ਭਾਰਤ ਪਰਿਕਰਮਾ" ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕਰਨਗੇ


ਸ਼੍ਰੀ ਅਮਿਤ ਸ਼ਾਹ ਸ਼ਨੀਵਾਰ ਨੂੰ ਦਿੱਲੀ ਵਿੱਚ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਦੀਆਂ ਸਾਈਕਲ ਰੈਲੀਆਂ ਜੋ ਦੇਸ਼ ਦੇ ਵੱਖ ਵੱਖ ਹਿੱਸਿਆਂ — ਡਾਂਡੀ , ਉੱਤਰ ਪੂਰਬ ਅਤੇ ਲੇਹ ਤੋਂ ਕੰਨਿਆਕੁਮਾਰੀ ਤੋਂ ਚੱਲ ਕੇ ਨਵੀਂ ਦਿੱਲੀ ਵਿੱਚ ਸਮਾਪਤ ਹੋਣਗੀਆਂ , ਨੂੰ ਵੀ ਜੀ ਆਇਆਂ ਆਖਣਗੇ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਤਹਿਤ ਭਾਰਤ ਸਰਕਾਰ ਸੁਤੰਤਰਤਾ ਸੈਨਾਨੀਆਂ ਅਤੇ ਭੁੱਲੇ ਵਿਸਰੇ ਸ਼ਹੀਦਾਂ ਦੀਆਂ ਕੁਰਬਾਨੀਆਂ ਅਤੇ ਭਾਵਨਾ ਨੂੰ ਨੌਜਵਾਨਾਂ ਵਿੱਚ ਭਰਨ ਅਤੇ ਮੁੜ ਸੁਰਜੀਤ ਕਰਨ ਲਈ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਹੀ ਹੈ


ਇਸ ਈਵੈਂਟ ਵਿੱਚ ਟੋਕੀਓ ਓਲੰਪਿਕ ਮੈਡਲ ਜੇਤੂ ਸ਼੍ਰੀ ਨੀਰਜ ਚੋਪੜਾ , ਸ਼੍ਰੀ ਰਵੀ ਕੁਮਾਰ ਦਹੀਆ ਅਤੇ ਸ਼੍ਰੀ ਬਜਰੰਗ ਪੂਨੀਆ ਗੈਸਟ ਆਫ ਆਨਰ ਵਜੋਂ ਸ਼ਾਮਲ ਹੋਣਗੇ


7,500 ਕਿਲੋਮੀਟਰ ਲੰਬੀ ਯਾਤਰਾ ਦੌਰਾਨ ਐੱਨ ਐੱਸ ਜੀ ਕਾਰ ਰੈਲੀ 12 ਸੂਬਿਆਂ ਦੇ 18 ਸ਼ਹਿਰਾਂ ਵਿੱਚ ਰਾਸ਼ਟਰ ਦੇ ਸੁਤੰਤਰਤਾ ਸੈਨਾਨੀਆਂ ਅਤੇ ਆਜ਼ਾਦੀ ਮੁਹਿੰਮ ਨਾਲ ਜੁੜੀਆਂ ਮਹੱਤਵਪੂਰਨ ਅਤੇ ਇਤਿਹਾਸਕ ਥਾਵਾਂ ਰਾਹੀਂ ਲੰਘੇਗੀ


ਸੀ ਏ ਪੀ ਐੱਫ ਦੀਆਂ ਸਾਈਕਲ ਰੈਲੀਆਂ ਜੋ 15 ਅਗਸਤ ਨੂੰ ਕਰੀਬ 900 ਸਾਈਕਲ ਸਵਾਰਾਂ, ਜਿਸ ਵਿੱਚ ਅਧਿਕਾਰੀ ਅਤੇ ਜਵਾਨ ਸ਼ਾਮਲ ਹਨ, 21 ਸੂਬਿਆਂ ਰਾਹੀਂ ਲੰਘੀਆਂ ਹਨ

Posted On: 01 OCT 2021 3:36PM by PIB Chandigarh

ਕੇਂਦਰੀ ਗ੍ਰਹਿ ਮਾਮਲੇ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾਉਣ ਲਈ "ਆਜ਼ਾਦੀ ਕਾ ਅੰਮ੍ਰਿਤ ਮਹੋਤਸਵਤਹਿਤ ਸ਼ਨੀਵਾਰ ਨੂੰ ਨਵੀਂ ਦਿੱਲੀ ਵਿੱਚ ਇਤਿਹਾਸਕ ਲਾਲ ਕਿਲੇ ਤੋਂ ਰਾਸ਼ਟਰੀ  ਸੁਰੱਖਿਆ ਗਾਰਡ ਦੀ ਸਰਬ ਭਾਰਤੀ ਕਾਰ ਰੈਲੀ "ਸੁਦਰਸ਼ਨ ਭਾਰਤ ਪਰਿਕਰਮਾਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕਰਨਗੇ  ਇਸ ਦੇ ਨਾਲ ਹੀ ਸ਼੍ਰੀ ਅਮਿਤ ਸ਼ਾਹ ਸ਼ਨੀਵਾਰ ਨੂੰ ਦਿੱਲੀ ਵਿੱਚ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਦੀਆਂ ਸਾਈਕਲ ਰੈਲੀਆਂ ਜੋ ਦੇਸ਼ ਦੇ ਵੱਖ ਵੱਖ ਹਿੱਸਿਆਂ — ਡਾਂਡੀ , ਉੱਤਰ ਪੂਰਬ ਅਤੇ ਲੇਹ ਤੋਂ ਕੰਨਿਆਕੁਮਾਰੀ ਤੋਂ ਚੱਲ ਕੇ ਨਵੀਂ ਦਿੱਲੀ ਵਿੱਚ ਸਮਾਪਤ ਹੋਣਗੀਆਂ , ਨੂੰ ਵੀ ਫਲੈਗ ਇਨ ਕਰਨਗੇ  ਇਸ ਈਵੈਂਟ ਵਿੱਚ ਟੋਕੀਓ ਓਲੰਪਿਕ ਮੈਡਲ ਜੇਤੂ ਸ਼੍ਰੀ ਨੀਰਜ ਚੋਪੜਾ , ਸ਼੍ਰੀ ਰਵੀ ਕੁਮਾਰ ਦਹੀਆ ਅਤੇ ਸ਼੍ਰੀ ਬਜਰੰਗ ਪੂਨੀਆ ਗੈਸਟ ਆਫ ਆਨਰ ਵਜੋਂ ਸ਼ਾਮਲ ਹੋਣਗੇ  ਭਾਰਤ ਸਰਕਾਰ ਤੇ ਪੁਲਿਸ ਬਲਾਂ ਦੇ ਸੀਨੀਅਰ ਅਧਿਕਾਰੀ ਵੀ ਇਸ ਮੌਕੇ ਹਾਜ਼ਰ ਹੋਣਗੇ 
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਤਹਿਤ ਭਾਰਤ ਸਰਕਾਰ ਸੁਤੰਤਰਤਾ ਸੈਨਾਨੀਆਂ ਅਤੇ ਭੁੱਲੇ ਵਿਸਰੇ ਸ਼ਹੀਦਾਂ ਦੀਆਂ ਕੁਰਬਾਨੀਆਂ ਅਤੇ ਭਾਵਨਾ ਨੂੰ ਨੌਜਵਾਨਾਂ ਵਿੱਚ ਭਰਨ ਅਤੇ ਮੁੜ ਸੁਰਜੀਤ ਕਰਨ ਲਈ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਹੀ ਹੈ  7,500 ਕਿਲੋਮੀਟਰ ਲੰਬੀ ਯਾਤਰਾ ਦੌਰਾਨ ਐੱਨ ਐੱਸ ਜੀ ਕਾਰ ਰੈਲੀ ਦੇਸ਼ ਦੇ ਸੁਤੰਤਰਤਾ ਸੈਨਾਨੀਆਂ ਅਤੇ ਆਜ਼ਾਦੀ ਮੁਹਿੰਮ ਨਾਲ ਸੰਬੰਧਿਤ ਮਹੱਤਵਪੂਰਨ ਅਤੇ ਇਤਿਹਾਸਕ ਥਾਵਾਂ ਰਾਹੀਂ ਲੰਘੇਗੀ ਅਤੇ ਨਵੀਂ ਦਿੱਲੀ ਵਿੱਚ ਪੁਲਿਸ ਮੈਮੋਰੀਅਲ ਵਿਖੇ 30 ਅਕਤੂਬਰ 2021 ਨੂੰ ਖ਼ਤਮ ਹੋਵੇਗੀ  ਐੱਨ ਐੱਸ ਜੀ ਕਾਰ ਰੈਲੀ ਦੇਸ਼ ਦੇ 12 ਸੂਬਿਆਂ ਦੇ 12 ਸ਼ਹਿਰਾਂ ਵਿੱਚੋਂ ਲੰਘੇਗੀ ਅਤੇ ਇਤਿਹਾਸਕ ਸਥਾਨਾਂ ਜਿਵੇਂ ਕਾਕੋਰੀ ਮੈਮੋਰੀਅਲ (ਲਖਨਊ) , ਭਾਰਤ ਮਾਤਾ ਮੰਦਿਰ (ਵਾਰਾਨਸੀ) , ਨੇਤਾ ਜੀ ਭਵਨ , ਬੈਰਕਪੋਰ (ਕੋਲਕੱਤਾ ) , ਸਵਰਾਜ ਆਸ਼ਰਮ (ਭੂਵਨੇਸ਼ਵਰ) , ਤਿਲਕ ਘਾਟ (ਚੇਨੱਈ) , ਫ੍ਰੀਡਮ ਪਾਰਕ , (ਬੰਗਲੂਰੂਮਨੀ ਭਵਨ / ਅਗਸਤ ਕ੍ਰਾਂਤੀ ਮੈਦਾਨ (ਮੁੰਬਈਅਤੇ ਸਾਬਰਮਤੀ ਆਸ਼ਰਮ (ਅਹਿਮਦਾਬਾਦਵੀ ਜਾਏਗੀ  ਕੇਂਦਰੀ ਹਥਿਆਰਬੰਦ ਸੁਰੱਖਿਆ ਬਲਾਂ ਨੇ ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੀ ਯਾਦ ਵਿੱਚ ਸਾਈਕਲ ਰੈਲੀਆਂ ਆਯੋਜਿਤ ਕੀਤੀਆਂ ਹਨ  ਸੀ  ਪੀ ਐੱਫ ਦੀਆਂ ਸਾਈਕਲ ਰੈਲੀਆਂ ਜੋ 900 ਸਾਈਕਲ ਸਵਾਰਾਂ ਨਾਲ 15 ਅਗਸਤ ਨੂੰ ਸ਼ੁਰੂ ਹੋਈਆਂ ਹਨ ਅਤੇ ਇਹਨਾਂ ਵਿੱਚ ਜਵਾਨ ਅਤੇ ਅਧਿਕਾਰੀ ਸ਼ਾਮਲ ਹਨ ਅਤੇ 41,000 ਕਿਲੋਮੀਟਰ ਦੀ ਦੂਰੀ ਤੈਅ ਕਰਦਿਆਂ 21 ਸੂਬਿਆਂ ਰਾਹੀਂ ਪਹੁੰਚਣਗੀਆਂ  ਭਾਰਤ ਤਿੱਬਤ ਸਰਹੱਦੀ ਪੁਲਿਸ ਨੇ ਇੱਕ ਸਾਈਕਲ ਰੈਲੀ ਆਯੋਜਿਤ ਕੀਤੀ ਸੀ , ਜਦਕਿ ਕੇਂਦਰੀ ਰਿਜ਼ਰਵ ਪੁਲਿਸ ਨੇ 4 , ਸ਼ਸਤਰ ਸੀਮਾ ਬਲ ਨੇ 10 , ਅਸਮ ਰਾਈਫਲਜ਼ ਨੇ ਇੱਕ , ਕੇਂਦਰੀ ਉਦਯੋਗਿਕ ਸੁਰੱਖਿਆ ਬਲ ਨੇ 9 ਅਤੇ ਸੀਮਾ ਸੁਰੱਖਿਆ ਬਲ ਨੇ 15 ਸਾਈਕਲ ਰੈਲੀਆਂ ਆਯੋਜਿਤ ਕੀਤੀਆਂ ਹਨ ।   
ਕੇਂਦਰੀ ਗ੍ਰਹਿ ਮੰਤਰਾਲੇ ਦੀ ਅਗਵਾਈ ਵਿੱਚ ਆਯੋਜਿਤ ਕੀਤੀਆਂ ਇਹਨਾਂ ਰੈਲੀਆਂ ਦਾ ਮਕਸਦ ਦੇਸ਼ ਦੇ 75 ਸਾਲਾਂ ਦੀ ਯਾਦ ਨੂੰ "ਆਜ਼ਾਦੀ ਕਾ ਅੰਮ੍ਰਿਤ ਮਹੋਤਸਵਵਜੋਂ ਮਨਾ ਕੇ ਆਜ਼ਾਦੀ ਸੰਘਰਸ਼ ਨਾਲ ਸੰਬੰਧਿਤ ਇਤਿਹਾਸਕ ਸਥਾਨਾਂ ਤੇ ਜਾ ਕੇ ਆਪਸੀ ਭਾਈਚਾਰੇ ਦਾ ਸੰਦੇਸ਼ ਫੈਲਾਉਣਾ ਹੈ , ਦੇਸ਼ ਭਗਤੀ ਲਈ ਉਹਨਾਂ ਨੂੰ ਉਤਸ਼ਾਹਿਤ ਕਰਨਾ ਅਤੇ ਨੌਜਵਾਨਾਂ ਨਾਲ ਮੀਟਿੰਗ ਕਰਕੇ ਦੇਸ਼ ਵਿੱਚ ਅਖੰਡਤਾ ਅਤੇ ਏਕਤਾ ਕਾਇਮ ਰੱਖਣ , ਨੌਜਵਾਨਾਂ ਅਤੇ ਨਾਗਰਿਕਾਂ ਵਿੱਚ ਭਾਈਚਾਰਾ ਅਤੇ ਦੇਸ਼ ਭਗਤੀ , ਰਾਸ਼ਟਰੀ ਏਕਤਾ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਅਤੇ ਆਜ਼ਾਦੀ ਮੁਹਿੰਮ ਦੇ ਸ਼ਹੀਦਾਂ ਤੇ ਸਾਰੇ ਦੇਸ਼ ਭਗਤਾਂ ਨੂੰ ਸ਼ਰਧਾਂਜਲੀ ਭੇਟ ਕਰਨਾ ਹੈ  ।  

**********************

ਐੱਨ ਡਬਲਯੁ / ਆਰ ਕੇ /  ਵਾਈ / ਆਰ ਆਰ(Release ID: 1760197) Visitor Counter : 211