ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਮਾਮਲੇ ਮੰਤਰੀ ਅਤੇ ਸਹਿਕਾਰਤਾ ਬਾਰੇ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕੇਂਦਰ ਸਰਕਾਰ ਦੁਆਰਾ ਸੂਬਾ ਆਪਦਾ ਰਾਹਤ ਫੰਡ ਦੇ ਕੇਂਦਰੀ ਹਿੱਸੇ ਦੀ ਜਾਰੀ ਦੂਜੀ ਕਿਸ਼ਤ ਨੂੰ ਮਨਜ਼ੂਰੀ ਦੇ ਦਿੱਤੀ ਹੈ
ਮੋਦੀ ਸਰਕਾਰ ਦਾ ਇਹ ਕਦਮ ਸੂਬਾ ਸਰਕਾਰਾਂ ਨੂੰ ਕੋਵਿਡ 19 ਕਾਰਨ ਮਰਨ ਵਾਲਿਆਂ ਦੇ ਆਸ਼ਰਤਾਂ ਨੂੰ ਐਕਸ ਗ੍ਰੇਸ਼ੀਆ ਗਰਾਂਟ ਦੇਣ ਨਾਲ ਹੋਣ ਵਾਲੇ ਖਰਚੇ ਨਾਲ ਨਜਿੱਠਣ ਲਈ ਉਹਨਾਂ ਦੇ ਐੱਸ ਡੀ ਆਰ ਐੱਫ ਵਿੱਚ ਕਾਫ਼ੀ ਫੰਡਾਂ ਦੀ ਸਹੂਲਤ ਦੇਵੇਗਾ
ਭਾਰਤ ਸਰਕਾਰ ਨੇ 25—09—2021 ਨੂੰ ਇੱਕ ਹੁਕਮ ਜਾਰੀ ਕਰਕੇ ਐੱਸ ਡੀ ਆਰ ਐੱਫ ਤਹਿਤ ਸਹਾਇਤਾ ਦੇ ਨਿਯਮਾਂ ਅਤੇ ਵਸਤਾਂ ਨੂੰ ਸੋਧਦਿਆਂ ਕੋਵਿਡ 19 ਕਾਰਨ ਮਰਨ ਵਾਲਿਆਂ ਦੇ ਆਸ਼ਰਤਾਂ ਨੂੰ ਐਕਸ ਗ੍ਰੇਸ਼ੀਆ ਅਦਾਇਗੀ ਦੇਣ ਲਈ ਇੱਕ ਵਿਵਸਥਾ ਕੀਤੀ ਹੈ
ਯੋਗ ਵਿਵਸਥਾ ਮਾਣਯੋਗ ਸੁਪਰੀਮ ਕੋਰਟ ਦੁਆਰਾ ਜਾਰੀ ਕੀਤੇ ਹੁਕਮਾਂ ਦੀ ਪਾਲਣਾ ਲਈ ਰਾਸ਼ਟਰੀ ਆਪਦਾ ਪ੍ਰਬੰਧਨ ਅਥਾਰਟੀ ਦੁਆਰਾ ਜਾਰੀ ਦਿਸ਼ਾ ਨਿਰਦੇਸ਼ਾਂ ਨੂੰ ਲਾਗੂ ਕਰਨ ਲਈ ਕੀਤੀ ਗਈ ਹੈ
Posted On:
01 OCT 2021 1:08PM by PIB Chandigarh
ਭਾਰਤ ਸਰਕਾਰ ਨੇ 25—09—2021 ਨੂੰ ਇੱਕ ਹੁਕਮ ਜਾਰੀ ਕਰਕੇ ਐੱਸ ਡੀ ਆਰ ਐੱਫ ਤਹਿਤ ਸਹਾਇਤਾ ਦੇ ਨਿਯਮਾਂ ਅਤੇ ਵਸਤਾਂ ਨੂੰ ਸੋਧਦਿਆਂ ਹੋਇਆਂ ਕੋਵਿਡ 19 ਕਾਰਨ ਮਰਨ ਵਾਲਿਆਂ ਦੇ ਆਸ਼ਰਤਾਂ ਨੂੰ ਐਕਸ ਗ੍ਰੇਸ਼ੀਆ ਅਦਾਇਗੀ ਦੇਣ ਲਈ ਇੱਕ ਵਿਵਸਥਾ ਕੀਤੀ ਹੈ । ਯੋਗ ਵਿਵਸਥਾ ਮਾਣਯੋਗ ਸੁਪਰੀਮ ਕੋਰਟ ਦੁਆਰਾ ਜਾਰੀ ਕੀਤੇ ਡਬਲਯੁ ਪੀ ਐੱਸ (ਸਿਵਲ ਨੰਬਰ 539/2021 ਅਤੇ 554/2021) ਮਿਤੀ 30—06—2021 ਨੂੰ ਪਾਸ ਕੀਤੇ ਗਏ ਹੁਕਮਾਂ ਦੀ ਪਾਲਣਾ ਕਰਦਿਆਂ ਰਾਸ਼ਟਰੀ ਆਪਦਾ ਪ੍ਰਬੰਧਨ ਅਥਾਰਟੀ ਦੁਆਰਾ 11—09—2021 ਨੂੰ ਜਾਰੀ ਦਿਸ਼ਾ ਨਿਰਦੇਸ਼ਾਂ ਨੂੰ ਲਾਗੂ ਕਰਨ ਲਈ ਕੀਤੀ ਗਈ ਹੈ ।
ਮੋਦੀ ਸਰਕਾਰ ਦਾ ਇਹ ਕਦਮ ਸੂਬਾ ਸਰਕਾਰਾਂ ਨੂੰ ਉਹਨਾਂ ਦੇ ਐੱਸ ਡੀ ਆਰ ਐੱਫ ਵਿੱਚ ਕਾਫ਼ੀ ਫੰਡ ਦੀ ਸਹੂਲਤ ਦੇਵੇਗਾ । ਕੇਂਦਰੀ ਗ੍ਰਹਿ ਮਾਮਲੇ ਮੰਤਰੀ ਅਤੇ ਸਹਿਕਾਰਤਾ ਬਾਰੇ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਸੂਬਾ ਆਪਦਾ ਰਾਹਤ ਫੰਡ ਦੇ ਕੇਂਦਰੀ ਹਿੱਸੇ ਦੀ ਜਾਰੀ ਦੂਜੀ ਕਿਸ਼ਤ ਜਿਸ ਦੀ ਰਾਸ਼ੀ 7,274.40 ਕਰੋੜ ਰੁਪਏ ਹੈ, 23 ਸੂਬਿਆਂ ਨੂੰ ਅਗਾਊਂ, ਨੂੰ ਮਨਜ਼ੂਰੀ ਦੇ ਦਿੱਤੀ ਹੈ । 5 ਸੂਬਿਆਂ ਨੂੰ ਪਹਿਲਾਂ ਹੀ ਦੂਜੀ ਕਿਸ਼ਤ ਜਿਸ ਦੀ ਰਾਸ਼ੀ 1,599.20 ਕਰੋੜ ਰੁਪਏ ਹੈ, ਜਾਰੀ ਕੀਤੀ ਜਾ ਚੁੱਕੀ ਹੈ ।
ਸੂਬਾ ਸਰਕਾਰਾਂ ਕੋਲ ਹੁਣ ਸੂਬੇ ਦੇ ਹਿੱਸੇ ਸਮੇਤ ਮਾਲੀ ਸਾਲ 2021—22 ਦੌਰਾਨ ਆਪਣੇ ਐੱਸ ਡੀ ਆਰ ਐੱਫ ਵਿੱਚ 23,186.40 ਕਰੋੜ ਰੁਪਏ ਦੀ ਰਾਸ਼ੀ ਹੋਵੇਗੀ । ਇਹ ਉਹਨਾਂ ਦੇ ਐੱਸ ਡੀ ਆਰ ਐੱਫ ਵਿੱਚ ਉਪਲਬੱਧ ਓਪਨਿੰਗ ਬੈਲੰਸ ਦੀ ਰਾਸ਼ੀ ਤੋਂ ਅਲੱਗ ਹੈ । ਉਹ ਹੁਣ ਕੋਵਿਡ 19 ਕਾਰਨ ਮਰਨ ਵਾਲਿਆਂ ਦੇ ਆਸ਼ਰਤਾਂ ਨੂੰ ਐਕਸ ਗ੍ਰੇਸ਼ੀਆ ਦੇਣ ਦੇ ਖਰਚਿਆਂ ਨਾਲ ਨਜਿੱਠ ਸਕਣਗੇ ਅਤੇ ਹੋਰ ਨੋਟੀਫਾਈਡ ਬਿਪਤਾਵਾਂ ਲਈ ਰਾਹਤ ਮੁਹੱਈਆ ਕਰ ਸਕਣਗੇ ।
******************
ਐੱਨ ਡਬਲਯੁ / ਆਰ ਕੇ / ਏ ਵਾਈ / ਆਰ ਆਰ
(Release ID: 1760188)
Visitor Counter : 181
Read this release in:
English
,
Urdu
,
Marathi
,
Hindi
,
Manipuri
,
Bengali
,
Gujarati
,
Tamil
,
Telugu
,
Kannada
,
Malayalam