ਰੱਖਿਆ ਮੰਤਰਾਲਾ
ਸਰਕਾਰ ਨੇ ਦਿਵਿਯਾਂਗਾਂ ਦੇ ਆਸ਼ਰਤਾਂ ਲਈ ਪਰਿਵਾਰਕ ਪੈਨਸ਼ਨ ਦੀ ਆਮਦਨ ਸੀਮਾ ਵਧਾਈ ਹੈ
प्रविष्टि तिथि:
28 SEP 2021 3:01PM by PIB Chandigarh
ਮੁਖ ਝਲਕੀਆਂ
* ਮਾਨਸਿਕ ਤੇ ਸਰੀਰਿਕ ਦਿਵਿਯਾਂਗਾਂ ਦੇ ਬੱਚਿਆਂ ਲਈ ਪਰਿਵਾਰਕ ਪੈਨਸ਼ਨ ਦੀ ਆਮਦਨ ਸੀਮਾ ਵਧਾਈ
* ਡੀ ਐੱਨ ਐੱਸ ਰਾਹਤ ਸਮੇਤ ਪਰਿਵਾਰਕ ਪੈਨਸ਼ਨ ਤੋਂ ਬਿਨਾਂ ਹੋਰ ਸਰੋਤਾਂ ਤੋਂ ਮੌਜੂਦਾ ਯੋਗ ਆਮਦਨ 9,000 ਰੁਪਏ ਪ੍ਰਤੀ ਮਹੀਨਾ ਵਿੱਚ ਵਾਧਾ ਕੀਤਾ ਗਿਆ ਹੈ
ਭਾਰਤ ਸਰਕਾਰ ਦੇ ਰੱਖਿਆ ਮੰਤਰਾਲਾ ਨੇ ਮਾਨਸਿਕ ਤੇ ਸਰੀਰਿਕ ਦਿਵਿਆਗਾਂ ਦੇ ਬੱਚਿਆਂ ਲਈ ਪਰਿਵਾਰਕ ਪੈਨਸ਼ਨ ਦੇਣ ਦੇ ਆਮਦਨ ਮਾਪਦੰਡਾਂ ਵਿੱਚ ਵਾਧਾ ਕਰਨ ਦਾ ਫੈਸਲਾ ਕੀਤਾ ਹੈ । ਇਸ ਅਨੁਸਾਰ ਅਜਿਹੇ ਪਰਿਵਾਰਕ ਆਸ਼ਰਤਾਂ ਲਈ ਜਿ਼ੰਦਗੀ ਲਈ ਪਰਿਵਾਰਕ ਆਸ਼ਰਤ ਯੋਗ ਹੋਣਗੇ । ਜੇਕਰ ਉਹਨਾਂ ਦੀ ਪਰਿਵਾਰਕ ਪੈਨਸ਼ਨ ਮਰਨ ਵਾਲੇ ਸਰਕਾਰੀ ਕਰਮਚਾਰੀ ਜਾਂ ਸੰਬੰਧਿਤ ਪੈਨਸ਼ਨਰ ਦੀ ਆਖ਼ਰੀ ਤਨਖ਼ਾਹ ਦੇ 30% ਆਮ ਦਰ ਤੋਂ ਘੱਟ ਹੋਵੇਗੀ ਅਤੇ ਇਸ ਵਿੱਚ ਮਹਿੰਗਾਈ ਰਾਹਤ ਵੀ ਸ਼ਾਮਲ ਕਰਨ ਯੋਗ ਹੈ ।
ਅਜਿਹੇ ਮਾਮਲਿਆਂ ਵਿੱਚ ਵਿੱਤੀ ਫਾਇਦਾ 08—02—2021 ਤੋਂ ਮਿਲੇਗਾ । ਮੌਜੂਦਾ ਦਿਵਿਯਾਂਗ ਬੱਚੇ / ਆਸ਼ਰਤ ਪਰਿਵਾਰਕ ਪੈਨਸ਼ਨ ਲਈ ਯੋਗ ਹਨ , ਜੇਕਰ ਪਰਿਵਾਰਕ ਪੈਨਸ਼ਨ ਹੋਰਨਾਂ ਸਰੋਤਾਂ ਤੋਂ ਇਲਾਵਾ ਦਿਵਿਯਾਂਗ ਬੱਚਿਆਂ ਦੀ ਸਮੁੱਚੀ ਮਹੀਨਾਵਾਰ ਆਮਦਨ 9,000 ਰੁਪਏ ਤੋਂ ਵੱਧ ਨਹੀਂ ਹੈ ਅਤੇ ਇਸ ਵਿੱਚ ਮਹਿੰਗਾਈ ਰਾਹਤ ਵੀ ਸ਼ਾਮਲ ਹੈ ।
*************
ਏ ਬੀ ਬੀ / ਏ ਡੀ ਏ
(रिलीज़ आईडी: 1759122)
आगंतुक पटल : 271