ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਰਾਜ ਸਭਾ ਵਿੱਚ ਚੁਣੇ ਜਾਣ ‘ਤੇ ਸ਼੍ਰੀ ਸਰਬਾਨੰਦ ਸੋਨੋਵਾਲ ਅਤੇ ਡਾ. ਐੱਲ ਮੁਰੂਗਨ ਨੂੰ ਵਧਾਈਆਂ ਦਿੱਤੀਆਂ

Posted On: 28 SEP 2021 11:22AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਆਪਣੇ ਮੰਤਰੀ ਮੰਡਲ ਦੇ ਸਹਿਕਰਮੀਆਂ ਸ਼੍ਰੀ ਸਰਬਾਨੰਦ ਸੋਨੋਵਾਲ ਨੂੰ ਅਸਮ ਤੋਂ ਅਤੇ ਡਾ. ਐੱਲ ਮੁਰੂਗਨ ਨੂੰ ਮੱਧ ਪ੍ਰਦੇਸ਼ ਤੋਂ ਰਾਜ ਸਭਾ ਵਿੱਚ ਚੁਣੇ ਜਾਣ ‘ਤੇ ਵਧਾਈਆਂ ਦਿੱਤੀਆਂ ਹਨ।

 

 

 ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

ਮੰਤਰੀ ਮੰਡਲ ਦੇ ਆਪਣੇ ਸਹਿਕਰਮੀਆਂ ਸ਼੍ਰੀ @sarbanandsonwal ਜੀ ਅਤੇ ਸ਼੍ਰੀ @Murugan_MoS ਜੀ ਨੂੰ ਕ੍ਰਮਵਾਰ: ਅਸਮ ਅਤੇ ਮੱਧ ਪ੍ਰਦੇਸ਼ ਤੋਂ ਰਾਜ ਸਭਾ ਵਿੱਚ ਚੁਣੇ ਜਾਣ ‘ਤੇ ਵਧਾਈਆਂ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਉਹ ਸੰਸਦੀ ਕਾਰਜਪ੍ਰਣਾਲੀ ਨੂੰ ਸਮ੍ਰਿੱਧ ਕਰਨਗੇ ਅਤੇ ਸਭ ਦੀ ਭਲਾਈ ਦੇ ਲਈ ਸਾਡੇ ਏਜੰਡੇ ਨੂੰ ਅੱਗੇ ਵਧਾਉਣਗੇ।

***

ਡੀਐੱਸ/ਐੱਸਐੱਚ(Release ID: 1759076) Visitor Counter : 48